ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭਿਜਵਾਈ ਗਈ ‘703ਵੇਂ ਟਰੱਕ ਦੀ ਰਾਹਤ ਸਮੱਗਰੀ’ |
|
|
 ਜੰਮੂ-ਕਸ਼ਮੀਰ/ਜਲੰਧਰ/ਤਰਾਵੜੀ :--26ਮਾਰਚ-(MDP)-- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ
ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 703ਵਾਂ ਟਰੱਕ ਰਵਾਨਾ ਕੀਤਾ ਗਿਆ। ਸਮੱਗਰੀ
ਦਾ ਇਹ ਟਰੱਕ ਅਨਿਲ ਗੁਪਤਾ ਦੀ ਪ੍ਰੇਰਣਾ ਨਾਲ ਤਰਾਵੜੀ ਤੋਂ ਆਪਣੇ ਮਾਤਾ-ਪਿਤਾ ਸਵ. ਲਾਲਾ
ਪੰਨਾ ਲਾਲ ਗੁਪਤਾ ਤੇ ਸਵ. ਸ਼੍ਰੀਮਤੀ ਭਾਗਵੰਤੀ ਦੇਵੀ ਦੀ ਯਾਦ ’ਚ ਸ਼ਿਵ ਸ਼ਕਤੀ ਇੰਟਰ ਗਲੋਬ
ਪ੍ਰਾਈਵੇਟ ਲਿਮਟਿਡ (ਤਰਾਵੜੀ) ਦੇ ਮਾਲਕ ਰਮੇਸ਼ ਗੁਪਤਾ ਤੇ ਸੰਤੋਸ਼ ਗੁਪਤਾ ਵੱਲੋਂ ਭੇਟ
ਕੀਤਾ ਗਿਆ, ਜਿਸ ਵਿਚ 200 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਤੇ ਕੰਬਲ ਸਨ।
ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਅਮਨ
ਗੁਪਤਾ, ਰਾਕੇਸ਼ ਗੁਪਤਾ, ਭਾਰਤ ਸੀਰੀਅਲ ਦੇ ਮਾਲਕ ਨਰੇਸ਼ ਗੁਪਤਾ, ਸੰਜੇ ਗੁਪਤਾ, ਯੋਤੀ
ਇੰਟਰਪ੍ਰਾਈਜ਼ਿਜ਼ ਦੇ ਐੱਮ. ਡੀ. ਅਨਿਲ ਗੁਪਤਾ, ਵਰਿੰਦਰ ਬੰਸਲ, ਪੱਤਰਕਾਰ ਫਤਿਹ ਚੰਦ
ਚਾਵਲਾ, ਕ੍ਰਿਸ਼ਨ ਧਮੀਜਾ, ਰਾਸ਼ਟਰੀ ਪੰਜਾਬੀ ਮਹਾਸਭਾ ਦੇ ਜਨਰਲ ਸਕੱਤਰ ਸੁਰਿੰਦਰ ਜੁਨੇਜਾ,
ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।
|