:: ਜੀਂਦ ’ਚ ਕਿਸਾਨਾਂ ਦੀ ਮਹਾਪੰਚਾਇਤ, ਸਰਕਾਰ ’ਤੇ ਵਰ੍ਹੇ ਟਿਕੈਤ, ਬੋਲੇ- ਲੋਕਾਂ ਨੂੰ ਲੜਾ ਰਹੀ ਭਾਜਪਾ   :: ਭਾਰਤ ਨੇ ਸਿੰਧੂ ਜਲ ਸੰਧੀ ਚ ਸੋਧ ਲਈ ਪਾਕਿਸਤਾਨ ਨੂੰ ਜਾਰੀ ਕੀਤਾ ਨੋਟਿਸ   :: J&K: ਬਨੀਹਾਲ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਲੱਗੀ ਬ੍ਰੇਕ! ਕਾਂਗਰਸ ਬੋਲੀ- ਨਹੀਂ ਮਿਲ ਰਹੀ ਸੁਰੱਖਿਆ   :: ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਨਲ ਕੁਨੈਕਸ਼ਨ ਪ੍ਰਦਾਨ ਕਰਨਾ ਵੱਡੀ ਪ੍ਰਾਪਤੀ: PM ਮੋਦੀ   :: ਹਿਮਾਚਲ ਪ੍ਰਦੇਸ਼ ਚ ਮੀਂਹ ਅਤੇ ਬਰਫ਼ਬਾਰੀ ਕਾਰਨ 265 ਸੜਕਾਂ ਹੋਈਆਂ ਬੰਦ   :: J&K ਦੇ ਕਠੂਆ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਸਖ਼ਤ ਸੁਰੱਖਿਆ ਚ ਚੱਲ ਰਹੇ ਰਾਹੁਲ ਗਾਂਧੀ   :: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਦੇਵੇਗੀ 11 ਬੱਚਿਆਂ ਨੂੰ ਰਾਸ਼ਟਰੀ ਬਾਲ ਪੁਰਸਕਾਰ   :: ਇਸ ਸੂਬੇ ਦੀਆਂ ਜੇਲ੍ਹਾਂ ਚ ਬੰਦ 189 ਕੈਦੀਆਂ ਨੂੰ ਗਣਤੰਤਰ ਦਿਵਸ ਤੇ ਕੀਤਾ ਜਾਵੇਗਾ ਰਿਹਾਅ   :: ਮਾਘ ਮੇਲਾ: ਡੇਢ ਕਰੋੜ ਲੋਕਾਂ ਨੇ ਗੰਗਾ ਚ ਲਾਈ ਆਸਥਾ ਦੀ ਡੁੱਬਕੀ   :: ਕਸ਼ਮੀਰ ਦੇ ਕਈ ਹਿੱਸਿਆਂ ਚ ਬਰਫ਼ਬਾਰੀ, ਸ਼੍ਰੀਨਗਰ-ਜੰਮੂ ਹਾਈਵੇਅ ਬੰਦ   :: ਪੈਰਿਸ ਤੋਂ ਦਿੱਲੀ ਆ ਰਹੇ ਜਹਾਜ਼ ’ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ   :: ਸੁਪਰੀਮ ਕੋਰਟ ’ਚ ਕੇਂਦਰ ਦੀ ਦੋ-ਟੁੱਕ, ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ ਐਲਾਨੇ ਜਾਣ ਦੀ ਪ੍ਰਕਿਰਿਆ ਜਾਰੀ   :: ਫ਼ੌਜ ’ਚ ਪਹਿਲੀ ਵਾਰ 108 ਮਹਿਲਾ ਅਧਿਕਾਰੀ ਬਣਨਗੀਆਂ ਕਰਨਲ   :: ਗੁਜਰਾਤ ਚੋਣਾਂ ਚ ਭਾਜਪਾ ਦੀ ਜਿੱਤ ਦੀ ਖੁਸ਼ੀ ਚ ਜੌਹਰੀ ਨੇ ਬਣਾਈ PM ਮੋਦੀ ਦੀ ਸੋਨੇ ਦੀ ਮੂਰਤੀ   :: ਖੇਡਾਂ ਨੂੰ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਹੋਇਆ ਦੇਸ਼ ਨੂੰ ਨੁਕਸਾਨ : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵਿਕੀਪੀਡੀਆ ਵਰਗੇ ਆਨਲਾਈਨ ਸਰੋਤਾਂ ਤੇ ਪੂਰੀ ਤਰ੍ਹਾਂ ਨਹੀਂ ਹੋਇਆ ਜਾ ਸਕਦੈ ਨਿਰਭਰ : SC PRINT ਈ ਮੇਲ
2023_1image_15_44_523238676sc1-ll.jpgਨਵੀਂ ਦਿੱਲੀ  --18ਜਨਵਰੀ-(MDP)-- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਕੀਪੀਡੀਆ ਵਰਗੇ ਆਨਲਾਈਨ ਸਰੋਤ 'ਕਰਾਊਡ ਸੋਰਸਡ' (ਵੱਖ-ਵੱਖ ਲੋਕਾਂ ਤੋਂ ਪ੍ਰਾਪਤ ਜਾਣਕਾਰੀ) ਅਤੇ ਉਪਭੋਗਤਾ ਦੁਆਰਾ ਤਿਆਰ ਸੰਪਾਦਨ ਮਾਡਲ 'ਤੇ ਆਧਾਰਿਤ ਹਨ ਜੋ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਹਨ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਫੈਲਾ ਸਕਦੇ ਹਨ। ਜਸਟਿਸ ਸੂਰਿਆ ਕਾਂਤ ਅਤੇ ਵਿਕਰਮ ਨਾਥ ਦੀ ਬੈਂਚ ਨੇ ਕਿਹਾ ਕਿ ਉਹ ਉਨ੍ਹਾਂ ਪਲੇਟਫਾਰਮਾਂ ਦੀ

ਉਪਯੋਗਤਾ ਨੂੰ ਸਵੀਕਾਰ ਕੀਤਾ ਜੋ ਵਿਸ਼ਵ ਭਰ 'ਚ ਗਿਆਨ ਤੱਕ ਮੁਫ਼ਤ ਪਹੁੰਚ ਪ੍ਰਦਾਨ ਕਰਦੇ ਹਨ ਪਰ ਉਸ ਨੇ ਕਾਨੂੰਨੀ ਵਿਵਾਦਾਂ ਦੇ ਹੱਲ 'ਚ ਅਜਿਹੇ ਸਰੋਤਾਂ ਦੀ ਵਰਤੋਂ ਨੂੰ ਲੈ ਕੇ ਸਾਵਧਾਨ ਕੀਤਾ। ਬੈਂਚ ਨੇ ਮੰਗਲਵਾਰ ਨੂੰ ਕਿਹਾ,“ਸਾਡੇ ਵਲੋਂ ਇਹ ਗੱਲ ਕਹਿਣ ਦਾ ਕਾਰਨ ਇਹ ਹੈ ਕਿ ਗਿਆਨ ਦਾ ਭੰਡਾਰ ਹੋਣ ਦੇ ਬਾਵਜੂਦ, ਇਹ ਸਰੋਤ 'ਕ੍ਰਾਊਡ ਸਰੋਤ' ਅਤੇ ਉਪਭੋਗਤਾ ਦੁਆਰਾ ਤਿਆਰ ਸੰਪਾਦਨ ਮਾਡਲ 'ਤੇ ਆਧਾਰਤ ਹਨ, ਜੋ ਅਕਾਦਮਿਕ ਪੁਸ਼ਟੀ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਹਨ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਫੈਲਾ ਸਕਦੇ ਹਨ, ਜਿਵੇਂ ਕਿ ਇਸ ਅਦਾਲਤ ਨੇ ਪਹਿਲਾਂ ਵੀ ਕਈ ਵਾਰ ਦੇਖਿਆ ਹੈ।''

ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤਾਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਵਕੀਲਾਂ ਨੂੰ ਵੱਧ ਭਰੋਸੇਮੰਦ ਅਤੇ ਪ੍ਰਮਾਣਿਕ ਸਰੋਤਾਂ 'ਤੇ ਭਰੋਸਾ ਕਰਨ ਲਈ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੈਂਚ ਨੇ ਕੇਂਦਰੀ ਆਬਕਾਰੀ ਐਕਟ 1985 ਦੀ ਪਹਿਲੀ ਅਨੁਸੂਚੀ ਦੇ ਅਧੀਨ ਆਯਾਤ 'ਆਲ ਇਨ ਵਨ ਇੰਟੀਗ੍ਰੇਟੇਡ ਡੈਸਕਟਾਪ ਕੰਪਿਊਟਰ' ਦੇ ਉੱਚਿਤ ਵਰਗੀਕਰਨ ਸੰਬੰਧੀ ਇਕ ਮਾਮਲੇ ਨੂੰ ਲੈ ਕੇ ਫ਼ੈਸਲੇ 'ਚ ਇਹ ਟਿੱਪਣੀਆਂ ਕੀਤੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਨਿਰਣਾਇਕ ਅਧਿਕਾਰੀਆਂ, ਵਿਸ਼ੇਸ਼ ਰੂਪ ਨਾਲ ਕਸਟਮ ਕਮਿਸ਼ਨਰ (ਅਪੀਲ) ਨੇ ਆਪਣੇ ਨਤੀਜਿਆਂ ਨੂੰ ਸਹੀ ਠਹਿਰਾਉਣ ਲਈ ਵਿਕੀਪੀਡੀਆ ਵਰਗੇ ਆਨਲਾਈਨ ਸਰੋਤਾਂ ਦਾ ਵਿਆਪਕ ਰੂਪ ਨਾਲ ਜ਼ਿਕਰ ਕੀਤਾ। ਦਿਲਚਸਪ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ 2010 'ਚ ਫ਼ੈਸਲਾ ਸੁਣਾਉਂਦੇ ਹੋਏ 'ਆਮ ਕਾਨੂੰਨ ਵਿਆਹ' ਸ਼ਬਦ ਦੀ ਪਰਿਭਾਸ਼ਾ ਲਈ ਵਿਕੀਪੀਡੀਆ ਦਾ ਹਵਾਲਾ ਦਿੱਤਾ ਸੀ। ਜੱਜ ਕਾਟਜੂ ਨੇ ਚਾਰ ਸੂਤਰੀ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਵਿਕੀਪੀਡੀਆ 'ਤੇ ਉਪਲੱਬਧ ਜਾਣਕਾਰੀ ਨੂੰ ਆਧਾਰ ਬਣਾਇਆ ਸੀ ਅਤੇ ਫ਼ੈਸਲਾ ਦਿੱਤਾ ਸੀ ਕਿ ਲਿਵ-ਇਨ ਸੰਬੰਧਾਂ ਨੂੰ ਘਰੇਲੂ ਹਿੰਸਾ ਰੋਕਥਾਮ ਐਕਟ 2005 ਦੇ ਅਧੀਨ ਵਿਆਹ ਦੀ ਪ੍ਰਕ੍ਰਿਤੀ ਵਾਲੇ ਰਿਸ਼ਤੇ ਵਜੋਂ ਵਰਗੀਕਰਨ ਲਈ ਇਸ ਨੂੰ ਸੰਤੁਸ਼ਟ ਕਰਨਾ ਹੋਵੇਗਾ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement