:: ਜੀਂਦ ’ਚ ਕਿਸਾਨਾਂ ਦੀ ਮਹਾਪੰਚਾਇਤ, ਸਰਕਾਰ ’ਤੇ ਵਰ੍ਹੇ ਟਿਕੈਤ, ਬੋਲੇ- ਲੋਕਾਂ ਨੂੰ ਲੜਾ ਰਹੀ ਭਾਜਪਾ   :: ਭਾਰਤ ਨੇ ਸਿੰਧੂ ਜਲ ਸੰਧੀ ਚ ਸੋਧ ਲਈ ਪਾਕਿਸਤਾਨ ਨੂੰ ਜਾਰੀ ਕੀਤਾ ਨੋਟਿਸ   :: J&K: ਬਨੀਹਾਲ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਲੱਗੀ ਬ੍ਰੇਕ! ਕਾਂਗਰਸ ਬੋਲੀ- ਨਹੀਂ ਮਿਲ ਰਹੀ ਸੁਰੱਖਿਆ   :: ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਨਲ ਕੁਨੈਕਸ਼ਨ ਪ੍ਰਦਾਨ ਕਰਨਾ ਵੱਡੀ ਪ੍ਰਾਪਤੀ: PM ਮੋਦੀ   :: ਹਿਮਾਚਲ ਪ੍ਰਦੇਸ਼ ਚ ਮੀਂਹ ਅਤੇ ਬਰਫ਼ਬਾਰੀ ਕਾਰਨ 265 ਸੜਕਾਂ ਹੋਈਆਂ ਬੰਦ   :: J&K ਦੇ ਕਠੂਆ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਸਖ਼ਤ ਸੁਰੱਖਿਆ ਚ ਚੱਲ ਰਹੇ ਰਾਹੁਲ ਗਾਂਧੀ   :: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਦੇਵੇਗੀ 11 ਬੱਚਿਆਂ ਨੂੰ ਰਾਸ਼ਟਰੀ ਬਾਲ ਪੁਰਸਕਾਰ   :: ਇਸ ਸੂਬੇ ਦੀਆਂ ਜੇਲ੍ਹਾਂ ਚ ਬੰਦ 189 ਕੈਦੀਆਂ ਨੂੰ ਗਣਤੰਤਰ ਦਿਵਸ ਤੇ ਕੀਤਾ ਜਾਵੇਗਾ ਰਿਹਾਅ   :: ਮਾਘ ਮੇਲਾ: ਡੇਢ ਕਰੋੜ ਲੋਕਾਂ ਨੇ ਗੰਗਾ ਚ ਲਾਈ ਆਸਥਾ ਦੀ ਡੁੱਬਕੀ   :: ਕਸ਼ਮੀਰ ਦੇ ਕਈ ਹਿੱਸਿਆਂ ਚ ਬਰਫ਼ਬਾਰੀ, ਸ਼੍ਰੀਨਗਰ-ਜੰਮੂ ਹਾਈਵੇਅ ਬੰਦ   :: ਪੈਰਿਸ ਤੋਂ ਦਿੱਲੀ ਆ ਰਹੇ ਜਹਾਜ਼ ’ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ   :: ਸੁਪਰੀਮ ਕੋਰਟ ’ਚ ਕੇਂਦਰ ਦੀ ਦੋ-ਟੁੱਕ, ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ ਐਲਾਨੇ ਜਾਣ ਦੀ ਪ੍ਰਕਿਰਿਆ ਜਾਰੀ   :: ਫ਼ੌਜ ’ਚ ਪਹਿਲੀ ਵਾਰ 108 ਮਹਿਲਾ ਅਧਿਕਾਰੀ ਬਣਨਗੀਆਂ ਕਰਨਲ   :: ਗੁਜਰਾਤ ਚੋਣਾਂ ਚ ਭਾਜਪਾ ਦੀ ਜਿੱਤ ਦੀ ਖੁਸ਼ੀ ਚ ਜੌਹਰੀ ਨੇ ਬਣਾਈ PM ਮੋਦੀ ਦੀ ਸੋਨੇ ਦੀ ਮੂਰਤੀ   :: ਖੇਡਾਂ ਨੂੰ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਹੋਇਆ ਦੇਸ਼ ਨੂੰ ਨੁਕਸਾਨ : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਤ ਸੀਚੇਵਾਲ ਵੱਲੋਂ ਜਲ ਸਰੋਤਾਂ ਬਾਰੇ ਸੰਸਦੀ ਕਮੇਟੀ ਨੂੰ ਪੰਜਾਬ ਆਉਣ ਦਾ ਸੱਦਾ PRINT ਈ ਮੇਲ
2023_1image_15_10_408532138untitled-9copy-ll.jpgਸੁਲਤਾਨਪੁਰ ਲੋਧੀ---22ਜਨਵਰੀ-(MDP)--ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲ ਸਰੋਤਾਂ ਬਾਰੇ ਬਣੀ ਸੰਸਦੀ ਸਥਾਈ ਕਮੇਟੀ ਦੇ ਚੇਅਰਪਰਸਨ ਨੂੰ ਸਮੁੱਚੀ ਕਮੇਟੀ ਸਹਿਤ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਅਧਿਐਨ ਕਰਨ ਲਈ ਪੰਜਾਬ ਆਉਣ ਸੱਦਾ ਦਿੱਤਾ। ਉਨ੍ਹਾਂ ਨੇ ਕਮੇਟੀ ਦੇ ਚੇਅਰਪਰਸਨ ਸ੍ਰੀ ਪਰਬਤਭਾਈ ਸਾਵਾਭਾਈ ਪਟੇਲ ਨਾਲ ਕੀਤੇ ਗਏ ਦੌਰੇ ਦੌਰਾਨ ਮੁਲਾਕਾਤ ਕੀਤੀ ਸੀ। ਸੰਤ ਸੀਚੇਵਾਲ ਵੀ ਇਸ ਸੰਸਦੀ

ਕਮੇਟੀ ਦੇ ਮੈਂਬਰ ਹਨ। ਮੁਲਾਕਾਤ ਦੌਰਾਨ ਉਨ੍ਹਾਂ ਨੇ ਪਟੇਲ ਨੂੰ ਇਸ ਪੱਥ ਤੋਂ ਜਾਣੂੰ ਕਰਵਾਇਆ ਸੀ ਕਿ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਸ਼ਹਿਰਾਂ ਅਤੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਪੈ ਰਹੇ ਹਨ, ਜਿਸ ਕਾਰਨ ਮਾਲਵੇ ਅਤੇ ਰਾਜਸਥਾਨ ਦੇ ਕੁਝ ਹਿੱਸੇ ਦੇ ਲੋਕ ਕੈਂਸਰ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਕਮੇਟੀ ਦੇ ਚੇਅਰਪਰਸਨ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਕਮੇਟੀ ਦੇ ਮੈਂਬਰਾਂ ਨੂੰ ਪੰਜਾਬ ਲੈ ਕੇ ਆਉਣ ਤਾਂ ਜੋ ਉਹ ਸੂਬੇ ਵਿੱਚ ਤੇਜ਼ੀ ਨਾਲ ਗੰਧਲੇ ਅਤੇ ਜ਼ਹਿਰੀਲੇ ਹੋ ਰਹੇ ਪਾਣੀਆਂ ਤੋਂ ਜਾਣੂੰ ਹੋ ਸਕਣ।

ਸੰਤ ਸੀਚੇਵਾਲ ਨੇ ਕਮੇਟੀ ਦੇ ਚੇਅਰਪਰਸਨ ਸ੍ਰੀ ਪਟੇਲ ਨੂੰ ਇਹ ਵੀ ਦੱਸਿਆ ਕਿ ਪੰਜਾਬ ਹੀ ਅਜਿਹਾ ਸੂਬਾ ਹੈ, ਜਿਸ ਨੇ ਭੁੱਖਮਰੀ ਦੌਰਾਨ ਦੇਸ਼ ਦਾ ਢਿੱਡ ਭਰਿਆ ਸੀ। ਪੰਜਾਬ ਦੇ ਕਿਸਾਨਾਂ ਨੇ ਇਕ ਤਰ੍ਹਾਂ ਨਾਲ ਆਪਣਾ ਪਾਣੀ ਦੇਸ਼ ਦੇ ਲੇਖੇ ਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਇਸ ਸਮੇਂ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ ਲਈ ਉਨ੍ਹਾਂ ਸੰਸਦੀ ਕਮੇਟੀ ਤੋਂ ਮੰਗ ਕੀਤੀ ਕਿ ਇਸ ਦੌਰੇ ਦੌਰਾਨ ਉੇਹ ਪੰਜਾਬ ਦੇ ਸੁੱਕ ਰਹੇ ਦਰਿਆਵਾਂ ਅਤੇ ਧਰਤੀ ਹੇਠਲੇ ਮੁੱਕ ਰਹੇ ਪਾਣੀਆਂ ਦੀ ਵਿਸਥਾਰ ਨਾਲ ਰਿਪੋਰਟ ਤਿਆਰ ਕਰਕੇ ਕੇਂਦਰੀ ਜਲ ਸਰੋਤਾਂ ਬਾਰੇ ਵਿਭਾਗ ਨੂੰ ਭੇਜਣ ਤੇ ਇਸ ਰਿਪੋਰਟ ਨੂੰ ਸੰਸਦ ਵਿੱਚ ਵੀ ਰੱਖਣ । ਸੰਤ ਸੀਚੇਵਾਲ ਨੇ ਕਿਹਾ ਕਿ ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਅਨੁਸਾਰ 2039 ਤੱਕ ਪੰਜਾਬ ਦਾ ਧਰਤੀ ਹੇਠਲਾ ਪਾਣੀ 1000 ਫੁੱਟ ਡੂੰਘਾ ਚਲਾ ਜਾਵੇਗਾ, ਅਜਿਹੇ ਹਲਾਤਾਂ ਵਿੱਚ ਖੇਤੀ ਪ੍ਰਧਾਨ ਸੂਬਾ ਪੰਜਾਬ ਆਪਣੇ ਇਸ ਕਿੱਤੇ ਨੂੰ ਕਿਵੇਂ ਬਚਾਵੇਗਾ? ਇਹ ਇਕ ਵੱਡਾ ਸਵਾਲ ਹੈ, ਜਿਸ ਨੂੰ ਮੁਖਾਤਿਬ ਹੋਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਕਮੇਟੀ ਦੇ ਚੇਅਰਪਰਸਨ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਕਿ ਉਹ ਸੰਨ 2000 ਤੋਂ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਵੇਈਂ ਦੀ ਕਾਰਸੇਵਾ ਕਰ ਰਹੇ ਹਨ। ਸਾਲ 2008 ਤੋਂ ਲਗਾਤਾਰ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਰਹੇ ਹਨ।

ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਕਮੇਟੀ ਦੇ ਚੇਅਰਪਰਸਨ ਸ੍ਰੀ ਪਰਬਤਭਾਈ ਸਾਵਾਭਾਈ ਪਟੇਲ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਮੇਟੀ ਨੂੰ ਪੰਜਾਬ ਲੈ ਕੇ ਆਉਣਗੇ। ਇਸ ਫੇਰੀ ਦੌਰਾਨ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ ਅਤੇ ਨਦੀਆਂ ਤੇ ਦਰਿਆਵਾਂ ਵਿਚ ਪਾ ਜਾ ਰਹੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀਆਂ ਵੀ ਅਧਿਐਨ ਕਰਵਾਉਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਜਲ ਸਰੋਤਾਂ ਬਾਰੇ ਸੰਸਦੀ ਕਮੇਟੀ ਨੇ ਕੋਲਕਾਤਾ, ਪੋਰਟ ਬਲੇਰ, ਅਤੇ ਚੇਨਈ ਦਾ ਦੌਰਾ ਕੀਤਾ ਸੀ ਤੇ ਉਥੇ ਕੁਦਰਤੀ ਜਲ ਸਰੋਤਾਂ ’ਚ ਪੈ ਰਹੇ ਦੂਸ਼ਿਤ ਪਾਣੀਆਂ ਬਾਰੇ ਨਿਰੀਖਣ ਕੀਤਾ ਸੀ। ਇਸ ਦੌਰੇ ਵਿਚ 12 ਸੰਸਦ ਮੈਂਬਰਾਂ ਤੇ ਕੇਂਦਰੀ ਭੂ-ਜਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement