J&K: ਬਨੀਹਾਲ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਲੱਗੀ ਬ੍ਰੇਕ! ਕਾਂਗਰਸ ਬੋਲੀ- ਨਹੀਂ ਮਿਲ ਰਹੀ ਸੁਰੱਖਿਆ |
|
|
ਨੈਸ਼ਨਲ ਡੈਸਕ --27ਜਨਵਰੀ-(MDP)-- ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ’ਚ ਕੱਢੀ
ਜਾ ਰਹੀ ਭਾਰਤ ਜੋੜੋ ਯਾਤਰਾ ਸ਼ੁੱਕਰਵਾਰ ਨੂੰ ਸਵੇਰੇ ਜੰਮੂ-ਕਸ਼ਮੀਰ ਦੇ ਬਨੀਹਾਲ ਤੋਂ ਅੱਗੇ
ਘਾਟੀ ਵੱਲ ਵਧਨੀ ਸੀ ਪਰ ਇਸਨੂੰ ਇੱਥੇ ਹੀ ਰੋਕ ਦਿੱਤਾ ਗਿਆ। ਕਾਂਗਰਸ ਦਾ ਦੋਸ਼ ਹੈ ਕਿ
ਯਾਤਰਾ ’ਚ ਸੁਰੱਖਿਆ ਨਹੀਂ ਮਿਲ ਰਹੀ, ਇਸ ਕਾਰ ਇਸਨੂੰ ਰੋਕਣਾ ਪਿਆ ਹੈ। ਕਾਂਗਰਸ ਨੇ ਕਿਹਾ
ਕਿ ਜਦੋਂ ਤਕ ਸਾਨੂੰ ਸੁਰੱਖਿਆ ਨਹੀਂ ਮਿਲਦੀ, ਯਾਤਰਾ ਦਾ ਅੱਗੇ
ਵਧਣਾ ਖਤਰੇ ਤੋਂ ਖਾਲ਼ੀ
ਨਹੀਂ ਹੈ। ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ
ਦੀ ਸੁਰੱਖਿਆ ’ਚ ਅਣਗਹਿਲੀ ਹੋਈ ਹੈ, ਸਾਨੂੰ ਸੁਰੱਖਿਆ ਨਹੀਂ ਮਿਲ ਰਹੀ। ਕੇ.ਸੀ. ਵੇਣੁਗੋਪਾਲ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨੂੰ ਖਤਰੇ ’ਚ ਨਹੀਂ ਪਾ
ਸਕਦੇ, ਇਸ ਲਈ ਅਸੀਂ ਉਨ੍ਹਾਂ ਨੂੰ ਇੱਥੇ ਹੀ ਰੋਕ ਦਿੱਤਾ ਹੈ। ਕਾਂਗਰਸ ਜਨਰਲ ਸਕੱਤਰ ਨੇ
ਕਿਹਾ ਕਿ ਰਾਹੁਲ ਤਾਂ ਅੱਗੇ ਜਾਣਾ ਚਾਹੁੰਦੇ ਹਨ ਪਰ ਅਸੀਂ ਉਨ੍ਹਾਂ ਨੂੰ ਨਹੀਂ ਜਾਣ
ਦੇਵਾਂਗੇ ਕਿਉਂਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ
ਸਵੇਰੇ ਵੱਡੀ ਗਿਣਤੀ ’ਚ ਤਿਰੰਗਾ ਫੜੀ ਕਾਂਗਰਸ ਵਰਕਰ ਨੇਤਾ ਰਾਹੁਲ ਦੇ ਨਾਲ ਪੈਦਲ ਯਾਤਰਾ
ਕਰਦੇ ਨਜ਼ਰ ਆਏ। ਬਨੀਹਾਲ ’ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ
(ਨੇਕਾਂ) ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਵੀ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਏ।
|