ਪਾਕਿ-ਅਫਗਾਨ ਸੁਰੱਖਿਆ ਜਾਂਚ ਚੌਂਕੀ ਤੇ ਅੱਤਵਾਦੀ ਹਮਲਾ, 2 ਪੁਲਸ ਕਰਮਚਾਰੀਆਂ ਦੀ ਮੌਤ |
|
|
ਪੇਸ਼ਾਵਰ- --21ਜਨਵਰੀ-(MDP)--ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ
ਅੱਤਵਾਦੀਆਂ ਨੇ ਪਾਕਿਸਤਾਨ ਦੇ ਅਸ਼ਾਂਤ ਪੱਛਮੀ ਉਤਰ ਕਬਾਇਲੀ ਜ਼ਿਲ੍ਹੇ 'ਚ
ਪਾਕਿਸਤਾਨ-ਅਫਗਾਨਿਸਤਾਨ ਰਾਜਮਾਰਗ 'ਤੇ ਇਕ ਸੁਰੱਖਿਆ ਜਾਂਚ ਚੌਂਕੀ 'ਤੇ ਹਮਲਾ ਕੀਤਾ, ਜਿਸ
'ਚ ਦੋ ਪੁਲਸ ਕਰਮਚਾਰੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖੈਬਰ ਜ਼ਿਲ੍ਹੇ
ਦੇ ਪੁਲਸ ਅਧਿਕਾਰੀ ਮੁਹੰਮਦ ਇਮਰਾਨ ਦੇ ਅਨੁਸਾਰ ਟੀ.ਟੀ.ਪੀ. ਅੱਤਵਾਦੀਆਂ ਨੇ ਤਖਤਾ ਬੇਗ
ਜਾਂਚ ਚੌਂਕੀ ਨੂੰ ਭਾਰੀ ਹਥਿਆਰਾਂ ਅਤੇ ਹੱਥਗੋਲਿਆਂ ਨਾਲ ਨਿਸ਼ਾਨਾ ਬਣਾਇਆ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ 'ਚ ਆਤਮਘਾਤੀ ਹਮਲਾਵਰ
ਜਾਂਚ ਚੌਂਕੀ ਦੇ ਅੰਦਰ ਮਾਰਿਆ ਗਿਆ। ਇਹ ਹਮਲਾਵਰ ਪੁਲਸ ਕਰਮਚਾਰੀਆਂ 'ਤੇ ਗੋਲੀਆਂ
ਚਲਾਉਂਦੇ ਹੋਏ ਚੌਂਕੀ ਦੇ ਅੰਦਰ ਦਾਖ਼ਲ ਹੋ ਗਏ ਸਨ। ਇਮਰਾਨ ਮੁਤਾਬਕ ਦੋਵਾਂ ਪਾਸਿਓਂ ਲਗਭਗ
ਅੱਧੇ ਘੰਟੇ ਤਕ ਗੋਲੀਬਾਰੀ ਜਾਰੀ ਰਹੀ। ਉਨ੍ਹਾਂ ਨੇ ਕਿਹਾ ਕਿ ਹਮਲੇ 'ਚ ਦੋ ਪੁਲਸ
ਅਧਿਕਾਰੀ ਯੂਨੁਸ ਅਫਰੀਦੀ ਅਤੇ ਮੰਜੂਰ ਅਫਰੀਦੀ ਦੀ ਮੌਤ ਹੋ ਗਈ, ਜਦਕਿ ਇਕ ਕਾਂਸਟੇਬਲ ਵੀ
ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਮਰਾਨ ਅਨੁਸਾਰ ਟੀ.ਟੀ.ਪੀ. ਦੇ ਬੁਲਾਰੇ ਮੁਹੰਮਦ
ਖੁਰਾਸਨੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
|