PM ਮੋਦੀ ਨੇ ਕੋਰੋਨਾ ਨੂੰ ਲੈ ਕੇ ਕੀਤੀ ਬੈਠਕ, ਜਨਤਕ ਸਿਹਤ ਤਿਆਰੀਆਂ ਦੀ ਕੀਤੀ ਸਮੀਖਿਆ |
|
|
 ਨਵੀਂ ਦਿੱਲੀ --22ਮਾਰਚ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਕੋਰੋਨਾ ਦੇ
ਮਾਮਲਿਆਂ 'ਚ ਵਾਧੇ ਦਰਮਿਆਨ ਸਥਿਤੀ ਦੀ ਸਮੀਖਿਆ ਲਈ ਬੁੱਧਵਾਰ ਨੂੰ ਇਕ ਉੱਚ ਪੱਧਰੀ ਬੈਠਕ
ਕੀਤੀ ਅਤੇ ਜਨਤਕ ਸਿਹਤ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ
ਦਿੱਤੀ।
ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਕੋਰੋਨਾ
ਵਾਇਰਸ ਦੇ 1,134 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ
ਗਿਣਤੀ ਵੱਧ ਕੇ 7,026 ਪਹੁੰਚ ਗਈ ਹੈ। ਸਵੇਰੇ 8 ਵਜੇ ਜਾਰੀ ਅੰਕੜਿਆਂ ਅਨੁਸਾਰ ਸੰਕਰਮਣ
ਨਾਲ 5 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 5,30,813 ਹੋ ਗਈ ਹੈ। ਰੋਜ਼ਾਨਾ
ਸੰਕਰਮਣ ਦਰ 1.09 ਫੀਸਦੀ ਅਤੇ ਹਫ਼ਤਾਵਾਰ ਸੰਕਰਮਣ ਦਰ 0.98 ਫੀਸਦੀ ਦਰਜ ਕੀਤੀ ਗਈ।
|