:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
---#ਸ਼ਹੀਦ_ਭਾਈ_ਜੈ_ਸਿੰਘ--- PRINT ਈ ਮੇਲ
346810942_1458487538257043_2766448351609028217_n.jpgਅਠਾਰ੍ਹਵੀਂ ਸਦੀ ਚ ਇਕ ਗੁਰਸਿੱਖ ਹੋਇਆ ਹੈ ਭਾਈ ਜੈ ਸਿੰਘ ਜੋ ਰਹਿਤ ਮਰਿਆਦਾ ਦੇ ਵਿਚ ਬੜੇ ਪਰਪਕ ਸਨ ਤੇ ਪਿੰਡ ਮੁਗਲ ਮਾਜਰਾ ਦੇ ਰਹਿਣ ਵਾਲੇ ਸੀ ਭਾਈ ਸਾਹਿਬ ਜੀ ਦੇ ਪਿਤਾ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਤੇ ਭਾਈ ਸਾਹਿਬ ਵੀ ਬਚਪਨ ਦੇ ਵਿੱਚ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹੇ
1753 ਈ: ਦੀ ਗੱਲ ਹੈ ਅਬਦਾਲੀ ਦਾ ਥਾਪਿਆ ਹੋਇਆ ਸਰਹਿੰਦ ਦਾ ਨਵਾਬ ਅਬਦੁਲ ਸਮੁੰਦ ਖਾਂ ਆਪਣੇ ਕੋਤਵਾਲ ਨਾਲ ਘੁੰਮਦਾ ਹੋਇਆ ਮੁਗਲ ਮਾਜਰੇ ਪਹੁੰਚਿਆ ਭਾਈ ਜੈ ਸਿੰਘ ਉਸ ਵੇਲੇ ਖੂਹ ਤੇ ਇਸ਼ਨਾਨ ਕਰਦੇ ਪਏ ਸੀ ਭਾਈ ਸਾਹਿਬ ਨੂੰ ਦੇਖਿਆ ਤੇ ਆਵਾਜ਼ ਮਾਰ ਕੇ ਕਿਹਾ ਨਵਾਬ ਸਾਹਿਬ ਦਾ ਸਾਮਾਨ ਹੈ ਇਹਨੂੰ ਚੁੱਕ ਕੇ ਅੱਗੇ ਪੁੱਚਾ ਭਾਈ ਸਾਹਿਬ ਨੇ ਪੁੱਛਿਆ ਇਸ ਪੰਡ ਚ ਕੀ ਹੈ? ਕੋਤਵਾਲ ਕਹਿਣ ਲੱਗਾ ਕੁਝ ਵੀ ਹੋਵੇ ਤੂੰ ਚੁੱਕ ਤੈਨੂੰ ਕੀ ...

ਦੁਬਾਰਾ ਪੁੱਛਣ ਤੇ ਕੋਤਵਾਲ ਨੇ ਗੁੱਸੇ ਨਾਲ ਕਿਹਾ ਇਹਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਹੈ ਹੁੱਕਾ ਸ਼ਬਦ ਸੁਣਦਿਆਂ ਭਾਈ ਸਾਹਿਬ ਪਿੱਛੇ ਹੋ ਗਏ ਕਿਆ ਮੈਂ ਗੁਰੂ ਦਾ ਅੰਮ੍ਰਿਤਧਾਰੀ ਸਿੰਘ ਹਾਂ ਮੇਰੇ ਗੁਰੂ ਦਾ ਹੁਕਮ ਹੈ ਜਗਤ ਜੂਠ ਤੰਬਾਕੂ ਨੂੰ ਹੱਥ ਨਹੀਂ ਲਾਉਣਾ ਤੇ ਮੈਂ ਸਿਰ ਤੇ ਕਿਵੇਂ ਚੁੱਕ ਲਵਾਂ ਇਨ੍ਹਾਂ ਕੇਸਾਂ ਦੇ ਵਿੱਚ ਗੁਰੂ ਦੇ ਅੰਮ੍ਰਿਤ ਦੇ ਛਿੱਟੇ ਪਏ ਨੇ
ਕੋਤਵਾਲ ਨੇ ਕਿਹਾ ਤੈਨੂੰ ਸਜ਼ਾ ਦਿੱਤੀ ਜਾਊ ਭਾਈ ਸਾਹਿਬ ਨੇ ਕਿਹਾ ਜੋ ਹੁੰਦਾ ਕਰ ਲਓ ਕਈ ਡਰਾਵੇ ਦਿਤੇ ਫਿਰ ਮੁੱਕਦੀ ਗੱਲ ਮੁੱਕੀ ਚਲ ਨਾ ਚੁੱਕ ਪੰਡ ਪਰ ਮੁਸਲਮਾਨ ਹੋ ਜਾ ਤੈਨੂੰ ਇਨਾਮ ਦਿੱਤਾ ਜਾਵੇਗਾ
ਭਾਈ ਸਾਹਿਬ ਨੇ ਕਿਹਾ ਨਾ ਤੇ ਮੈਂ ਇਹ ਪੰਡ ਚੁੱਕਣੀ ਅਤੇ ਨਾ ਹੀ ਧਰਮ ਬਦਲਣਾ ਹੈ ਤੁਹਾਡੇ ਕੋਲੋਂ ਹੋਰ ਜੋ ਹੁੰਦਾ ਹੈ ਕਰ ਲਓ... ਜੁਆਬ ਸੁਣ ਨਵਾਬ ਲੋਹ ਲਾਖਾ ਹੋ ਗਿਆ ਉਸੇ ਵੇਲੇ ਮੁਗਲ ਮਾਜਰਾ ਤੋਂ ਦੋ ਕਸਾਈ ਮੰਗਵਾਏ ਉਨ੍ਹਾਂ ਨੂੰ ਹੁਕਮ ਹੋਇਆ ਇਸ ਜੈ ਸਿੰਘ ਨੂੰ ਰੁੱਖ ਨਾਲ ਬੰਨ੍ਹ ਕੇ. ਪੁੱਠੀ ਖੱਲ ਲਾਹ ਦਿਓ ਉੱਥੇ ਦੋ ਰੁੱਖ ਸੀ ਇਕ ਪਿੱਪਲ ਦਾ ਇੱਕ ਬੋਹੜ ਦਾ ਜੋ ਜੌੜੇ ਸੀ ਉਨ੍ਹਾਂ ਰੁੱਖ ਨਾਲ ਬੰਨ੍ਹ ਕੇ ਪੁੱਠਾ ਲਮਕਾਇਆ ਅਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਖੱਲ੍ਹ ਉਤਾਰ ਦਿੱਤੀ ਭਾਈ ਸਾਹਿਬ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ ਨਵਾਬ ਨੂੰ ਜਦੋਂ ਭਾਈ ਸਾਹਿਬ ਦੇ ਪਰਿਵਾਰ ਬਾਰੇ ਪਤਾ ਲੱਗਾ ਤਾਂ ਪਰਿਵਾਰ ਵੀ ਫੜ ਲਿਆਂਦਾ ਜਿਸ ਵਿੱਚ ਭਾਈ ਸਾਹਿਬ ਦੀ ਪਤਨੀ ਧੰਨ ਕੌਰ ਤੇ ਦੋ ਪੁੱਤਰ ਕੜਾਕਾ ਸਿੰਘ ਅਤੇ ਖੜਕ ਸਿੰਘ ਸੀ ਇੱਕ ਨੌੰਹ ਸੀ ਸਾਰੇ ਪਰਿਵਾਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਦੂਸਰੀ ਨੌੰਹ ਜੋ ਗਰਭਵਤੀ ਸੀ ਉਹ ਕਿਸੇ ਤਰ੍ਹਾਂ ਅੱਖ ਬਚਾ ਕੇ ਜ਼ਾਲਮਾਂ ਦੇ ਜ਼ੁਲਮ ਤੋਂ ਬਚ ਗਈ ਇਸ ਤਰ੍ਹਾਂ ਭਾਈ ਜੈ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਂਦਿਅਾ ਸ਼ਹੀਦੀ ਜਾਮ ਪੀਤਾ
ਜਦੋਂ ਬਾਅਦ ਵਿੱਚ ਸਿੱਖ ਸਰਦਾਰਾਂ ਨੂੰ ਇਸ ਪਰਿਵਾਰ ਦੀ ਸ਼ਹੀਦੀ ਦਾ ਪਤਾ ਲੱਗੇ ਤਾਂ ਉਨ੍ਹਾਂ ਨੇ ਮੁਗਲ ਮਾਜਰਾ ਪਿੰਡ ਹੀ ਉਜਾੜ ਕੇ ਦਿੱਤਾ ਫਿਰ ਮੁਗਲ ਮਾਜਰਾ ਪਿੰਡ ਤੋਂ ਥੋੜ੍ਹੀ ਵਿੱਥ ਤੇ ਨਵਾਂ ਪਿੰਡ ਵਸਿਆ ਜਿਸ ਦਾ ਨਾਮ ਹੈ #ਪਿੰਡ_ਬਾਰਨ ਜੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇੱਥੇ ਭਾਈ ਸਾਹਿਬ ਦੀ ਯਾਦ ਵਿੱਚ ਅਸਥਾਨ ਬਣਿਆ ਹੋਇਆ ਭਾਈ ਸਾਹਿਬ ਦੀ ਪਰਿਵਾਰ ਸਮੇਤ ਸਮਾਧ ਵੀ ਹੈ ਉਹ ਜੌੜੇ ਰੁਖ ਪਿੱਪਲ ਤੇ ਬੋਹੜ ਅਜ ਵੀ ਮੌਜੂਦ ਨੇ ਜਿਸ ਨਾਲ ਭਾਈ ਜੈ ਸਿੰਘ ਨੂੰ ਪੁੱਠਾ ਟੰਗ ਕੇ ਖੱਲ ਉਤਾਰੀ ਗਈ ਸੀ
ਹਰ ਸਾਲ ਚੇਤ ਸੁਦੀ ਦਸਵੀਂ ਨੂੰ ਇਥੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ
#ਨੋਟ ਅਫ਼ਸੋਸ ...ਕਿ ਪੰਜਾਬ ਦੇ ਵਿਚ ਵਸਦੇ ਭਾਈ ਜੈ ਸਿੰਘ ਜੀ ਵਰਗੇ ਸਿੱਖ ਸੀ ਜੋ ਨਸ਼ੇ ਨੂੰ ਹੱਥ ਤੱਕ ਨਹੀਂ ਸੀ ਲਾਉਂਦੇ ਚਾਹੇ ਖੱਲਾਂ ਲੱਥ ਗਈਅਾ ਪਰ ਅੱਜ ਹਰ ਪਿੰਡ ਹਰ ਸ਼ਹਿਰ ਚ ਪੈਸੇ ਦੇ ਕੇ ਮੁੱਲ ਨਸ਼ੇ ਖਰੀਦ ਦੇ ਨੇ ਘਰਾਂ ਦੇ ਘਰ ਉੱਜੜ ਗਏ ਇਨ੍ਹਾਂ ਨਸ਼ਿਆਂ ਕਰਕੇ ਲੁੱਟਾਂ ਖੋਹਾਂ ਹੁੰਦੀਆਂ ਨੇ ਜ਼ਮੀਨਾਂ ਵਿਕਦੀਆਂ ਨੇ ਸੈਂਕੜੇ ਜਾਨਾਂ ਜਾਂਦੀਆਂ ਹਨ ਇਨ੍ਹਾਂ ਨਸ਼ਿਆਂ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ
ਗੁਰੂ ਮਹਾਰਾਜ ਕ੍ਰਿਪਾ ਕਰਨ
 
< Prev   Next >

Advertisements