:: ਦਿੱਲੀ ਚ ਪਾਣੀ ਦੀ ਵੰਡ ਦੇ ਮੁੱਦੇ ਤੇ ਹਿਮਾਚਲ ਦੇ CM ਸੁੱਖੂ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ   :: ਧੀਆਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦੈ: ਮਾਇਆਵਤੀ   :: PM ਮੋਦੀ ਨੇ ਨੀਤੀ ਆਯੋਗ ਦੀ ਬੈਠਕ ਦੀ ਕੀਤੀ ਪ੍ਰਧਾਨਗੀ, 8 ਸੂਬਿਆਂ ਦੇ ਮੁੱਖ ਮੰਤਰੀ ਰਹੇ ਗੈਰ-ਹਾਜ਼ਰ   :: ਨਿਤੀਸ਼ ਬੋਲੇ- ਨਵੇਂ ਸੰਸਦ ਭਵਨ ਦੀ ਕੋਈ ਜ਼ਰੂਰਤ ਨਹੀਂ ਹੈ   :: ਪੈਟਰੋਲ ਪੰਪ ਦੇ ਕਰਮਚਾਰੀ ਦਾ 2000 ਰੁਪਏ ਦਾ ਨੋਟ ਲੈਣ ਤੋਂ ਇਨਕਾਰ, ਵਿਅਕਤੀ ਨੇ ਪੁਲਸ ਚ ਕੀਤੀ ਸ਼ਿਕਾਇਤ   :: ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ ‘ਸੇਂਗੋਲ’, ਨਵੇਂ ਸੰਸਦ ਭਵਨ ’ਚ ਹੋਵੇਗਾ ਸਥਾਪਿਤ   :: CM ਖੱਟੜ ਨੇ 113 ਹਾਈ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਦਿੱਤੀ ਮਨਜ਼ੂਰੀ   :: ਕੇਂਦਰ ਦੇ ਆਰਡੀਨੈਂਸ ਖ਼ਿਲਾਫ ਆਪ ਨੂੰ ਮਿਲਿਆ NCP ਦਾ ਸਾਥ, ਕੇਜਰੀਵਾਲ ਨੇ ਸ਼ਰਦ ਪਵਾਰ ਦਾ ਕੀਤਾ ਧੰਨਵਾਦ   :: ਟੀਬੀ ਨੂੰ ਖਤਮ ਕਰਨ ਲਈ ਭਾਰਤ ਯਤਨ ਕਰ ਰਿਹੈ: ਮਾਂਡਵੀਆ   :: 2024 ਚੋਣਾਂ ਤੋਂ ਪਹਿਲਾਂ ਸੈਮੀਫਾਈਨਲ; ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਜੰਗ ਚ AAP ਨੂੰ ਮਿਲਿਆ ਮਮਤਾ ਦਾ ਸਮਰਥਨ   :: ਕਰਨਾਟਕ ਚ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੇ ਨਵੇਂ ਅੰਦਾਜ ਚ ਚੁੱਕੀ ਸਹੁੰ   :: PM ਮੋਦੀ ਭਲਕੇ ਉੱਤਰਾਖੰਡ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਦਿਖਾਉਣ ਹਰੀ ਝੰਡੀ   :: ਭਾਰਤੀ ਹਾਈ ਕਮਿਸ਼ਨ ਹਮਲਾ ਮਾਮਲਾ: ਜਾਂਚ ਲਈ ਲੰਡਨ ਪੁੱਜੀ NIA ਟੀਮ   :: ਕੇਦਾਰਨਾਥ ਮੰਦਰ ਤੇ ਮੰਡਰਾ ਰਿਹੈ ਵੱਡਾ ਖ਼ਤਰਾ, ਹੈਲੀਕਾਪਟਰਾਂ ਦੇ ਰੌਲੇ ਨਾਲ ਗਲੇਸ਼ੀਅਰ ਕੰਬਿਆ ਤਾਂ ਖਤਰੇ ਚ ਮੰਦਰ   :: ਰਾਜੀਵ ਗਾਂਧੀ ਦੀ ਬਰਸੀ ਮੌਕੇ ਭਾਵੁਕ ਹੋਏ ਰਾਹੁਲ ਗਾਂਧੀ, ਕਿਹਾ- ਪਾਪਾ ਤੁਸੀਂ ਮੇਰੇ ਨਾਲ ਹੀ ਹੋ

Gurbani Radio

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਮਗਰੋਂ ਵੀ ਅਕਾਲੀ ਦਲ ਲਈ ਚੁਣੌਤੀ ਭਰਪੂਰ ਹੋਵੇਗਾ ਭਵਿੱਖ PRINT ਈ ਮੇਲ
sadal.jpgਜਲੰਧਰ --09ਨਵੰਬਰ-(MDP)-- ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਤਿੱਖੇ ਵਿਰੋਧ ਮਗਰੋਂ ਅਕਾਲੀ ਦਲ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਐੱਸ. ਜੀ. ਪੀ. ਸੀ. ਜਨਰਲ ਇਜਲਾਸ ਵਿਚ ਕੁੱਲ 146 ਮੈਂਬਰ ਹਾਜ਼ਰ ਸਨ। ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਹਰਜਿੰਦਰ ਸਿੰਘ ਧਾਮੀ ਨੂੰ 104 ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪਈਆਂ। ਹਰਜਿੰਦਰ ਸਿੰਘ ਧਾਮੀ ਮੁੜ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ ਗਏ ਹਨ। ਇਸ ਦੇ

ਨਾਲ ਹੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਜਿੱਤ ਮਗਰੋਂ ਬੇਸ਼ੱਕ ਅਕਾਲੀ ਦਲ ਖ਼ੁਸ਼ ਹੈ ਪਰ ਅਸਲੀਅਤ ਵਿੱਚ ਆਉਣ ਵਾਲਾ ਸਮਾਂ ਅਕਾਲੀ ਦਲ ਲਈ ਹੋਰ ਵੀ ਚੁਣੌਤੀਆਂ ਭਰਪੂਰ ਹੋਵੇਗਾ।

ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਬਣੇ ਦੋ ਧੜੇ

ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੈਂਬਰ ਦੋ ਧੜਿਆਂ ਵਿੱਚ ਵੰਡੇ ਗਏ ਹੋਣ। ਪਹਿਲੀਆਂ ਚੋਣਾਂ ਵਿੱਚ ਵੀ ਕਈ ਵਾਰ ਮੈਂਬਰਾਂ ਵੱਲੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਰੋਧ ਹੁੰਦਾ ਆਇਆ ਹੈ ਪਰ ਆਖ਼ਰੀ ਮੌਕੇ 'ਤੇ ਸਾਰੇ ਮੈਂਬਰਾਂ ਨੇ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਐਲਾਨੇ ਨਾਂ 'ਤੇ ਸਹਿਮਤੀ ਜਤਾਈ ਸੀ।ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਨਾ ਸਿਰਫ਼ ਐਨੇ ਵੱਡੇ ਪੱਧਰ 'ਤੇ ਵਿਰੋਧ ਹੋਇਆ ਹੈ ਸਗੋਂ ਮੈਂਬਰ ਵੀ ਦੋ ਧੜਿਆਂ ਵਿੱਚ ਵੰਡੇ ਗਏ। ਬੀਬੀ ਜਗੀਰ ਕੌਰ ਦੇ ਧੜੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਦੇ ਮੁੱਦੇ 'ਤੇ ਵੋਟਾਂ ਮੰਗੀਆਂ ਗਈਆਂ। ਬੇਸ਼ੱਕ ਧਾਮੀ ਦੀ ਜਿੱਤ ਕਾਫ਼ੀ ਹੱਦ ਤੱਕ ਸਪੱਸ਼ਟ ਸੀ ਪਰ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇਹ ਡਰ ਜ਼ਰੂਰ ਸਤਾ ਰਿਹਾ ਸੀ ਕਿ ਚੋਣਾਂ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਬਾਦਲ ਪਰਿਵਾਰ ਦੇ ਖ਼ਿਲਾਫ਼ ਨਾ ਭੁਗਤ ਜਾਣ। ਸ਼ਾਇਦ ਇਸੇ ਕਰਕੇ ਸੁਖਬੀਰ ਬਾਦਲ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਕਈ ਮੈਂਬਰਾਂ ਨਾਲ ਘਰ-ਘਰ ਜਾ ਕੇ ਗੁਪਤ ਮੀਟਿੰਗਾਂ ਕਰਦੇ ਰਹੇ। ਇਸ ਸਭ ਦੇ ਬਾਵਜੂਦ ਬੀਬੀ ਜਗੀਰ ਕੌਰ ਨੂੰ 42 ਮੈਂਬਰਾਂ ਦਾ ਸਮਰਥਨ ਮਿਲਿਆ ਜੋ ਅਕਾਲੀ ਦਲ ਲਈ ਆਉਣ ਵਾਲੇ ਸਮੇਂ ਵਿੱਚ ਸਿਰਦਰਦ ਬਣੇਗਾ।

ਭਾਜਪਾ ਕੋਲ ਸ਼੍ਰੋਮਣੀ ਕਮੇਟੀ 'ਚ ਸੰਨ੍ਹ ਲਾਉਣ ਦਾ ਮੌਕਾ 

ਬੀਬੀ ਜਗੀਰ ਕੌਰ ਨੂੰ 42 ਮੈਂਬਰਾਂ ਦੀ ਹਿਮਾਇਤ ਭਾਜਪਾ ਲਈ ਸ਼੍ਰੋਮਣੀ ਕਮੇਟੀ 'ਚ ਸੰਨ੍ਹ ਲਾਉਣ ਦਾ ਚੰਗਾ ਮੌਕਾ ਸਾਬਿਤ ਹੋ ਸਕਦੀ ਹੈ। ਵੈਸੇ ਵੀ ਗਠਜੋੜ ਟੁੱਟਣ ਮਗਰੋਂ ਅਕਾਲੀ ਦਲ ਭਾਜਪਾ ਦੇ ਨਿਸ਼ਾਨੇ 'ਤੇ ਰਿਹਾ ਹੈ। ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਅਤੇ ਸ਼੍ਰੋਮਣੀ ਕਮੇਟੀ 'ਚ ਪੈਰ ਪਸਾਰਨ ਲਈ ਭਾਜਪਾ ਬੀਬੀ ਜਗੀਰ ਕੌਰ ਨੂੰ ਭਵਿੱਖ ਵਿੱਚ ਅੰਦਰੋ ਅੰਦਰੀ ਹਿਮਾਇਤ ਦੇ ਕੇ ਅਕਾਲੀ ਦਲ ਖ਼ਿਲਾਫ਼ ਹੋਰ ਭੜਕਾ ਸਕਦੀ ਹੈ। ਅਜਿਹੀ ਚਰਚਾ ਚੋਣਾਂ ਤੋਂ ਪਹਿਲਾਂ ਦੀ ਜਾਰੀ ਹੈ ਜਦੋਂ ਬੀਬੀ ਜਗੀਰ ਕੌਰ ਨੇ ਸ਼ਰੇਆਮ ਇਹ ਮੰਨਿਆ ਸੀ ਕਿ ਉਨ੍ਹਾਂ ਨੂੰ ਮਨਜਿੰਦਰ ਸਿੰਘ ਸਿਰਸਾ ਦਾ ਫੋਨ ਆਇਆ ਸੀ। ਅਕਾਲੀ ਦਲ ਵੀ ਲਗਾਤਾਰ ਭਾਜਪਾ 'ਤੇ ਇਲਜ਼ਾਮ ਲਗਾ ਰਿਹਾ ਹੈ ਕਿ ਬੀਬੀ ਭਾਜਪਾ ਦੇ ਇਸ਼ਾਰੇ 'ਤੇ ਸ਼੍ਰੋਮਣੀ ਕਮੇਟੀ ਚੋਣਾਂ 'ਚ ਨਵਾਂ ਧੜਾ ਖੜ੍ਹਾ ਕਰ ਰਹੀ ਹੈ। ਹਾਲਾਂਕਿ ਬੀਬੀ ਜਗੀਰ ਕੌਰ ਨੇ ਇਹ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਅਕਾਲੀ ਦਲ ਦੇ ਚੰਗੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਨਾ ਜਾਰੀ ਰੱਖਣਗੇ ਤੇ ਕਦੇ ਵੀ ਭਾਜਪਾ 'ਚ ਸ਼ਾਮਲ ਨਹੀਂ ਹੋਣਗੇ। ਫ਼ਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਬੀਬੀ ਜਗੀਰ ਕੌਰ ਦਾ ਧੜਾ ਕੀ ਰੁਖ਼ ਅਪਣਾਉਂਦਾ ਹੈ ਪਰ ਬੀਬੀ ਜਗੀਰ ਕੌਰ ਨੂੰ 42 ਮੈਂਬਰਾਂ ਦੀ ਹਿਮਾਇਤ ਦਾ ਜਿੱਥੇ ਭਾਜਪਾ ਲਾਹਾ ਲੈਣ ਦੀ ਤਾਕ ਵਿੱਚ ਹੋਵੇਗੀ ਉਥੇ ਹੀ ਸੁਖਬੀਰ ਲਈ ਇਸ ਧੜੇ ਨਾਲ ਨਜਿੱਠਣਾ ਵੀ ਵੱਡੀ ਚੁਣੌਤੀ ਹੋਵੇਗਾ।

ਸਿਆਸੀ ਤੌਰ 'ਤੇ ਵਧੇਗੀ ਬੀਬੀ ਜਗੀਰ ਕੌਰ ਦੀ ਬੁੱਕਤ

ਚੋਣਾਂ ਹਾਰਨ ਮਗਰੋਂ ਵੀ ਬੀਬੀ ਜਗੀਰ ਕੌਰ ਦੀ ਸਿਆਸੀ ਤੌਰ 'ਤੇ ਵੱਖਰੇ ਧੜੇ ਵਜੋਂ ਬੁੱਕਤ ਵਧੇਗੀ। ਕਾਬਲ-ਏ-ਗੌਰ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਅਕਾਲੀ ਦਲ ਤੋਂ ਬਾਗੀ ਹੋਏ ਕਈ ਆਗੂ ਵੀ ਇਸ ਧੜੇ ਨਾਲ ਰਾਬਤਾ ਬਣਾ ਕੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਦੀਆਂ ਗਤੀਵਿਧੀਆਂ ਚਲਾ ਸਕਦੇ ਹਨ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਬੀਬੀ ਜਗੀਰ ਕੌਰ ਇਸ ਮੁਹਿੰਮ ਦੇ ਮੋਹਰੀ ਆਗੂਆਂ ਵਿਚੋਂ ਇਕ ਹੋਣਗੇ। ਵੈਸੇ ਵੀ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਖ਼ਿਲਾਫ਼ ਬਗਾਵਤ ਕਰਨ 'ਤੇ ਜੋ ਕਮੇਟੀ ਮੈਂਬਰਾਂ ਦਾ ਸਮਰਥਨ ਮਿਲਿਆ ਹੈ ਉਹ ਸ਼ਾਇਦ ਅਕਾਲੀ ਦਲ ਤੋਂ ਪਹਿਲਾਂ ਬਾਗੀ ਹੋਏ ਹੋਰ ਆਗੂਆਂ ਨੂੰ ਨਹੀਂ ਮਿਲਿਆ। 

ਕੀ ਹੋਵੇਗਾ ਬੀਬੀ ਜਗੀਰ ਕੌਰ ਦਾ ਅਗਲਾ ਐਕਸ਼ਨ

ਚੋਣਾਂ ਮਗਰੋਂ ਸਭ ਦੀਆਂ ਨਜ਼ਰਾਂ ਇਸ ਪਾਸੇ ਵੱਲ ਹਨ ਕਿ ਹੁਣ ਬੀਬੀ ਜਗੀਰ ਕੌਰ ਦਾ ਅਗਲਾ ਐਕਸ਼ਨ ਕੀ ਹੋਵੇਗਾ। ਕੀ ਬੀਬੀ ਜਗੀਰ ਕੌਰ ਆਪਣਾ ਵਿਰੋਧ ਵਾਪਸ ਲੈ ਕੇ ਆਪਣਾ ਸਿਆਸੀ ਕਰੀਅਰ ਅਕਾਲੀ ਦਲ ਵਿੱਚ ਹੀ ਜਾਰੀ ਰੱਖਣਗੇ ਜਾਂ ਵੱਖਰੇ ਧੜੇ ਨਾਲ ਨਵੀਂ ਸਿਆਸੀ ਪਾਰੀ ਸ਼ੁਰੂ ਕਰਨਗੇ। ਇਹ ਵੀ ਹੋ ਸਕਦਾ ਹੈ ਕਿ ਬੀਬੀ ਜਗੀਰ ਕੌਰ ਪਹਿਲਾਂ ਤੋਂ ਹੀ ਸਿੱਖ ਪੰਥ ਵਿੱਚ ਅਕਾਲੀ ਦਲ ਦਾ ਵਿਰੋਧ ਕਰ ਰਹੇ ਧੜਿਆਂ ਨੂੰ ਇਕ ਮੰਚ 'ਤੇ ਇਕੱਠੇ ਕਰ ਲੈਣ, ਜੋ ਬਾਦਲ ਪਰਿਵਾਰ ਲਈ ਹੋਰ ਵੀ ਵੱਡੀ ਮੁਸੀਬਤ ਹੋਵੇਗੀ।

ਧਾਮੀ ਲਈ ਚੁਣੌਤੀ ਭਰਪੂਰ ਸਮਾਂ

ਮੁੜ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ ਲਈ ਪ੍ਰਧਾਨ ਦੇ ਅਹੁਦੇ ਵਜੋਂ ਆਉਣ ਵਾਲਾ ਸਮਾਂ ਚੁਣੌਤੀਆਂ ਭਰਪੂਰ ਹੋਵੇਗਾ। ਪਹਿਲੀ ਵੱਡੀ ਚੁਣੌਤੀ ਤਾਂ ਬੀਬੀ ਜਗੀਰ ਕੌਰ ਹੋਣਗੇ ਜੋ 4 ਵਾਰ ਪ੍ਰਧਾਨ ਬਣਨ ਕਰਕੇ ਸ਼੍ਰੋਮਣੀ ਕਮੇਟੀ ਦੇ ਲੂਪ ਹੋਲ ਜਾਣਦੇ ਹਨ। ਜੇਕਰ ਕਿਸੇ ਮਸਲੇ 'ਤੇ ਹਰਜਿੰਦਰ ਸਿੰਘ ਧਾਮੀ ਕਮਜ਼ੋਰ ਪੈਦੇ ਹਨ ਤਾਂ ਬੀਬੀ ਜਗੀਰ ਕੌਰ ਉਸ ਮਸਲੇ ਨੂੰ ਉਭਾਰਨ ਦੀ ਕੋਈ ਕਸਰ ਨਹੀਂ ਛੱਡਣਗੇ। ਦੂਜੀ ਗੱਲ ਜੋ ਪਹਿਲਾਂ ਤੋਂ ਹੀ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਨੂੰ ਲੈ ਕੇ ਵੀ ਧਾਮੀ ਲਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਵਿਰੋਧੀ ਧੜੇ ਵੱਲੋਂ ਸੌਦਾ ਸਾਧ ਨੂੰ ਮੁਆਫ਼ੀ ਦੇਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲਿਆਂ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਕਾਲੀ ਦਲ ਨੂੰ ਲਗਾਤਾਰ ਘੇਰਿਆ ਗਿਆ ਹੈ ਤੇ ਭਵਿੱਖ ਵਿੱਚ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿ ਸਕਦਾ ਹੈ।  

ਕਿਸਦੇ ਹੱਥ ਹੋਵੇਗੀ ਇਸਤਰੀ ਅਕਾਲੀ ਦਲ ਦੀ ਕਮਾਨ

ਬੀਬੀ ਜਗੀਰ ਕੌਰ ਨੂੰ ਪਾਰਟੀ ਚੋਂ ਕੱਢਣ ਮਗਰੋਂ ਇਸਤਰੀ ਅਕਾਲੀ ਦੀ ਕਮਾਨ ਹੁਣ ਕਿਸਦੇ ਹੱਥ ਹੋਵੇਗੀ, ਇਹ ਵੀ ਵੱਡਾ ਸਵਾਲ ਹੈ। ਪਾਰਟੀ ਨੂੰ ਬੀਬੀ ਜਗੀਰ ਕੌਰ ਵਰਗਾ ਹੋਰ ਚਿਹਰਾ ਮਿਲਣਾ ਆਸਾਨ ਨਹੀਂ ਹੋਵੇਗਾ। ਸਿੱਖ ਮਸਲਿਆਂ 'ਤੇ ਬੇਬਾਕ ਬੋਲਣ ਤੇ ਪਾਰਟੀ ਗਤੀਵਿਧੀਆਂ ਨੂੰ ਪਿੰਡ ਪੱਧਰ 'ਤੇ ਪ੍ਰਚਾਰਨ ਲਈ  ਬੀਬੀ ਜਗੀਰ ਕੌਰ ਵਰਗੀ ਸ਼ਖ਼ਸੀਅਤ ਲੱਭਣਾ ਅਕਾਲੀ ਦਲ ਲਈ ਵੱਡਾ ਸਵਾਲ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement