ਲੰਡਨ: ਹੀਥਰੋ ਹਵਾਈ ਅੱਡੇ ਦੇ ਸੁਰੱਖਿਆ ਗਾਰਡ ਕਰਨਗੇ 10 ਦਿਨਾਂ ਲਈ ਹੜਤਾਲ, ਦੱਸੀ ਇਹ ਵਜ੍ਹਾ |
|
|
ਗਲਾਸਗੋ/ਲੰਡਨ --18ਮਾਰਚ-(MDP)-- ਹੀਥਰੋ ਹਵਾਈ
ਅੱਡੇ ਦੇ ਟਰਮੀਨਲ 5 'ਤੇ ਸੁਰੱਖਿਆ ਗਾਰਡ ਤਨਖਾਹ ਵਾਧੇ ਨੂੰ ਲੈ ਕੇ 31 ਮਾਰਚ ਤੋਂ 10
ਦਿਨਾਂ ਲਈ ਹੜਤਾਲ ਕਰਨਗੇ। ਇਸ ਸਬੰਧੀ ਯੂਨਾਈਟਿਡ ਯੂਨੀਅਨ ਦਾ ਕਹਿਣਾ ਹੈ ਕਿ ਹੀਥਰੋ
ਦੁਆਰਾ ਨਿਯੁਕਤ ਕੀਤੇ ਗਏ ਇਸ ਦੇ 1400 ਤੋਂ ਵੱਧ ਮੈਂਬਰ ਇਕ ਸਮੇਂ ਵਿੱਚ ਵਾਕਆਊਟ ਕਰਨਗੇ।
ਬ੍ਰਿਟਿਸ਼ ਏਅਰਵੇਜ਼ ਲਈ ਕੰਮ ਕਰਦੇ ਟਰਮੀਨਲ 5 'ਤੇ ਇਹ ਸੁਰੱਖਿਆ ਕਰਮਚਾਰੀ ਹਵਾਈ ਅੱਡੇ
'ਚ ਦਾਖਲ ਹੋਣ ਵਾਲੇ ਮਾਲ ਦੀ ਜਾਂਚ ਕਰਦੇ ਹਨ ਤੇ ਉਹ ਈਸਟਰ ਐਤਵਾਰ ਨੂੰ ਖਤਮ ਹੋਣ ਵਾਲੀ
ਹੜਤਾਲੀ ਕਾਰਵਾਈ ਵਿੱਚ ਹਿੱਸਾ ਲੈਣਗੇ। ਜਦਕਿ ਹੀਥਰੋ ਹਵਾਈ ਅੱਡੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹਵਾਈ ਅੱਡੇ ਨੂੰ
ਖੁੱਲ੍ਹਾ ਰੱਖਣ ਲਈ ਐਮਰਜੈਂਸੀ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਤਨਖਾਹ ਦੇ ਵਿਵਾਦ
ਬਾਰੇ ਕੰਪਨੀ ਨੇ ਕਿਹਾ ਕਿ ਉਸ ਨੇ ਤਨਖਾਹ 'ਚ 10% ਵਾਧੇ ਦਾ ਪ੍ਰਸਤਾਵ ਦਿੱਤਾ ਹੈ ਪਰ
ਯੂਨਾਈਟ ਦਾ ਕਹਿਣਾ ਹੈ ਕਿ ਇਹ ਪੇਸ਼ਕਸ਼ ਸਾਲਾਂ ਦੀ ਤਨਖ਼ਾਹ ਦੇ ਫ੍ਰੀਜ਼ ਅਤੇ ਕਟੌਤੀਆਂ
ਲਈ ਨਹੀਂ ਬਣਦੀ। ਯੂਨਾਈਟਿਡ ਯੂਨੀਅਨ ਦੀ ਜਨਰਲ ਸਕੱਤਰ ਸ਼ੈਰਨ ਗ੍ਰਾਹਮ ਦਾ ਕਹਿਣਾ ਹੈ ਕਿ
ਹੀਥਰੋ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਕਰਮਚਾਰੀ ਮਹਿੰਗਾਈ ਨਾਲ ਜੂਝ ਰਹੇ ਹਨ, ਜਦੋਂ ਕਿ
ਮੁੱਖ ਕਾਰਜਕਾਰੀ ਅਤੇ ਸੀਨੀਅਰ ਮੈਨੇਜਰ ਭਾਰੀ ਤਨਖਾਹਾਂ ਦਾ ਆਨੰਦ ਮਾਣਦੇ ਹਨ।
|