ਆਪ ਦਾ ਦੋਸ਼- ਸਿਸੋਦੀਆ ਨੂੰ ਤਿਹਾੜ ਜੇਲ੍ਹ ਦੀ ਵਿਪਾਸਨਾ ਸੈੱਲ ਚ ਨਹੀਂ ਰੱਖਿਆ ਜਾ ਰਿਹੈ |
|
|
 ਨਵੀਂ ਦਿੱਲੀ --08ਮਾਰਚ-(MDP)-- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਬੁਲਾਰੇ ਸੌਰਭ ਭਾਰਦਵਾਜ
ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਪਾਰਟੀ ਨੇਤਾ ਮਨੀਸ਼ ਸਿਸੋਦੀਆ ਨੂੰ ਤਿਹਾੜ ਜੇਲ੍ਹ 'ਚ
ਹੋਰ ਕੈਦੀਆਂ ਨਾਲ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ 'ਵਿਪਾਸਨਾ ਸੈੱਲ' 'ਚ ਰੱਖਣ
ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ,''ਮਨੀਸ਼ ਸਿਸੋਦੀਆ ਨੂੰ ਜੇਲ੍ਹ ਦੇ ਵਿਪਾਸਨਾ ਸੈੱਲ' 'ਚ ਰੱਖਣ ਦੀ ਅਪੀਲ
ਕੀਤੀ ਗਈ ਸੀ, ਜਿਸ ਦੀ ਮਨਜ਼ੂਰੀ ਅਦਾਲਤ ਨੇ ਦਿੱਤੀ ਸੀ ਪਰ ਇਸ ਦੇ ਬਾਵਜੂਦ ਉਨ੍ਹਾ ਨੂੰ
ਜੇਲ੍ਹ ਸੰਖਿਆ ਇਕ 'ਚ ਹੋਰ ਅਪਰਾਧੀਆਂ ਨਾਲ ਰੱਖਿਆ ਜਾ ਰਿਹਾ ਹੈ। ਕੇਂਦਰ ਨੂੰ ਇਸ ਦਾ
ਜਵਾਬ ਦੇਣਾ ਚਾਹੀਦਾ।'' ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਸਿਸੋਦੀਆ ਆਬਕਾਰੀ ਨੀਤੀ
ਘਪਲੇ 'ਚ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਤਿਹਾੜ ਜੇਲ੍ਹ 'ਚ ਸੀਨੀਅਰ ਨਾਗਰਿਕਾਂ ਦੀ ਕੋਠੀ 'ਚ
ਰੱਖਿਆ ਗਿਆ ਹੈ।
|