ਦਲਾਈ ਲਾਮਾ ਦੇ ਉਤਰਾਧਿਕਾਰੀ ਪ੍ਰਕਿਰਿਆ ਚ ਅੜਿੱਕਾ ਪਾ ਰਿਹੈ ਚੀਨ, ਬੋਧੀ ਸੰਗਠਨ ਨੇ ਲਗਾਈ ਫਟਕਾਰ |
|
|
ਇੰਟਰਨੈਸ਼ਨਲ ਡੈਸਕ- --22ਜਨਵਰੀ-(MDP)--ਦਲਾਈ ਲਾਮਾ ਦੇ ਉਤਰਾਧਿਕਾਰੀ ਪ੍ਰਕਿਰਿਆ 'ਚ
ਚੀਨ ਲਗਾਤਾਰ ਅੜਿੱਕਾ ਪਾ ਰਿਹਾ ਹੈ। ਚੀਨ ਦੀ ਇਸ ਹਰਕਤ ਤੋਂ ਤੰਗ ਆ ਕੇ ਬੋਧੀ ਸੰਗਠਨ ਨੇ
ਉੱਤਰਾਧਿਕਾਰੀ ਪ੍ਰਕਿਰਿਆ 'ਚ ਦਖਲ ਦੇਣ ਲਈ ਚੀਨ ਨੂੰ ਫਟਕਾਰ ਲਗਾਈ ਹੈ। ਜਾਪਾਨੀ ਬੋਧਦਿਸ਼ਟ
ਕਾਨਫਰੰਸ ਫਾਰ ਵਿਸ਼ਵ ਫੈਡਰੇਸ਼ਨ ਨੇ ਆਪਣੇ ਸਖ਼ਤ ਸੰਦੇਸ਼ 'ਚ ਕਿਹਾ ਹੈ ਕਿ ਤਿੱਬਤੀ
ਲੋਕਾਂ ਨੂੰ ਤਿੱਬਤੀ ਸੱਭਿਆਚਾਰ ਅਤੇ ਇਤਿਹਾਸ ਦੇ ਆਧਾਰ 'ਤੇ 14ਵੇਂ ਦਲਾਈ ਲਾਮਾ ਦੇ
ਉੱਤਰਾਧਿਕਾਰੀ ਦਾ ਫ਼ੈਸਲਾ ਕਰਨਾ ਚਾਹੀਦਾ ਹੈ ਨਾ ਕਿ ਚੀਨ ਦੇ ਆਧਾਰ 'ਤੇ।
ਸੰਗਠਨ ਨੇ ਦਲਾਈ ਲਾਮਾ ਦੇ ਹਵਾਲੇ ਨਾਲ ਕਿਹਾ ਕਿ ਜਿਨ੍ਹਾਂ ਨੇ ਪਹਿਲਾਂ ਜਾਂ ਭੱਵਿਖ ਦੇ
ਦਲਾਈ ਲਾਮਾ ਦੀ ਹੋਂਦ ਨੂੰ ਵੀ ਸਵੀਕਾਰ ਨਹੀਂ ਕੀਤਾ, ਉਨ੍ਹਾਂ ਦੇ ਦੁਆਰਾ ਅਗਲੇ ਦਲਾਈਲਾਮਾ
ਦੀ ਮਨਜ਼ੂਰੀ ਦੀ ਪ੍ਰਕਿਰਿਆ 'ਚ ਜ਼ਬਰਦਸਤੀ ਦਖਲਅੰਦਾਜ਼ੀ ਅਨੁਚਿਤ ਸੀ। ਜਾਪਾਨੀ ਬੋਧੀ
ਕਾਨਫਰੰਸ ਵਿਸ਼ਵ ਫੈਡਰੇਸ਼ਨ ਇੱਕ ਮਾਂ ਸੰਸਥਾ ਹੈ ਜੋ ਜਾਪਾਨ ਸਮੇਤ ਦੁਨੀਆ ਭਰ 'ਚ ਬੁੱਧ ਧਰਮ
ਦੇ ਕਈ ਸੰਪਰਦਾਵਾਂ ਦੀ ਏਕਤਾ ਲਈ ਕੰਮ ਕਰਦਾ ਹੈ। ਇਸ ਨੇ ਪੱਤਰ 'ਚ ਤਿੱਬਤ ਦੇ ਧਾਰਮਿਕ
ਅਤੇ ਅਧਿਆਤਮਿਕ ਮਾਮਲਿਆਂ 'ਚ ਚੀਨ ਦੀ ਲਗਾਤਾਰ ਦਖਲਅੰਦਾਜ਼ੀ 'ਤੇ ਸਖ਼ਤ ਇਤਰਾਜ਼ ਜਤਾਇਆ
ਗਿਆ ਹੈ।
ਫੈਡਰੇਸ਼ਨ ਦੇ ਜਨਰਲ ਸਕੱਤਰ ਇਹੀਰੋ ਮਿਜ਼ੁਤਾਨੀ ਨੇ ਕਿਹਾ ਕਿ ਉੱਤਰਾਧਿਕਾਰੀ ਪ੍ਰਕਿਰਿਆ
'ਚ ਚੀਨ ਦੀ ਕੋਈ ਭੂਮਿਕਾ ਨਹੀਂ ਹੈ। ਅੱਗੇ ਕਿਹਾ ਕਿ ਧਾਰਮਿਕ ਆਗੂ ਬਾਰੇ ਫ਼ੈਸਲਾ ਕਰਨਾ
ਗੈਰ-ਧਾਰਮਿਕ ਲੋਕਾਂ ਲਈ ਸਵੈ-ਵਿਰੋਧੀ ਹੈ। ਦੱਸ ਦੇਈਏ ਕਿ ਤਿੱਬਤ ਆਟੋਨੋਮਸ ਰੀਜਨ
(ਟੀ.ਏ.ਆਰ), ਚੀਨੀ ਸਰਕਾਰ ਦੀ ਅਗਵਾਈ 'ਚ ਦਲਾਈ ਲਾਮਾ ਦੇ ਉੱਤਰਾਧਿਕਾਰੀ ਦੀ ਚੋਣ ਕਰਨ ਦੀ
ਨੀਤੀ 'ਤੇ ਕੰਮ ਕਰ ਰਹੀ ਹੈ। ਹਾਲਾਂਕਿ ਚੀਨ ਦੀ ਰਾਸ਼ਟਰੀ ਨੀਤੀ ਕਮਿਊਨਿਜ਼ਮ 'ਤੇ ਅਧਾਰਤ
ਹੈ ਅਤੇ ਇਸ ਨੂੰ ਗੈਰ-ਧਾਰਮਿਕ ਮੰਨਿਆ ਜਾਂਦਾ ਹੈ।
|