ਚੀਫ਼ ਜਸਟਿਸ ਚੰਦਰਚੂੜ ਨੂੰ ਹਾਰਵਰਡ ਲਾਅ ਸਕੂਲ ਸੈਂਟਰ ‘ਐਵਾਰਡ ਫਾਰ ਗਲੋਬਲ ਲੀਡਰਸ਼ਿਪ’ ਨਾਲ ਕਰੇਗਾ ਸਨਮਾਨਿਤ |
|
|
ਨਵੀਂ ਦਿੱਲੀ --08ਜਨਵਰੀ-(MDP)--ਮੁੱਖ ਜੱਜ ਡੀ ਵਾਈ ਚੰਦਰਚੂੜ ਨੂੰ ਦੇਸ਼
ਅਤੇ ਦੁਨੀਆ ਭਰ ’ਚ ਕਾਨੂੰਨੀ ਪੇਸ਼ੇ ਲਈ ਉਨ੍ਹਾਂ ਦੀ ਜੀਵਨ ਭਰ ਸੇਵਾ ਦੇ ਸਨਮਾਨ ’ਚ
ਹਾਰਵਰਡ ਲਾਅ ਸਕੂਲ ਸੈਂਟਰ ਵਲੋਂ ‘‘ਐਵਾਰਡ ਫਾਰ ਗਲੋਬਲ ਲੀਡਰਸ਼ਿਪ’’ ਲਈ ਚੁਣਿਆ ਗਿਆ ਹੈ।
ਇਹ ਪੁਰਸਕਾਰ ਉਨ੍ਹਾਂ ਨੂੰ 11 ਜਨਵਰੀ ਨੂੰ ਇਕ ਆਨਲਾਈਨ ਪ੍ਰੋਗਰਾਮ ’ਚ ਪ੍ਰਦਾਨ ਕੀਤਾ
ਜਾਵੇਗਾ।
ਚੰਦਰਚੂੜ ਨੇ ਅਮਰੀਕਾ ਦੇ ਹਾਰਵਰਡ ਲਾਅ ਸਕੂਲ ਤੋਂ ਐੱਲ. ਐੱਲ. ਐੱਮ. ਦੀ ਡਿਗਰੀ ਅਤੇ
ਜਿਊਰਿਡਕਲ ਸਾਈਂਸੇਜ (ਐੱਸ. ਜੇ. ਡੀ.) ’ਚ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ। ਇਸ
ਪ੍ਰੋਗਰਾਮ ’ਚ ਹਾਰਵਰਡ ਲਾਅ ਸਕੂਲ ਦੇ ਪ੍ਰੋਫੈਸਰ ਡੇਵਿਡ ਵਿਲਕਿੰਸ ਵੀ ਚੀਫ਼ ਜਸਟਿਸ ਨਾਲ
ਗੱਲਬਾਤ ਕਰਨਗੇ। ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ ਸਮੇਤ ਕਈ ਇਤਿਹਾਸਕ ਫੈਸਲੇ ਦੇਣ ਵਾਲੇ
ਸੁਪਰੀਮ ਕੋਰਟ ਦੇ ਬੈਂਚ ਦਾ ਹਿੱਸਾ ਰਹੇ, ਜਸਟਿਸ ਚੰਦਰਚੂੜ ਨੇ 9 ਨਵੰਬਰ, 2022 ਨੂੰ
50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ।
|