ਆਂਧਰਾ ਪ੍ਰਦੇਸ਼ ਚ ਭਾਜੜ: ਮਰਨ ਵਾਲਿਆਂ ਦੀ ਗਿਣਤੀ 8 ਹੋਈ, PM ਮੋਦੀ ਨੇ ਰਾਹਤ ਰਾਸ਼ੀ ਦਾ ਕੀਤਾ ਐਲਾਨ |
|
|
 ਅਮਰਾਵਤੀ- --29ਦਸੰਬਰ-(MDP)-- ਆਂਧਰਾ ਪ੍ਰਦੇਸ਼ 'ਚ ਨੇਲੋਰ ਜ਼ਿਲ੍ਹੇ ਦੇ ਕਾਂਡੁਕੁਰ 'ਚ ਤੇਲਗੂ ਦੇਸ਼ਮ
ਪਾਰਟੀ (ਟੀ.ਡੀ.ਪੀ) ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਮਚੀ ਭਾਜੜ ਮਰਨ ਵਾਲਿਆਂ ਦੀ
ਗਿਣਤੀ 8 ਹੋ ਗਈ ਹੈ। ਘਟਨਾ 'ਚ ਜ਼ਖਮੀ ਹੋਏ ਇਕ ਵਿਅਕਤੀ ਨੇ ਬੁੱਧਵਾਰ ਰਾਤ ਇਲਾਜ ਦੌਰਾਨ
ਦਮ ਤੋੜ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਅਸਲ ਵਿਰੋਧੀ ਧਿਰ ਦੇ
ਨੇਤਾ ਐਨ. ਚੰਦਰਬਾਬੂ ਨਾਇਡੂ ਬੁੱਧਵਾਰ ਨੂੰ ਇਕ ਰੋਡ ਸ਼ੋਅ ਨੂੰ ਸੰਬੋਧਨ ਕਰ ਰਹੇ ਸਨ,
ਉਦੋਂ ਨਹਿਰ 'ਚ ਡਿੱਗਣ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ।
ਪੁਲਸ ਮੁਤਾਬਕ ਘਟਨਾ ਵਾਲੀ ਥਾਂ 'ਤੇ ਵੱਡੀ ਗਿਣਤੀ 'ਚ ਲੋਕ ਪਹੁੰਚ ਗਏ ਸਨ। ਇਸ ਦੌਰਾਨ
ਕੁਝ ਲੋਕਾਂ ਵਿਚਾਲੇ ਧੱਕਾ-ਮੁੱਕੀ ਹੋ ਗਈ ਅਤੇ ਭਾਜੜ ਵਾਲੀ ਸਥਿਤੀ ਪੈਦਾ ਹੋ ਗਈ। ਕੁਝ
ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਨਾਇਡੂ ਨੇ ਘਟਨਾ ਤੋਂ ਤੁਰੰਤ ਬਾਅਦ ਆਪਣੀ
ਸਭਾ ਰੱਦ ਕਰ ਦਿੱਤੀ ਸੀ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ
ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਹਸਪਤਾਲ ਵਿਚ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ
ਅਤੇ ਪਾਰਟੀ ਆਗੂਆਂ ਨੂੰ ਜ਼ਖ਼ਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਲਈ ਕਿਹਾ।ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਸੋਗ ਪ੍ਰਗਟ ਕੀਤਾ ਹੈ
ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50
ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, “ਆਂਧਰਾ ਪ੍ਰਦੇਸ਼ ਦੇ
ਨੇਲੋਰ ਵਿਚ ਇਕ ਜਨਤਕ ਮੀਟਿੰਗ 'ਚ ਹੋਏ ਹਾਦਸੇ ਬਾਰੇ ਸੁਣ ਕੇ ਦੁੱਖ ਹੋਇਆ। ਮੇਰੀ ਹਮਦਰਦੀ
ਦੁਖੀ ਪਰਿਵਾਰਾਂ ਦੇ ਨਾਲ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
PMNRF ਤੋਂ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ
ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
|