ਅਰੁਣਾਚਲ ਤੋਂ ਬਾਅਦ ਹੁਣ ਭਾਰਤ ਦੇ ਇਸ ਸੂਬੇ ਤੇ ਹੈ ਚੀਨ ਦੀ ਨਜ਼ਰ! LAC ਨੇੜੇ ਬਣਾ ਰਿਹਾ ਇਹ ਯੋਜਨਾ |
|
|
ਇੰਟਰਨੈਸ਼ਨਲ ਡੈਸਕ :--27ਮਈ-(MDP)-- ਗੁਆਂਢੀ ਦੇਸ਼ ਚੀਨ ਹਰ ਰੋਜ਼ ਭਾਰਤ
ਖ਼ਿਲਾਫ਼ ਕੋਈ ਨਾ ਕੋਈ ਸਾਜ਼ਿਸ਼ ਰਚਦਾ ਰਹਿੰਦਾ ਹੈ। ਅਰੁਣਾਚਲ ਪ੍ਰਦੇਸ਼ 'ਤੇ ਤਾਂ ਉਹ
ਦਹਾਕਿਆਂ ਤੋਂ ਨਜ਼ਰਾਂ ਟਿਕਾਈ ਬੈਠੇ ਹਨ, ਹੁਣ ਚੀਨ ਉੱਤਰਾਖੰਡ 'ਤੇ ਵੀ ਨਜ਼ਰਾਂ ਟਿਕਾਈ
ਬੈਠੇ ਹਨ। ਸੂਤਰਾਂ ਨੇ ਦੱਸਿਆ ਕਿ ਚੀਨ ਉੱਤਰਾਖੰਡ ਦੀ ਸਰਹੱਦ ਨਾਲ ਲੱਗਦੇ ਆਪਣੇ ਖੇਤਰਾਂ
ਵਿੱਚ ਪਿੰਡ ਵਸਾ ਰਿਹਾ ਹੈ। ਇਨ੍ਹਾਂ ਪਿੰਡਾਂ ਨੂੰ 'ਡਿਫੈਂਸ ਵਿਲੇਜ' ਦੇ ਨਾਂ ਨਾਲ ਜਾਣਿਆ
ਜਾਵੇਗਾ, ਜਿਨ੍ਹਾਂ ਦੀ ਨਿਗਰਾਨੀ ਚੀਨੀ ਫ਼ੌਜ ਯਾਨੀ ਪੀਪਲਜ਼ ਲਿਬਰੇਸ਼ਨ ਆਰਮੀ ਕਰੇਗੀ।
ਸੂਤਰਾਂ ਮੁਤਾਬਕ ਹਰ ਪਿੰਡ ਵਿੱਚ 250 ਘਰ ਹੋਣਗੇ। ਵੱਡੀ ਗੱਲ ਇਹ ਹੈ ਕਿ ਇਹ ਸਰਹੱਦੀ
ਪਿੰਡ ਅਸਲ ਕੰਟਰੋਲ ਰੇਖਾ (LAC) ਤੋਂ ਮਹਿਜ਼ 11 ਕਿਲੋਮੀਟਰ ਦੂਰ ਬਣਾਏ ਜਾ ਰਹੇ ਹਨ। ਇਸ
ਤੋਂ ਇਲਾਵਾ ਚੀਨ ਐੱਲਏਸੀ ਤੋਂ 35 ਕਿਲੋਮੀਟਰ ਦੂਰ 55-56 ਘਰਾਂ ਵਾਲੇ ਪਿੰਡ ਵੀ ਬਣਾ
ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਹੀ ਇਨ੍ਹਾਂ ਦੀ ਨਿਗਰਾਨੀ ਕਰੇਗੀ। ਇਹ ਸਾਰੇ ਪਿੰਡ
ਚੀਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਸੈਕਟਰ ਵਿੱਚ 400 ਪਿੰਡਾਂ ਨੂੰ ਵਸਾਉਣ ਦੀ ਯੋਜਨਾ ਦਾ
ਹਿੱਸਾ ਹਨ। ਦੱਸ ਦੇਈਏ ਕਿ ਪਹਾੜੀ ਰਾਜ ਉੱਤਰਾਖੰਡ ਦੀ ਚੀਨ ਨਾਲ 350 ਕਿਲੋਮੀਟਰ ਦੀ ਸਰਹੱਦ ਹੈ।
ਹਾਲਾਂਕਿ, ਜ਼ਿਆਦਾਤਰ ਸਰਹੱਦੀ ਇਲਾਕਿਆਂ 'ਚ ਰੋਜ਼ੀ-ਰੋਟੀ ਦੀ ਭਾਰੀ ਘਾਟ ਹੈ, ਜਿਸ ਕਾਰਨ
ਇੱਥੇ ਬਾਹਰੀ ਪ੍ਰਵਾਸ ਦੇਖਣ ਨੂੰ ਮਿਲਦਾ ਹੈ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਚੀਨ
ਉੱਤਰਾਖੰਡ ਵਿੱਚ ਨੀਤੀ ਦੱਰੇ ਨੇੜੇ ਨਵੇਂ ਕੈਂਪ ਲਗਾ ਰਿਹਾ ਹੈ। ਚੀਨ ਦੀ ਇਸ ਨਵੀਂ ਚਾਲ
ਤੋਂ ਭਾਰਤੀ ਫ਼ੌਜ ਹੋਰ ਵੀ ਸੁਚੇਤ ਹੋ ਗਈ ਹੈ। ਭਾਰਤੀ ਸੈਨਾ ਪਹਿਲਾਂ ਹੀ ਐੱਲਏਸੀ ਦੇ ਨਾਲ
ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।
|