
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਤਸਵੀਰ
ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ''ਚ ਕਥਿਤ ਤੌਰ ''ਤੇ
ਦਾਰੂ ਪੀਣ ਤੋਂ ਬਾਅਦ ਜਿਸ ਮਹਿਲਾ ਦਾ ਕਤਲ ਕੀਤਾ ਗਿਆ, ਉਸ ਦਾ ਬੀਤੀ ਰਾਤ ਅੰਤਿਮ
ਸੰਸਕਾਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਮ੍ਰਿਤਕ ਮਹਿਲਾ ਦੀ ਮਾਂ ਅਤੇ ਭਰਾ ਪਹੁੰਚੇ ਸਨ, ਜਿਨ੍ਹਾਂ ਉਸ ਦੀ ਪੁਲਿਸ ਅੱਗੇ ਸ਼ਨਾਖ਼ਤ ਕੀਤੀ।
ਇਸ ਮਹਿਲਾ ''ਤੇ ਇਲਜ਼ਾਮ ਸੀ ਕਿ ਉਹ ਗੁਰਦੁਆਰਾ ਸਾਹਿਬ ''ਚ ਸਰੋਵਰ ਨੇੜੇ ਸ਼ਰਾਬ ਪੀ ਰਹੀ ਸੀ।
ਜਦੋਂ
ਉਸ ਨੂੰ ਰੋਕਿਆ ਗਿਆ ਤਾਂ ਉਹ ਭੜਕ ਗਈ ਅਤੇ ਉਸ ਨੇ ਸ਼ਰਾਬ ਦੀ ਬੋਤਲ ਦੀ ਭੰਨ੍ਹ ਦਿੱਤੀ,
ਇਸ ਦੌਰਾਨ ਉਸ ਨੂੰ ਕਾਬੂ ਕਰਨ ਵਿੱਚ ਲੱਗੇ ਇੱਕ ਸੇਵਾਦਾਰ ਦੀ ਬਾਂਹ ਉੱਤੇ ਸੱਟ ਵੀ ਲੱਗੀ
ਪੁਲਿਸ
ਮੁਤਾਬਕ ਪੂਰੇ ਹੰਗਾਮੇ ਮਗਰੋਂ ਪੁਲਿਸ ਮਹਿਲਾ ਨੂੰ ਥਾਣੇ ਲੈ ਕੇ ਜਾ ਰਹੀ ਸੀ ਤਾਂ ਉਸੇ
ਵੇਲੇ ਲੋਕਾਂ ਵਿੱਚੋਂ ਮੌਜੂਦ ਇੱਕ ਵਿਅਕਤੀ ਨਿਰਮਲਜੀਤ ਸਿੰਘ ਸੈਣੀ ਨੇ ਉਸ ਦਾ ਗੋਲੀਆਂ
ਮਾਰ ਕੇ ਕਤਲ ਕਰ ਦਿੱਤਾ।
ਪੁਲਿਸ ਨੇ ਹਮਲਾਵਰ ਨੂੰ ਵੀ ਤੁਰੰਤ ਕਾਬੂ ਕਰ ਲਿਆ ਗਿਆ ਅਤੇ ਫਿਲਹਾਲ ਉਹ 14 ਦਿਨਾਂ ਦੇ ਅਦਾਲਤੀ ਰਿਮਾਂਡ ਉੱਤੇ ਹੈ।
ਸ਼ੁਰੂਆਤੀ ਰਿਪੋਰਟਾਂ ''ਚ ਕਤਲ ਹੋਈ ਮਹਿਲਾ ਬਾਰੇ ਵਧੇਰੇ ਜਾਣਕਾਰੀ ਨਹੀਂ ਸੀ ਪਰ ਹੁਣ ਉਸ ਬਾਰੇ ਕੁਝ ਜਾਣਕਾਰੀ ਸਾਹਮਣੇ ਆਈ ਹੈ।
ਕੌਣ ਸੀ ਮਹਿਲਾ
ਮਹਿਲਾ ਦੀ ਮਾਂ ਅਤੇ ਭਰਾ ਨੇ ਸੁ ਦੀ ਬਾਡੀ ਦੀ ਸ਼ਿਨਾਖਤ ਕੀਤੀ ਹੈ
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨੇ ਮਹਿਲਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਨਾਜ ਮੰਡੀ, ਪਟਿਆਲਾ ਦੇ ਐਸਐਚਓ ਅਮਨਦੀਪ ਬਰਾੜ ਨਾਲ ਗੱਲਬਾਤ ਕੀਤੀ।
ਉਨ੍ਹਾਂ
ਦੱਸਿਆ ਕਿ ਮਹਿਲਾ ਦਾ ਅਸਲ ਨਾਮ ਕੁਲਵਿੰਦਰ ਕੌਰ ਹੈ। ਹਾਲਾਂਕਿ, ਕਤਲ ਤੋਂ ਬਾਅਦ ਪੁਲਿਸ
ਨੇ ਪ੍ਰੈੱਸ ਕਾਨਫਰੰਸ ਦੌਰਾਨ ਉਕਤ ਮਹਿਲਾ ਦਾ ਨਾਮ ਪਰਵਿੰਦਰ ਕੌਰ ਦੱਸਿਆ ਸੀ।
ਇਸ
ਬਾਰੇ ਗੱਲ ਕਰਦਿਆਂ ਐਸਐਚਓ ਬਰਾੜ ਨੇ ਕਿਹਾ ਕਿ ਉਸ ਦੇ ਨਵੇਂ ਆਧਾਰ ਕਾਰਡ ਉੱਤੇ ਮਹਿਲਾ ਦਾ
ਨਾਮ ਪਰਵਿੰਦਰ ਕੌਰ ਹੀ ਹੈ, ਪਰ ਉਸ ਦਾ ਪਹਿਲਾ ਨਾਮ ਕੁਲਵਿੰਦਰ ਕੌਰ ਸੀ।
ਜਾਣਕਾਰੀ ਮੁਤਾਬਕ, ਕੁਲਵਿੰਦਰ ਕੌਰ ਦਾ ਕਈ ਸਾਲ ਪਹਿਲਾਂ ਹੀ ਤਲਾਕ ਹੋ ਚੁੱਕਿਆ ਹੈ ਅਤੇ ਉਸ ਵਿਆਹ ਤੋਂ ਉਨ੍ਹਾਂ ਦੀ ਇੱਕ ਧੀ ਵੀ ਹੈ, ਜੋ ਕਿ ਵਿਆਹੀ ਹੋਈ ਹੈ।
(ਕੇਸ ਦੀ ਸੰਦੇਵਨਸ਼ੀਲਤਾ ਤੇ ਪਰਿਵਾਰ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਆਦਾ ਵਿਸਥਾਰ ਨਹੀਂ ਦਿੱਤਾ ਜਾ ਰਿਹਾ)
ਕੁਲਵਿੰਦਰ ਕੌਰ ਦੇ ਪਿਤਾ ਨਾਂ ਵੀ ਅਸਲ ਅਤੇ ਅਧਾਰ ਕਾਰਡ ਵਿੱਚ ਫਰਕ ਦੱਸਿਆ ਗਿਆ ਹੈ।
ਉਨ੍ਹਾਂ
ਦੱਸਿਆ ਕਿ ਕੁਲਵਿੰਦਰ ਉਰਫ਼ ਪਰਵਿੰਦਰ ਪਿਛਲੇ ਕੁਝ ਸਮੇਂ ਤੋਂ ਪਟਿਆਲਾ ਦੇ ਮਾਡਲ ਟਾਊਨ
ਵਿੱਚ ਕਿਰਾਏ ਦੇ ਫਲੈਟ ''ਚ ਰਹਿ ਰਹੇ ਸਨ। ਇਸੇ ਪਤੇ ਉੱਤੇ ਉਨ੍ਹਾਂ ਨਾਮ ਬਦਲ ਕੇ ਅਧਾਰ
ਕਾਰਡ ਬਣਾਇਆ ਸੀ।
ਉਹ ਜ਼ੀਰਕਪੁਰ ਦੇ ਕਿਸੇ ਸਲੂਨ ਵਿੱਚ ਕੰਮ ਕਰਦੇ ਸਨ ਪਰ ਉਨ੍ਹਾਂ ਦੀ ਕੋਈ ਪੱਕੀ ਨੌਕਰੀ ਨਹੀਂ ਸੀ।
ਤਲਾਕ ਤੋਂ ਬਾਅਦ ਕੁਲਵਿੰਦਰ ਇੱਕਲੇ ਹੀ ਰਹਿ ਰਹੇ ਸਨ। ਉਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਨਾਲ ਜ਼ਿਆਦਾ ਮੇਲ-ਮਿਲਾਪ ਸੀ।
ਮੰਗਲਵਾਰ
ਸ਼ਾਮ ਨੂੰ ਮ੍ਰਿਤਕਾ ਦੇ ਭਰਾ ਅਤੇ ਮਾਂ ਨੇ ਆ ਕੇ ਉਨ੍ਹਾਂ ਦੀ ਸ਼ਨਾਖਤ ਕੀਤੀ ਤੇ
ਪੋਰਸਟਮਾਰਟਮ ਤੋਂ ਬਾਅਦ ਕੁਲਵਿੰਦਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਮਹਿਲਾ ਬਾਰੇ ਹੋ ਕੀ ਦਾਅਵੇ ਕੀਤੇ
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ
ਬੀਤੇ ਦਿਨੀਂ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਪ੍ਰੈੱਸ ਕਾਨਫਰੰਸ
ਕਰਕੇ ਮਹਿਲਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਮਹਿਲਾ ਦੀ ਪਛਾਣ ਪਰਵਿੰਦਰ ਕੌਰ
ਵਜੋਂ ਹੋਈ ਹੈ ਅਤੇ ਉਸ ਦੇ ਆਧਾਰ ਕਾਰਡ ''ਤੇ ਜੋ ਪਤਾ ਹੈ, ਉਹ ਇੱਕ ਪੀਜੀ ਦਾ ਹੈ, ਜਿੱਥੇ
ਪਿਛਲੇ 2-3 ਸਾਲ ਤੋਂ ਇਹ ਮਹਿਲਾ ਹੁਣ ਰਹਿ ਨਹੀਂ ਰਹੀ ਸੀ।
ਪਟਿਆਲਾ ਦੇ ਐਸਐਸਪੀ
ਵਰੁਣ ਸ਼ਰਮਾ ਨੇ ਦੱਸਿਆ ਕਿ ''''ਪਟਿਆਲਾ ਦੇ ਫੈਕਟਰੀ ਏਰੀਆ ਵਿੱਚ ਆਦਰਸ਼ ਹਸਪਤਾਲ, ਇੱਕ
ਨਸ਼ਾ ਛੁਡਾਓ ਕੇਂਦਰ ਦੀ ਇੱਕ ਪਰਚੀ ਮਿਲੀ ਹੈ, ਉੱਥੋਂ ਪੁਸ਼ਟੀ ਹੋਈ ਹੈ ਕਿ ਮਹਿਲਾ ਨੂੰ
ਸ਼ਰਾਬ ਪੀਣ ਦੀ ਲਤ ਸੀ। ਉਸ ਦੇ ਇਲਾਜ ਦੇ ਵੇਰਵੇ ਵੀ ਮਿਲੇ ਹਨ।''''
''''ਡਾਕਟਰ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਇਹ ਮਹਿਲਾ ਤਣਾਅ ਵਿੱਚ ਸੀ ਅਤੇ ਉਸ ਦੇ ਮਨ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਸਨ।''''
ਪੁਲਿਸ ਅਨੁਸਾਰ, ਮਹਿਲਾ ਐਤਵਾਰ ਨੂੰ ਜ਼ੀਰਕਪੁਰ ਤੋਂ ਬੱਸ ''ਚ ਆਈ ਸੀ ਤੇ ਇੱਕਲੀ ਹੀ ਗੁਰਦੁਆਰੇ ਪਹੁੰਚੀ ਸੀ।
ਪੁਲਿਸ ਦਾ ਇਹ ਵੀ ਕਹਿਣਾ ਸੀ ਕਿ ਮ੍ਰਿਤਕ ਮਹਿਲਾ ਅਤੇ ਕਤਲ ਕਰਨ ਵਾਲਾ ਵਿਅਕਤੀ ਆਪਸ ਵਿੱਚ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ।
ਕਤਲ ਕਰਨ ਵਾਲਾ ਹਮਲਾਵਰ ਕੌਣ
ਮੁਲਜ਼ਮ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ
ਹਮਲਾਵਰ ਬਾਰੇ ਦੱਸਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਦੱਸਿਆ ਕਿ ਹਮਲਾਵਰ ਸੰਗਤ ਵਿੱਚੋਂ ਹੀ ਇੱਕ ਵਿਅਕਤੀ ਹੈ।
ਉਸ ਦੀ ਪਛਾਣ ਨਿਰਮਲਜੀਤ ਸਿੰਘ ਵਜੋਂ ਹੋਈ ਹੈ, ਜੋ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।
ਗੁਰਦੁਆਰਾ
ਪ੍ਰਬੰਧਕਾਂ ਮੁਤਾਬਕ ਜਦੋਂ ਮੁਲਜ਼ਮ ਨੂੰ ਫੜ੍ਹ ਲਿਆ ਅਤੇ ਪੁੱਛਿਆ ਕਿ ''ਤੂੰ ਇਹ ਕੀ
ਕੀਤਾ ਤਾਂ ਉਸ ਨੇ ਭਾਵੁਕ ਹੋ ਕੇ ਕਿਹਾ ਕਿ ਸਾਡੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਦੇ
ਹਨ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ।''
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਵੀ
ਮੁਲਜ਼ਮ ਨੇ ਕਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਆ ਕੇ ਸ਼ਰਾਬ ਪੀਣ ਦੀ ਗੱਲ
ਤੋਂ ਗੁੱਸੇ ਵਿੱਚ ਆ ਗਿਆ ਸੀ, ਇਸੇ ਲਈ ਉਸ ਨੇ ਮਹਿਲਾ ਉੱਤੇ ਗੋਲੀਆਂ ਚਲਾ ਦਿੱਤੀਆਂ।
ਮੁਲਜ਼ਮ
ਦੇ ਮਾਮਾ ਮੋਹਨ ਸਿੰਘ ਨੇ ਦੱਸਿਆ, ''''ਨਿਰਮਲਜੀਤ ਸਿੰਘ ਨੂੰ ਇਸ ਕਤਲ ਦਾ ਅਫਸੋਸ ਤਾਂ
ਹੈ ਪਰ ਉਸ ਦਾ ਕਹਿਣਾ ਹੈ ਕਿ ਉਸ ਤੋਂ ਬੇਅਦਬੀ ਬਰਦਾਸ਼ਤ ਨਹੀਂ ਹੋਈ ਅਤੇ ਉਹ ਆਪੇ ਤੋਂ
ਬਾਹਰ ਹੋ ਗਿਆ।''''
ਨਿਰਮਲਜੀਤ ਸਿੰਘ ''ਤੇ ਹੋਈ ਐਫਆਈਆਰ ਬਾਰੇ ਉਨ੍ਹਾਂ ਕਿਹਾ ਕਿ ''''ਅਸੀਂ ਕੇਸ ਲੜਾਂਗੇ''''।
ਪੁਲਿਸ
ਮੁਤਾਬਕ, ਮੁਲਜ਼ਮ ਆਪਣੇ ਲਾਇਸੰਸੀ ਰਿਲਾਵਰ ਨਾਲ ਮਹਿਲਾ ਉੱਤੇ 5 ਫਾਇਰ ਕੀਤੇ, ਜਿਸ
ਵਿੱਚੋਂ 3 ਗੋਲ਼ੀਆਂ ਉਸ ਨੂੰ ਲੱਗੀਆਂ ਤੇ ਕੁਝ ਸ਼ਰ੍ਹੇ ਕੋਲ ਖੜ੍ਹੇ ਸੇਵਾਦਾਰ ਸਾਗਰ
ਮਲਹੌਤਰਾ ਨੂੰ ਵੀ ਲੱਗ ਗਏ।
ਪੁਲਿਸ ਮੁਤਾਬਕ, ''''ਗੋਲੀਆਂ ਚਲਾਉਣ ਵਾਲਾ ਵਿਅਕਤੀ
ਇੱਕ ਧਾਰਮਿਕ ਪ੍ਰਵਿਰਤੀ ਦਾ ਵਿਅਕਤੀ ਹੈ ਅਤੇ ਉਸ ਨੇ ਤੈਸ਼ ''ਚ ਆ ਕੇ ਗੁੱਸੇ ''ਚ ਗੋਲੀਆਂ
ਚਲਾ ਕੇ ਮਹਿਲਾ ਦਾ ਕਤਲ ਕਰ ਦਿੱਤਾ।''''
''''ਇਨ੍ਹਾਂ ਦੀ ਕੋਈ ਆਪਸੀ ਜਾਣ-ਪਹਿਚਾਣ ਨਹੀਂ ਹੈ। ਉਸ ਨੇ ਸਿਰਫ਼ ਗੁੱਸੇ ''ਚ ਆ ਕੇ ਗੋਲੀਆਂ ਚਲਾਈਆਂ ਤੇ ਉਸ ਦਾ ਰਿਵਾਲਵਰ ਸੀ ਲਾਇਸੰਸੀ ਸੀ।''''
ਮੁਲਜ਼ਮ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਿਵੇਂ ਵਾਪਰੀ ਪੂਰੀ ਘਟਨਾ
ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ
ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ
ਮੀਡੀਆ ਨਾਲ ਗੱਲਬਾਤ ਕਰਦਿਆਂ ਘਟਨਾ ਬਾਰੇ ਜਾਣਕਾਰੀ ਦਿੱਤੀ, ''''ਰਾਤ ਨੂੰ 8 ਕੁ ਵਜੇ ਦੇ
ਨੇੜੇ ਇੱਕ ਮਹਿਲਾ ਸਰੋਵਰ ''ਤੇ ਆਈ, ਜਿਸ ਨੇ ਪਹਿਲਾਂ ਹੀ ਕੁਝ ਸ਼ਰਾਬ ਪੀ ਰੱਖੀ ਸੀ ਤੇ
ਇੱਕ ਸ਼ਰਾਬ ਦਾ ਪਊਆ ਉਸ ਕੋਲ ਲਿਫ਼ਾਫ਼ੇ ਵਿੱਚ ਸੀ।''''
ਉਨ੍ਹਾਂ ਦੱਸਿਆ, ''''ਉਹ
ਸਰੋਵਰ ''ਤੇ ਸ਼ਰਾਬ ਪੀਣ ਲੱਗੀ ਤਾਂ ਸੰਗਤ ਨੇ ਉੱਥੇ ਮੌਜੂਦ ਮਹਿਲਾ ਸੇਵਾਦਾਰ ਨੂੰ
ਜਾਣਕਾਰੀ ਦਿੱਤੀ। ਮਹਿਲਾ ਸੇਵਾਦਾਰ ਨੇ ਜਦੋਂ ਉਕਤ ਮਹਿਲਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ
ਤਾਂ ਉਹ ਬੋਤਲ ਨਾਲ ਉਨ੍ਹਾਂ ''ਤੇ ਹਮਲਾ ਕਰਨ ਲੱਗੀ।''''
''''ਉੱਥੇ ਮੌਜੂਦ ਇੱਕ
ਰਾਗੀ ਸਿੱਖ ਨੇ ਬਾਂਹ ਅੱਗੇ ਕਰ ਲਈ ਅਤੇ ਉਹ ਬੋਤਲ ਉਸ ਦੀ ਬਾਂਹ ''ਤੇ ਲੱਗੀ। ਜਿਸ ਨਾਲ
ਉਸ ਨੂੰ ਸੱਟ ਲੱਗੀ ਅਤੇ ਬੀਬੀ ਦੇ ਵੀ ਸੱਟ ਲੱਗੀ।''''
ਉਨ੍ਹਾਂ ਦੱਸਿਆ ਕਿ ਇਸ ਮਗਰੋਂ ਸੰਗਤ ਉਸ ਮਹਿਲਾ ਨੂੰ ਪ੍ਰਬੰਧਕ ਦੇ ਦਫ਼ਤਰ ਲੈ ਕੇ ਗਈ ਤੇ ਥਾਣੇ ਵੀ ਫ਼ੋਨ ਕੀਤਾ ਗਿਆ।
ਉਨ੍ਹਾਂ
ਅੱਗੇ ਦੱਸਿਆ ਕਿ ''''ਜਦੋਂ ਪੁਲਿਸ ਮਹਿਲਾ ਨੂੰ ਲੈ ਕੇ ਜਾ ਰਹੀ ਸੀ ਤਾਂ ਸੰਗਤ ਵਿੱਚੋਂ
ਹੀ ਇੱਕ ਵਿਅਕਤੀ ਨੇ ਉਸ ਬੀਬੀ ''ਤੇ ਗੋਲੀਆਂ ਚਲਾ ਦਿੱਤੀਆਂ। ਇਸੇ ਦੌਰਾਨ ਸਾਗਰ ਮਲਹੋਤਰਾ
ਨਾਮ ਦੇ ਇੱਕ ਸੇਵਾਦਾਰ ਮੁੰਡੇ ਦੇ ਵੀ ਗੋਲੀ ਲੱਗੀ ਹੈ।''''
ਫਿਲਹਾਲ ਸੇਵਾਦਾਰ ਪਟਿਆਲ਼ਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਉਨ੍ਹਾਂ
ਮੁਤਾਬਕ, ਇਹ ਸਾਰੀ ਘਟਨਾ ਲਗਭਗ ਸਾਢੇ ਅੱਠ ਵਜੇ ਵਾਪਰੀ।ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ
ਨੇ ਦੱਸਿਆ ਕਿ ''''ਘਟਨਾ ਦੌਰਾਨ ਹਮਲਾਵਰ ਨੇ 4-5 ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ
ਤਿੰਨ ਗੋਲ਼ੀਆਂ ਮਹਿਲਾ ਨੂੰ ਲੱਗੀਆਂ ਤੇ ਇੱਕ ਗੋਲ਼ੀ ਇੱਕ ਸੇਵਾਦਾਰ ਨੂੰ ਲੱਗੀ, ਜੋ ਹਸਪਤਾਲ
ਵਿੱਚ ਜ਼ੇਰੇ ਇਲਾਜ ਹਨ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।''
ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।