:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਸਰਕਾਰ ਨੇ ਇਕ ਹੋਰ ਗਾਰੰਟੀ ਕੀਤੀ ਪੂਰੀ, ਹੁਣ ਸਸਤੇ ਭਾਅ ’ਤੇ ਮਿਲੇਗੀ ਰੇਤ, ਮੁੱਖ ਮੰਤਰੀ ਦਾ ਵੱਡਾ ਐਲਾਨ PRINT ਈ ਮੇਲ
bg_mann.jpgਸਿੱਧਵਾਂ ਬੇਟ --05ਫਰਵਰੀ-(MDP)-- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਨੇੜਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ ਸਰਕਾਰੀ ਰੇਤ ਖੱਡ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਸਤਾ ਰੇਤਾ ਦੇਣ ਦਾ ਵਾਅਦਾ ਅੱਜ ਪੂਰਾ ਕੀਤਾ ਜਾ ਰਿਹਾ ਹੈ ਜਿਸ

ਤਹਿਤ ਅੱਜ ਪੰਜਾਬ ਅੰਦਰ 16 ਸਰਕਾਰੀ ਖੱਡਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜਦਕਿ ਅਗਲੇ ਮਹੀਨੇ ਤੱਕ 50 ਹੋਰ ਖੱਡਾਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੋਂ ਲੋਕਾਂ ਨੂੰ ਸਿਰਫ ਸਾਢੇ 5 ਰੁਪਏ ਫੁੱਟ ਰੇਤਾ ਮਿਲੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣਾ ਟਰੈਕਟਰ ਟਰਾਲੀ ਲਿਆ ਕੇ ਇਥੋਂ ਰੇਤਾ ਲਿਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੋਬਾਇਲ ਐਪ ਵੀ ਜਾਰੀ ਕੀਤੀ ਗਈ ਹੈ ਅਤੇ ਖੱਡ ਉਪਰ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ। ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ। 

ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਗੁੰਡਾ ਪਰਚੀ ਨਹੀਂ ਲੱਗੇਗੀ ਅਤੇ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਰੇਤ ਮਿਲੇਗੀ। ਉਨ੍ਹਾਂ ਦੱਸਿਆ ਕਿ ਅੱਜ ਜਿਸ ਖੱਡ ਦਾ ਇੱਥੇ ਉਦਘਾਟਨ ਕੀਤਾ ਜਾ ਰਿਹਾ ਹੈ, ਇੱਥੇ 10 ਲੱਖ ਮੀਟਰਕ ਟਨ ਰੇਤਾ ਹੈ ਜਦਕਿ ਬਾਕੀ ਸਾਰੀਆਂ 16 ਖੱਡਾਂ ਇੱਥੇ 24 ਲੱਖ ਮੀਟਰਕ ਟਨ ਰੇਤਾ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਖੱਡਾਂ ਸ਼ੁਰੂ ਹੋਣ ਦੇ ਨਾਲ ਜਿੱਥੇ ਲੋਕਾਂ ਨੂੰ ਸਸਤੀ ਰੇਤ ਮਿਲੇਗੀ, ਉਥੇ ਹੀ ਟਰੈਕਟਰ-ਟਰਾਲੀ ਮਾਲਕਾਂ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲੇਗਾ। 

ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਖੱਡਾਂ ਤੋਂ ਰੇਤਾ ਲਿਜਾਣ ਲਈ ਡਬਲ ਟਰਾਲੀ ਅਤੇ ਉਸ ਵਿਚ ਤਰਪਾਲ ਜ਼ਰੂਰ ਹੋਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਰੇਤ ਮਾਫੀਆ ਵੱਲੋਂ ਕੀਤੀ ਲੁੱਟ ਦੀ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਅਕਤੀ ਦੇ ਇਸ ਧੰਦੇ ਵਿਚ ਸ਼ਾਮਿਲ ਨਹੀਂ ਹੋਵੇਗਾ। ਭਗਵੰਤ ਮਾਨ ਨੇ ਦਾਅਵੇ ਨਾਲ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

 
< Prev   Next >

Advertisements