ਕਤਰ ਚ ਹਿਰਾਸਤ ਚ ਲਏ ਗਏ ਜਲ ਸੈਨਾ ਦੇ 8 ਕਰਮੀਆਂ ਨਾਲ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਕੀਤੀ ਮੁਲਾਕਾਤ |
|
|
 ਨਵੀਂ ਦਿੱਲੀ --19ਜਨਵਰੀ-(MDP)-- ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਕਤਰ 'ਚ ਭਾਰਤੀ ਦੂਤਘਰ ਦੇ
ਅਧਿਕਾਰੀਆਂ ਨੇ ਪਿਛਲੇ ਦਿਨੀਂ ਉੱਥੇ ਹਿਰਾਸਤ 'ਚ ਲਏ ਗਏ ਭਾਰਤੀ ਜਲ ਸੈਨਾ ਦੇ 8 ਸਾਬਕਾ
ਕਰਮੀਆਂ ਨਾਲ ਤੀਜੀ ਵਾਰ ਮੁਲਾਕਾਤ ਕੀਤੀ ਹੈ ਅਤੇ ਇਸ ਮੁੱਦੇ ਨੂੰ ਨਿਯਮਿਤ ਰੂਪ ਨਾਲ ਕਤਰ
ਪ੍ਰਸ਼ਾਸਨ ਦੇ ਸਾਹਮਣੇ ਉਠਾ ਰਿਹਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ
ਪ੍ਰੈੱਸ ਵਾਰਤਾ 'ਚ ਕਿਹਾ ਕਿ ਅਸੀਂ ਕਤਰ 'ਚ ਭਾਰਤੀਆਂ ਨੂੰ
ਹਿਰਾਸਤ 'ਚ ਲਏ ਜਾਣ ਦੇ
ਮਾਮਲੇ ਤੋਂ ਜਾਣੂੰ ਹਾਂ। ਅਸੀਂ ਉੱਥੇ ਦੇ ਪ੍ਰਸ਼ਾਸਨ ਦੇ ਸਾਹਮਣੇ ਇਸ ਮਾਮਲੇ ਨੂੰ ਲਗਾਤਾਰ
ਉਠਾਇਆ ਹੈ। ਉਨ੍ਹਾਂ ਕਿਹਾ,''ਇਸ ਹਫ਼ਤੇ ਸਾਨੂੰ ਉੱਥੇ ਹਿਰਾਸਤ 'ਚ ਲਏ ਗਏ ਭਾਰਤੀਆਂ ਤੱਕ
ਫਿਰ ਡਿਪਲੋਮੈਟ ਪਹੁੰਚ ਪ੍ਰਾਪਤ ਹੋਈ। ਇਸ ਵਾਰ ਇਕ ਵਕੀਲ ਵੀ ਗਏ ਸਨ।'' ਉਨ੍ਹਾਂ ਕਿਹਾ ਕਿ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਹਿਰਾਸਤ 'ਚ ਲਏ ਗਏ ਭਾਰਤੀਆਂ
ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲਚਾਲ ਪੁੱਛਿਆ। ਬੁਲਾਰੇ ਨੇ ਕਿਹਾ ਕਿ ਇਹ ਤੀਜਾ
ਮੌਕਾ ਹੈ, ਜਦੋਂ ਜਲ ਸੈਨਾ ਦੇ ਸਾਬਕਾ ਕਰਮੀਆਂ ਨਾਲ ਮੁਲਾਕਾਤ ਲਈ ਡਿਪਲੋਮੈਟ ਪਹੁੰਚ
ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਨਿਯਮਿਤ ਰੂਪ ਨਾਲ ਇਸ ਮੁੱਦੇ ਨੂੰ ਕਤਰ
ਪ੍ਰਸ਼ਾਸਨ ਦੇ ਸਾਹਮਣੇ ਉਠਾ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ 'ਚ ਇਨ੍ਹਾਂਭਾਰਤੀਆਂ ਦੇ
ਪਰਿਵਾਰ ਦੇ ਕੁਝ ਮੈਂਬਰ ਵੀ ਉੱਥੇ ਗਏ ਸਨ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਹਾਲ ਹੀ
'ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਤੋਂ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਹਿਰਾਸਤ 'ਚ ਲੈਣ
ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਬੁਲਾਰੇ ਨੇ ਕਿਹਾ ਸੀ ਕਿ ਇਨ੍ਹਾਂ ਨੂੰ ਹਿਰਾਸਤ 'ਚ
ਲੈਣ ਜਾਂ ਗ੍ਰਿਫ਼ਤਾਰ ਕੀਤੇ ਜਾਣ ਦੇ ਕਾਰਨਾਂ ਬਾਰੇ ਕਤਰ ਪ੍ਰਸ਼ਾਸਨ ਤੋਂ ਪੁੱਛਿਆ ਜਾਵੇ
ਅਤੇ ਇਸ ਬਾਰੇ ਉਹ ਹੀ ਬਿਹਤਰ ਦੱਸ ਸਕਦੇ ਹਨ। ਦੱਸਣਯੋਗ ਹੈ ਕਿ ਕਤਰ 'ਚ ਹਿਰਾਸਤ 'ਚ ਲਏ
ਗਏ ਲੋਕ ਦਾਹਰਾ ਗਲੋਬਲ ਤਕਨਾਲੋਜੀ ਐਂਡ ਕੰਸਲਟੇਂਸੀ ਲਈ ਕੰਮ ਕਰ ਰਹੇ ਸਨ। ਇਹ ਇਕ ਨਿੱਜੀ
ਕੰਪਨੀ ਹੈ।
|