:: ਡਾਂਗਰੀ ਹਮਲਾ : ਅੱਤਵਾਦੀਆਂ ਦੀ ਸੂਚਨਾ ਦੇਣ ਤੇ 10 ਲੱਖ ਰੁਪਏ ਦਾ ਇਨਾਮ   :: ਲੋਕ ਸਭਾ ਚ PM ਮੋਦੀ ਬੋਲੇ- ਅੱਜ ਪੂਰੀ ਦੁਨੀਆ ਚ ਭਾਰਤ ਨੂੰ ਲੈ ਕੇ ਆਸ ਅਤੇ ਭਰੋਸਾ ਹੈ   :: ਕਸ਼ਮੀਰ ਹੁਣ ਅਫਗਾਨਿਸਤਾਨ ਵਰਗਾ ਲੱਗ ਰਿਹੈ, ਮਹਿਬੂਬਾ ਮੁਫਤੀ ਦਾ ਭਾਜਪਾ ਤੇ ਹਮਲਾ   :: ਭਾਰਤੀ ਫ਼ੌਜ ਨੇ ਭੂਚਾਲ ਪ੍ਰਭਾਵਿਤ ਤੁਰਕੀ ਲਈ ਭੇਜੀ ਮੈਡੀਕਲ ਟੀਮ   :: ਰਾਹੁਲ ਦਾ PM ਮੋਦੀ ਤੋਂ ਸਵਾਲ- ਅਡਾਨੀ ਜੀ ਤੁਹਾਡੇ ਨਾਲ ਕਿੰਨੀ ਵਾਰ ਗਏ ਵਿਦੇਸ਼   :: ਅਡਾਨੀ ਦੇ ਸਾਮਰਾਜ ਤੇ ਪਈ ਇਸ ਸੱਟ ਤੋਂ ਬਾਅਦ ਹੁਣ ਅੱਗੇ ਕੀ?   :: ਪੰਜਾਬ ਸਰਕਾਰ ਨੇ ਇਕ ਹੋਰ ਗਾਰੰਟੀ ਕੀਤੀ ਪੂਰੀ, ਹੁਣ ਸਸਤੇ ਭਾਅ ’ਤੇ ਮਿਲੇਗੀ ਰੇਤ, ਮੁੱਖ ਮੰਤਰੀ ਦਾ ਵੱਡਾ ਐਲਾਨ   :: ਜਨਰਲ ਵਰਗ ਦੇ ਉਮੀਦਵਾਰਾਂ ਲਈ ਖੁਸ਼ਖ਼ਬਰੀ, ਸਿਵਲ ਸੇਵਾਵਾਂ ਪ੍ਰੀਖਿਆ ਚ ਵਧਾਈ ਗਈ ਉਮਰ ਹੱਦ   :: ਭਾਰਤ ਦੀ ਪਹਿਲੀ ਮਹਿਲਾ ਫਾਈਟਰ ਅਵਨੀ ਨੇ ਵਿਦੇਸ਼ੀ ਆਸਮਾਨ ਚ ਵਿਖਾਈ ਤਾਕਤ, ਵਧਾਇਆ ਦੇਸ਼ ਦਾ ਮਾਣ   :: ਭਾਰਤ ਦੀ ਨੌਜਵਾਨ ਪੀੜ੍ਹੀ ਲਈ ਕੁਝ ਵੀ ਅਸੰਭਵ ਨਹੀਂ: PM ਮੋਦੀ   :: ਸਰਹੱਦ ਪਾਰ ਤੋਂ ਆਏ ਡਰੋਨ ਨੂੰ ਫਾਇਰਿੰਗ ਕਰ ਕੇ ਸੁੱਟਿਆ, ਸਾਢੇ 32 ਕਰੋੜ ਦੀ ਹੈਰੋਇਨ ਬਰਾਮਦ   :: ਜੀਂਦ ’ਚ ਕਿਸਾਨਾਂ ਦੀ ਮਹਾਪੰਚਾਇਤ, ਸਰਕਾਰ ’ਤੇ ਵਰ੍ਹੇ ਟਿਕੈਤ, ਬੋਲੇ- ਲੋਕਾਂ ਨੂੰ ਲੜਾ ਰਹੀ ਭਾਜਪਾ   :: ਭਾਰਤ ਨੇ ਸਿੰਧੂ ਜਲ ਸੰਧੀ ਚ ਸੋਧ ਲਈ ਪਾਕਿਸਤਾਨ ਨੂੰ ਜਾਰੀ ਕੀਤਾ ਨੋਟਿਸ   :: J&K: ਬਨੀਹਾਲ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਲੱਗੀ ਬ੍ਰੇਕ! ਕਾਂਗਰਸ ਬੋਲੀ- ਨਹੀਂ ਮਿਲ ਰਹੀ ਸੁਰੱਖਿਆ   :: ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਨਲ ਕੁਨੈਕਸ਼ਨ ਪ੍ਰਦਾਨ ਕਰਨਾ ਵੱਡੀ ਪ੍ਰਾਪਤੀ: PM ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕੀ ਸੰਸਦ ਮੈਂਬਰਾਂ ਨੇ ਚੀਨ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਬਣਾਉਣ ਦੀ ਕੀਤੀ ਅਪੀਲ PRINT ਈ ਮੇਲ
2022_11image_12_11_001757682china-ll.jpgਵਾਸ਼ਿੰਗਟਨ --18ਨਵੰਬਰ-(MDP)-- ਰਿਪਬਲਿਕਨ ਪਾਰਟੀ ਦੇ ਦੋ ਸੀਨੀਅਰ ਸੈਨੇਟਰਾਂ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਚੀਨ ਵਲੋਂ ਪੈਦਾ ਹੋਏ ਖਤਰੇ ਦਾ ਮੁਕਾਬਲਾ ਕਰਨ ਲਈ ਇਕ ਵਿਆਪਕ ਰਣਨੀਤੀ ਤਿਆਰ ਕਰਨ ਦੀ ਅਪੀਲ ਕੀਤੀ। ਸੈਨੇਟਰ ਜਿਮ ਰਿਸ਼ ਅਤੇ ਮਿਟ ਰੋਮਨੀ ਨੇ ਵੀਰਵਾਰ ਨੂੰ ਬਾਈਡੇਨ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਅਸੀਂ ਤੁਹਾਡੇ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਉਹ ਚੀਨ ਦੇ ਸਬੰਧ ਵਿਚ ਤੁਰੰਤ ਇੱਕ ਵਿਆਪਕ ਚੀਨ ਰਣਨੀਤੀ ਵਿਕਸਿਤ ਕਰਨੀ ਸ਼ੁਰੂ ਕਰਨ।

ਇਸ ਪੱਤਰ ਦੀ ਕਾਪੀ ਮੀਡੀਆ ਲਈ ਵੀ ਜਾਰੀ ਕੀਤੀ ਗਈ।ਉਨ੍ਹਾਂ ਕਿਹਾ ਕਿ ਚੀਨ ਦੇ ਹਮਲੇ ਨੂੰ ਰੋਕਣ ਲਈ ਅਮਰੀਕਾ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਪੱਤਰ ਵਿੱਚ ਕਿਹਾ ਕਿ ਚੀਨ ਦੀਆਂ ਕਾਰਵਾਈਆਂ ਕੁਝ ਚਿੰਤਾ ਦਾ ਵਿਸ਼ਾ ਹਨ ਜਿਸ ਵਿਚ ਉਸ ਦੇ ਤੇਜ਼ੀ ਨਾਲ ਵਧ ਰਹੇ ਫ਼ੌਜੀ ਅਤੇ ਪਰਮਾਣੂ ਪ੍ਰੋਗਰਾਮਾਂ, ਨੇਵੀਗੇਸ਼ਨ ਦੀ ਆਜ਼ਾਦੀ ਦੀ ਉਲੰਘਣਾ, ਭਾਰਤ ਅਤੇ ਜਾਪਾਨ ਵਿਰੁੱਧ ਹਮਲਾ, ਤਾਈਵਾਨ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਆਦਿ ਸ਼ਾਮਲ ਹਨ।ਦੋਵਾਂ ਰਿਪਬਲਿਕਨ ਸੈਨੇਟਰਾਂ ਨੇ ਕਿਹਾ ਕਿ ਹਾਊਸ ਸਪੀਕਰ (ਨੈਨਸੀ) ਪੇਲੋਸੀ ਦੀ ਤਾਈਵਾਨ ਫੇਰੀ ਦੇ ਜਵਾਬ ਵਿੱਚ ਬੈਲਿਸਟਿਕ ਮਿਜ਼ਾਈਲਾਂ ਲਾਂਚ ਕਰਨ ਅਤੇ ਤਾਇਵਾਨ ਨੂੰ ਘੇਰਨ ਸਮੇਤ ਚੀਨ ਦੀਆਂ ਹਮਲਾਵਰ ਕਾਰਵਾਈਆਂ, ਤਾਈਵਾਨ ਦੇ ਸਬੰਧ ਵਿੱਚ ਅਮਰੀਕੀ ਨੀਤੀ ਨਿਰਧਾਰਤ ਕਰਨ ਅਤੇ ਆਜ਼ਾਦ ਅਤੇ ਖੁੱਲ੍ਹੇ ਤੌਰ ਹਿੰਦ-ਪ੍ਰਸ਼ਾਂਤ ਖੇਤਰ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।ਸੰਸਦ ਮੈਂਬਰਾਂ ਨੇ ਇਹ ਪੱਤਰ ਅਜਿਹੇ ਸਮੇਂ ਵਿਚ ਲਿਖਿਆ ਹੈ ਜਦੋਂ ਹਾਲ ਹੀ ਵਿਚ ਬਾਈਡੇਨ ਨੇ ਇੰਡੋਨੇਸ਼ੀਆ ਦੇ ਬਾਲੀ ਵਿਚ ਜੀ-20 ਸਿਖਰ ਸੰਮੇਲਨ ਤੋਂ ਵੱਖ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਹਮੋ-ਸਾਹਮਣੇ ਬੈਠਕ ਕੀਤੀ ਸੀ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਾਈਡੇਨ ਦੀ ਸ਼ੀ ਨਾਲ ਇਹ ਪਹਿਲੀ ਵਿਅਕਤੀਗਤ ਮੁਲਾਕਾਤ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement