IGI ਤੇ ਜੇਵਰ ਹਵਾਈ ਅੱਡੇ ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਨਾਲ ਜੋੜਨ ਦੀ ਤਿਆਰੀ, 2025 ਤੱਕ ਪੂਰਾ ਹੋਵੇਗਾ ਪ੍ਰਾਜੈਕਟ |
|
|
ਨਵੀਂ ਦਿੱਲੀ:--19ਮਈ-(MDP)-- ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ
ਸਾਹਮਣੇ ਆਈ ਹੈ। ਜਲਦੀ ਹੀ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਜੇਵਰ ਹਵਾਈ
ਅੱਡੇ ਨੂੰ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਨਾਲ ਜੋੜਨ ਦੇ
ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਪੱਤਰਕਾਰਾਂ
ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਸੜਕ, ਟਰਾਂਸਪੋਰਟ ਅਤੇ ਹਾਈਵੇਅ ਮੰਤਰੀ
ਨਿਤਿਨ ਗਡਕਰੀ
ਨੇ ਕਿਹਾ ਕਿ ਸਾਡੇ ਆਉਣ ਵਾਲੇ ਪ੍ਰਾਜੈਕਟਾਂ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ
ਅੱਡੇ ਤੋਂ ਜੇਵਰ ਹਵਾਈ ਅੱਡੇ ਅਤੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਵਿਚਕਾਰ ਕਨੈਕਟੀਵਿਟੀ
ਸ਼ਾਮਲ ਹੈ। ਇਹ ਸੜਕ 3000 ਕਰੋੜ ਰੁਪਏ ਦੀ ਲਾਗਤ ਨਾਲ 32 ਕਿਲੋਮੀਟਰ ਲੰਬੀ ਹੋਵੇਗੀ।
ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਜੂਨ 2025 ਤੱਕ ਪੂਰਾ ਹੋ ਜਾਵੇਗਾ। ਦਿੱਲੀ-ਐਨਸੀਆਰ ਵਿੱਚ ਬਣਾਏ ਜਾ ਰਹੇ ਦੇਸ਼ ਦੇ ਪਹਿਲੇ ਐਲੀਵੇਟਿਡ 8-ਲੇਨ ਐਕਸੈਸ
ਕੰਟਰੋਲਡ ਦਵਾਰਕਾ ਐਕਸਪ੍ਰੈਸ ਵੇਅ ਦਾ ਨਿਰੀਖਣ ਕਰਨ ਤੋਂ ਬਾਅਦ ਨਿਤਿਨ ਗਡਕਰੀ ਨੇ ਕਿਹਾ
ਕਿ 29.6 ਕਿ.ਮੀ. ਦੇਸ਼ ਦਾ ਪਹਿਲਾ ਐਲੀਵੇਟਿਡ 8-ਲੇਨ ਐਕਸੈਸ ਕੰਟਰੋਲ ਦਵਾਰਕਾ
ਐਕਸਪ੍ਰੈਸਵੇਅ 9000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦਾ ਨਿਰਮਾਣ
ਅਪ੍ਰੈਲ 2024 ਵਿੱਚ ਪੂਰਾ ਹੋ ਜਾਵੇਗਾ। ਇਹ 34 ਮੀਟਰ ਚੌੜਾ ਐਕਸਪ੍ਰੈਸਵੇਅ ਹਰਿਆਣਾ ਵਿੱਚ
18.9 ਕਿਲੋਮੀਟਰ ਸਿੰਗਲ ਪਿੱਲਰ ਅਤੇ ਦਿੱਲੀ ਵਿੱਚ 10.1 ਕਿਲੋਮੀਟਰ ਲੰਬਾ ਹੈ। ਗਡਕਰੀ
ਨੇ ਕਿਹਾ ਕਿ ਮਹੀਪਾਲਪੁਰ ਦੇ ਸ਼ਿਵ ਮੂਰਤੀ ਤੋਂ ਬਿਜਵਾਸਨ ਤੱਕ 5.9 ਕਿਲੋਮੀਟਰ ਲੰਬੇ
ਮਾਰਗ 'ਤੇ 2507 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ 'ਚ ਚਾਰ ਪੈਕੇਜਾਂ 'ਚ ਬਣਾਏ ਜਾ ਰਹੇ
ਦਵਾਰਕਾ ਐਕਸਪ੍ਰੈੱਸ ਵੇਅ 'ਤੇ 60 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ।
|