ਗਾਜਰ ਦੇ ਗੁਣਾਂ ਦਾ ਮੁਕਾਬਲਾ ਸ਼ਾਇਦ ਹੀ ਕੋਈ ਹੋਰ ਸਬਜ਼ੀ ਕਰ ਸਕਦੀ ਹੈ। ਇਸ ਨੂੰ ਸਲਾਦ
ਦੇ ਰੂਪ ਵਿੱਚ ਕੱਚਾ ਵੀ ਖਾਧਾ ਜਾ ਸਕਦਾ ਹੈ, ਪਕਾ ਕੇ ਇਸਦੀ ਸਬਜ਼ੀ ਵੀ ਬਣਾਈ ਜਾ ਸਕਦੀ
ਹੈ ਅਤੇ ਰਸ ਕੱਢ ਕੇ ਇਸਦਾ ਜੂਸ ਵੀ ਪੀਤਾ ਜਾ ਸਕਦਾ ਹੈ।
ਆਯੁਰਵੈਦ ਦੇ ਅਨੁਸਾਰ ਗਾਜਰ ਇੱਕ ਫ਼ਲ ਜਾਂ ਸਬਜ਼ੀ ਹੀ ਨਹੀਂ, ਬਲਕਿ ਰਕਤਪਿੱਤ ਅਤੇ ਕਫ਼ ਨੂੰ
ਨਸ਼ਟ ਕਰਨ ਵਾਲੀ ਮਿੱਠੀ, ਰਸ ਨਾਲ ਭਰੀ, ਪੇਟ ਦੀ ਅਗਨੀ ਨੂੰ ਵਧਾਉਣ ਵਾਲੀ ਅਤੇ ਬਵਾਸੀਰ
ਵਰਗੇ ਰੋਗ ਨੂੰ ਰੋਕਣ ਵਾਲੀ ਜੜੀ-ਬੂਟੀ ਵੀ ਹੈ। ਗਾਜਰ ਦਿਲ ਸਬੰਧੀ ਬਿਮਾਰੀਆਂ ਵਿੱਚ ਵੀ
ਬਹੁਤ ਲਾਭਕਾਰੀ ਹੁੰਦੀ ਹੈ। ਇਹ ਸਰੀਰਿਕ ਕਮਜ਼ੋਰੀ ਵਿੱਚ ਵੀ ਲਾਭਦਾਇਕ ਹੈ। ਕਿਉਂਕਿ ਇਸ
ਵਿੱਚ ਰਕਤ ਅਵਰੋਧਕ ਸ਼ਕਤੀ ਹੁੰਦੀ ਹੈ, ਇਸ ਲਈ ਇਹ ਰਕਤਪਿੱਤ ਨੂੰ ਬਣਨ ਨਹੀਂ ਦਿੰਦੀ।
ਵੈਸੇ ਇਸਦਾ ਸੁਭਾਅ ਠੰਡਾ ਹੁੰਦਾ ਹੈ, ਪਰ ਉਹ ਕਫ਼ਨਾਸ਼ਕ ਹੈ। ਗਾਜਰ, ਲੌਂਗ ਅਤੇ ਅਦਰਕ ਦੀ
ਹੀ ਤਰ੍ਹਾਂ ਛਾਤੀ ਅਤੇ ਗਲੇ ਵਿੱਚ ਜੰਮੇ ਕਫ਼ ਨੂੰ ਪਿਘਲਾ ਕੇ ਕੱਢਣ ਵਿੱਚ ਸਮਰੱਥ ਹੈ।
ਗਾਜਰ
ਵਿੱਚ ਕੁਝ ਇਸ ਪ੍ਰਕਾਰ ਦੇ ਖਣਿਜ ਲੱਛਣ ਪਾਏ ਜਾਂਦੇ ਹਨ, ਜੋ ਸ਼ਕਤੀ ਨੂੰ ਵਧਾਉਣ ਅਤੇ
ਰੋਗਾਂ ਨੂੰ ਰੋਕਣ ਵਿੱਚ ਬਹੁਤ ਹੀ ਜਰੂਰੀ ਹੁੰਦੇ ਹਨ। ਸਰੀਰ ਦੇ ਅੰਦਰ ਦੇ ਲਵਣ ਖੂਨ
ਵਿੱਚ ਮਿਲ ਕੇ ਕੁਝ ਮੁਸ਼ਕਿਲ ਪੈਦਾ ਹੋਣ ਤੋਂ ਰੋਕਦੇ ਹਨ ਅਤੇ ਹਰੇਕ ਤੰਤੂ ਅਤੇ ਹਰੇਕ
ਗ੍ਰੰਥੀ ਨੂੰ ਸਿਹਤਮੰਦ ਰੱਖਦੇ ਹਨ।
ਜਿਸ ਪ੍ਰਕਾਰ ਪਾਚਨ ਪ੍ਰਣਾਲੀ ਨੂੰ ਇਹਨਾਂ
ਲਵਣਾਂ ਦੀ ਜਰੂਰਤ ਹੁੰਦੀ ਹੈ, ਉਸੇ ਪ੍ਰਕਾਰ ਸਰੀਰ ਦੇ ਹਰੇਕ ਅੰਗ ਨੂੰ ਵੀ ਇਹਨਾਂ ਦੀ
ਜਰੂਰਤ ਹੁੰਦੀ ਹੈ। ਇਹੀ ਖਣਿਜ ਲਵਣ ਸਾਰੇ ਸਰੀਰ ਦੇ ਅੰਦਰ ਸੂਖਮ ਕੋਸ਼ਕਾਵਾਂ ਦੀ ਰਚਨਾ
ਕਰਦੇ ਹਨ। ਇਹੀ ਖਣਿਜ ਲਵਣ ਵੀ ਸਾਡੇ ਮਾਸ ਦੇ ਜਲ ਵਿਕਾਰਾਂ ਨੂੰ ਪਤਲਾ ਰੱਖਦੇ ਹਨ, ਤਾਂ
ਕਿ ਥੁੱਕ ਅਤੇ ਕਫ਼ ਦੇ ਰੂਪ ਵਿੱਚ ਪੈਦਾ ਹੋਣ ਵਾਲੇ ਵਿਕਾਰ ਨਿੱਕਲ ਸਕਣ। ਜੇਕਰ ਇਹ ਲਵਣ
ਸਾਡੇ ਸਰੀਰ ਨੂੰ ਨਾ ਮਿਲਣ ਤਾਂ ਮਲ-ਮੂਤਰ, ਪਸੀਨਾ, ਕਫ਼ ਆਦਿ ਨੂੰ ਬਾਹਰ ਕੱਢਣਾ ਮੁਸ਼ਕਿਲ
ਹੋ ਜਾਵੇਗਾ। ਅਤੇ ਜੇਕਰ ਸਰੀਰ ਨੂੰ ਵੱਖ-ਵੱਖ ਲਵਣ ਸਹੀ ਮਾਤਰਾ ਵਿੱਚ ਮਿਲਦੇ ਰਹਿਣ ਤਾਂ
ਰੋਗ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰਤੀ 100 ਗ੍ਰਾਮ ਗਾਜਰ ਵਿੱਚ ਪਾਏ ਜਾਣ
ਵਾਲੇ ਤੱਤਾਂ ਵਿੱਚ ਪਾਣੀ ਦੀ ਮਾਤਰਾ 86.0, ਪ੍ਰੋਟੀਨ 0.2, ਵਿਟਾਮਿਨ ਏ 3.150
ਪ੍ਰਤੀਸ਼ਤ ਅਤੇ ਕਲੋਰੀਨ 13 ਮਿਲੀਗ੍ਰਾਮ ਹੁੰਦੀ ਹੈ।
ਗਾਜਰ ਦਾ ਪ੍ਰਯੋਗ ਸਿਰਫ਼ ਫ਼ਲ
ਜਾਂ ਸਬਜ਼ੀ ਦੇ ਰੂਪ ਵਿੱਚ ਹੀ ਨਹੀਂ ਬਲਕਿ, ਸ਼ਰਬਤ, ਮੁਰੱਬਾ, ਹਲਵਾ ਅਤੇ ਅਚਾਰ ਵਰਗੇ
ਪਾਚਕ ਅਤੇ ਸਵਾਦੀ ਵਿਅੰਜਨਾਂ ਦੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ। ਗਾਜਰ ਦਾ ਹਲਵਾ ਤਾਂ
ਲਗਭਗ ਅਸੀਂ ਸਭ ਖਾਂਦੇ ਹੀ ਹਾਂ, ਇਸ ਲਈ ਇਸਦਾ ਸਵਾਦ ਅਤੇ ਲਾਭ ਤਾਂ ਸਾਰੇ ਜਾਣਦੇ ਹੀ
ਹਨ। ਇਸਦਾ ਰਸ ਮਨ ਨੂੰ ਖੁਸ਼ੀ ਦੇਣ ਵਾਲਾ, ਸਵਾਦੀ, ਸਰੀਰ ਵਿੱਚ ਤਾਜਗੀ ਭਰਨ ਵਾਲਾ ਅਤੇ
ਦਿਲ-ਦਿਮਾਗ ਨੂੰ ਸ਼ਕਤੀ ਦੇਣ ਵਾਲਾ ਹੁੰਦਾ ਹੈ।
|