ਦਿੱਲੀ : CBI ਨੇ ਸ਼ਰਾਬ ਨੀਤੀ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ |
|
|
ਨਵੀਂ ਦਿੱਲੀ --25ਨਵੰਬਰ-(MDP)-- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦਿੱਲੀ
ਆਬਕਾਰੀ ਨੀਤੀ ਘਪਲਾ ਮਾਮਲੇ ’ਚ 7 ਦੋਸ਼ੀਆਂ ਵਿਰੁੱਧ ਸ਼ੁੱਕਰਵਾਰ ਨੂੰ ਆਪਣਾ ਪਹਿਲਾ ਦੋਸ਼
ਪੱਤਰ ਦਾਖ਼ਲ ਕੀਤਾ। ਕੇਂਦਰੀ ਜਾਂਚ ਬਿਊਰੋ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਆਮ ਆਦਮੀ
ਪਾਰਟੀ ਦੇ ਵਿਜੇ ਨਾਇਰ, ਅਭਿਸ਼ੇਕ ਬੋਇਨਪੱਲੀ ਅਤੇ ਹੋਰ ਦੇ ਵਿਰੁੱਧ ਚਾਰਜਸ਼ੀਟ ਦਾਇਰ ਕਰ
ਦਿੱਤੀ ਹੈ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਐੱਮ.ਕੇ. ਨਾਗਪਾਲ ਦੇ ਸਾਹਮਣੇ ਰਾਊਜ ਐਵੇਨਿਊ
ਕੋਰਟ ’ਚ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਸੀ.ਬੀ.ਆਈ. ਨੇ ਦੱਸਿਆ ਕਿ ਦੋਸ਼ ਪੱਤਰ ’ਚ ਦੋ ਗ੍ਰਿਫਤਾਰ ਕਾਰੋਬਾਰੀ, ਇਕ ਸਮਾਚਾਰ
ਚੈਨਲ, ਦਾ ਮੁਖੀ, ਹੈਦਰਾਬਾਦ ਨਿਵਾਸੀ ਇਕ ਸ਼ਰਾਬ ਕਾਰੋਬਾਰੀ, ਦਿੱਲੀ ਨਿਵਾਸੀ ਇਕ ਸ਼ਰਾਬ
ਵੰਡਣ ਵਾਲਾ ਅਤੇ ਆਬਕਾਰੀ ਵਿਭਾਗ ਦੇ ਦੋ ਅਧਿਕਾਰੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ
ਏਜੰਸੀ ਦੀ ਜਾਂਚ ਅਜੇ ਜਾਰੀ ਹੈ।
|