PM ਮੋਦੀ ਨੇ ਬੈਂਗਲੁਰੂ ਦੇ ਸੰਸਥਾਪਕ ਨਾਦਪ੍ਰਭੂ ਕੇਮਪੇਗੌੜਾ ਦੀ 108 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ |
|
|
 ਬੈਂਗਲੁਰੂ - --11ਨਵੰਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ
ਦੇ ਸੰਸਥਾਪਕ ਨਾਦਪ੍ਰਭੂ ਕੇਮਪੇਗੌੜਾ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ।
'ਵਰਲਡ ਬੁੱਕ ਆਫ਼ ਰਿਕਾਰਡਜ਼' ਅਨੁਸਾਰ ਇਹ ਸ਼ਹਿਰ ਦੇ ਸੰਸਥਾਪਕ ਦੀ ਪਹਿਲੀ ਅਤੇ ਸਭ ਤੋਂ
ਉੱਚੀ ਕਾਂਸੀ ਦੀ ਮੂਰਤੀ ਹੈ। 'ਸਟੈਚੂ ਆਫ਼ ਪ੍ਰਾਸਪੇਰਿਟੀ' (ਖ਼ੁਸ਼ਹਾਲੀ ਦੀ ਮੂਰਤੀ) ਨਾਮੀ
ਇਹ ਮੂਰਤੀ ਬੈਂਗਲੁਰੂ ਦੇ ਵਿਕਾਸ 'ਚ ਕੇਮਪੇਗੌੜਾ ਦੇ ਯੋਗਦਾਨ ਦੀ
ਯਾਦ ਦਿਵਾਉਂਦੀ ਹੈ।
ਇਹ ਮੂਰਤੀ 218 ਟਨ ਭਾਰੀ (98 ਟਨ ਕਾਂਸੀ ਅਤੇ 120 ਟਨ ਸਟੀਲ) ਹੈ। ਇਸ ਨੂੰ ਕੇਮਪੇਗੌੜਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਥਾਪਿਤ ਕੀਤਾ ਗਿਆ ਹੈ। ਇਸ 'ਚ ਲੱਗੀ ਤਲਵਾਰ ਚਾਰ ਟਨ ਦੀ
ਹੈ। ਮੂਰਤੀ ਦੇ ਪਿੱਛੇ 16ਵੀਂ ਸਦੀ ਦੇ ਸ਼ਾਸਕ ਨੂੰ ਸਮਰਪਿਤ 23 ਏਕੜ ਦਾ ਵਿਰਾਸਤੀ ਥੀਮ
ਪਾਰਕ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 84 ਕਰੋੜ ਰੁਪਏ ਹੈ। ਕਰਨਾਟਕ ਦੇ ਰਾਜਪਾਲ
ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਕਈ
ਮੈਂਬਰ, ਅਦੀਚਨਚਗਿਰੀ ਮੱਠ ਦੇ ਨਿਰਮਲਾਨੰਦਨਾਥ ਸਵਾਮੀਜੀ, ਕੇਂਦਰੀ ਮੰਤਰੀ ਪ੍ਰਹਿਲਾਦ
ਜੋਸ਼ੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦੀ ਬੋਰਡ ਦੇ ਮੈਂਬਰ ਬੀ.ਐਸ.
ਯੇਦੀਯੁਰੱਪਾ, ਸਾਬਕਾ ਮੁੱਖ ਮੰਤਰੀ ਐਸ.ਐਮ. ਕ੍ਰਿਸ਼ਨਾ, ਭਾਜਪਾ ਦੇ ਵਿਧਾਇਕ ਅਤੇ ਹੋਰ
ਅਧਿਕਾਰੀ ਮੌਜੂਦ ਰਹੇ।
ਸਾਬਕਾ ਵਿਜੇਨਗਰ ਸਾਮਰਾਜ ਦੇ ਸ਼ਾਸਕ ਕੇਮਪੇਗੌੜਾ ਨੇ 1537 'ਚ ਬੈਂਗਲੁਰੂ ਦੀ ਸਥਾਪਨਾ
ਕੀਤੀ ਸੀ। ਉਨ੍ਹਾਂ ਨੂੰ ਓਲਡ ਮੈਸੂਰ ਅਤੇ ਦੱਖਣੀ ਕਰਨਾਟਕ ਦੇ ਹੋਰ ਹਿੱਸਿਆਂ 'ਚ
ਬਹੁਗਿਣਤੀ ਵੋਕਾਲਿਗ ਭਾਈਚਾਰੇ ਦੁਆਰਾ ਸਤਿਕਾਰ ਕੀਤਾ ਜਾਂਦਾ ਹੈ। ਪ੍ਰਸਿੱਧ ਮੂਰਤੀਕਾਰ
ਅਤੇ ਪਦਮ ਭੂਸ਼ਣ ਐਵਾਰਡੀ ਰਾਮ ਵਨਜੀ ਸੁਤਾਰ ਨੇ ਇਸ ਮੂਰਤੀ ਨੂੰ ਬਣਾਇਆ ਹੈ। ਸੁਤਾਰ ਨੇ
ਗੁਜਰਾਤ 'ਚ ‘ਸਟੈਚੂ ਆਫ਼ ਯੂਨਿਟੀ’ ਅਤੇ ਬੈਂਗਲੁਰੂ 'ਚ ਵਿਧਾਨਸੌਧ 'ਚ ਮਹਾਤਮਾ ਗਾਂਧੀ ਦੀ
ਮੂਰਤੀ ਵੀ ਬਣਾਈ ਸੀ। ਇਸ ਮੂਰਤੀ ਲਈ ਸੂਬੇ ਦੀਆਂ 22,000 ਤੋਂ ਵੱਧ ਥਾਵਾਂ ਤੋਂ
'ਪਵਿੱਤਰ ਮਿੱਟੀ' ਇਕੱਠੀ ਕੀਤੀ ਗਈ ਸੀ, ਜਿਸ ਨੂੰ ਮੂਰਤੀ ਦੇ ਚਾਰ ਟਾਵਰਾਂ 'ਚੋਂ ਇਕ ਦੇ
ਹੇਠਾਂ ਮਿੱਟੀ 'ਚ ਮਿਲਾਇਆ ਗਿਆ ਸੀ। ਪਿਛਲੇ ਦੋ ਹਫ਼ਤਿਆਂ 'ਚ 21 ਵਿਸ਼ੇਸ਼ ਵਾਹਨਾਂ ਨੇ
ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ 'ਚੋਂ ਪਵਿੱਤਰ ਮਿੱਟੀ ਇਕੱਠੀ ਕੀਤੀ। ਅਗਲੇ ਸਾਲ ਹੋਣ
ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੂਰਤੀ ਦੀ ਸਥਾਪਨਾ ਨੇ ਸਿਆਸੀ ਤੌਰ 'ਤੇ
ਪ੍ਰਭਾਵਸ਼ਾਲੀ ਵੋਕਾਲਿਗਾ ਭਾਈਚਾਰੇ ਤੋਂ ਚੋਣ ਸਮਰਥਨ ਹਾਸਲ ਕਰਨ ਦੇ ਉਦੇਸ਼ ਨਾਲ
ਕੇਮਪੇਗੌੜਾ ਦੀ ਵਿਰਾਸਤ ਦਾ ਦਾਅਵਾ ਕਰਨ ਲਈ ਸਿਆਸੀ ਪਾਰਟੀਆਂ ਵਿਚਕਾਰ ਮੁਕਾਬਲਾ ਸ਼ੁਰੂ
ਕਰ ਦਿੱਤਾ ਹੈ।
|