ਭਾਰਤ ਵਿੱਚ ਮੋਦੀ ਹਰਮਨ ਪਿਆਰੇ ਨੇਤਾ ਹਨ। ਪਰ ਕਈ ਅੰਤਰਰਾਸ਼ਟਰੀ
ਮਨੁੱਖੀ ਅਧਿਕਾਰ ਸੰਗਠਨਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ
ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਆਸਟ੍ਰੇਲੀਆ ਦੇ ਸਰਕਾਰੀ ਪ੍ਰਸਾਰਕ
ਐੱਸਬੀਐੱਸ ਦੀ ਰਿਪੋਰਟ ਅਨੁਸਾਰ ਮੋਦੀ ਦੀ ਫੇਰੀ ਤੋਂ ਪਹਿਲਾਂ ਹਿਊਮਨ ਰਾਈਟਸ ਵਾਚ ਅਤੇ
‘ਦਿ ਗ੍ਰੀਨਜ਼’ ਨੇ ਪ੍ਰਧਾਨ ਮੰਤਰੀ ਅਲਬਨੀਜ਼ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸੰਸਦ
ਦੀ ਮੈਂਬਰਸ਼ਿਪ ਰੱਦ ਹੋਣ ਸਮੇਤ ਹੋਰ ਮਨੁੱਖੀ ਅਧਿਕਾਰਾਂ ਦੇ ਮੁੱਦੇ ਮੋਦੀ ਕੋਲ ਉਠਾਉਣ ਲਈ
ਕਿਹਾ ਸੀ।
ਆਜ਼ਾਦ ਪ੍ਰੈੱਸ ਨੂੰ ਲੈ ਕੇ ਮੋਦੀ ਸਰਕਾਰ ਦੀ ਨੀਤੀ ''ਤੇ ਸਵਾਲ ਉੱਠਦੇ ਰਹਿੰਦੇ ਹਨ। ਭਾਰਤ ਪ੍ਰੈੱਸ ਦੀ ਆਜ਼ਾਦੀ ਦੀ ਰੈਂਕਿੰਗ ਵਿੱਚ ਹੇਠਾਂ ਖਿਸਕ ਗਿਆ ਹੈ।
ਅਲਬਨੀਜ਼
ਇਸ ਸਾਲ ਮਾਰਚ ''ਚ ਭਾਰਤ ਦੇ ਦੌਰੇ ''ਤੇ ਆਏ ਸਨ। ਉਸ ਸਮੇਂ ਵੀ ਉਨ੍ਹਾਂ ਤੋਂ
ਆਸਟ੍ਰੇਲੀਆਈ ਮੀਡੀਆ ਵੱਲੋਂ ਭਾਰਤ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਬਾਰੇ ਸਵਾਲ ਕੀਤੇ
ਗਏ ਸਨ ਪਰ ਅਲਬਨੀਜ਼ ਨੇ ਇਨ੍ਹਾਂ ਸਵਾਲਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਭਾਰਤ ਨਾਲ ਡੂੰਘੇ
ਆਰਥਿਕ ਸਬੰਧਾਂ ''ਤੇ ਜ਼ੋਰ ਦਿੱਤਾ ਸੀ।
ਆਸਟ੍ਰੇਲੀਆ ਦੇ ਓਲੰਪਿਕ ਪਾਰਕ ''ਚ ਮੰਗਲਵਾਰ ਨੂੰ ''ਮੋਦੀ-ਮੋਦੀ'' ਦੇ ਨਾਅਰੇ ਲਗਾਏ ਗਏ
ਮੋਦੀ ਬਾਰੇ ਅਲਬਨੀਜ਼ ਨੂੰ ਸਵਾਲ
‘ਸੰਡੇ ਮਾਰਨਿੰਗ
ਹੇਰਾਲਡ’ ਨੇ ਵੀ ਇੱਕ ਰਿਪੋਰਟ ਵਿੱਚ ਇਹ ਵੀ ਦੱਸਿਆ ਹੈ ਕਿ ਆਸਟ੍ਰੇਲੀਆ ਵਿੱਚ
ਭਾਰਤੀ-ਮੁਸਲਿਮ ਪ੍ਰਵਾਸੀ ਸਮੂਹਾਂ ਨੇ ਅਲਬਨੀਜ਼ ਨੂੰ ਅਪੀਲ ਕੀਤੀ ਸੀ ਕਿ ਉਹ ਮੋਦੀ ਨੂੰ
ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਦੇ ਰਿਕਾਰਡ ਅਤੇ ਘੱਟ ਗਿਣਤੀਆਂ ਪ੍ਰਤੀ ਰੁਖ਼ ਨੂੰ
ਸੁਧਾਰਨ ਲਈ ਕਹਿਣ।
ਪਰ ਅਲਬਾਨੀਜ਼ ਨੇ ਚੈਨਲ 7 ਸਮੂਹ ਦੇ ''ਸਨਰਾਈਜ਼'' ਟੀਵੀ ਨਾਲ
ਇੱਕ ਇੰਟਰਵਿਊ ਵਿੱਚ ਇਸ ਮੰਗ ਨੂੰ ਖ਼ਾਰਜ ਕਰਦਿਆਂ ਕਿਹਾ, "ਭਾਰਤ ਦੀ ਅੰਦਰੂਨੀ ਰਾਜਨੀਤੀ
''ਤੇ ਟਿੱਪਣੀ ਕਰਨਾ ਉਨ੍ਹਾਂ ਦਾ ਕੰਮ ਨਹੀਂ ਹੈ। ਇੱਕ ਲੋਕਤੰਤਰ ਵਜੋਂ ਭਾਰਤ ਵਿੱਚ
ਵੱਖੋ-ਵੱਖਰੇ ਵਿਚਾਰ ਵਾਲੇ ਲੋਕ ਰਹਿੰਦੇ ਹਨ।"
ਹੋਸਟ ਡੇਵਿਡ ਕੋਚ ਨੇ ਅਲਬਨੀਜ਼
ਨੂੰ ਪੁੱਛਿਆ, "ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ। ਪਰ ਬਹੁਤ ਸਾਰੇ ਆਸਟ੍ਰੇਲੀਆਈ
ਲੋਕਾਂ ਵਾਂਗ, ਮੈਂ ਵੀ ਹੈਰਾਨ ਹਾਂ ਕਿ ਇਹ ਆਪਣੇ ਦੇਸ਼ ਦੇ 80 ਫੀਸਦੀ ਲੋਕਾਂ ਦੀ ਪਸੰਦ
ਕਿਵੇਂ ਹੈ? ਇਹ ਅਸਾਧਾਰਨ ਹੈ।"
"ਜੋ ਮੈਂ ਦੇਖ ਰਿਹਾ ਹਾਂ, ਉਹ ਚਿੰਤਾਜਨਕ ਹੈ।
ਉਨ੍ਹਾਂ ''ਤੇ ਪ੍ਰੈੱਸ ਨੂੰ ਦਬਾਉਣ, ਘੱਟ ਗਿਣਤੀਆਂ ਨਾਲ ਵਿਤਕਰਾ ਕਰਨ ਅਤੇ ਲੋਕਤੰਤਰ ਨੂੰ
ਕਮਜ਼ੋਰ ਕਰਨ ਦੇ ਇਲਜ਼ਾਮ ਹਨ।"
ਥੋੜ੍ਹੇ ਜਿਹੇ ਬਦਲਾਅ ਨਾਲ ਏਬੀਸੀ ਦੇ ਹੋਸਟ ਮਾਈਕਲ ਰੋਲੈਂਡ ਨੇ ਵੀ ਅਲਬਨੀਜ਼ ਨੂੰ ਕੁਝ ਹੋਰ ਸਖ਼ਤ ਅੰਦਾਜ਼ ਵਿੱਚ ਇਹੀ ਸਵਾਲ ਪੁੱਛਿਆ।
ਇਸ
ਬਾਰੇ ਅਲਬਨੀਜ਼ ਨੇ ਕਿਹਾ, "ਭਾਰਤ ਬਿਨਾਂ ਸ਼ੱਕ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ
ਹੈ। ਇਹ ਹੁਣ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਵੀ ਹੈ ਅਤੇ ਪਿਛਲੇ ਦਹਾਕੇ
ਵਿੱਚ ਜੋ ਕੁਝ ਵਾਪਰਿਆ ਹੈ ਅਤੇ ਇੱਕ ਚੀਜ਼ ਹੈ, ਜੋ ਦਹਾਕਿਆਂ ਵਿੱਚ ਹੋਈ ਹੈ।"
"ਉਹ ਅਸਾਧਾਰਨ ਪੱਧਰ ''ਤੇ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਅਤੇ ਮੌਕੇ ਪੈਦਾ ਕਰਨਾ ਹੈ।"
-
ਮਨੁੱਖੀ ਅਧਿਕਾਰਾਂ ਦੇ ਮੁੱਦੇ ''ਤੇ ਕੀ ਬੋਲੇ ਅਲਬਨੀਜ਼
ਆਸਟ੍ਰੇਲੀਆ
ਦੇ ਪ੍ਰਧਾਨ ਮੰਤਰੀ ਨੇ ਸਿਡਨੀ ਦੇ ਓਲੰਪਿਕ ਪਾਰਕ ''ਚ ਭਾਰਤੀ ਮੂਲ ਦੇ ਲਗਭਗ 20 ਹਜ਼ਾਰ
ਲੋਕਾਂ ਦੇ ਵਿਚਾਲੇ ਮੋਦੀ ਦੀ ਤਾਰੀਫ਼ ਕਰਦਿਆਂ ਹੋਇਆਂ ਕਿਹਾ, "ਆਖ਼ਰੀ ਵਾਰ ਜਦੋਂ ਮੈਂ
ਕਿਸੇ ਨੂੰ ਇਸ ਮੰਚ ''ਤੇ ਦੇਖਿਆ ਸੀ ਤਾਂ ਬਰੂਸ ਸਪ੍ਰਿੰਗਸਟੀਨ (ਅਮਰੀਕੀ ਰੌਕਸਟਾਰ) ਸਨ।"
"ਉਨ੍ਹਾਂ ਨੂੰ ਵੀ ਉਹੋ-ਜਿਹਾ ਸਵਾਗਤ ਨਹੀਂ ਮਿਲਿਆ ਸੀ, ਜਿਵੇਂ ਪ੍ਰਧਾਨ ਮੰਤਰੀ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਬੌਸ ਹਨ।"
ਜਦੋਂ
ਇਹ ਸਮਾਗ਼ਮ ਚੱਲ ਰਿਹਾ ਸੀ ਤਾਂ ਉਸੇ ਵੇਲੇ ਕਿਰੀਬਿਲੀ ਹਾਊਸ ਅਤੇ ਇਕ-ਦੋ ਹੋਰ ਥਾਵਾਂ
''ਤੇ ਮੋਦੀ ਖ਼ਿਲਾਫ਼ ਪ੍ਰਦਰਸ਼ਨ ਹੋਏ। ਕਿਰੀਬਿਲੀ ਹਾਊਸ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ
ਦੀ ਸਰਕਾਰੀ ਰਿਹਾਇਸ਼ ਹੈ।
ਏਬੀਸੀ ਨਿਊਜ਼ ਦੇ ਮਾਈਕਲ ਰੋਲੈਂਡ ਨੇ ਇਨ੍ਹਾਂ ਵਿਰੋਧ
ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਅਲਬਨੀਜ਼ ਨੂੰ ਪੁੱਛਿਆ, "ਇਹ ਸਪੱਸ਼ਟ ਹੈ ਕਿ
ਪੂਰਾ ਭਾਰਤੀ-ਆਸਟ੍ਰੇਲੀਆਈ ਭਾਈਚਾਰਾ ਮੋਦੀ ਦੇ ਇੱਥੇ ਆਉਣ ਤੋਂ ਖੁਸ਼ ਨਹੀਂ ਹੈ।"
"ਉਸ ''ਤੇ ਮੀਡੀਆ, ਲੋਕਤੰਤਰ, ਘੱਟ ਗਿਣਤੀਆਂ ਨੂੰ ਦਬਾਉਣ ਦੇ ਇਲਜ਼ਾਮ ਲੱਗਦੇ ਹਨ ਅਤੇ ਇਸ ਨਾਲ ਤੁਹਾਨੂੰ ਦਿੱਕਤ ਮਹਿਸੂਸ ਨਹੀਂ ਹੁੰਦੀ ?"
ਇਸ ਦੇ ਜਵਾਬ ਵਿੱਚ ਅਲਬਨੀਜ਼ ਨੇ ਕਿਹਾ, "ਇੱਥੇ ਆਸਟ੍ਰੇਲੀਆ ਵਿੱਚ
ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਅਤੇ
ਸਿਆਸਤਦਾਨਾਂ ਬਾਰੇ ਹਰ ਕਿਸੇ ਦੇ ਵੱਖੋ-ਵੱਖਰੇ ਵਿਚਾਰ ਹਨ।"
"ਆਸਟ੍ਰੇਲੀਆ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਦਾ ਰਹਿੰਦਾ ਰਿਹਾ ਹੈ, ਫਿਰ ਭਾਵੇਂ ਉਹ ਦੁਨੀਆਂ ਵਿੱਚ ਕਿਤੇ ਦਾ ਵੀ ਮਾਮਲਾ ਹੋਵੇ।"
ਪਰ ਕੀ ਅਲਬਨੀਜ਼ ਕਦੇ ਇਹ ਮੁੱਦਾ ਮੋਦੀ ਸਾਹਮਣੇ ਚੁੱਕਣਗੇ, ਉਨ੍ਹਾਂ ਨੇ ਅਸਪਸ਼ਟ ਜਿਹਾ ਜਵਾਬ ਦਿੱਤਾ।
ਉਨ੍ਹਾਂ ਨੇ ਕਿਹਾ, "ਇਕ ਕੰਮ ਜੋ ਮੈਂ ਕਰਦਾ ਹਾਂ ਉਹ ਲੋਕਾਂ ਨਾਲ ਨਿੱਜੀ ਤੌਰ ''ਤੇ ਸੰਪਰਕ ਵਿਚ ਰਹਿੰਦਾ ਹੈ। ਮੈਂ ਅਜਿਹਾ ਅਕਸਰ ਕਰਦਾ ਹਾਂ।"
"ਜੋ
ਮੈਂ ਨਹੀਂ ਕਰਦਾ ਉਹ ਦੂਜੇ ਵਿਸ਼ਵ ਨੇਤਾਵਾਂ ਦੇ ਸੰਦੇਸ਼ਾਂ ਨੂੰ ਲੀਕ ਕਰਨਾ ਹੈ। ਪ੍ਰਧਾਨ
ਮੰਤਰੀ ਮੋਦੀ ਅਤੇ ਹੋਰ ਨੇਤਾਵਾਂ ਨਾਲ ਮੇਰੇ ਬਹੁਤ ਸਨਮਾਨਜਨਕ ਸਬੰਧ ਹਨ।"
ਰੂਸ-ਯੂਕਰੇਨ ''ਤੇ ਭਾਰਤ ਦਾ ਰੁਖ਼
ਪਿਛਲੇ ਸਾਲ ਯੂਕਰੇਨ ''ਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਵਾਲੇ ਦੇਸ਼ਾਂ ਵਿੱਚ ਆਸਟ੍ਰੇਲੀਆ ਸਭ ਤੋਂ ਅੱਗੇ ਰਿਹਾ ਹੈ।
ਹਾਲਾਂਕਿ, ਭਾਰਤ ਨੇ ਕਦੇ ਵੀ ਰੂਸ ਦੀ ਖੁੱਲ੍ਹ ਕੇ ਨਿੰਦਾ ਨਹੀਂ ਕੀਤੀ ਹੈ।
ਜਦੋਂ
ਐਂਥਨੀ ਅਲਬਾਨੀਜ਼ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਇਸ ਨਾਲ ਕੋਈ
ਸਮੱਸਿਆ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ ਭਾਰਤ ਆਪਣੇ ਅੰਤਰਰਾਸ਼ਟਰੀ ਸਬੰਧਾਂ ਲਈ
ਜ਼ਿੰਮੇਵਾਰ ਹੈ ਅਤੇ ਉਹ ਇਸ ਦਾ ਸਨਮਾਨ ਕਰਦੇ ਹਨ।
ਪਰ ਇਸ ''ਤੇ ਏਬੀਸੀ ਨਿਊਜ਼ ਦੇ
ਐਂਕਰ ਨੇ ਉਨ੍ਹਾਂ ਨੂੰ ਹੋਰ ਤਿੱਖਾ ਸਵਾਲ ਕੀਤਾ ਅਤੇ ਪੁੱਛਿਆ ਕਿ ਜੇਕਰ ਚੀਨ ਕਦੇ
ਤਾਈਵਾਨ ''ਤੇ ਹਮਲਾ ਕਰ ਦੇਵੇ ਤਾਂ ਕੀ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੋਵੇਗੀ ਕਿ ਉਸ
ਵੇਲੇ ਭਾਰਤ ਕਿਸ ਪਾਸੇ ਖੜ੍ਹਾ ਹੋਵੇਗਾ?
ਅਲਬਨੀਜ਼ ਨੇ ਹਾਲਾਂਕਿ ਇਸ ਦਾ ਜਵਾਬ ਦਿੰਦੇ ਹੋਏ ਕਿਹਾ, "ਸੱਚਾਈ
ਇਹ ਹੈ ਕਿ ਭਾਰਤ ਖ਼ੁਦ ਚੀਨ ਨਾਲ ਸਰਹੱਦੀ ਝੜਪਾਂ ਨੂੰ ਲੈ ਕੇ ਚਿੰਤਤ ਹੈ। ਭਾਰਤ ਅਜਿਹਾ
ਦੇਸ਼ ਹੈ ਜੋ ਸਾਰੇ ਦੇਸ਼ਾਂ ਦੀ ਰਾਸ਼ਟਰੀ ਪ੍ਰਭੂਸੱਤਾ ਅਤੇ ਸਰਹੱਦਾਂ ਦਾ ਸਨਮਾਨ ਕਰਦਾ
ਹੈ।"
ਇਸ ਤਾਰੀਫ਼ ''ਤੇ ਹੋਸਟ ਵੱਲੋਂ ਅਲਬਨੀਜ਼ ਨੂੰ ਪੁੱਛਿਆ ਗਿਆ ਕਿ ਭਾਰਤ ਨੇ ਯੂਕਰੇਨ ''ਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਤੋਂ ਫਿਰ ਇਨਕਾਰ ਕਿਉਂ ਕੀਤਾ?
ਆਸਟ੍ਰੇਲੀਅਨ
ਪੀਐੱਮ ਨੇ ਇਸ ''ਤੇ ਕਿਹਾ, "ਤੁਸੀਂ ਪਿਛਲੇ ਸਾਲ ਜਾਰੀ ਕੀਤੇ ਗਏ ਜੀ-20 ਬਿਆਨ ਨੂੰ
ਦੇਖੋ। ਭਾਰਤ ਵਿੱਚ ਸ਼ਾਮਲ ਸੀ। ਹੁਣ ਭਾਰਤ ਜੀ-20 ਦਾ ਚੇਅਰਮੈਨ ਹੈ ਅਤੇ ਇਹ ਇਸ ਵਿੱਚ
ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ।"
ਆਸਟ੍ਰੇਲੀਆ, ਚੀਨ ਦੇ ਮਨੁੱਖੀ ਅਧਿਕਾਰਾਂ
ਦੇ ਰਿਕਾਰਡ ਪ੍ਰਤੀ ਆਲੋਚਨਾਤਮਕ ਰੁਖ਼ ਰੱਖਦਾ ਰਿਹਾ ਹੈ ਪਰ ਭਾਰਤ ਦੇ ਸਵਾਲ ''ਤੇ ਉਸ ਦਾ
ਰੁਖ਼ ਰੱਖਿਆਤਮਕ ਨਜ਼ਰ ਆਉਂਦਾ ਹੈ।
ਇਸੇ ਲਈ ਦੇਸ਼ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਤੋਂ ਵੀ ਇੱਕ
ਪ੍ਰੋਗਰਾਮ ਦੌਰਾਨ ਪੁੱਛਿਆ ਗਿਆ ਸੀ ਕਿ ਕੀ ਆਸਟ੍ਰੇਲੀਆ ਮਨੁੱਖੀ ਅਧਿਕਾਰਾਂ ਦੇ ਮੁੱਦੇ
''ਤੇ ਭਾਰਤ ਪ੍ਰਤੀ ਉਹੀ ਰਵੱਈਆ ਰੱਖੇਗਾ ਜੋ ਚੀਨ ਲਈ ਰੱਖਦਾ ਹੈ।
ਹਾਲਾਂਕਿ, ਇਸ ''ਤੇ ਮਾਰਲਸ ਨੇ ਸਪੱਸ਼ਟ ਕੀਤਾ ਕਿ ਇਹ ਦੋਵੇਂ ਦੇਸ਼ ਪੂਰੀ ਤਰ੍ਹਾਂ ਵੱਖ ਹਨ।
ਉਨ੍ਹਾਂ
ਕਿਹਾ, "ਅਸੀਂ ਦੋ ਪੂਰੀ ਤਰ੍ਹਾਂ ਵੱਖ-ਵੱਖ ਸਥਿਤੀਆਂ ਬਾਰੇ ਗੱਲ ਕਰ ਰਹੇ ਹਾਂ। ਸਾਡੇ
ਅਤੇ ਭਾਰਤ ਦੀਆਂ ਕਦਰਾਂ-ਕੀਮਤਾਂ ਇੱਕੋ-ਜਿਹੀਆਂ ਹਨ ਅਤੇ ਭਾਰਤ ਇੱਕ ਲੋਕਤਾਂਤਰਿਕ ਹੈ।"
ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਦੋਵਾਂ ਦੇਸ਼ਾਂ ਵਿਚਕਾਰ ਵਪਾਰ
ਭਾਰਤ
ਅਤੇ ਆਸਟ੍ਰੇਲੀਆ ਦੋਵੇਂ ਹੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਬਣੇ ਚਾਰ
ਦੇਸ਼ਾਂ ਦੇ ਸਮੂਹ ''ਕਵਾਡ'' ਦਾ ਹਿੱਸਾ ਹਨ। ਇਸ ਤੋਂ ਇਲਾਵਾ ਅਮਰੀਕਾ ਅਤੇ ਜਾਪਾਨ ਵੀ ਇਸ
ਦੇ ਮੈਂਬਰ ਦੇਸ਼ ਹਨ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਿਛਲੇ ਸਾਲ ਇੱਕ ਮੁਕਤ ਵਪਾਰ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ 23 ਅਰਬ ਡਾਲਰ ਦਾ ਵਪਾਰ ਡਿਊਟੀ ਫ੍ਰੀ ਹੋ ਗਿਆ ਸੀ।
ਸਾਲ 2021-22 ਵਿੱਚ ਆਸਟ੍ਰੇਲੀਆ ਵਿੱਚ ਭਾਰਤ ਦਾ ਨਿਰਯਾਤ 8.3 ਅਰਬ ਡਾਲਰ ਸੀ ਅਤੇ ਦੇਸ਼ ਤੋਂ ਦਰਾਮਦ 16.75 ਅਰਬ ਡਾਲਰ ਸੀ।
ਸਿੱਖਿਆ ਦੇ ਖੇਤਰ ਵਿੱਚ ਭਾਰਤ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸੇਵਾ ਨਿਰਯਾਤਕ ਹੈ ਅਤੇ ਸਾਲ 2021 ਵਿੱਚ ਆਸਟ੍ਰੇਲੀਆ ਨੂੰ 4.2 ਅਰਬ ਡਾਲਰ ਦੀ ਕਮਾਈ ਹੋਈ ਹੈ।
ਸਾਲ 2022 ਅਕਤੂਬਰ ਵਿੱਚ 57 ਹਜ਼ਾਰ ਭਾਰਤੀ ਵੀਜ਼ਾ ਲੈ ਕੇ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੇ ਹਨ।
ਆਸਟ੍ਰੇਲੀਆ ਅਤੇ ਭਾਰਤ ਮਹੱਤਵਪੂਰਨ ਖਣਿਜਾਂ, ਸਿਹਤ, ਤਕਨਾਲੋਜੀ, ਵਿਗਿਆਨ ਅਤੇ ਖੇਤੀ ਸਣੇ ਕਈ ਖੇਤਰਾਂ ਵਿੱਚ ਸਹਿਯੋਗ ਵਧਾ ਰਹੇ ਹਨ।