:: ਦਿੱਲੀ ਚ ਪਾਣੀ ਦੀ ਵੰਡ ਦੇ ਮੁੱਦੇ ਤੇ ਹਿਮਾਚਲ ਦੇ CM ਸੁੱਖੂ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ   :: ਧੀਆਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦੈ: ਮਾਇਆਵਤੀ   :: PM ਮੋਦੀ ਨੇ ਨੀਤੀ ਆਯੋਗ ਦੀ ਬੈਠਕ ਦੀ ਕੀਤੀ ਪ੍ਰਧਾਨਗੀ, 8 ਸੂਬਿਆਂ ਦੇ ਮੁੱਖ ਮੰਤਰੀ ਰਹੇ ਗੈਰ-ਹਾਜ਼ਰ   :: ਨਿਤੀਸ਼ ਬੋਲੇ- ਨਵੇਂ ਸੰਸਦ ਭਵਨ ਦੀ ਕੋਈ ਜ਼ਰੂਰਤ ਨਹੀਂ ਹੈ   :: ਪੈਟਰੋਲ ਪੰਪ ਦੇ ਕਰਮਚਾਰੀ ਦਾ 2000 ਰੁਪਏ ਦਾ ਨੋਟ ਲੈਣ ਤੋਂ ਇਨਕਾਰ, ਵਿਅਕਤੀ ਨੇ ਪੁਲਸ ਚ ਕੀਤੀ ਸ਼ਿਕਾਇਤ   :: ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ ‘ਸੇਂਗੋਲ’, ਨਵੇਂ ਸੰਸਦ ਭਵਨ ’ਚ ਹੋਵੇਗਾ ਸਥਾਪਿਤ   :: CM ਖੱਟੜ ਨੇ 113 ਹਾਈ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਦਿੱਤੀ ਮਨਜ਼ੂਰੀ   :: ਕੇਂਦਰ ਦੇ ਆਰਡੀਨੈਂਸ ਖ਼ਿਲਾਫ ਆਪ ਨੂੰ ਮਿਲਿਆ NCP ਦਾ ਸਾਥ, ਕੇਜਰੀਵਾਲ ਨੇ ਸ਼ਰਦ ਪਵਾਰ ਦਾ ਕੀਤਾ ਧੰਨਵਾਦ   :: ਟੀਬੀ ਨੂੰ ਖਤਮ ਕਰਨ ਲਈ ਭਾਰਤ ਯਤਨ ਕਰ ਰਿਹੈ: ਮਾਂਡਵੀਆ   :: 2024 ਚੋਣਾਂ ਤੋਂ ਪਹਿਲਾਂ ਸੈਮੀਫਾਈਨਲ; ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਜੰਗ ਚ AAP ਨੂੰ ਮਿਲਿਆ ਮਮਤਾ ਦਾ ਸਮਰਥਨ   :: ਕਰਨਾਟਕ ਚ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੇ ਨਵੇਂ ਅੰਦਾਜ ਚ ਚੁੱਕੀ ਸਹੁੰ   :: PM ਮੋਦੀ ਭਲਕੇ ਉੱਤਰਾਖੰਡ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਦਿਖਾਉਣ ਹਰੀ ਝੰਡੀ   :: ਭਾਰਤੀ ਹਾਈ ਕਮਿਸ਼ਨ ਹਮਲਾ ਮਾਮਲਾ: ਜਾਂਚ ਲਈ ਲੰਡਨ ਪੁੱਜੀ NIA ਟੀਮ   :: ਕੇਦਾਰਨਾਥ ਮੰਦਰ ਤੇ ਮੰਡਰਾ ਰਿਹੈ ਵੱਡਾ ਖ਼ਤਰਾ, ਹੈਲੀਕਾਪਟਰਾਂ ਦੇ ਰੌਲੇ ਨਾਲ ਗਲੇਸ਼ੀਅਰ ਕੰਬਿਆ ਤਾਂ ਖਤਰੇ ਚ ਮੰਦਰ   :: ਰਾਜੀਵ ਗਾਂਧੀ ਦੀ ਬਰਸੀ ਮੌਕੇ ਭਾਵੁਕ ਹੋਏ ਰਾਹੁਲ ਗਾਂਧੀ, ਕਿਹਾ- ਪਾਪਾ ਤੁਸੀਂ ਮੇਰੇ ਨਾਲ ਹੀ ਹੋ

Gurbani Radio

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹੈਰਿਸ ਪਾਰਕ ਹੋ ਗਿਆ ‘ਹਰੀਸ਼ ਪਾਰਕ’, ਪੈਰਾਮਾਟਾ ਸਕੁਵਾਇਰ ਬਣ ਗਿਆ ‘ਪਰਮਾਤਮਾ ਚੌਕ’ PRINT ਈ ਮੇਲ
screenshot_2023-05-24_at_09-59-48_mediadespunjab_punjabi_newspaper_-__.png2023_5image_16_58_491082598aus-ll.jpgਸਿਡਨੀ --24ਮਈ-(MDP)-- ਪੀ.ਐੱਮ. ਮੋਦੀ ਨੇ ਸਿਡਨੀ ਵਿਚ ਆਪਣਾ ਸੰਬੋਧਨ ਸ਼ੁਰੂ ਕਰਦੇ ਹੋਏ ਕਿਹਾ ਕਿ 2014 ਵਿਚ ਆਇਆ ਸੀ ਤਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ। ਵਾਅਦਾ ਇਹ ਸੀ ਕਿ ਤੁਹਾਨੂੰ ਫਿਰ ਤੋਂ ਇਕ ਭਾਰਤੀ ਪੀ. ਐੱਮ. ਲਈ 28 ਸਾਲ ਤੱਕ ਉਡੀਕ ਨਹੀਂ ਕਰਨੀ ਹੋਵੇਗੀ। ਮੈਂ ਇਕੱਲਾ ਨਹੀਂ ਆਇਆ ਹਾਂ, ਪੀ. ਐੱਮ. ਅਲਬਨੀਜ ਵੀ ਮੇਰੇ ਨਾਲ ਆਏ ਹਨ। ਪੀ. ਐੱਮ. ਅਲਬਨੀਜ ਨੇ ਜੋ ਹੁਣੇ ਕਿਹਾ, ਉਹ ਦਰਸਾਉਂਦਾ ਹੈ

ਕਿ ਆਸਟ੍ਰੇਲੀਆ ਦੇ ਮਨ ਵਿਚ ਭਾਰਤ ਪ੍ਰਤੀ ਕਿੰਨਾ ਪਿਆਰ ਹੈ। ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਥੀਓਂ, ਜਦੋਂ ਖਾਣ ਦੀ ਗੱਲ ਚੱਲੀ ਹੈ ਅਤੇ ਚਾਟ ਦੀ ਗੱਲ ਚੱਲੀ ਹੈ ਤਾਂ ਲਖਨਊ ਦਾ ਨਾਂ ਆਉਣਾ ਸੁਭਾਵਿਕ ਹੀ ਹੈ। ਮੈਨੂੰ ਸੁਣਿਆ ਹੈ ਕਿ ਸਿਡਨੀ ਦੇ ਕੋਲ ‘ਲਖਨਊ’ ਨਾਂ ਦੀ ਥਾਂ ਵੀ ਹੈ ਪਰ ਮੈਨੂੰ ਪਤਾ ਨਹੀਂ ਉਥੇ ਵੀ ਚਾਟ ਮਿਲਦੀ ਹੈ ਜਾਂ ਨਹੀਂ। ਇਥੇ ਵੀ ਲਖਨਊ ਦੇ ਲੋਕ ਹੋਣਗੇ ਹੀ। ਕਿਆ ਬਾਤ ਹੈ, ਵਾਹ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਸਟਰੀਟ, ਬਾਂਬੇ ਸਟਰੀਟ, ਕਸ਼ਮੀਰ ਐਵਨਿਊ, ਮਾਲਵਾ ਐਵਨਿਊ ਵਰਗੀਆਂ ਕਿੰਨੀਆਂ ਸੜਕਾਂ ਆਸਟ੍ਰੇਲੀਆ ਵਿਚ ਤੁਹਾਨੂੰ ਭਾਰਤ ਨਾਲ ਜੋੜੀ ਰੱਖਦੀਆਂ ਹਨ। ਗ੍ਰੇਟਰ ਸਿਡਨੀ ਵਿਚ ਤਾਂ ਇੰਡੀਆ ਪਰੇਡ ਵੀ ਸ਼ੁਰੂ ਹੋਣ ਜਾ ਰਹੀ ਹੈ। ਇਹੋ ਕਾਰਨ ਹੈ ਕਿ ਪੈਰਾਮਾਟਾ ਸਕੁਵਾਇਰ ਕਿਸੇ ਲਈ ‘ਪਰਮਾਤਮਾ ਚੌਕ’ ਬਣ ਜਾਂਦਾ ਹੈ, ਬਿਗਰਮ ਸਟਰੀਟ ‘ਵਿਕਰਮ ਸਟਰੀਟ’ ਦੇ ਰੂਪ ਵਿਚ ਮਸ਼ਹੂਰ ਹੋ ਜਾਂਦੀ ਹੈ ਅਤੇ ਹੈਰਿਸ ਪਾਰਕ ਕਈ ਲੋਕਾਂ ਲਈ ‘ਹਰੀਸ਼ ਪਾਰਕ’ ਹੋ ਜਾਂਦਾ ਹੈ। ਮੋਦੀ ਨੇ ਕਿਹਾ ਕਿ ਲਖਨਊ ਦੀ ਚਾਟ ਅਤੇ ਜੈਪੁਰ ਦੀਆਂ ਜਲੇਬੀਆਂ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਕਦੇ ਜੇਕਰ ਇਨ੍ਹਾਂ ਥਾਵਾਂ ’ਤੇ ਜਾਓ ਤਾਂ ਉਥੋਂ ਪੀ. ਐੱਮ. ਅਲਬਨੀਜ ਨੂੰ ਵੀ ਜ਼ਰੂਰ ਲੈ ਕੇ ਜਾਇਓ। ਪੀ. ਐੱਮ. ਮੋਦੀ ਦੀ ਇਕ ਅਪੀਲ ’ਤੇ ਆਸਟ੍ਰੇਲੀਆ ਦੇ ਪੀ. ਐੱਮ. ਹੱਸਦੇ ਦਿਖੇ।

ਕੋਰੋਨਾ ਕਾਲ ਵਿਚ ਦੂਸਰੇ ਦੇਸ਼ਾਂ ਨੂੰ ਵੈਕਸੀਨ ਭੇਜਣ ਦੇ ਪਿੱਛੇ ਸੀ ਸ੍ਰੀ ਗੁਰੂ ਅਰਜੁਨ ਦੇਵ ਦੀ ‘ਸੇਵਾ’ ਦੀ ਪ੍ਰੇਰਣਾ

PunjabKesari

ਆਸਟ੍ਰੇਲੀਆ ਦੀ ਧਰਤੀ ’ਤੇ ਸ਼ਹੀਦ ਸ਼੍ਰੋਮਣੀ ਸ੍ਰੀ ਗੁਰੂ ਅਰਜੁਨ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਕਾਲ ਵਿਚ ਕਰੋੜਾਂ ਲੋਕਾਂ ਨੂੰ ਵੈਕਸੀਨ ਭੇਜ ਕੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਹੈ ਅਤੇ ਤੁਸੀਂ ਵੀ ਜਿਸ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ, ਉਹ ਸਾਡੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਹੈ ਅਤੇ 5ਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ। ਸਾਨੂੰ ਗੁਰੂ ਜੀ ਦੇ ਜੀਵਨ ਤੋਂ ਸਾਰਿਆਂ ਦੀ ਸੇਵਾ ਕਰਨ ਦੀ ਸਿੱਖਿਆ ਮਿਲਦੀ ਹੈ।ਗੁਰੂ ਅਰਜੁਨ ਦੇਵ ਨੇ ਹੀ ਦਸਵੰਤ ਪ੍ਰਥਾ ਸ਼ੁਰੂ ਕੀਤੀ ਸੀ। ਇਸੇ ਪ੍ਰੇਰਣਾ ਨਾਲ ਕੋਰੋਨਾ ਦੇ ਸਮੇਂ ਵੀ ਕਿੰਨੇ ਹੀ ਗੁਰਦੁਆਰਿਆਂ ਨੇ ਲੰਗਰ ਅਤੇ ਹੋਰ ਸੋਮਿਆਂ ਨਾਲ ਲੋਕਾਂ ਦੀ ਮਦਦ ਕੀਤੀ। ਇਸ ਦੌਰ ਵਿਚ ਕਿੰਨੇ ਹੀ ਮੰਦਰਾਂ ਦੀਆਂ ਰਸੋਈਆਂ ਪੀੜਤਾਂ ਲਈ ਖੁੱਲ੍ਹ ਗਈਆਂ ਸਨ। ਆਸਟ੍ਰੇਲੀਆ ਵਿਚ ਰਹਿ ਕੇ ਪੜ੍ਹਾਈ ਕਰ ਰਹੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਲੋਕਾਂ ਦੀ ਮਦਦ ਲਈ ਅੱਗੇ ਆ ਗਏ।

ਕਿਸੇ ਨਾ ਕਿਸੇ ਆਸਟ੍ਰੇਲੀਆਈ ਦੋਸਤ ਨੂੰ ਨਾਲ ਜ਼ਰੂਰ ਲੈ ਕੇ ਭਾਰਤ ਆਉਣ ਭਾਰਤੀ ਪ੍ਰਵਾਸੀ

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਵਿਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦਾ ‘ਸੰਸਕ੍ਰਿਤਕ ਦੂਤ’ ਅਤੇ ਭਾਰਤ ਦਾ ‘ਬ੍ਰਾਂਡ ਅੰਬੈਸਡਰ’ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਆਪਣੇ ਦੇਸ਼ ਆਉਣ, ਕਿਸੇ ਨਾਲ ਕਿਸੇ ਆਪਣੇ ਆਸਟ੍ਰੇਲੀਆਈ ਦੋਸਤ ਨੂੰ ਨਾਲ ਜ਼ਰੂਰ ਲੈ ਕੇ ਆਉਣ।ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਭਾਰਤ ਨੂੰ ਸਮਝਣ ਅਤੇ ਜਾਣਨ ਦਾ ਹੋਰ ਜ਼ਿਆਦਾ ਬਿਹਤਰ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਕ-ਦੂਸਰੇ ਦੀ ਡਿਗਰੀ ਨੂੰ ਮਾਨਤਾ ਦੇਣ ਦੀ ਦਿਸ਼ਾ ਵਿਚ ਦੋਨੋਂ ਦੇਸ਼ ਅੱਗੇ ਵਧੇ ਹਨ ਅਤੇ ਦੋਹਾਂ ਥਾਵਾਂ ਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਹਾਂ ਦੇਸ਼ਾਂ ਵਿਚਾਲੇ ‘ਮਾਈਗ੍ਰੇਸ਼ਨ ਅੇਤ ਮੋਬਿਲਿਟੀ ਪਾਰਟਨਰਸ਼ਿਪ ਐਗਰੀਮੈਂਟ’ ’ਤੇ ਵੀ ਸਹਿਮਤੀ ਬਣੀ ਹੈ ਅਤੇ ਇਸ ਨਾਲ ਭਾਰਤੀਆਂ ਲਈ ਆਸਟ੍ਰੇਲੀਆ ਆਉਣਾ ਅਤੇ ਇਥੇ ਕੰਮ ਕਰਨਾ ਸੌਖਾ ਹੋਵੇਗਾ।

ਆਸਟ੍ਰੇਲੀਆ ਦੇ ਮੁੱਖ ਉਦਯੋਗਪਤੀਆਂ ਨੂੰ ਭਾਰਤ ਵਿਚ ਨਿਵੇਸ਼ ਲਈ ਦਿੱਤਾ ਸੱਦਾ

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇਥੇ ਚੋਟੀ ਦੀਆਂ ਆਸਟ੍ਰੇਲੀਆਈ ਕੰਪਨੀਆਂ ਦੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਅਤੇ ਤਕਨਾਲੋਜੀ, ਹੁਨਰ ਅੇਤ ਸਵੱਛ ਊਰਜਾ ਵਰਗੇ ਖੇਤਰਾਂ ਵਿਚ ਭਾਰਤੀ ਉਦਯੋਗ ਨਾਲ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਮੋਦੀ ਨੇ ਹੈਨਕਾਕ ਪ੍ਰਾਸਪੈਕਟਿੰਗ ਦੇ ਕਾਰਜਕਾਰੀ ਪ੍ਰਧਾਨ ਜੀਨਾ ਰਾਈਨਹਾਰਟ, ਫੋਰਟੇਸਕਿਊ ਫਿਊਚਰ ਇੰਡਸਟਰੀ ਦੇ ਕਾਰਜਕਾਰੀ ਪ੍ਰਧਾਨ ਐਂਡ੍ਰਯੂ ਫਾਰੈਸਟ ਅਤੇ ਆਸਟ੍ਰੇਲੀਆ ਸੁਪਰ ਦੇ ਸੀ. ਈ. ਓ. ਪਾਲ ਸ਼੍ਰੋਡਰ ਅਤੇ ਦੋ-ਪੱਖੀ ਮੀਟਿੰਗਾਂ ਕੀਤੀਆਂ। ਰਾਈਨਹਾਰਟ ਨਾਲ ਆਪਣੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਭਾਰਤ ਵਿਚ ਕੀਤੇ ਜਾ ਰਹੇ ਸੁਧਾਰਾਂ ਅਤੇ ਤਰਜੀਹਾਂ ’ਤੇ ਰੋਸ਼ਨੀ ਪਾਈ ਅਤੇ ਉਨ੍ਹਾਂ ਨੂੰ ਮਾਈਨਿੰਗ ਅਤੇ ਖਣਿਜ ਖੇਤਰ ਵਿਚ ਤਕਨਾਲੌਜੀ, ਨਿਵੇਸ਼ ਅਤੇ ਹੁਨਰ ਵਿਚ ਭਾਈਵਾਲ ਬਣਾਉਣ ਲਈ ਸੱਦਾ ਦਿੱਤਾ।

PunjabKesari

ਸ਼੍ਰੋਡਰ ਨਾਲ ਮੀਟਿੰਗ ਵਿਚ ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਵਿਚ ਵਿਦੇਸ਼ ਨਿਵੇਸ਼ ਲਈ ਸਭ ਤੋਂ ਪਸੰਦੀਦਾ ਪ੍ਰਮੁੱਖ ਆਰਥਿਕਤਾਵਾਂ ਵਿਚੋਂ ਇਕ ਹੈ ਅਤੇ ਉਨ੍ਹਾਂ ਨੇ ਆਸਟ੍ਰੇਲੀਅਨ ਸੁਪਰ ਨੂੰ ਭਾਰਤ ਨਾਲ ਭਾਈਵਾਲੀ ਕਰਨ ਲਈ ਸੱਦਾ ਦਿੱਤਾ। ਆਸਟ੍ਰੇਲੀਅਨ ਸੁਪਰ ਇਕ ਆਸਟ੍ਰੇਲੀਅਨ ਸੁਪਰਨੈਸ਼ਨਲ ਫੰਡ ਹੈ ਜਿਸਦਾ ਹੈੱਡਕੁਆਰਟਰ ਮੈਲਬੌਰਨ ਵਿਚ ਹੈ। ਇਸੇ ਤਰ੍ਹਾਂ ਫਾਰੈਸਟ ਨਾਲ ਆਪਣੀ ਮੀਟਿੰਗ ਵਿਚ ਉਨ੍ਹਾਂ ਨੇ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿਚ ਭਾਰਤੀ ਕੰਪਨੀਆਂ ਨਾਲ ਕੰਮ ਕਰਨ ਦੀ ਸਮੂਹ ਯੋਜਨਾਵਾਂ ਦਾ ਸਵਾਗਤ ਕੀਤਾ। ਭਾਰਤ ਦੀਆਂ ਨਵੀਨੀਕਰਨ ਯੋਨਜਾਵਾਂ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਗਰੀਨ ਹਾਈਡ੍ਰੋਜਨ ਮਿਸ਼ਨ ਵਰਗੇ ਭਾਰਤ ਵਲੋਂ ਕੀਤੇ ਗਏ ਸੁਧਾਰਾਂ ਅਤੇ ਤਰਜੀਹਾਂ ’ਤੇ ਰੋਸ਼ਨੀ ਪਾਈ। ਫਾਰੈਸਟ ਨੇ ਭਾਰਤ ਵਿਚ ਫੋਰਟੇਸਕਿਊ ਫਿਊਚਰ ਇੰਡਸਟਰੀਜ ਦੀਆਂ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਨਿਵੇਸ਼ ਕਰਨ ਦਾ ਸਾਡਾ ਤਜ਼ਰਬਾ ਬਹੁਤ ਚੰਗਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੇ ਆਸਟ੍ਰੇਲੀਆ ਦੇ ਗਵਰਨਰ ਜਨਰਲ ਅਤੇ ਵਿਰੋਧੀ ਧਿਰ ਦੇ ਨੇਤਾ ਨਾਲ ਕੀਤੀ ਮੁਲਾਕਾਤ

ਮੋਦੀ ਤੇ ਅਲਬਨੀਸ ਨੇ ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਨੇਤਾਵਾਂ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਲਾਘਾ

ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਨੀਜ ਨੇ ਭਾਰਤੀ ਮੂਲ ਦੇ ਨੇਤਾਵਾਂ ਡੇਨੀਅਲ ਮੁਖੀ, ਪਰੂ ਕਾਰ ਅਤੇ ਸਮੀਰ ਪਾਂਡੇ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਕੁਡੋਸ ਬੈਂਕ ਏਰੀਨਾ ਵਿਚ ਇਕ ਸਮੂਦਾਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੋਦੀ ਅਤੇ ਅਲਬਨੀਜ ਦੇ ਨਾਲ-ਨਾਲ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਵੀ ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਦਾ ਸ਼ਲਾਘਾ ਕੀਤੀ। ਅਲਬਨੀਜ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਕਿਹਾ ਕਿ ਤੁਸੀਂ ਸਾਡੇ ਦੇਸ਼ ਅਤੇ ਸਾਡੇ ਸਾਂਝੇ ਭਾਈਚਾਰਿਆਂ ਨੂੰ ਬਿਹਤਰ ਬਣਾਉਂਦੇ ਹੋ। ਉਨ੍ਹਾਂ ਨੇ ਕਿਹਾ ਕਿ ਅਸੀਂ ਹੋਰ ਨੇੜਲੇ ਸਬੰਧ ਦੇਖਣਾ ਚਾਹੁੰਦੇ ਹਨ। ਵੱਧ ਤੋ ਵੱਧ ਆਸਟ੍ਰੇਲੀਆਈ ਅਤੇ ਭਾਰਤੀ ਵਿਦਿਆਰਥੀ ਇਕ-ਦੂਸਰੇ ਵਿਚ ਰਹਿ ਰਹੇ ਹਨ ਅਤੇ ਅਧਿਐਨ ਕਰ ਰਹੇ ਹਨ ਅੇਤ ਇਸਦੇ ਨਾਲ ਹੀ ਉਹ ਪ੍ਰਾਪਤ ਤਜ਼ਰਬਿਆਂ ਨੂੰ ਆਪਣੇ-ਆਪਣੇ ਦੇਸ਼ਾਂ ਵਿਚ ਸਾਂਝੇ ਕਰ ਰਹੇ ਹਨ।ਉਨ੍ਹਾਂ ਨੇ ਪੈਰਾਮਾਟਾ ਦੇ ਮੇਅਰ ਸਮੀਰ ਪਾਂਡੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੱਛਮੀ ਸਿਡਨੀ ਵਿਚ ਸੈਂਟਰ ਫਾਰ ਆਸਟ੍ਰੇਲੀਆ ਇੰਡੀਆ ਰਿਲੇਸ਼ੰਸ ਦੀ ਸਥਾਪਨਾ ‘ਭਾਰਤੀ-ਆਸਟ੍ਰੇਲੀਆਈ ਅਨੁਭਵ ਦੀ ਜੀਵਨ ਦਾ ਨਤੀਜਾ’ ਹੈ ਵਧਾਈ ਹੋਵੇ। ਪਾਂਡੇ ਸੋਮਵਾਰ ਨੂੰ ਇਸ ਅਹੁਦੇ ਲਈ ਚੁਣੇ ਗਏ ਸਨ। ਉਹ ਆਸਟ੍ਰੇਲੀਆ ਦੇ ਪਹਿਲਾ ‘ਲਾਰਡ ਮੇਅਰ’ ਬਣੇ ਹਨ ਜੋ ਭਾਰਤ ਵਿਚ ਜਨਮੇ ਹਨ।ਪ੍ਰਧਾਨ ਮੰਤਰੀ ਮੋਦੀ ਨੇ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕਾਰ, ਨਿਊ ਸਾਊਥ ਵੇਲਸ ਦੇ ਖਜ਼ਾਨਚੀ ਮੁਖੀ ਅਤੇ ਪਾਂਡੇ ਸਮੇਤ ਕਈ ਭਾਰਤੀ ਮੂਲ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ। ਮੋਦੀ ਨੇ ਇਹ ਵੀ ਕਿਹਾ ਕਿ ਜਦੋਂ ਇਹ ਪ੍ਰੋਗਰਾਮ ਪੈਰਾਮਾਟਾ ਵਿਚ ਚੱਲ ਰਿਹਾ ਹੈ ਓਦੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਪਰਥ ਸ਼ਹਿਰ ਦੀ ਇਕ ਸੜਕ ਦਾ ਨਾਂ ਬਦਲ ਕੇ ਭਾਰਤੀ-ਆਸਟ੍ਰੇਲੀਆਈ ਪ੍ਰਾਈਵੇਟ ਨੈਨ ਸਿੰਘ ਸੈਲਾਨੀ ਦੇ ਸਨਮਾਨ ਵਿਚ ‘ਸੈਲਾਨੀ ਐਵਨਿਊ’ ਕਰ ਦਿੱਤਾ ਿਗਆ ਹੈ। ਮੋਦੀ ਨੇ ਇਸ ਕਦਮ ਲਈ ਪੱਛਮੀ ਆਸਟ੍ਰੇਲੀਆ ਦੇ ਪ੍ਰਸ਼ਾਸਨ ਦਾ ਸ਼ੁੱਕਰੀਆ ਕੀਤਾ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement