ਅਸੀਂ ਅਧਿਆਪਕਾਂ ਨੂੰ ਫਿਨਲੈਂਡ ਨਾ ਭੇਜ ਸਕੀਏ, ਇਸ ਲਈ ਗੰਦੀ ਰਾਜਨੀਤੀ ਕਰ ਰਹੀ ਭਾਜਪਾ : ਸਿਸੋਦੀਆ |
|
|
 ਨਵੀਂ ਦਿੱਲੀ --13ਜਨਵਰੀ-(MDP)-- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ
ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਕੂਲੀ ਅਧਿਆਪਕਾਂ ਨੂੰ ਸਿਖਲਾਈ ਲਈ
ਫਿਨਲੈਂਡ ਭੇਜਣ ਦੀਆਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਮਕਸਦ
ਨਾਲ ਗੰਦੀ ਰਾਜਨੀਤੀ ਕਰ ਰਹੀ ਹੈ। ਇਕ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਕਿਹਾ ਕਿ ਹੁਣ ਤੱਕ
1,100 ਅਧਿਆਪਕਾਂ ਨੇ ਸਿੰਗਾਪੁਰ, ਬ੍ਰਿਟੇਨ
ਅਤੇ ਫਿਨਲੈਂਡ ਸੇਮਤ ਵਿਦੇਸ਼ਾਂ 'ਚ ਸਿਖਲਾਈ
ਲਈ ਹੈ। ਸਿਸੋਦੀਆ ਨੇ ਦੋਸ਼ ਲਗਾਇਆ ਕਿ ਹੁਣ ਜਦੋਂ ਭਾਜਪਾ ਦੇ ਲੋਕਾਂ ਦੀ ਸੇਵਾ ਵਿਭਾਗ 'ਤੇ
ਅਣਅਧਿਕਾਰਤ ਪਕੜ ਹੈ ਤਾਂ ਉਹ ਦਿੱਲੀ 'ਚ ਆਪ ਸਰਕਾਰ ਨੂੰ, ਅਧਿਆਪਕਾਂ ਨੂੰ ਚੰਗੀ ਸਿਖਲਾਈ
ਦੇਣ ਤੋਂ ਰੋਕਣ ਲਈ ਗੰਦੀ ਰਾਜਨੀਤੀ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੇ
ਉੱਪ ਰਾਜਪਾਲ ਵੀਕੇ ਸਕਸੈਨਾ ਬੱਚਿਆਂ ਦੇ ਭਵਿੱਖ ਦੀ ਪਰਵਾਹ ਕਰਦੇ ਹਨ ਅਤੇ ਉਨ੍ਹਾਂ ਦੀ
ਸਿੱਖਿਆ 'ਚ ਰੁਕਾਵਟ ਪਹੁੰਚਾਉਣਾ ਨਹੀਂ ਚਾਹੁੰਦੇ ਹਨ ਤਾਂ ਭਾਜਪਾ ਦੀ ਸਾਜਿਸ਼ 'ਚ ਉਨ੍ਹਾਂ
ਦਾ ਸਾਥ ਨਹੀਂ ਦੇਣਾ ਚਾਹੀਦਾ। ਸਿਸੋਦੀਆ ਦੇ ਦੋਸ਼ਾਂ 'ਤੇ ਅਜੇ ਭਾਜਪਾ ਜਾਂ ਉੱਪ ਰਾਜਪਾਲ
ਸਕੱਤਰੇਤ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।
ਉੱਪ ਮੁੱਖ ਮੰਤਰੀ ਨੇ ਦਾਅਵਾ ਕੀਤਾ,''ਅਸੀਂ 30 ਅਧਿਆਪਕਾਂ ਦੇ ਇਕ ਬੈਚ ਨੂੰ ਸਿਖਲਾਈ
ਲਈ ਫਿਨਲੈਂਡ ਭੇਜਣਾ ਚਾਹੁੰਦੇ ਸੀ। ਉੱਪ ਰਾਜਪਾਲ ਨੇ ਕਿਸੇ ਨਾ ਕਿਸੇ ਬਹਾਨੇ ਨਾਲ ਇਸ 'ਚ
ਦੇਰੀ ਕੀਤੀ।'' ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਕੂਲੀ ਅਧਿਆਪਕਾਂ ਨੂੰ ਸਿਖਲਾਈ ਲਈ
ਫਿਨਲੈਂਡ ਭੇਜਣ ਦੀਆਂ ਦਿੱਲੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਆਪਣੀ ਪੂਰੀ ਤਾਕਤ ਦਾ
ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿਸੋਦੀਆ ਨੇ ਕਿਹਾ,''ਅਸੀਂ ਅਧਿਆਪਕਾਂ ਨੂੰ
ਫਿਨਲੈਂਡ ਭੇਜਿਆ, ਕਿਉਂਕਿ ਇਹ ਸਿੱਖਿਆ 'ਚ ਸੁਧਾਰ ਲਿਆਉਣ ਲਈ ਸਰਵਸ਼੍ਰੇਸ਼ਠ ਸਥਾਨਾਂ 'ਚੋਂ
ਇਕ ਹੈ। ਅਸੀਂ ਆਪਣੇ ਅਧਿਆਪਕਾਂ ਨੂੰ ਅਜਿਹੇ ਅੰਤਰਰਾਸ਼ਟਰੀ ਮਾਪਦੰਡਾਂ ਤੋਂ ਜਾਣੂੰ
ਕਰਵਾਉਣਾ ਚਾਹੁੰਦੇ ਹਾਂ, ਕਿਉਂਕਿ ਸਿੱਖਿਆ ਦਾ ਪੱਧਰ ਉੱਚਾ ਕਰਨ 'ਚ ਅਧਿਆਪਕਾਂ ਦਾ
ਯੋਗਦਾਨ ਹੁੰਦਾ ਹੈ।'' ਉਨ੍ਹਾਂ ਦਾਅਵਾ ਕੀਤਾ,''ਅਸੀਂ ਅਧਿਆਪਕਾਂ ਦੀ ਫਿਨਲੈਂਡ ਯਾਤਰਾ ਦੀ
ਫਾਈਲ ਉੱਪ ਰਾਜਪਾਲ ਨੂੰ ਭੇਜੀ ਸੀ ਅਤੇ ਉਨ੍ਹਾਂ ਨੇ ਪੁੱਛਿਆ ਸੀ ਕਿ ਜੇਕਰ ਅਜਿਹੀ
ਸਿਖਲਾਈ ਭਾਰਤ 'ਚ ਦਿੱਤੀ ਜਾ ਸਕਦੀ ਹੈ ਤਾਂ ਇਸ ਦੀ ਲਾਗਤ ਲਾਭ ਦਾ ਵਿਸ਼ਲੇਸ਼ਣ ਕੀ
ਹੋਵੇਗਾ।'' ਸਿਸੋਦੀਆ ਨੇ ਕਿਹਾ,''ਪ੍ਰਧਾਨ ਮੰਤਰੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ
ਮੰਤਰੀ ਵਿਸ਼ਵ ਆਰਥਿਕ ਮੰਚ ਦੀ ਬੈਠਕ 'ਚ ਸ਼ਾਮਲ ਹੋਣ ਜਾਣਗੇ। ਕੀ ਲਾਗਤ-ਲਾਭ ਵਿਸ਼ਲੇਸ਼ਣ ਦੀ
ਆੜ 'ਚ ਉਨ੍ਹਾਂ ਨੂੰ ਵੀ ਰੋਕਿਆ ਜਾਵੇਗਾ?''
|