ਭਾਜਪਾ ਨੇ ਕੰਮ ਕੀਤਾ ਹੁੰਦਾ ਤਾਂ ਵੱਡੇ ਨੇਤਾਵਾਂ ਨੂੰ ਪ੍ਰਚਾਰ ਚ ਉਤਾਰਨ ਦੀ ਲੋੜ ਨਾ ਪੈਂਦੀ : ਕੇਜਰੀਵਾਲ |
|
|
 ਨਵੀਂ ਦਿੱਲੀ --29ਨਵੰਬਰ-(MDP)-- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ
ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਪਾਰਟੀ ਨੇ
ਆਪਣੇ ਸ਼ਾਸਨਕਾਲ ਦੌਰਾਨ ਨਗਰ ਨਿਗਮ 'ਚ ਕੰਮ ਕੀਤਾ ਹੁੰਦਾ ਤਾਂ ਉਸ ਨੂੰ ਪ੍ਰਚਾਰ ਮੁਹਿੰਮ
'ਚ ਆਪਣੇ ਕਈ ਮੁੱਖ ਮੰਤਰੀਂ ਅਤੇ ਕੇਂਦਰੀ ਮੰਤਰੀਆਂ ਦੀ ਜ਼ਰੂਰਤ ਨਹੀਂ ਪੈਂਦੀ। ਉਨ੍ਹਾਂ
ਇਹ ਗੱਲ 4 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ
ਚਿਰਾਗ ਦਿੱਲੀ ਖੇਤਰ
'ਚ ਆਮ ਆਦਮੀ ਪਾਰਟੀ (ਆਪ) ਦੇ ਚੋਣ ਪ੍ਰਚਾਰ ਲਈ ਘਰ-ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ
ਗੱਲਬਾਤ ਕਰਦਿਆਂ ਕਹੀ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ਲਈ 4 ਦਸੰਬਰ ਨੂੰ
ਵੋਟਿੰਗ ਹੋਣੀ ਹੈ। 'ਆਪ' ਅਤੇ ਭਾਜਪਾ ਦੋਵੇਂ ਹੀ ਚੋਣਾਂ 'ਚ ਆਪਣੀ-ਆਪਣੀ ਜਿੱਤ ਦਾ ਦਾਅਵਾ
ਕਰ ਰਹੀਆਂ ਹਨ। ਕੇਜਰੀਵਾਲ ਨੇ ਦਾਅਵਾ ਕੀਤਾ,''ਸ਼ਹਿਰ 'ਚ ਥਾਂ-ਥਾਂ ਕੂੜਾ ਪਿਆ ਹੈ।
ਸੱਤਾ 'ਚ ਆਉਣ 'ਤੇ ਸ਼ਹਿਰ ਨੂੰ ਸਾਫ਼ ਕਰਾਂਗਾ। ਭਾਜਪਾ ਦਿਨ-ਰਾਤ ਮੈਨੂੰ ਗਾਲ੍ਹਾਂ ਕੱਢਦੀ
ਹੈ। ਅਸੀਂ ਪਾਣੀ ਦਾ ਪ੍ਰਬੰਧ ਕੀਤਾ ਹੈ, ਕੂੜਾ ਸੁੱਟਣ ਦੀ ਜ਼ਿੰਮੇਵਾਰੀ ਵੀ ਅਸੀਂ
ਲਵਾਂਗੇ। 'ਆਪ' ਨੂੰ ਇਕ ਮੌਕਾ ਦਿਓ, ਅਸੀਂ ਸ਼ਹਿਰ ਨੂੰ ਪਹਿਲਾਂ ਵਰਗਾ ਸਾਫ਼ ਬਣਾਵਾਂਗੇ।"
ਕੇਜਰੀਵਾਲ ਨੇ ਸਥਾਨਕ ਨਿਵਾਸੀਆਂ ਨੂੰ ਕਿਹਾ,"ਅਸੀਂ ਦਿੱਲੀ ਨੂੰ ਚਮਕਦਾਰ ਬਣਾਵਾਂਗੇ।"
ਇਸ ਮੁਹਿੰਮ ਦੌਰਾਨ ਕਈ ਮੰਤਰੀ ਵੀ ਮੁੱਖ ਮੰਤਰੀ ਦੇ ਨਾਲ ਸਨ। ਭਾਜਪਾ ਵੱਲੋਂ ਕਈ ਮੁੱਖ
ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਨੂੰ ਨਗਰ ਨਿਗਮ ਚੋਣ ਪ੍ਰਚਾਰ 'ਚ ਉਤਾਰਨ 'ਤੇ ਕੇਜਰੀਵਾਲ
ਨੇ ਕਿਹਾ,''ਮੈਂ ਭਾਜਪਾ ਨੂੰ ਨਗਰ ਨਿਗਮ ਚੋਣਾਂ 'ਚ ਮੁੱਖ ਮੰਤਰੀਆਂ ਅਤੇ ਕਈ ਕੇਂਦਰੀ
ਮੰਤਰੀਆਂ ਨੂੰ ਮੈਦਾਨ 'ਚ ਉਤਾਰਦੇ ਦੇਖਿਆ ਹੈ। ਜੇਕਰ ਉਨ੍ਹਾਂ (ਭਾਜਪਾ) ਨੇ MCD 'ਚ ਕੰਮ
ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਪ੍ਰਚਾਰ ਲਈ ਇੰਨੇ ਮੰਤਰੀਆਂ ਦੀ ਲੋੜ ਨਹੀਂ ਹੁੰਦੀ।
ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਪੀਯੂਸ਼ ਗੋਇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ
ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਿਛਲੇ ਕੁਝ
ਦਿਨਾਂ ਤੋਂ ਇੱਥੇ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਹੈ। ਕੇਜਰੀਵਾਲ ਨੇ ਦੋਸ਼
ਲਾਇਆ,“ਅਤੇ ਇਹ ਮੰਤਰੀ ਕੀ ਕਰਦੇ ਹਨ? ਉਹ ਆਪਣੀਆਂ ਮੁਹਿੰਮਾਂ 'ਚ ਸਿਰਫ਼ ਮੈਨੂੰ ਗਾਲ੍ਹਾਂ
ਕੱਢਦੇ ਹਨ।"
|