ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ UK ਨਿਵਾਸ ਤੇ ਸਨਮਾਨ ਵਜੋਂ ਲਾਈ ਗਈ ਨੀਲੀ ਤਖ਼ਤੀ |
|
|
 ਲੰਡਨ --27ਮਈ-(MDP)-- ਸਿੱਖ ਸਾਮਰਾਜ ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਧੀ
ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਲੰਡਨ ਸਥਿਤ ਨਿਵਾਸ ‘ਤੇ ਸ਼ੁੱਕਰਵਾਰ ਨੂੰ ਸਨਮਾਨ ਦੇ
ਤੌਰ 'ਤੇ ‘ਨੀਲੀ ਤਖ਼ਤੀ’ ਲਗਾਈ ਗਈ। ਇਸ ਤਖ਼ਤੀ ਦੇ ਉਦਘਾਟਨ ਮੌਕੇ ਯੂ.ਕੇ. ਦੇ ਐੱਮ.ਪੀ.
ਤਨਮਨਜੀਤ ਸਿੰਘ ਢੇਸੀ ਵੀ ਮੌਜੂਦ ਸਨ। ਇੰਗਲਿਸ਼ ਹੈਰੀਟੇਜ ਚੈਰਿਟੀ ਵੱਲੋਂ ਚਲਾਈ ਗਈ
'ਨੀਲੀ ਤਖ਼ਤੀ' ਸਕੀਮ ਇਤਿਹਾਸਕ ਸ਼ਖਸੀਅਤਾਂ ਨਾਲ ਜੁੜੀਆਂ ਵਿਸ਼ੇਸ਼ ਇਮਾਰਤਾਂ ਦੀ ਮਹੱਤਤਾ
ਨੂੰ ਦਰਸਾਉਂਦੀ ਹੈ। ਮਹਾਰਾਣੀ ਵਿਕਟੋਰੀਆ ਵੱਲੋਂ ਲੰਡਨ ਦੇ ਦੱਖਣ-ਪੱਛਮ ਵਿਚ ਹੈਮਪਟਨ
ਕੋਰਟ ਪੈਲੇਸ ਵਿਖੇ ਸੋਫੀਆ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ "ਫੈਰਾਡੇ ਹਾਊਸ" ਅਪਾਰਟਮੈਂਟ
ਦਿੱਤਾ ਗਿਆ ਸੀ।
ਰਾਜਕੁਮਾਰੀ ਸੋਫੀਆ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਸ ਨਿਵਾਸ ਵਿੱਚ ਰਹੀ।
'ਸੋਫੀਆ: ਪ੍ਰਿੰਸੈਸ, ਸਫਰਾਗੇਟ, ਰਿਵੋਲਿਊਸ਼ਨਰੀ' ਜੀਵਨੀ ਦੀ ਲੇਖਿਕਾ ਅਨੀਤਾ ਆਨੰਦ ਨੇ
ਕਿਹਾ, "ਇੱਕ ਸਿਆਸੀ ਪੱਤਰਕਾਰ ਹੋਣ ਦੇ ਨਾਤੇ, ਮੈਂ ਸੋਚਿਆ ਕਿ ਮੈਨੂੰ ਔਰਤਾਂ ਦੇ ਵੋਟ
ਪਾਉਣ ਦੇ ਅਧਿਕਾਰ ਲਈ ਸੰਘਰਸ਼ ਕਰਨ ਵਾਲਿਆਂ ਦੀ ਕਹਾਣੀ ਪਤਾ ਹੈ ਅਤੇ ਫਿਰ ਮੈਨੂੰ ਇਸ
ਅਸਾਧਾਰਣ ਮਹਿਲਾ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋਈ।' ਆਨੰਦ ਨੇ ਕਿਹਾ
ਕਿ ਆਖਰੀ ਸਿੱਖ ਸ਼ਾਸਕ ਅਤੇ ਮਹਾਰਾਣੀ ਵਿਕਟੋਰੀਆ ਦੀ ਧੀ ਹੋਣ ਦੇ ਨਾਤੇ ਸੋਫੀਆ ਜੇਕਰ
ਚਾਹੁੰਦੀ ਤਾਂ ਬਹੁਤ ਆਰਾਮਦਾਇਕ ਜੀਵਨ ਬਤੀਤ ਕਰ ਸਕਦੀ ਸੀ ਪਰ ਉਨ੍ਹਾਂ ਨੇ ਔਖਾ ਰਾਹ
ਚੁਣਿਆ। ਲੇਖਿਕਾ ਨੇ ਕਿਹਾ ਕਿ ਰਾਜਕੁਮਾਰੀ ਸੋਫੀਆ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ
ਲਈ ਸੰਘਰਸ਼ ਕੀਤਾ ਸੀ।
|