:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਟਾਲੀਅਨ ਮੁਟਿਆਰ ਦੀ ਨਵੀਂ ਸੋਚ, ਸਿੱਖ ਤੇ ਰਵਿਦਾਸੀਆ ਭਾਈਚਾਰੇ ਤੇ ਕਰ ਰਹੀ ਪੀ.ਐੱਚ.ਡੀ. PRINT ਈ ਮੇਲ
2023_2image_16_01_565460592maryia-ll.jpgਰੋਮ --08ਫਰਵਰੀ-(MDP)-- ਭਾਰਤ ਦੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਹੋਵੇ ਜਿੱਥੋਂ ਦੇ ਨੌਜਵਾਨ ਇਟਲੀ ਦੀ ਧਰਤੀ 'ਤੇ ਨਿਵੇਕਲੀਆਂ ਪੈੜਾਂ ਪਾਉਣ ਨਾ ਆਏ ਹੋਣ। ਇਟਲੀ ਵਿੱਚ ਭਾਰਤੀਆਂ ਦੀ ਖਾਸਕਰ ਪੰਜਾਬੀਆਂ ਦੀ ਹਰ ਖੇਤਰ ਵਿੱਚ ਹੋ ਰਹੀ ਸ਼ਮੂਲੀਅਤ ਧੂਮ ਮਚਾ ਰਹੀ ਹੈ ਤੇ ਇਸ ਧੂਮ ਦੀ ਗੂੰਜ ਪੂਰੇ ਯੂਰਪ ਵਿੱਚ ਸੁਣੀ ਜਾ ਸਕਦੀ ਹੈ। ਇਟਲੀ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਕਾਰਨ ਭਾਰਤੀ ਲੋਕ ਇੱਥੋ

ਦੀ ਸਿਆਸਤ ਦਾ ਵੀ ਹੁਲੀਆ ਬਦਲਣ ਲਈ ਪੱਬਾਂ ਭਾਰ ਨਜ਼ਰੀਂ ਆ ਰਹੇ ਹਨ, ਜਿਸ ਕਾਰਨ ਇਟਾਲੀਅਨ ਲੋਕ ਜਿੱਥੇ ਭਾਰਤੀ ਸੱਭਿਆਚਾਰ ਦੇ ਮੁਰੀਦ ਹੋ ਰਹੇ ਹਨ ਉੱਥੇ ਭਾਰਤੀ ਖਾਸਕਰ ਸਿੱਖ ਪੰਜਾਬੀਆਂ ਨੂੰ ਸਮਝਣ ਲਈ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਇਸ ਦੀ ਸ਼ੁਰੂਆਤ ਇਟਾਲੀਅਨ ਮੁਟਿਆਰ ਅੰਨਾ ਮਰੀਆ ਲਾਊਦੀਨੀ ਨੇ ਆਪਣੀ ਪੀ.ਐਚ. ਡੀ. ਦੀ ਪੜ੍ਹਾਈ ਨਾਲ ਕਰਕੇ ਨਵੇਂ ਸੋਚ ਦਾ ਆਗਾਜ਼ ਕੀਤਾ ਹੈ।

ਭੂਰੇ ਵਾਲਾ ਵਾਲੀ ਅੰਨਾ ਮਰੀਆ ਲਾਊਦੀਨੀ ਜਿਹੜੀ ਕਿ ਯੂਰਪੀਅਨ ਯੂਨੀਵਰਸਿਟੀ ਇੰਸਟੀਚਿਊਟ ਫਿਰੈਂਸੇ ਤੋਂ ਪੀ. ਐਚ. ਡੀ. ਦੀ ਪੜ੍ਹਾਈ ਭਾਰਤੀ ਸਿੱਖ ਅਤੇ ਰਵਿਦਾਸੀਆ ਕਮਿਊਨਿਟੀ 'ਤੇ ਕਰ ਰਹੀ ਹੈ, ਆਪਣੀ ਪੜ੍ਹਾਈ ਨੂੰ ਮੁਕੰਮਲ ਕਰਨ ਲਈ ਲਾਸੀਓ ਸੂਬੇ ਦੇ ਸਿੱਖ ਤੇ ਰਵਿਦਾਸੀਆ ਸਮਾਜ ਸਬੰਧੀ ਡੂੰਘਾਈ ਨਾਲ ਜਾਣਨ ਲਈ ਪਿਛਲੇ 6 ਮਹੀਨਿਆਂ ਤੋਂ ਪੰਜਾਬੀ ਵੀ ਸਿੱਖ ਰਹੀ ਹੈ, ਜਿਸ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ। ਪੰਜਾਬੀ ਲਿਖ ਤੇ ਪੜ੍ਹ ਲੈਂਦੀ ਅੰਨਾ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਤੇ ਸ੍ਰੀ ਗੁਰੁ ਰਵਿਦਾਸ ਟੈਂਪਲ ਵਿੱਚ ਜਾਕੇ ਸੰਗਤਾਂ ਨਾਲ ਪੰਜਾਬੀ ਵਿੱਚ ਸਰਲਤਾ ਗੱਲ ਕਰਦੀ ਹੋਈ ਸਭ ਨੂੰ ਹੈਰਾਨ ਕਰ ਰਹੀ ਹੈ।

PunjabKesari

ਜਦੋਂ ਕੋਈ ਵੀ ਅੰਨਾ ਨੂੰ ਮਿਲਦਾ ਹੈ ਤਾਂ ਉਹ ਉਹਨਾਂ ਨੂੰ ਫਤਿਹ ਵੀ ਸਤਿ ਸ੍ਰੀ ਅਕਾਲ ਜਾਂ ਜੈ ਗੁਰੂਦੇਵ ਨਾਲ ਹੀ ਬੁਲਾਉਂਦੀ ਹੈ। ਹੋਣਹਾਰ ਅੰਨਾ ਮਰੀਆ ਲਾਊਦੀਨੀ ਨੇ ਪ੍ਰੈੱਸ ਨੂੰ ਆਪਣੀ ਪੜ੍ਹਾਈ ਦੇ ਵਿਸ਼ੇ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ ਯੂਰਪ ਵਿੱਚ ਭਾਰਤੀਆਂ ਦੀ ਵੱਡੀ ਤਦਾਦ ਹੈ ਜਿਸ ਲਈ ਉਸ ਨੇ ਉਚੇਚੇ ਤੌਰ 'ਤੇ ਆਪਣੀ ਪੀ. ਐਚ. ਡੀ. ਲਈ ਸਿੱਖ ਤੇ ਰਵਿਦਾਸੀਆ ਭਾਈਚਾਰੇ ਨੂੰ ਚੁਣਿਆ। ਉਹ ਬਹੁਤ ਹੀ ਖੁਸ਼ ਹੈ ਕਿ ਪੜ੍ਹਾਈ ਨੂੰ ਪੂਰਾ ਕਰਨ ਲਈ ਉਸ ਨੂੰ ਸਿੱਖ ਤੇ ਰਵਿਦਾਸੀਆ ਭਾਈਚਾਰੇ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਅੰਨਾ ਜਲਦ ਪੰਜਾਬੀ ਭਾਸ਼ਾ ਸਿੱਖ ਲਵੇਗੀ, ਇਸ ਵਿਸ਼ਵਾਸ ਨੂੰ ਚਾਰ ਚੰਦ ਲਗਾਉਣ ਲਈ ਉਹ ਇਟਲੀ ਦੇ ਪੰਜਾਬੀਆਂ 'ਤੇ ਕਿਤਾਬ ਵੀ ਲਿਖ ਰਹੀ ਹੈ। ਜ਼ਿਕਰਯੋਗ ਹੈ ਕਿ ਅੰਨਾ ਮਰੀਆ ਲਾਊਦੀਨੀ ਪਹਿਲੀ ਇਟਾਲੀਅਨ ਮੁਟਿਆਰ ਹੈ ਜਿਹੜੀ ਕਿ ਸਿੱਖ ਅਤੇ ਰਵਿਦਾਸੀਆ ਭਾਈਚਾਰੇ 'ਤੇ ਪੀ.ਐਚ.ਡੀ. ਕਰ ਰਹੀ ਹੈ। ਇਸ ਕਾਰਜ ਲਈ ਉਸ ਨੂੰ ਬੀਤੇ ਦਿਨ ਸ੍ਰੀ ਗੁਰੁ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਗੁਰਪੁਰਬ ਮੌਕੇ ਵਿਸੇ਼ਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ, ਜਿਸ ਲਈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਚੇਚੀ ਧੰਨਵਾਦੀ ਵੀ ਹੈ।

 
< Prev   Next >

Advertisements