ਭਾਰਤ ਕਦੇ ਹਿੰਸਾ ਅਤੇ ਯੁੱਧ ਦਾ ਸਮਰਥਨ ਨਹੀਂ ਕਰਦਾ : ਰਾਜਨਾਥ ਸਿੰਘ |
|
|
 ਬੈਂਗਲੁਰੂ --03ਦਸੰਬਰ-(MDP)-- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ
ਕਿਸੇ ਨੂੰ ਛੇੜਦਾ ਨਹੀਂ ਹੈ ਅਤੇ ਜੇਕਰ ਕੋਈ ਦੇਸ਼ ਦੀ ਸ਼ਾਂਤੀ ਭੰਗ ਕਰਦਾ ਹੈ ਤਾਂ ਉਸ ਨੂੰ
ਛੱਡਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਦੇ ਯੁੱਧ ਅਤੇ ਹਿੰਸਾ ਦੀ ਵਕਾਲਤ ਨਹੀਂ
ਕੀਤੀ, ਹਾਲਾਂਕਿ ਉਹ ਅਨਿਆਂ ਅਤੇ ਦਮਨ 'ਤੇ ਨਿਰਪੱਖ ਨਹੀਂ ਰਹਿ ਸਕਦਾ।
ਰਾਜਨਾਥ ਸਿੰਘ ਨੇ ਮਹਾਭਾਰਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਰੂਕੁਸ਼ੇਤਰ 'ਚ ਭਗਵਾਨ
ਕ੍ਰਿਸ਼ਨ ਅਤੇ ਅਰਜੁਨ ਨੂੰ ਜੋ ਉਪਦੇਸ਼ ਦਿੱਤੇ ਸਨ, ਉਨ੍ਹਾਂ ਨੂੰ ਸ਼੍ਰੀਮਦ ਭਗਵਦ ਗੀਤਾ ਦੇ
ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੀਤਾ ਪੜ੍ਹਨ ਵਿਅਕਤੀ ਨਿਡਰ ਹੁੰਦਾ ਹੈ।
ਇਸਕਾਨ ਬੈਂਗਲੁਰੂ ਨੇ ਇਸ ਮਹੀਨੇ ਸੰਸਕ੍ਰਿਤਕ ਅਤੇ ਧਾਰਮਿਕ ਆਯੋਜਨਾਂ ਤੋਂ ਇਲਾਵਾ ਇਕ ਲੱਖ
ਭਗਵਦ ਗੀਤਾ ਪੁਸਤਕ ਵੰਡਣ ਦੀ ਯੋਜਨਾ ਬਣਾਈ ਹੈ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ
ਬਸਵਰਾਜ ਬੋਮਈ, ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਅਤੇ ਇਸਰੋ ਦੇ ਪ੍ਰਧਾਨ ਐੱਸ.
ਸੋਮਨਾਥ ਆਦਿ ਮਹਿਮਾਨ ਮੌਜੂਦ ਸਨ।
|