:: ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭਿਜਵਾਈ ਗਈ ‘703ਵੇਂ ਟਰੱਕ ਦੀ ਰਾਹਤ ਸਮੱਗਰੀ’   :: ਰਾਹੁਲ ਦੀ ਅਯੋਗਤਾ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਚ ਕਾਂਗਰਸ ਦਾ ਪ੍ਰਦਰਸ਼ਨ   :: ਗੁਜਰਾਤ 27 ਮਾਰਚ ਤੋਂ ਕਰੇਗਾ ਜੀ-20 ਗਰੁੱਪ ਦੇ ਅਗਲੇ ਦੌਰ ਦੀ ਮੇਜ਼ਬਾਨੀ   :: ਫਾਂਸੀ ਤੋਂ ਘੱਟ ਦਰਦਨਾਕ ਮੌਤ ਦੇ ਤਰੀਕੇ ਤੇ ਗੌਰ ਕਰੇ ਕੇਂਦਰ ਸਰਕਾਰ: ਸੁਪਰੀਮ ਕੋਰਟ   :: PM ਮੋਦੀ ਨੇ ਕੋਰੋਨਾ ਨੂੰ ਲੈ ਕੇ ਕੀਤੀ ਬੈਠਕ, ਜਨਤਕ ਸਿਹਤ ਤਿਆਰੀਆਂ ਦੀ ਕੀਤੀ ਸਮੀਖਿਆ   :: ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ   :: 2 ਮਹੀਨਿਆਂ ਚ ਰਿਕਾਰਡ 2.5 ਲੱਖ ਸੈਲਾਨੀਆਂ ਕਸ਼ਮੀਰ ਪਹੁੰਚੇ, ਖ਼ੂਬਸੂਰਤ ਵਾਦੀਆਂ ਦਾ ਮਾਣਿਆ ਆਨੰਦ   :: UP ਚ ਲਗਾਤਾਰ 6 ਸਾਲ ਤੱਕ ਮੁੱਖ ਮੰਤਰੀ ਰਹਿਣ ਦਾ ਯੋਗੀ ਨੇ ਬਣਾਇਆ ਰਿਕਾਰਡ, ਰਾਮਲਲਾ ਦੇ ਕੀਤੇ ਦਰਸ਼ਨ   :: ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਕਰਨ ਕਾਰਨ ਖ਼ਤਮ ਹੋ ਜਾਵੇਗੀ ਭਾਜਪਾ : ਅਖਿਲੇਸ਼ ਯਾਦਵ   :: ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤੀ ਕੂਚ, ਹਜ਼ਾਰਾਂ ਦੀ ਗਿਣਤੀ ਚ ਪੁਲਸ ਮੁਲਾਜ਼ਮ ਤਾਇਨਾਤ   :: ਰਾਮ ਰਹੀਮ FIR ਮਾਮਲਾ : ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ   :: ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ ਰਾਸ਼ਟਰੀ ਪੁਰਸ਼ ਕਮਿਸ਼ਨ, ਸੁਪਰੀਮ ਕੋਰਟ ਚ ਪਟੀਸ਼ਨ ਦਾਇਰ   :: ਭੋਪਾਲ ਗੈਸ ਤ੍ਰਾਸਦੀ: SC ਨੇ ਕੇਂਦਰ ਦੀ ਇਸ ਪਟੀਸ਼ਨ ਨੂੰ ਕੀਤਾ ਖਾਰਜ, ਘਟਨਾ ਚ ਵੱਡੀ ਗਿਣਤੀ ਚ ਮਾਰੇ ਗਏ ਸੀ ਲੋਕ   :: ਪੰਜਾਬ ਚ PM ਮੋਦੀ ਦੀ ਸੁਰੱਖਿਆ ਚ ਕੁਤਾਹੀ ਦਾ ਮਾਮਲਾ : ਕੇਂਦਰ ਨੂੰ ਜਲਦ ਜਵਾਬ ਭੇਜੇਗੀ ਮਾਨ ਸਰਕਾਰ   :: ਭੋਪਾਲ ਚ ਗਰਜੇ CM ਮਾਨ, ਬੋਲੇ- ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਲੀ ਜੋਟਾ : ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ਦੇ ਇਨ੍ਹਾਂ ਸੀਨਜ਼ ਉੱਤੇ ਉੱਠਿਆ ਵਿਵਾਦ PRINT ਈ ਮੇਲ

2023_2image_18_29_5327672495.47pm-ll.jpg--07ਫਰਵਰੀ-(MDP)--ਗਾਇਕ ਤੇ ਅਦਾਕਾਰ ਸਤਿੰਦਰ ਸਰਤਾਰ ਅਤੇ ਨੀਰੂ ਬਾਜਵਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਪੰਜਾਬੀ ਫਿਲਮ ''ਕਲੀ ਜੋਟਾ'' 3 ਫਰਬਰੀ ਨੂੰ ਰਿਲੀਜ਼ ਹੋਈ ਸੀ। ਪਰ ਹੁਣ ਕਈ ਦਿਨਾਂ ਬਾਅਦ ਇਸ ਉੱਤੇ ਇੱਕ ਵਿਵਾਦ ਖੜ੍ਹਾ ਹੋਣ ਲੱਗਾ ਹੈ ਅਤੇ ਫਿਲਮ ਵਿੱਚ ਬੱਚਿਆਂ ਨੂੰ ਲੈ ਕੇ ਫਿਲਮਾਏ ਗਏ ਕੁਝ ਸੀਨਾਂ ''ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਇਨ੍ਹਾਂ ਹੀ ਇਤਰਾਜ਼ਾਂ ਨੂੰ ਲੈ ਕੇ ਫਿਲਮ ਉੱਤੇ ਪੌਸਕੋ ਐਕਟ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਾਏ ਗਏ ਇਸ ਉੱਤੇ ਪੰਜਾਬ ਸਟੇਟ ਚਾਈਲਡ ਕਮਿਸ਼ਨ ਦੀ ਬੈਠਕ ਵਿਚ ਚਰਚਾ ਵੀ ਹੋਈ। ਕਮਿਸ਼ਨ ਦੇ ਇੱਕ ਮੈਂਬਰ ਰਿੰਪਲ ਮਿੱਡਾ ਨੇ ਇਸ ਮਾਮਲੇ ਨੂੰ ਚਾਈਲਡ ਕਮਿਸ਼ਨ ਦੀ ਬੈਠਕ ਦੇ ਏਜੰਡੇ ਵਿੱਚ ਸ਼ਾਮਲ ਕਰਵਾਇਆ। ਪਰ ਇਸ ਉੱਤੇ ਕਮਿਸ਼ਨ ਨੇ ਕੋਈ ਰਸਮੀ ਫੈਸਲਾ ਨਹੀਂ ਲਿਆ। ਉੱਧਰ ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਫਿਲਮ ਸੈਂਸਰ ਬੋਰਡ ਵਲੋਂ ਪਾਸ ਕੀਤੇ ਜਾਣ ਤੋਂ ਬਾਅਦ ਹੀ ਸਿਨੇਮਾਘਰਾਂ ਵਿਚ ਲੱਗੀ ਹੈ।


ਕਲੀ ਜੋਟਾ ਉੱਤੇ ਕੀ ਹਨ ਇਲਜ਼ਾਮ

ਚਾਈਲਡ ਕਮਿਸ਼ਨ ਦੀ ਬੈਠਕ ਵਿੱਚ ਕੀ ਹੋਇਆ, ਇਲਜ਼ਾਮਾਂ ਨੂੰ ਲੈ ਕੇ ਕੀ ਕੋਈ ਸਹਿਮਤੀ ਬਣੀ ਅਤੇ ਕਾਰਵਾਈ ਲਈ ਕਦਮ ਚੁੱਕਿਆ ਗਿਆ।

ਇਸ ਬਾਰੇ ਜਾਣਨ ਲਈ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਕਮਿਸ਼ਨ ਦੇ ਮੈਂਬਰ ਰਿੰਪਲ ਮਿੱਡਾ ਨਾਲ ਵਿਸ਼ੇਸ਼ ਤੌਰ ''ਤੇ ਗੱਲਬਾਤ ਕੀਤੀ।

ਮਿੱਡਾ ਨੇ ਦੱਸਿਆ ਕਿ ਇਹ ਮੀਟਿੰਗ ਪਹਿਲਾਂ ਤੋਂ ਤੈਅ ਸੀ ਅਤੇ ਕਲੀ ਜੋਟਾ ਫਿਲਮ ਵਿੱਚ ਬੱਚਿਆਂ ਨੂੰ ਲੈ ਕੇ ਕੁਝ ਇਤਰਾਜ਼ਯੋਗ ਸੀਨ ਦਾ ਮਾਮਲਾ ਬਕਾਇਦਾ ਏਜੰਡੇ ਵਿੱਚ ਸ਼ਾਮਲ ਸੀ।

ਉਨ੍ਹਾਂ ਨੇ ਅੱਗੇ ਕਿਹਾ, "ਬਤੌਰ ਕਮਿਸ਼ਨ ਮੈਂਬਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਸੀਨਜ਼ ਨਾਲ ਬੱਚਿਆਂ ਦੀ ਮਾਨਸਿਕਤਾ ''ਤੇ ਗ਼ਲਤ ਪ੍ਰਭਾਵ ਪੈ ਸਕਦਾ ਹੈ। ਅਜਿਹੇ ਸੀਨ ਪੌਕਸੋ ਐਕਟ ਦੀ ਧਾਰਾ 13 ਦੀ ਉਲੰਘਣਾ ਕਰਦੇ ਹਨ।"

"ਇਸ ਲਈ ਇਹ ਫਿਲਮ ਰੋਕ ਕੇ ਇਸ ਵਿੱਚੋਂ ਉਹ ਸੀਨ ਕੱਟੇ ਜਾਣੇ ਚਾਹੀਦੇ ਹਨ। ਇਹੀ ਗੱਲ ਕਮਿਸ਼ਨ ਦੇ ਏਜੰਡੇ ''ਤੇ ਸੀ ਅਤੇ ਇਹ ਏਜੰਡਾ ਮੇਰੇ ਵੱਲੋਂ ਲਿਆਂਦਾ ਗਿਆ ਸੀ।"

ਰਿੰਪਲ ਮਿੱਡਾ

ਉਨ੍ਹਾਂ ਨੇ ਅੱਗੇ ਦੱਸਿਆ ਕਿ ਕਮਿਸ਼ਨ ਇਸ ''ਤੇ ਹੋਰ ਵਿਚਾਰ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਇਸ ਬਾਰੇ ਤੁਰੰਤ ਫ਼ੈਸਲਾ ਨਹੀਂ ਲੈ ਸਕਿਆ ਅਤੇ ਇਹ ਗੱਲ ਵਿਚਾਰਧੀਨ ਹੀ ਰਹਿ ਗਈ ਹੈ।

ਫਿਲਮ ਵਿੱਚ ਇਤਰਾਜ਼ਯੋਗ ਸੀਨਾਂ ਬਾਰੇ ਗੱਲ ਕਰਦਿਆਂ ਮਿੱਡਾ ਨੇ ਦੱਸਿਆ ਕਿ ਇਸ ਵਿੱਚ ਇੱਕ ਸਕੂਲੀ ਬੱਚੀ ਨੂੰ ਜ਼ਬਰਦਸਤੀ ਬਾਂਹ ਫੜ੍ਹਦਿਆਂ ਦਿਖਾਇਆ ਗਿਆ, ਰਾਹ ਰੋਕਦਿਆਂ ਦਿਖਾਇਆ ਗਿਆ, ਇੱਕ ਖ਼ਲਨਾਇਕ ਕਿਰਦਾਰ ਦੀ ਪੇਸ਼ਕਾਰੀ ਕੀਤੀ ਗਈ ਹੈ।

ਮਿੱਡਾ ਆਖਦੇ ਹਨ, "ਅਜਿਹੇ ਸੀਨ ਬੱਚਿਆਂ ਦੀ ਪ੍ਰਵਿਰਤੀ, ਉਨ੍ਹਾਂ ਦੀ ਸੋਚ ਨੂੰ ਗ਼ਲਤ ਪਾਸੇ ਲੈ ਕੇ ਜਾਂਦੇ ਹਨ। ਮੈਂ ਬਤੌਰ ਕਮਿਸ਼ਨ ਮੈਂਬਰ ਇਹ ਮਹਿਸੂਸ ਕਰਦਾ ਹਾਂ ਕਿ ਅਜਿਹੇ ਸੀਨ ਫਿਲਮਾਂ ਵਿੱਚ ਨਹੀਂ ਦਿਖਾਏ ਜਾਣੇ ਚਾਹੀਦੇ।"

ਇਸ ਵਿੱਚ ਕਮਿਸ਼ਨ ਦੀ ਭੂਮਿਕਾ

ਮਿੱਡਾ ਦੱਸਦੇ ਹਨ ਕਿ ਕਮਿਸ਼ਨ ਚਾਰ ਐਕਟਾਂ ਤਹਿਤ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ। ਜਿਨ੍ਹਾਂ ਵਿੱਚੋਂ ਜੇਜੇ ਐਕਟ ਅਤੇ ਪੋਕਸੋ ਐਕਟ, ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਦੇ ਹਨ।

ਇਸ ਦੇ ਤਹਿਤ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਵੇ, ਇਸ ਲਈ ਕਮਿਸ਼ਨ ਹਰ ਵੇਲੇ ਚੌਕਸ ਰਹਿੰਦਾ ਹੈ।

ਮਿੱਡਾ ਆਖਦੇ ਹਨ, " ਸਾਨੂੰ ਐਕਟ ਦੀ ਉਲੰਘਣਾ ਦੀ ਕੋਈ ਗੱਲ ਜਾਪਦੀ ਹੈ ਤਾਂ ਅਸੀਂ ਨੋਟਿਸ ਲੈ ਸਕਦੇ ਹਾਂ, ਕੋਈ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੇ ਹਾਂ ਅਤੇ ਜਿਹੜੇ ਸਬੰਧਤ ਅਦਾਰੇ ਹਨ, ਉਨ੍ਹਾਂ ਇਸ ''ਤੇ ਰੋਕ ਲਈ ਆਖ ਸਕਦੇ ਹਾਂ।"

ਉਨ੍ਹਾਂ ਨੇ ਇਸ ਨੂੰ ਲੈ ਕੇ ਅਗਲੇਰੀ ਮੀਟਿੰਗ ਕਦੋਂ ਹੋਵੇਗੀ ਇਸ ਬਾਰੇ ਅਜੇ ਕੋਈ ਤਰੀਕ ਨਿਰਧਾਰਿਤ ਨਹੀਂ ਕੀਤੀ ਗਈ ਹੈ।

ਫ਼ਿਲਮ ਨਿਰਮਾਤਾ ਦਾ ਪੱਖ਼

ਫਿਲਮ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗਾਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ।

ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂਐਂਡਆਈ ਫ਼ਿਲਮਜ਼ ਤੇ ਵੀਐੱਚ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ, ਜਿਸ ਦੇ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਹਨ।

ਸੁਭਾਸ਼ ਥੀਟੇ ਨਾਲ ਜਦੋਂ ਬਾਲ ਕਮਿਸ਼ਨ ਦੇ ਇੱਕ ਮੈਂਬਰ ਦੇ ਇਲਜ਼ਾਮਾਂ ਬਾਰੇ ਫੋਨ ਉੱਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਮ ਸੈਂਸਰ ਬੋਰਡ ਵਲੋਂ ਪਾਸ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਅਜੇ ਅਜਿਹੇ ਇਲਜ਼ਾਮਾਂ ਬਾਰੇ ਪਤਾ ਹੀ ਲੱਗਿਆ ਹੈ, ਇਹ ਇਲਜ਼ਾਮ ਕੀ ਹਨ, ਇਸ ਦੇ ਵਿਸਥਾਰ ਵਿਚ ਜਾਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ.

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement