ਸੁਖਜਿੰਦਰ ਕੌਰ ਅਮਰੀਕਾ ਦੇ ਕੈਲੀਫੋਰਨੀਆ ਹਸਪਤਾਲ ਵਿੱਚ ਇੱਕ ਨਰਸ
ਹਨ। ਲੰਬੇ ਅਤੇ ਥਕਾ ਦੇਣ ਵਾਲੇ ਘੰਟੇ ਕੰਮ ਕਰਦੇ ਹੋਏ, ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ
ਦੇ ਦੌਰਾਨ ਮਰੀਜ਼ਾਂ ਦੀ ਸੇਵਾ ਕੀਤੀ ਸੀ ਜੋ ਅਜੇ ਵੀ ਜਾਰੀ ਹੈ।
ਇਸ ਕਾਨੂੰਨ ਦੇ ਹੱਕ ਵਿੱਚ ਆਵਾਜ਼ ਨੇ ਉਦੋਂ ਜ਼ੋਰ ਫੜਿਆ ਸੀ ਜਦੋਂ ਮਾਰਚ ਵਿੱਚ ਇਸ ਨੂੰ ਸੈਨੇਟ ਵਿੱਚ ਪੇਸ਼ ਕੀਤਾ ਗਿਆ ਸੀ
ਕਦੋਂ ਪੇਸ਼ ਹੋਇਆ ਸੀ ਬਿੱਲ
- ਡੈਮੋਕ੍ਰੇਟਿਕ ਪਾਰਟੀ ਦੀ ਸੈਨੇਟਰ ਆਇਸ਼ਾ ਵਹਾਬ ਨੇ ''ਐੱਸਬੀ-403'' ਬਿੱਲ ਦਾ ਖਾਕਾ ਤਿਆਰ ਕੀਤਾ ਸੀ।
- ਬਿੱਲ 11 ਮਈ ਨੂੰ ਸਟੇਟ ਦੀ ਸੈਨੇਟ ਵੱਲੋਂ 34-1 ਵੋਟਾਂ ਨਾਲ ਪਾਸ ਕੀਤਾ ਗਿਆ ਸੀ
- ਇਹ
ਕਾਨੂੰਨ ਲਿੰਗ, ਨਸਲ, ਧਰਮ, ਅਪਾਹਜਤਾ ਆਦਿ ਦੇ ਨਾਲ-ਨਾਲ ਸਟੇਟ ਦੇ ਵਿਤਕਰਾ ਵਿਰੋਧੀ
ਕਾਨੂੰਨਾਂ ਵਿੱਚ ਜਾਤ ਨੂੰ ਇੱਕ ਸੁਰੱਖਿਅਤ ਸ਼੍ਰੇਣੀ ਵਜੋਂ ਸ਼ਾਮਲ ਕਰਨ ਦੀ ਤਜਵੀਜ਼ ਪੇਸ਼
ਕਰਦਾ ਹੈ।
- ਫਰਵਰੀ ਵਿੱਚ ਸੀਆਟਿਲ ਅਮਰੀਕਾ ਦਾ ਅਤੇ ਦੱਖਣੀ ਏਸ਼ੀਆ ਤੋਂ ਬਾਹਰ, ਪਹਿਲਾ ਸ਼ਹਿਰ ਬਣਿਆ ਸੀ ਜਿਸ ਨੇ ਜਾਤ ਆਧਾਰਿਤ ਵਿਤਕਰੇ ਨੂੰ ਗ਼ੈਰਕਾਨੂੰਨੀ ਬਣਾਇਆ ਸੀ।
- ਇਸ ਕਾਨੂੰਨ ਦੇ ਹੱਕ ਵਿੱਚ ਆਵਾਜ਼ ਨੇ ਉਦੋਂ ਜ਼ੋਰ ਫੜਿਆ ਸੀ ਜਦੋਂ ਮਾਰਚ ਵਿੱਚ ਇਸ ਨੂੰ ਸੈਨੇਟ ਵਿੱਚ ਪੇਸ਼ ਕੀਤਾ ਗਿਆ ਸੀ।
ਕੀ ਕਹਿੰਦਾ ਹੈ ਬਿੱਲ
''ਚਮਾਰ'' ਸ਼ਬਦ ਦਲਿਤ ਭਾਈਚਾਰੇ ਲਈ ਇੱਕ ਅਪਮਾਨਜਨਕ ਸ਼ਬਦ ਵਜੋਂ ਵਰਤਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਕਰਨ ’ਤੇ ਭਾਰਤ ਵਿੱਚ ਸਜ਼ਾ ਹੋ ਸਕਦੀ ਹੈ।
ਦਲਿਤ
ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਜਾਤ-ਪਾਤ ਦੇ ਸਤਾਏ ਅਮਰੀਕਾ ਦੇ ਕੈਲੀਫੋਰਨੀਆ
ਵਿੱਚ ਰਹਿੰਦੇ ਬਹੁਤ ਸਾਰੇ ਲੋਕਾਂ ਨੂੰ ਰਿਹਾਇਸ਼ ਲਈ, ਵਿਦਿਆ ਦੇ ਖੇਤਰ ਵਿੱਚ, ਪੇਸ਼ੇਵਰ
ਤੌਰ ਤੇ ਸਮਾਜਿਕ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜਿਹੇ ਲੋਕਾਂ ਨੂੰ ਬਚਾਉਣ ਦੇ ਉਦੇਸ਼ ਨਾਲ ਡੈਮੋਕ੍ਰੇਟਿਕ ਪਾਰਟੀ ਦੀ ਸੈਨੇਟਰ ਆਇਸ਼ਾ ਵਹਾਬ ਨੇ ''ਐੱਸਬੀ-403'' ਬਿੱਲ ਦਾ ਖਾਕਾ ਤਿਆਰ ਕੀਤਾ ਸੀ।
ਇਹ
ਕਾਨੂੰਨ ਲਿੰਗ, ਨਸਲ, ਧਰਮ, ਅਪਾਹਜਤਾ ਆਦਿ ਦੇ ਨਾਲ-ਨਾਲ ਸਟੇਟ ਦੇ ਵਿਤਕਰਾ ਵਿਰੋਧੀ
ਕਾਨੂੰਨਾਂ ਵਿੱਚ ਜਾਤ ਨੂੰ ਇੱਕ ਸੁਰੱਖਿਅਤ ਸ਼੍ਰੇਣੀ ਵਜੋਂ ਸ਼ਾਮਲ ਕਰਨ ਦੀ ਤਜਵੀਜ਼ ਪੇਸ਼
ਕਰਦਾ ਹੈ।
ਸੈਨੇਟਰ ਵਹਾਬ ਦੀ ਟੀਮ ਮੁਤਾਬਕ ਇਹ ਬਿੱਲ ਕੈਲੀਫੋਰਨੀਆ ਦੀ ਕਾਂਗਰਸ ਦੇ ਮੌਜੂਦਾ ਸੈਸ਼ਨ ਵਿੱਚ ਸਾਰੇ ਕਾਨੂੰਨਾਂ ਦੀ ਸਭ ਤੋਂ ਵੱਡੀ ਸ਼ਮੂਲੀਅਤ ਖਿੱਚ ਰਿਹਾ ਹੈ।
ਹਾਲ
ਹੀ ਵਿੱਚ ਸੈਨੇਟ ਜੁਡੀਸ਼ਰੀ ਕਮੇਟੀ ਦੀ ਸੁਣਵਾਈ ਲਈ 700 ਤੋਂ ਵੱਧ ਲੋਕ ਸਟੇਟ ਹਾਊਸ
ਵਿੱਚ ਸਨ, ਜ਼ਿਆਦਾਤਰ ਸੈਂਕੜੇ ਮੀਲ ਦੂਰੋਂ ਆਏ ਸਨ ਅਤੇ ਕਈਆਂ ਨੇ ਰਾਤ ਨੂੰ ਹੀ ਡੇਰੇ ਲਗਾ
ਲਏ ਸਨ।
ਇੱਕ ਹਜ਼ਾਰ ਤੋਂ ਵੱਧ ਲੋਕ ਆਪਣੀਆਂ ਟਿੱਪਣੀਆਂ ਦਰਜ ਕਰਨ ਲਈ ਫੋਨ
ਲਾਈਨਾਂ ''ਤੇ ਉਡੀਕ ਕਰ ਰਹੇ ਸਨ। ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਿਣਤੀ ਇਸ
ਬਿੱਲ ਦੇ ਬਹੁਤ ਵੱਡੇ ਵਿਰੋਧੀ ਪੱਖ ਤੋਂ ਵੀ ਵੱਧ ਹੈ।
ਇਹ ਬਿੱਲ 11 ਮਈ ਨੂੰ ਸਟੇਟ ਦੀ ਸੈਨੇਟ ਵੱਲੋਂ 34-1 ਵੋਟਾਂ ਨਾਲ ਪਾਸ ਕੀਤਾ ਗਿਆ ਸੀ ਅਤੇ ਸਟੇਟ ਅਸੈਂਬਲੀ ਵਿੱਚ ਭੇਜਿਆ ਗਿਆ ਸੀ।
ਜੇਕਰ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਕੈਲੀਫੋਰਨੀਆ ਜਾਤ ਦੇ ਆਧਾਰ ''ਤੇ ਵਿਤਕਰੇ ''ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸਟੇਟ ਬਣ ਜਾਵੇਗਾ।
ਇਸ
ਸਾਲ ਦੇ ਫਰਵਰੀ ਵਿੱਚ ਸੀਆਟਲ ਅਮਰੀਕਾ ਦਾ ਅਤੇ ਦੱਖਣੀ ਏਸ਼ੀਆ ਤੋਂ ਬਾਹਰ, ਪਹਿਲਾ ਸ਼ਹਿਰ
ਬਣਿਆ ਸੀ ਜਿਸ ਨੇ ਜਾਤ ਆਧਾਰਿਤ ਵਿਤਕਰੇ ਨੂੰ ਗ਼ੈਰ-ਕਾਨੂੰਨੀ ਬਣਾਇਆ ਹੈ।
ਇਸ ਕਾਨੂੰਨ ਦੇ ਹੱਕ ਵਿੱਚ ਆਵਾਜ਼ ਨੇ ਉਦੋਂ ਜ਼ੋਰ ਫੜਿਆ ਸੀ ਜਦੋਂ ਮਾਰਚ ਵਿੱਚ ਇਸ ਨੂੰ ਸੈਨੇਟ ਵਿੱਚ ਪੇਸ਼ ਕੀਤਾ ਗਿਆ ਸੀ।
ਇਸ ਬਿੱਲ ਪਿੱਛੇ ਕੈਲੀਫੋਰਨੀਆ ਸਥਿਤ ਇਕੂਐਲਿਟੀ ਲੈਬਜ਼ ਦੀ ਅਗਵਾਈ ਵਿੱਚ 40 ਤੋਂ ਵੱਧ ਜਥੇਬੰਦੀਆਂ ਹਨ।
ਇਨ੍ਹਾਂ
ਵਿੱਚ ਅਮਰੀਕੀ ਅਤੇ ਅੰਤਰਰਾਸ਼ਟਰੀ ਦਲਿਤ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ, ਵਿਆਪਕ
''ਵੱਖ-ਵੱਖ ਆਸਥਾਵਾਂ, ਅੰਤਰ-ਜਾਤੀ, ਬਹੁ-ਨਸਲੀ'' ਕਾਰਕੁਨਾਂ ਦੇ ਗੱਠਜੋੜ ਵਾਲੇ ਲੋਕ
ਸ਼ਾਮਿਲ ਹਨ।
ਇਹ ਬਿੱਲ 11 ਮਈ ਨੂੰ ਸਟੇਟ ਦੀ ਸੈਨੇਟ ਵੱਲੋਂ 34-1 ਵੋਟਾਂ ਨਾਲ ਪਾਸ ਕੀਤਾ ਗਿਆ ਸੀ ਅਤੇ ਸਟੇਟ ਵਿਧਾਨ ਸਭਾ ਵਿੱਚ ਭੇਜਿਆ ਗਿਆ ਸੀ।
-
ਅਮਰੀਕਾ ਵਿੱਚ ਜਾਤੀ ਵਿਰੋਧੀ ਅੰਦੋਲਨ
ਹੁਣ ਜਾਤੀ ਅਧਾਰਿਤ
ਵਿਤਕਰੇ ਖਿਲਾਫ਼ ਦੁਨੀਆ ਦੇ ਵੱਡੇ ਹਿੱਸੇ ਵਿੱਚ ਸੰਘਰਸ਼ ਚੱਲ ਰਿਹਾ ਹੈ। ਕੈਲੀਫੋਰਨੀਆ
ਵਿੱਚ ਵੱਡਾ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਦਾ ਇੱਕ ਵੱਡਾ ਰਹਿੰਦਾ ਹੈ ਅਤੇ ਦੁਨੀਆ
ਦੀਆਂ ਕੁਝ ਵੱਡੀਆਂ ਤਕਨੀਕੀ ਕੰਪਨੀਆਂ ਹਨ।
ਕੈਲੀਫੋਰਨੀਆ ਦੇ ਗੁਰਦੁਆਰੇ, ਇਸ ਦੇ ਕਸਬਿਆਂ ਅਤੇ ਖੇਤਾਂ ਨਾਲ ਜੁੜੇ ਇੱਕ ਵੱਡੇ ਤਬਕੇ ਦੀ ਨੁਮਾਇੰਦਗੀ ਕਰਦੇ ਹਨ।
ਇਹ ਗੁਰਦੁਆਰਾ ਸਾਹਿਬ ਜਾਤ ਆਧਾਰਿਤ ਵਿਤਕਰਾ ਨੂੰ ਗ਼ੈਰਕਾਨੂੰਨੀ ਬਣਾਉਣ ਦੀ ਮੰਗ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ।
ਅਮਰੀਕਾ ਦੇ ਇਸ ਸੂਬੇ ਵਿੱਚ 5 ਲੱਖ ਤੋਂ ਵੱਧ ਸਿੱਖਾਂ ਦੀ ਆਬਾਦੀ ਵਸਦੀ ਹੈ।
ਅਮਰੀਕਾ
ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਦੋ ਸਭ ਤੋਂ ਵੱਡੇ ਗਰੁੱਪ ‘ਸਿੱਖ
ਕੋਲੇਸ਼ਨ’ ਅਤੇ ‘ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’, ਬਿਲ ਦੇ ਸਮਰਥਨ
ਵਿੱਚ ਹਨ।
ਕੈਲੀਫੋਰਨੀਆ ਵਿੱਚ ਸਿੱਖਾਂ ਵਿਚ ਰਵਿਦਾਸੀਆ ਭਾਈਚਾਰਾ ਸਭ ਤੋਂ ਵੱਡੀ
ਗਿਣਤੀ ਵਿੱਚ ਹੈ। ਇਨ੍ਹਾਂ ਦੀ ਗਿਣਤੀ ਤਕਰੀਬਨ 15,000 ਤੋਂ 20,000 ਦੱਸੀ ਜਾਂਦੀ ਹੈ।
ਇਹ ਭਾਈਚਾਰਾ ਬਿੱਲ ਦੇ ਲਈ ਜ਼ਮੀਨੀ ਪੱਧਰ ਉੱਤੇ ਹਮਾਇਤ ਵਧਾਉਣ ਲਈ ਕੰਮ ਕਰ ਰਿਹਾ ਹੈ।
ਰਵਿਦਾਸੀਆ ਭਾਈਚਾਰੇ ਦੇ ਲੋਕ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹਨ।
ਡੈਮੋਕ੍ਰੇਟਿਕ ਪਾਰਟੀ ਦੀ ਸੈਨੇਟਰ ਆਇਸ਼ਾ ਵਹਾਬ ਨੇ ''ਐੱਸਬੀ-403'' ਬਿੱਲ ਦੀ ਰਚਨਾ ਕੀਤੀ ਹੈ
ਬਿੱਲ ਨੂੰ ਸਮਝਾਉਣ ਲਈ ਅਤੇ ਸਮਰਥਨ ਇਕੱਠਾ ਕਰਨ ਲਈ ਲੰਬੇ ਸਮੇਂ
ਤੋਂ ਮਹਿਲਾ ਅਧਿਕਾਰਾਂ ਦੀ ਕਾਰਕੁਨ, ਰੇਣੂ ਸਿੰਘ ਕੈਲੀਫੋਰਨੀਆ ਦੇ ਗੁਰਦੁਆਰਿਆਂ ਵਿੱਚ
ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਘਰ ਵਿੱਚ ਹਿੰਸਾ
ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਦੀ ਮਦਦ ਕਰਨ ਵੇਲੇ ਮਹਿਸੂਸ ਕੀਤਾ ਹੈ ਕਿ ਔਰਤਾਂ
ਵਿਚਾਲੇ ਜਾਤ ਅਧਾਰਿਤ ਗੱਲਬਾਤ ਵਿੱਚ ਵਾਧਾ ਹੋਇਆ ਹੈ।
ਹਿੰਦੂ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਰੇਣੂ ਸਿੰਘ ਦਾ ਵਿਆਹ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਹੈ ਅਤੇ ਦੋਵੇਂ ਰਵਿਦਾਸੀਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
ਉਹ
ਕਹਿੰਦੇ ਹਨ, “ ਜਿਸ ਨੀਵੀਂ ਜਾਤ ਦੀ ਕੁੜੀ ਦਾ ਵਿਆਹ ਉੱਚ ਜਾਤੀ ਦੇ ਮੁੰਡੇ ਨਾਲ ਹੁੰਦਾ
ਹੈ ਤਾਂ ਉਸ ਨੂੰ ਅਕਸਰ ਕੁੱਟਿਆ ਜਾਂਦਾ ਹੈ, ਜਿਸ ਨੂੰ ਉਸ ਦਾ ਪਤੀ ਔਰਤ ਹੋਣ ਪੱਖੋਂ ਅਤੇ
ਨੀਵੀਂ ਜਾਤ ਨਾਲ ਸਬੰਧ ਰੱਖਣ ਪੱਖੋਂ ਜਾਇਜ਼ ਸਮਝਦਾ ਹੈ।"
“ਇਸ ਦੇ ਨਾਲ ਹੀ ਇੱਕ
ਦਲਿਤ ਮੁੰਡੇ ਨਾਲ ਉਸਦੇ ਬ੍ਰਾਹਮਣ ਸਹੁਰਿਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੋ ਉਸ
ਦੇ ਭਾਈਚਾਰੇ ਬਾਰੇ ਅਪਮਾਨਜਨਕ ਟਿੱਪਣੀਆਂ ਕਰਦੇ ਹਨ।"
ਉਨ੍ਹਾਂ ਨੇ ਇੱਕ ਅਜਿਹੇ
ਵਾਕਿਆ ਬਾਰੇ ਦੱਸਿਆ ਜਦੋਂ ਉੱਚ ਜਾਤੀ ਦੇ ਲੋਕ ਆਪਣੇ ਦਲਿਤ ਭਾਈਚਾਰੇ ਦੇ ਦੋਸਤਾਂ ਦੇ
ਘਰਾਂ ਵਿੱਚ ਗਏ ਅਤੇ ਉੱਥੇ ਗੁਰੂ ਰਵਿਦਾਸ ਦੀਆਂ ਤਸਵੀਰਾਂ ਦੇਖ ਕੇ ਉਨ੍ਹਾਂ ਨੇ ਪਹਿਲਾਂ
ਵਾਂਗ ਰਵੱਈਆ ਨਹੀਂ ਰੱਖਿਆ ਸੀ।
ਇਹ ਉਹ ਜੀਵਿਤ ਜਿਸ ਕਰਕੇ ਰੇਣੂ ਚਾਹੁੰਦੇ ਹੈ ਕਿ
ਕੈਲੀਫੋਰਨੀਆ ਦੇ ਸੰਸਦ ਮੈਂਬਰਾਂ ਸੁਣਨ, ਔਰਤਾਂ ਨੂੰ ਬੋਲਣ ਦੀ ਅਪੀਲ ਕਰਨ, ਫ਼ੋਨ
ਕਾਲਾਂ, ਈਮੇਲਾਂ ਅਤੇ ਜਨਤਕ ਗਵਾਹੀਆਂ ਲਈ ਭਾਸ਼ਾ ਅਨੁਵਾਦਾਂ ਵਿੱਚ ਸਹਾਇਤਾ ਕਰਨ।
ਬਹੁਤ ਸਾਰੇ ਲੋਕਾਂ ਨੂੰ ਰਿਹਾਇਸ਼, ਵਿਦਿਅਕ, ਪੇਸ਼ੇਵਰ ਅਤੇ ਸਮਾਜਿਕ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ
ਇੱਕ ਇਕੁਐਲਿਟੀ ਲੈਬ ਦੇ ਅਧਿਐਨ ਦਾ ਡੇਟਾ ਦਰਸਾਉਂਦਾ ਹੈ ਕਿ
ਅਮਰੀਕਾ ਵਿੱਚ ਜਾਤ ਦੇ ਅਧਾਰ ਉੱਤੇ ਦੱਬੇ ਜਾਂਦੇ 4 ਵਿੱਚੋਂ 1 ਵਿਅਕਤੀ ਨੇ ਸਰੀਰਕ ਅਤੇ
ਜ਼ਬਾਨੀ ਹਿੰਸਾ ਦਾ ਸਾਹਮਣਾ ਕੀਤਾ, 3 ਵਿੱਚੋਂ 1 ਨੇ ਸਿੱਖਿਆ ਵਿਤਕਰੇ ਦਾ ਅਤੇ 3 ਵਿੱਚੋਂ
2 ਕੰਮ ਵਾਲੀ ਥਾਂ ''ਤੇ ਵਿਤਕਰੇ ਦਾ ਸਾਹਮਣਾ ਕਰਦੇ ਹਨ।
ਇਹ ਅਮਰੀਕਾ ਵਿੱਚ
ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਵਿੱਚ ਵੱਖ-ਵੱਖ ਜਾਤਾਂ ਨਾਲ ਸਬੰਧਿਤ ਲੋਕਾਂ ਬਾਰੇ ਕੀਤੇ
ਸਰਵੇਖਣ ਦੇ ਨਤੀਜੇ ਸਨ। ਇਹ ਅਮਰੀਕਾ ਵਿੱਚ ਜਾਤੀ ਵੰਡ ਅਤੇ ਇਸ ਦੇ ਪ੍ਰਭਾਵਾਂ ਦਾ ਪਹਿਲਾ
ਵਿਆਪਕ ਅਧਿਐਨ ਹੈ।
ਇਹ ਸਰਵੇ 2016 ਵਿੱਚ ਕਰਵਾਇਆ ਗਿਆ ਸੀ ਜਿਸ ਵਿੱਚ 1500 ਤੋਂ ਵੱਧ ਨੇ ਪ੍ਰਤੀਕਿਰਿਆ ਦਿੱਤੀ ਸੀ।
2018
ਵਿੱਚ ਇਸ ਸਰਵੇ ਦੇ ਨਤੀਜੇ ਪ੍ਰਕਾਸ਼ਿਤ ਹੋਏ ਸਨ। ਇਨ੍ਹਾਂ ਨਤੀਜਿਆਂ ਵਿੱਚ ਕਿਹਾ ਗਿਆ ਹੈ
ਕਿ ''ਹੇਠਲੀਆਂ'' ਜਾਤਾਂ ਦੇ ਲੋਕ ਬਦਲੇ ਦੀ ਭਾਵਨਾ ਤੋਂ ਡਰਦੇ ਹਨ ਅਤੇ ਸਮਾਜ ਤੋਂ ਬਾਹਰ
ਕੱਢੇ ਜਾਣ ਦੀ ਚਿੰਤਾ ਕਰਦੇ ਹਨ ਇਸ ਲਈ ''ਆਪਣੀ ਜਾਤ ਨੂੰ ਲੁਕਾਉਂਦੇ ਹਨ''।
ਹਾਲਾਂਕਿ, ਅਮਰੀਕਾ ਦੇ ਭਾਰਤੀ ਮੂਲ ਦੇ ਲੋਕਾਂ ਦਾ ਵੱਡਾ ਹਿੱਸਾ ਜਾਤੀ ਵਿਤਕਰੇ ਦੇ ਦਾਅਵਿਆਂ ਨੂੰ ਰੱਦ ਕਰਦਾ ਹੈ।
ਬਿੱਲ ਦਾ ਸਖ਼ਤ ਵਿਰੋਧ ਹੋਇਆ
ਸੈਨ
ਫਰਾਂਸਿਸਕੋ ਦੇ ਰਹਿਣ ਵਾਲੇ ਦੀਪਕ ਐਲਡਰਿਨ ਦਲਿਤ ਭਾਈਚਾਰੇ ਦੇ ਕਾਰਕੁਨ ਹਨ। ਉਨ੍ਹਾਂ ਦਾ
ਮੰਨਣਾ ਹੈ ਕਿ ਬੇਸ਼ੱਕ ਕਿਸੇ ਵੀ ''ਵਿਤਕਰੇ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ'' ਪਰ ਉਹ
ਬਿੱਲ ਦੇ ਵਿਰੁੱਧ ਆਪਣੀ ਆਵਾਜ਼ ਚੁੱਕ ਰਹੇ ਹਨ।
ਉਹ ਆਖਦੇ ਹਨ, “ਮੈਂ ਇੱਥੇ 35 ਸਾਲਾਂ ਤੋਂ ਰਹਿ ਰਿਹਾਂ ਹਾਂ। ਮੈਨੂੰ ਕਦੇ ਕਿਸੇ ਹਿੰਦੂ ਨੇ ਇਹ ਨਹੀਂ ਪੁੱਛਿਆ ਕਿ ਮੈਂ ਕਿਹੜੀ ਜਾਤ ਦਾ ਹਾਂ!”
ਉਹ ਕਹਿੰਦੇ ਹਨ ਕਿ ਮੁੱਠੀ ਭਰ ਦਲਿਤ ਅਧਿਕਾਰ ਕਾਰਕੁਨ'' ਬਿੱਲ ਦਾ ਸਮਰਥਨ ਕਰ ਰਹੇ ਹਨ ''ਉਹ ਸਾਰਿਆਂ ਦੀ ਨੁਮਾਇੰਦਗੀ ਨਹੀਂ ਕਰ ਰਹੇ ਹਨ’।
ਇਹ ਬਿੱਲ ਭਾਰਤੀ-ਅਮਰੀਕੀ ਵਿਅਕਤੀਆਂ, ਧਾਰਮਿਕ ਅਤੇ ਪੇਸ਼ੇਵਰ ਸਮੂਹਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ।
ਉਹ
ਦਲੀਲ ਦਿੰਦੇ ਹਨ ਕਿ ਬੇਸ਼ੱਕ ਇਹ ਵਿਸ਼ੇਸ਼ ਤੌਰ ''ਤੇ ਉਨ੍ਹਾਂ ਦੇ ਧਰਮ ਦਾ ਨਾਮ ਨਹੀਂ
ਲੈਂਦਾ ਪਰ ਇਸ ਨਾਲ ''ਹਿੰਦੂਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਬਾਰੇ ਵਿਤਕਰਾ ਹੋਵੇਗਾ
ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਨੌਕਰੀ ਮਿਲਣ ਵਿੱਚ ਦਿੱਕਤ ਆਵੇਗੀ
ਉਨ੍ਹਾਂ ਨੂੰ
ਕੈਲੀਫੋਰਨੀਆ ਵਿੱਚ ਮੌਜੂਦਾ ਕਾਨੂੰਨ ਕਿਸੇ ਵੀ ਵਿਤਕਰੇ ਨੂੰ ਹੱਲ ਕਰਨ ਲਈ ਕਾਫੀ ਲਗਦੇ
ਹਨ ਅਤੇ ਉਹ ਕਾਨੂੰਨ ਬਣਾਉਣ ਵਾਲਿਆਂ ਨੂੰ ਇਸ ਕਾਨੂੰਨ ਨੂੰ ਅੱਗੇ ਨਾ ਤੋਰਨ ਦੀ ਅਪੀਲ ਕਰਨ
ਲਈ ਭਾਈਚਾਰੇ ਨੂੰ ਲਾਮਬੰਦ ਕਰ ਰਹੇ ਹਨ।
ਹਿੰਦੂ ਪੈਕਟ ਅਧੀਨ ਹਜ਼ਾਰਾਂ ਕਾਰੋਬਾਰਾਂ ਅਤੇ ਹਿੰਦੂ ਮੰਦਰਾਂ ਨੇ ਕੈਲੀਫੋਰਨੀਆ ਦੇ ਸੰਸਦ ਮੈਂਬਰਾਂ ਨੂੰ ਬਿੱਲ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਇਸ
ਦੇ ਕਨਵੀਨਰ ਅਜੇ ਸ਼ਾਹ ਦਾ ਕਹਿਣਾ ਹੈ ਕਿ ਇਹ ਕਾਨੂੰਨ ''ਬੇਹੱਦ ਖਾਮੀਆਂ, ਮਾੜੇ ਇਰਾਦੇ
ਵਾਲਾ ਹੈ ਅਤੇ ਭਾਰਤੀ ਉਪ ਮਹਾਂਦੀਪ ਦੇ ਬੱਚਿਆਂ ਅਤੇ ਨੌਜਵਾਨਾਂ ਅਤੇ ਹਿੰਦੂ ਧਰਮ ਦਾ
ਪਾਲਣ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ।"
ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਹ ਬਿੱਲ ਪਹਿਲਾਂ ਹੀ ਜਾਤ ਪ੍ਰਤੀ ‘ਅਣਇੱਛਤ’ ਜਾਗਰੂਕਤਾ ਪੈਦਾ ਕਰ ਰਿਹਾ ਹੈ।
ਇਸ
ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸਹਿ-ਸੰਸਥਾਪਕ ਸੁਹਾਗ ਸ਼ੁਕਲਾ ਦਾ ਕਹਿਣਾ ਹੈ, "ਉਹ
''ਵਰਕਰਾਂ ਤੋਂ ਅਣਉਚਿਤ ਸਵਾਲ ਸੁਣ ਰਹੇ ਹਨ, ਖ਼ਾਸ ਕਰਕੇ ਤਕਨੀਕੀ ਖੇਤਰ ਦੇ ਵਰਕਰਾਂ
ਤੋਂ'' ਜਿਨ੍ਹਾਂ ਨੂੰ ਗ਼ੈਰ-ਦੱਖਣੀ ਏਸ਼ੀਆਈ ਲੋਕਾਂ ਵੱਲੋਂ ਉਨ੍ਹਾਂ ਦੀ ਜਾਤ ਬਾਰੇ
ਪੁੱਛਿਆ ਜਾ ਰਿਹਾ ਹੈ। ਜੇਕਰ ਇੱਕ ਬਣ ਕਾਨੂੰਨ ਜਾਂਦਾ ਹੈ, ਤਾਂ ਨਸਲ ਅਧਾਰਿਤ ਪਰੇਸ਼ਾਨੀ
ਦਾ ਆਧਾਰ ਬਣ ਸਕਦਾ ਹੈ।"
ਸੀਓਐੱਚਐੱਨਸ (ਕੋਲੀਜ਼ਨ ਆਫ ਹਿੰਦੂ ਆਫ ਨਾਰਥ ਅਮਰੀਕਾ)
ਦੇ ਬੋਰਡ ਮੈਂਬਰ ਪੁਸ਼ਪਿਤਾ ਪ੍ਰਸਾਦ ਦਾ ਕਹਿਣਾ ਹੈ, "ਜਾਤ ਸ਼ਬਦ ''ਇੱਕ ਨਿਰਪੱਖ ਸ਼ਬਦ
ਨਹੀਂ ਹੈ ਕਿਉਂਕਿ ਇਹ ਹਿੰਦੂ ਧਰਮ ਨਾਲ ਅਟੁੱਟ ਤੌਰ ''ਤੇ ਜੁੜਿਆ ਹੋਇਆ ਹੈ ਅਤੇ
ਸ਼ਬਦਕੋਸ਼ਾਂ ਰਾਹੀਂ ਇਸ ਨੂੰ ''ਹਿੰਦੂ ਧਰਮ ਦੀ ਪ੍ਰਣਾਲੀ’ ਵਜੋਂ ਪਰਿਭਾਸ਼ਿਤ ਕੀਤਾ ਗਿਆ
ਹੈ।"
ਉਹ ਅੱਗੇ ਕਹਿੰਦੀ ਹੈ, "ਅਮਰੀਕਾ ਵਿੱਚ ਹਰ ਸਕੂਲ ਜਾਣ ਵਾਲਾ ਬੱਚਾ ਵਿਸ਼ਵ
ਧਰਮਾਂ ਦੇ ਪਾਠਕ੍ਰਮ ਦੇ ਹਿੱਸੇ ਵਜੋਂ ਹਿੰਦੂ ਧਰਮ ਦੇ ਸੰਦਰਭ ਵਿੱਚ ਜਾਤ ਪ੍ਰਣਾਲੀ ਬਾਰੇ
ਸਿੱਖਦਾ ਹੈ।"
ਜਾਤ ਇੱਕ ਬਹੁਤ ਹੀ ਗੁੰਝਲਦਾਰ ਮੁੱਦਾ ਹੈ, ਵਿਰੋਧੀ ਧਿਰ ਇਸ ਗੱਲ
ਨੂੰ ਲੈ ਕੇ ਪਰੇਸ਼ਾਨ ਹੈ ਕਿ ਸਟੇਟ ਕਿਸੇ ਵਿਅਕਤੀ ਦੀ ਜਾਤ ਦੀ ਪਛਾਣ ਕਰਨ ਦੀ ਯੋਜਨਾ
ਕਿਵੇਂ ਬਣਾ ਰਿਹਾ ਹੈ।
ਅਮਰੀਕਾ ਵਿੱਚ 42 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ
ਸੰਘੀ ਅਦਾਲਤ ਵਿੱਚ ਸਟੇਟ ਖ਼ਿਲਾਫ਼ ਮੁਕੱਦਮਾ
ਡੈਮੋਕਰੇਟ ਸੈਨੇਟਰ ਆਇਸ਼ਾ ਵਹਾਬ ਦੱਸਦੀ ਹੈ ਕਿ ਬਿੱਲ ਵਿੱਚ ਹਾਲਾਂਕਿ, ਹੋਰ ਸੁਰੱਖਿਅਤ ਸ਼੍ਰੇਣੀਆਂ ਵਾਂਗ ਜਾਤ ਦੀ ਪਛਾਣ ਕਰਨ ਲਈ ਵੇਰਵੇ ਸ਼ਾਮਲ ਨਹੀਂ ਹਨ।
ਉਹ
ਆਖਦੇ ਹਨ, “ਜਾਤ ਨੂੰ ਕਿਵੇਂ ਨਿਰਧਾਰਤ ਕੀਤਾ ਜਾਵੇਗਾ ਇਸ ਬਾਰੇ ਕੋਈ ਭਾਸ਼ਾ ਨਹੀਂ ਹੈ।
ਇਹ ਸਿਰਫ਼ ਇੱਕ ਵਿਤਕਰਾ ਵਿਰੋਧੀ ਬਿੱਲ ਹੈ। ਜਦੋਂ ਕੋਈ ਮਾਮਲਾ ਅਦਾਲਤਾਂ ਤੱਕ ਪਹੁੰਚਦਾ
ਹੈ ਤਾਂ ਉਸ ਵਿੱਚ ਵਿਸ਼ਾ ਸਬੰਧੀ ਮਾਹਰਾਂ ਦੀ ਰਾਇ ਮੰਗੀ ਜਾਂਦੀ ਹੈ।"
"ਜੋ ਵਾਪਰਿਆ
ਹੈ ਉਹ ਕਿਸ ਤਰ੍ਹਾਂ ਦਾ ਵਿਤਕਰਾ ਹੈ, ਇਸ ਦੀ ਜਾਂਚ ਹੁੰਦੀ ਹੈ। ਇਸ ਸਬੰਧੀ ਦਸਤਾਵੇਜ਼,
ਗਵਾਹ ਤੇ ਹੋਰ ਕਈ ਚੀਜ਼ਾਂ ਨਾਲ ਵਿਚਾਰੀਆਂ ਜਾਂਦੀਆਂ ਹਨ, ਜੋ ਇਸ ਕੇਸ ਵਿੱਚ ਵਾਪਰੀਆਂ
ਹੁੰਦੀਆਂ ਹਨ। ਇਸ ਲਈ, ਇਸ ਨਾਲ ਕਿਸੇ ਹੋਰ ਸੁਰੱਖਿਅਤ ਸ਼੍ਰੇਣੀ ਵਾਂਗ ਹੀ ਵਿਵਹਾਰ ਕੀਤਾ
ਜਾਵੇਗਾ।"
ਇਹ ਆਮ ਤੌਰ ''ਤੇ ਉਦੋਂ ਹੁੰਦਾ ਹੈ ਜਦੋਂ ਵਿਸ਼ਾ-ਵਸਤੂ ਦੇ ਮਾਹਰ ਨਾਲ
ਹੁੰਦੇ ਹਨ, ਸੰਭਾਵੀ ਤੌਰ ''ਤੇ ਵਿਤਕਰੇ ਦੀ ਕਿਸਮ ਜੋ ਵਾਪਰੀ ਹੈ (ਜਾਂਚ ਕੀਤੀ ਜਾਂਦੀ
ਹੈ), ਦਸਤਾਵੇਜ਼, ਗਵਾਹ, ਇਸ ਤਰ੍ਹਾਂ ਦੀਆਂ ਚੀਜ਼ਾਂ, ਜੋ ਇਹਨਾਂ ਮਾਮਲਿਆਂ ਵਿੱਚ
ਵਾਪਰਦੀਆਂ ਹਨ।
ਹਿੰਦੂ ਅਮਰੀਕਨ ਫਾਊਂਡੇਸ਼ਨ ਕੋਲ ਕੈਲੀਫੋਰਨੀਆ ਸਟੇਟ ਅਤੇ ਸੰਘੀ ਅਦਾਲਤਾਂ ਵਿੱਚ ਤਿੰਨ ਲੰਬਿਤ ਕਾਨੂੰਨੀ ਕਾਰਵਾਈਆਂ ਹਨ।
ਉਨ੍ਹਾਂ ਨੇ ਜਾਤ ਦੀ ਅਸੰਵਿਧਾਨਿਕ ਪਰਿਭਾਸ਼ਾ ਦੇਣ ਬਾਰੇ ਸੰਘੀ ਅਦਾਲਤ ਵਿੱਚ ਸਟੇਟ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ।
ਇਸ ਦੇ ਨਾਲ ਹੀ ਸਟੇਟ ਵੱਲੋਂ ਗ਼ੈਰ-ਵੱਖਵਾਦੀ ਨੀਤੀ ਵਿੱਚ ਜਾਤੀ
ਨੂੰ ਸ਼ਾਮਿਲ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ। ਇਸ ਪਿੱਛੇ ਤਰਕ ਸੀ ਕਿ ਜਾਤੀ ਨੂੰ
ਜੋੜਨਾ ਇੱਕ ਭਾਈਚਾਰੇ ਨੂੰ ਅਲੱਗ-ਥਲੱਗ ਕਰਦਾ ਹੈ।
ਵਹਾਬ, ਇੱਕ ਅਫ਼ਗਾਨ ਅਮਰੀਕੀ ਸੰਸਦ ਮੈਂਬਰ ਹਨ, ਜਿਨ੍ਹਾਂ ਪਾਲਣ ਪੋਸ਼ਣ ਸੈਨ ਫਰਾਂਸਿਸਕੋ ਬੇ ਏਰੀਆ ਵਿੱਚ ਹੋਇਆ ਸੀ।
ਉਹ
ਆਖਦੇ ਹਨ ਕਿ ਹਾਲਾਂਕਿ ਉਨ੍ਹਾਂ ਨੇ ਖ਼ੁਦ ਜਾਤ ਆਧਰਿਤ ਵਿਤਕਰੇ ਦਾ ਅਨੁਭਵ ਨਹੀਂ ਕੀਤਾ
ਹੈ, ਉਹ ਉਸ ਦਾ ਕਾਰਨ ਉਸ ਜਗ੍ਹਾ ਨੂੰ ਮੰਨਦੇ ਹਨ ਜਿੱਥੇ ਉਹ ਵੱਡੀ ਹੋਈ ਸੀ।
ਵਹਾਬ ਨੂੰ ਮਾਰਚ ਵਿੱਚ ਬਿੱਲ ਦਾ ਪ੍ਰਸਤਾਵ ਰੱਖਣ ਤੋਂ ਬਾਅਦ ਹਿੰਸਾ ਅਤੇ ''ਮੌਤ ਦੀਆਂ ਧਮਕੀਆਂ'' ਵੀ ਮਿਲੀਆਂ।
ਇੱਕ
ਅਫ਼ਗ਼ਾਨ-ਅਮਰੀਕਨ ਕਾਨੂੰਨ ਬਣਾਉਣ ਵਾਲੇ ਵਾਹਬ ਜਿਨ੍ਹਾਂ ਨੂੰ ਮਾਰਚ ਵਿੱਚ ਬਿੱਲ
ਪ੍ਰਸਾਤਿਵਤ ਕਰਨ ਤੋਂ ਬਾਅਦ ‘ਹਿੰਸਕ ਤਰੀਕੇ’ ਨਾਲ ਡਰਾਇਆ ਗਿਆ ਤੇ ‘ਮੌਤ’ ਦੀਆਂ ਧਮਕੀਆਂ
ਦਿੱਤੀਆਂ ਗਈਆਂ ਹੁਣ ਮੁਹਿੰਮ ਨੂੰ ਯਾਦ ਕਰਦੇ ਹਨ। ਇੱਕ ਸੰਭਿਵਾਤ ਮੁੜ-ਚੋਣ ਦੀ ਗੱਲ
ਕਰਦਿਆਂ ਬਿੱਲ ਨੂੰ ਨਿਰਾਸ਼ਾਜਨਕ ਦੱਸਦੇ ਹਨ।
ਵਿਰੋਧੀ ਧਿਰ ਦੀਆਂ ਚਿੰਤਾਵਾਂ ਪ੍ਰਤੀ ''ਹਮਦਰਦੀ'' ਰੱਖਦੇ ਹੋਏ, ਉਹ ਕੈਲੀਫੋਰਨੀਆ ਦੇ ਲੋਕਾਂ ਨੂੰ ਬਿੱਲ ਨੂੰ ਪੜ੍ਹਨ ਦੀ ਤਾਕੀਦ ਕਰਦੀ ਹੈ।
ਉਹ ਕਹਿੰਦੇ ਹਨ, "ਬੇਸ਼ੱਕ ਤੁਸੀਂ ਉੱਚ ਜਾਤੀ ਜਾਂ ਨੀਵੀਂ ਜਾਤ ਵਿੱਚੋਂ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਇਹ (ਬਿੱਲ) ਤੁਹਾਡੀ ਵੀ ਸੁਰੱਖਿਆ ਕਰੇਗਾ।"