ਭਾਰਤ-ਅਮਰੀਕਾ ਸਬੰਧ 21ਵੀਂ ਸਦੀ ਨੂੰ ਪਰਿਭਾਸ਼ਿਤ ਕਰ ਸਕਦੇ ਹਨ: ਰੋ ਖੰਨਾ |
|
|
ਵਾਸ਼ਿੰਗਟਨ --03ਜਨਵਰੀ-(MDP)--ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ
ਨੇ ਸੋਮਵਾਰ ਨੂੰ ਕਿਹਾ ਕਿ ਭਾਰਤ-ਅਮਰੀਕਾ ਸਬੰਧ 21ਵੀਂ ਸਦੀ ਨੂੰ ਪਰਿਭਾਸ਼ਿਤ ਕਰ ਸਕਦੇ
ਹਨ। ਖੰਨਾ ਨੇ ‘ਦਿ ਨਿਊਯਾਰਕ ਟਾਈਮਜ਼’ ਵਿੱਚ ਛਪੇ ਲੇਖ ਦਾ ਹਵਾਲਾ ਦਿੰਦਿਆਂ ਇਹ ਗੱਲ
ਕਹੀ। ਦਰਅਸਲ ਲੇਖ ਵਿਚ ਕਿਹਾ ਗਿਆ ਕਿ ਯੂਕ੍ਰੇਨ ਯੁੱਧ ਤੋਂ ਬਾਅਦ ਦੁਨੀਆ ਭਾਰਤ ਦਾ ਉਭਾਰ
ਵੇਖੇਗੀ। ਇਸ 'ਤੇ ਖੰਨਾ ਨੇ ਟਵੀਟ ਕੀਤਾ, ''ਅਮਰੀਕਾ-ਭਾਰਤ ਸਬੰਧ 21ਵੀਂ ਸਦੀ ਨੂੰ
ਪਰਿਭਾਸ਼ਿਤ ਕਰ ਸਕਦੇ ਹਨ।''
ਖੰਨਾ ਨੇ ਕਿਹਾ ਕਿ ਪ੍ਰਮੁੱਖ ਅਮਰੀਕੀ ਅਖ਼ਬਾਰ ਨੇ ਭਾਰਤ ਦੇ ਵਧ ਰਹੇ ਆਤਮ-ਵਿਸ਼ਵਾਸ
ਅਤੇ ਵਿਰੋਧਾਭਾਸ ਬਾਰੇ ਕਾਫੀ ''ਖੂਬਸੂਰਤੀ'' ਨਾਲ ਲਿਖਿਆ ਹੈ। ਸਾਂਸਦ ਨੇ ਕਿਹਾ ਕਿ ਲੇਖ
ਦੀ ਸਮਾਪਤੀ ਇਸ ਉਮੀਦ ਨੂੰ ਰੇਖਾਂਕਿਤ ਕਰਦੇ ਹੋਏ ਕੀਤੀ ਗਈ ਹੈ ਕਿ ਮਹਾਤਮਾ ਗਾਂਧੀ ਅਤੇ
ਜਵਾਹਰ ਲਾਲ ਨਹਿਰੂ ਨੇ ਜਿਸ ਬਹੁਲਵਾਦ ਦੀ ਕਾਮਨਾ ਕੀਤੀ ਸੀ, ਉਹ ਬਰਕਰਾਰ ਹੈ। ਲੇਖ ਵਿਚ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਉਸ ਨੁਕਤੇ ਦਾ ਜ਼ਿਕਰ ਕੀਤਾ ਗਿਆ, ਜਿਸ ਵਿਚ ਉਨ੍ਹਾਂ
ਕਿਹਾ ਕਿ ਵਿਸ਼ਵ ਵਿਵਸਥਾ ਅਜੇ ਵੀ ਪੱਛਮ ਵੱਲ ਬਹੁਤ ਜ਼ਿਆਦਾ ਝੁਕ ਰਹੀ ਹੈ। ਲੇਖ ਵਿਚ
ਕਿਹਾ ਗਿਆ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ, ਭਾਰਤ ਨੇ ਰੂਸੀ ਹਮਲੇ ਦੀ ਨਿੰਦਾ
ਕਰਨ ਲਈ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਅਤੇ ਯੂਰਪੀ ਦਬਾਅ ਨੂੰ ਖਾਰਿਜ ਕਰ ਦਿੱਤਾ ਅਤੇ
ਰੂਸ ਨੂੰ ਆਪਣਾ ਸਭ ਤੋਂ ਵੱਡਾ ਤੇਲ ਸਪਲਾਇਰ ਬਣਾ ਦਿੱਤਾ।
ਲੇਖ ਵਿਚ ਕਿਹਾ ਗਿਆ ਕਿ ਮੁਆਫੀ ਮੰਗਣ ਵਾਲਾ ਨਹੀਂ, ਉਸ ਦਾ ਲਹਿਜ਼ਾ ਮਜ਼ਬੂਤਸੀ ਅਤੇ
ਉਸ ਦੇ ਹਿੱਤ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ। ਜੈਸ਼ੰਕਰ ਨੇ ਨਿਊਯਾਰਕ ਟਾਈਮਜ਼ ਨੂੰ ਕਿਹਾ
ਕਿ ਮੈਂ ਹਾਲੇ ਵੀ ਨਿਯਮ ਆਧਾਰਿਤ ਦੁਨੀਆ ਦੇਖਣਾ ਚਾਹਾਂਗਾ ਪਰ ਜਦੋਂ ਲੋਕ ਨਿਯਮ ਆਧਾਰਿਤ
ਆਦੇਸ਼ ਦੇ ਨਾਮ 'ਤੇ ਆਪਣੇ ਹਿਤਾਂ ਲਈ ਤੁਹਾਨੂੰ ਕੁਝ ਛੱਡਣ ਲਈ ਕਹਿੰਦੇ ਹਨ ਜਾਂ ਸਮਝੌਤਾ
ਕਰਨ ਦਾ ਦਬਾਅ ਬਣਾਉਣ ਲੱਗਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਸਦਾ ਮੁਕਾਬਲਾ ਕਰਨਾ
ਜ਼ਰੂਰੀ ਹੈ ਅਤੇ ਜੇ ਲੋੜ ਪਵੇ ਤਾਂ ਇਸਦਾ ਜਵਾਬ ਦੇਣਾ ਚਾਹੀਦਾ ਹੈ।''
|