ਹਿਮਾਚਲ ਪ੍ਰਦੇਸ਼ ਦੇ CM ਸੁਖਵਿੰਦਰ ਸੁੱਖੂ ਨੇ ਕਾਂਗਰਸ ਪ੍ਰਧਾਨ ਖੜਗੇ ਨਾਲ ਕੀਤੀ ਮੁਲਾਕਾਤ |
|
|
 ਨਵੀਂ ਦਿੱਲੀ --15ਦਸੰਬਰ-(MDP)--
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ
ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਸੂਤਰਾਂ ਦਾ ਕਹਿਣਾ ਹੈ
ਕਿ ਇਸ ਮੁਲਾਕਾਤ ਦੌਰਾਨ ਕੈਬਨਿਟ ਵਿਸਥਾਰ 'ਤੇ ਮੁੱਖ ਰੂਪ ਨਾਲ ਚਰਚਾ ਹੋਈ ਹੈ। ਹਿਮਾਚਲ
ਦੇ ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਦਿੱਲੀ ਪਹੁੰਚੇ ਸੁਖਵਿੰਦਰ ਸੁੱਖੂ
ਨੇ ਬੁੱਧਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਮੁਕੁਲ ਵਾਸਨਿਕ ਅਤੇ ਆਨੰਦ ਸ਼ਰਮਾ ਤੇ ਪਾਰਟੀ
ਦੇ ਹਿਮਾਚਲ ਪ੍ਰਦੇਸ਼ ਮੁਖੀ ਰਾਜੀਵ ਸ਼ੁਕਲਾ ਨਾਲ ਵੀ ਮੁਲਾਕਾਤ ਕੀਤੀ ਸੀ। ਸੁੱਖੂ ਦੀ
ਅਗਵਾਈ ਵਾਲੀ ਕੈਬਨਿਟ ਵਿਚ ਫ਼ਿਲਹਾਲ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਸ਼ਾਮਲ ਹਨ।
ਅਗਲੇ ਕੁਝ ਦਿਨਾਂ ਅੰਦਰ ਕੈਬਨਿਟ ਵਿਸਥਾਰ ਹੋਣ ਦੀ ਸੰਭਾਵਨਾ ਹੈ।
|