:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਕੱਤਕ ਕਿ ਵੈਸਾਖ? PRINT ਈ ਮੇਲ

ਕੱਤਕ ਕਿ ਵੈਸਾਖ?
ਇਕਵਾਕ ਸਿੰਘ ਪੱਟੀ
ਮੂਲ ਲੇਖਕ: ਕਰਮ ਸਿੰਘ ਹਿਸਟੋਰੀਅਨ

(ਨੋਟ: ਬੇਸ਼ੱਕ ਅੱਜ ਦੇ ਸਮੇਂ ਵਿੱਚ ਗੁਰੂ ਸਾਹਿਬ ਦੇ ਜਨਮ ਸਬੰਧੀ ਇਹੋ ਜਿਹੇ ਵਿਵਾਦ ਵਿੱਚ ਪੈਣਾ ਸਿਆਣਪ ਨਹੀਂ ਸਮਝੀ ਜਾਂਦੀ, ਕਿਉਂਕਿ ਮੁੱਖ ਲੋੜ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ, ਅਸੂਲਾਂ, ਗੁਰਮਤਿ ਵੀਚਾਰਧਾਰਾ ਨੂੰ ਮੰਨਣ, ਸਮਝਨ ਦੀ ਹੈ ਨਾ ਕਿ ਵਿਵਾਦਤ ਮਸਲਿਆਂ ਨੂੰ ਉਛਾਲਣ ਦੀ, ਇਸ ਲੇਖ ਸਬੰਧੀ ਕਾਫੀ ਲੋਕਾਂ ਨੇ ਇਤਰਾਜ਼ ਕੀਤਾ ਹੈ ਕਿ ਇਸਨੂੰ ਛੱਪਣ ਲਈ ਨਾ ਭੇਜਿਆ ਜਾਵੇ, ਕੌਮ ਕੋਲ ਪਹਿਲੇ ਵਿਵਾਦ ਹੀ ਅਜੇ ਹੱਲ ਨਹੀਂ ਹੋ ਰਹੇ, ਪਰ ਦਾਸ ਸਮਝਦਾ ਹੈ ਕਿ ਇਹ ਵੀ ਇੱਕ ਬਦਕਿਸਮਤੀ ਹੋਵੇਗੀ ਕਿ ਸਿੱਖ ਧਰਮ ਦੇ ਬਾਨੀ ਦਾ ਜਨਮ ਬਾਰੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਇੱਕ ਰਾਏ ਨਾ ਹੋਵੇ ਤਾਂ ਸ਼ਰਮ ਦੀ ਗੱਲ ਹੈ। ਅੱਜ ਅਸੀਂ ਸਕੂਲਾਂ/ਕਾਲਜਾਂ ਵਿੱਚ ਅਤੇ ਬਚਪਨ ਵਿੱਚ ਵੀ ਬੱਚਿਆਂ ਨੂੰ ਯਾਦ ਕਰਵਾਉਂਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਜਨਮ

15 ਅਪ੍ਰੈਲ 1469 ਈ: ਹੋਇਆ ਸੀ, ਪਰ ਜੇ ਕੱਲ੍ਹ ਨੂੰ ਉਹਨਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਪੁੱਛ ਲਿਆ ਜੇ ਜਨਮ 15 ਅਪ੍ਰੈਲ਼ 1469 ਨੂੰ ਹੋਇਆ ਸੀ ਤਾਂ ਕੱਤਕ ਜਾਂ ਨਵੰਬਰ/ਅਕਤੂਬਰ ਵਿੱਚ ਕਿਉਂ ਮਨਾਇਆ ਜਾਂਦਾ ਹੈ ਤਾਂ ਸਾਡੇ ਕੋਲ ਜਵਾਨ ਨਹੀਂ ਹੋਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਇਸਦਾ ਨਿਰਣਾ ਕੌਮ ਪਹਿਲ ਦੇ ਅਧਾਰ ਤੇ ਕਰੇ ਸੋ ਇਹ ਲੇਖ ਜੋ ਸ. ਕਰਮ ਸਿੰਘ ਹਿਸਟੋਰੀਅਨ ਦਾ ਲਿਖਿਆ ਹੋਇਆ ਹੈ ਉਹਨਾਂ ਦੀ ਕਿਤਾਬ ਵਿੱਚੋਂ ਧੰਨਵਾਦ ਸਹਿਤ ਛਪਣ ਹਿੱਤ ਭੇਜਿਆ ਜਾ ਰਿਹਾ ਹੈ।- ਇਕਵਾਕ ਸਿੰਘ ਪੱਟੀ)

ਸਤਿਗੁਰੂ ਨਾਨਕ ਦੇਵ ਜੀ ਕਿਸ ਮਹੀਨੇ ਪ੍ਰਗਟ ਹੋਏ? ਕੱਤਕ ਕਿ ਵੈਸਾਖ ਵਿੱਚ? ਇਸਦਾ ਨਿਰਣਾ ਕੋਈ ਔਖੀ ਗੱਲ ਨਹੀਂ। ਇਸ ਵੇਲੇ ਤੀਕ ਜਿੰਨੀਆਂ ਪੁਰਾਣੀਆਂ ਲਿਖਤਾਂ ਮਿਲਦੀਆਂ ਹਨ, ਉਹਨਾਂ ਸਾਰੀਆਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਸਤਿਗੁਰੂ ਜੀ ਵਸਾਖ ਸੁਦੀ ਤਿੰਨ ਨੂੰ ਪ੍ਰਗਟ ਹੋਏ, ਪਰ ਇਹਨਾਂ ਦੇ ਉਲਟ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਪ੍ਰਗਟ ਹੋਣ ਦੀ ਤਾਰੀਖ ਕੱਤਕ ਪੂਰਨਮਾਸ਼ੀ ਮੰਨੀ ਹੈ। ਵੇਖਣਾ ਹੁਣ ਇਹ ਹੈ ਕਿ ਕਿਹੜੀ ਤਾਰੀਖ ਸ਼ੁੱਧ ਹੈ ਅਤੇ ਕਿਹੜੀ ਅਸ਼ੁੱਧ ਹੈ?

ਸੱਭ ਤੋਂ ਪੁਰਾਣੀ ਲਿਖਤ ਉਹ ਜਨਮ ਸਾਖੀ ਹੈ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਤੋਂ ਪਹਿਲਾਂ ਦੀ ਲਿਖੀ ਹੋਈ ਪ੍ਰਤੀਤ ਹੁੰਦੀ ਹੈ। ਇੱਕ ਪੋਥੀ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਲਿਖੀ ਗਈ ਸੀ, ਮੈਂ ਵੇਖੀ ਹੈ। ਇਹ ਪੋਥੀ ਕਿਸੇ ਪੁਰਾਤਨ ਪੋਥੀ ਦਾ ਉਤਾਰਾ ਸੀ, ਜੋ ਸ਼ਾਇਦ ਪੰਚਮ ਪਾਤਸ਼ਾਹ ਜੀ ਦੇ ਸਮੇਂ ਵਿੱਚ ਲਿਖੀ ਗਈ ਹੋਵੇ। ਪੁਰਾਣੀਆਂ ਜਨਮ ਸਾਖੀਆਂ ਜੋ ਮੈਂ ਵੇਖੀਆਂ ਹਨ, ਉਹ ਸਾਰੀਆਂ ਉਸ ਜਨਮ ਸਾਖੀ ਦੇ ਉਤਾਰੇ ਹਨ, ਜੋ ਪੰਚਮ ਪਾਤਸਾਹ ਜੀ ਦੇ ਸਮੇਂ ਲਿਖੀ ਗਈ ਸੀ। ਇਸ ਜਨਮ ਸਾਖੀ ਵਿੱਚ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵੈਸਾਖ ਸੁਦੀ ਤਿੰਨ ਦਿੱਤੀ ਹੈ।

ਇਸ ਪੁਰਾਣੀ ਲਿਖਤ ਤੋਂ ਉਤਰ ਕੇ ਦੂਜੀ ਪੁਰਾਣੀ ਲਿਖਤ ਜੋ ਮੈਂ ਵੇਖੀ ਹੈ, ਉਹ ਬਾਬਾ ਮਿਹਰਵਾਨ ਜੀ ਦੀ ਲਿਖੀ ਪੋਥੀ ਹੈ। ਬਾਬਾ ਮਿਹਰਵਾਨ ਜੀ ਪੰਚਮ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਜੀ ਦੇ ਸਮਕਾਲੀ ਸਨ। ਆਪ ਦੀ ਪੋਥੀ ਵਿੱਚ ਵੀ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵੈਸਾਖ ਸੁਦੀ ਤਿੰਨ ਹੀ ਦਿੱਤੀ ਹੈ।

ਇਸ ਤੋਂ ਬਿਨ੍ਹਾਂ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿੱਚ ਵੀ ਵੈਸਾਖ ਸੁਦੀ ਤਿੰਨ ਹੀ ਹੈ। ਮਹਿਮਾ ਪ੍ਰਕਾਸ਼ ਦਾ ਪਹਿਲਾ ਹਿੱਸਾ ਸੰਮਤ 1826 ਬਿ: ਵਿੱਚ ਲਿਖਿਆ ਗਿਆ ਸੀ, ਉਸ ਹਿੱਸੇ ਵਿੱਚ ਤਾਂ ਵੈਸਾਖ ਸੁਦੀ 3 ਤਾਰੀਖ ਮੰਨੀ ਹੈ, ਪਰ ਪਿੱਛਲਾ ਹਿੱਸਾ ਜੋ ਸੰਮਤ 1856 ਦੇ ਲੱਗ ਭਗ ਲਿਖਿਆ ਗਿਆ ਸੀ, ਉਸ ਵਿੱਚ ਭਾਈ ਬਾਲੇ ਦਾ ਵੀ ਨਾਮ ਆਇਆ। ਇਸ ਤੋਂ ਜਾਪਦਾ ਹੈ ਕਿ ਉਸ ਸਮੇਂ ਭਾਈ ਬਾਲੇ ਵਾਲੀ ਸਾਖੀ ਦਾ ਰਿਵਾਜ਼ ਹੋ ਚੱਲਿਆ ਸੀ।

ਪੁਰਾਣੀਆਂ ਲਿਖਤਾਂ ਮੈਂ ਹੋਰ ਭੀ ਵੇਖੀਆਂ ਸਨ, ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵੈਸਾਖ ਸੁਦੀ ਤਿੰਨ ਦਿੱਤੀ ਹੈ, ਪਰ ਉਹਨਾਂ ਸਾਰੀਆਂ ਵਿੱਚ ਪੁਰਾਣੀ ਜਨਮ ਸਾਖੀ ਦੀ ਹੀ ਨਕਲ ਕੀਤੀ ਗਈ ਹੈ, ਜੋ ਸਾਖੀ ਪੰਚਮ ਪਾਤਸਾਹ ਜੀ ਦੇ ਸਮੇਂ ਲਿਖੀ ਗਈ ਸੀ।

ਇਹਾਂ ਸੱਭ ਲਿਖਤਾਂ ਦੇ ਉਲਟ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਮੰਨਿਆ ਹੈ ਕਿ ਸਤਿਗੁਰੂ ਜੀ ਕੱਤਕ ਪੂਰਨਮਾਸ਼ੀ ਨੂੰ ਪ੍ਰਗਟ ਹੋਏ। ਜੇਕਰ ਗਹੁ ਨਾਲ ਇਸ ਜਨਮ ਸਾਖੀ ਨੂੰ ਪੜ੍ਹਿਆ ਜਾਵੇ ਤਾਂ ਸਹਿਜੇ ਪਤਾ ਲੱਗ ਜਾਂਦਾ ਹੈ ਕਿ ਇਹ ਜਨਮ ਸਾਖੀ ਕਦੋਂ ਕੁ ਲਿਖੀ ਹੋਵੇਗੀ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂ ਦੀ ਜੋ ਤਰਤੀਬ ਹੈ, ਉਹ ਪੰਚਮ ਪਾਤਸ਼ਾਹ ਜੀ ਦੀ ਬਣਾਈ ਹੋਈ ਹੈ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਕਈ ਥਾਈਂ ਉਸੇ ਤਰਤੀਬ ਨਾਲ ਸ਼ਬਦ ਦਿੱਤੇ ਹੋਏ ਹਨ, ਜਿਸ ਤਰਤੀਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਹਨ ਅਤੇ ਪਹਿਲੀ ਪਾਤਸ਼ਾਹੀ ਤੋਂ ਬਿਨ੍ਹਾਂ ਦੂਜੀਆਂ ਪਾਤਸ਼ਾਹੀਆਂ ਦੇ ਸ਼ਬਦ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਹਨ। ਮਸੰਦ ਸ਼ਬਦ ਸਿੱਖਾਂ ਵਿੱਚ ਪੰਚਮ ਪਾਤਸ਼ਾਹ ਜੀ ਦੇ ਸਮੇਂ ਤੋਂ ਪ੍ਰਚੱਲਿਤ ਹੋਇਆ ਹੈ, ਪਰ ਇਹ ਸ਼ਬਦ ਵੀ ਇਸ ਜਨਮ ਸਾਖੀ ਵਿੱਚ ਮਿਲਦਾ ਹੈ। ਕਸ਼ਮੀਰ ਵਾਲੀ ਸਾਖੀ ਅੱਖਰੋ-ਅੱਖਰ ਪੁਰਾਤਨ ਜਨਮ ਸਾਖੀ ਦੀ ਨਕਲ ਹੈ ਅਤੇ ਹੋਰ ਵੀ ਐਸੀਆਂ ਕਈ ਗੱਲਾਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਦਸਮੇਸ਼ ਜੀ ਦੇ ਸਮੇਂ ਵਿੱਚ ਹੀ ਲਿਖੀ ਗਈ ਹੋਵੇਗੀ, ਇਸ ਤੋਂ ਪਹਿਲਾਂ ਨਹੀਂ।

ਭਾਈ ਬਾਲੇ ਵਾਲੀ ਜਨਮ ਸਾਖੀ ਜੋ ਅੱਜ ਕਲ੍ਹ ਪਰਚੱਲਤ ਹੈ, ਇਸ ਵਿੱਚ ਤੇ ਅਸਲੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਬਹੁੱਤ ਭੇਦ ਹੈ। ਸਿੱਖਾਂ ਨੇ “ਪੁਰਾਤਨ ਜਨਮ ਸਾਖੀ” ਨੂੰ ਤਾਂ ਭੁਲਾ ਦਿੱਤਾ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਕੱਢ ਕੇ ਬਾਕੀ ਸਾਰੀ ਨੂੰ ਪ੍ਰਵਾਨ ਕਰ ਲਿਆ ਹੈ। ਜੇ ਕਰ ਭਾਈ ਬਾਲੇ ਵਾਲੀ ਅਸਲ ਜਨਮ ਸਾਖੀ ਨੂੰ ਵੇਖਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਸਦਾ ਲਿਖਣ ਵਾਲਾ ਕੋਈ ਹੰਦਾਲੀਆ ਹੈ ਅਤੇ ਜੇਕਰ ਬਾਲਾ ਹੰਦਾਲ ਜੀ ਦੇ ਪੁੱਤਰ ਦੀਆਂ ਪਰਚੀਆਂ ਤੇ ਇਸ ਜਨਮ ਸਾਖੀ ਨੂੰ ਰਲਾ ਕੇ ਪੜ੍ਹਿਆ ਜਾਵੇ ਤਾਂ ਸਾਫ਼ ਸਿੱਧ ਹੋ ਜਾਂਦਾ ਹੈ ਕਿ ਇਹ ਦੋਵੇਂ ਸਾਖੀਆਂ ਇੱਕ ਹੀ ਕਲਮ ਦੀਆਂ ਲਿਖੀਆਂ ਹੋਈਆਂ ਹਨ। ਜਿਸਦਾ ਅੰਤ੍ਰਿਵ ਭਾਵ ਸਤਿਗੁਰੂ ਜੀ ਨੂੰ ਛੋਟਾ ਤਟ ਬਾਬਾ ਹੰਦਾਲ ਨੂੰ ਵੱਡਾ ਸਿੱਧ ਕਰਨਾ ਹੈ।

ਇਸ ਲਈ ਕਿ ਜਨਮ ਸਾਖੀ ਸਿੱਖਾਂ ਵਿੱਚ ਸਹਿਜ ਨਾਲ ਪ੍ਰਚੱਲਿਤ ਹੋ ਸਕੇ, ਇਸ ਦਾ ਕਰਤਾ ਭਾਈ ਬਾਲਾ ਬਣਾਇਆ ਗਿਆ, ਜਿਸ ਨੂੰ ਸਤਿਗੁਰੂ ਜੀ ਦਾ ਸਾਥੀ ਬਣਾ ਕੇ ਪ੍ਰਮਾਣਿਕ ਬਨਾਉਣ ਦਾ ਯਤਨ ਕੀਤਾ ਗਿਆ, ਪਰ ਅਸਲੀ ਗੱਲ ਇਹ ਹੈ ਕਿ ਭਾਈ ਬਾਲ ਕੋਈ ਹੋਇਆ ਹੀ ਨਹੀਂ।

ਭਾਈ ਗੁਰਦਾਸ ਜੀ ਨੇ ਯਾਰਵੀਂ ਵਾਰ ਵਿੱਚ ਉਹਨਾਂ ਸੱਭ ਸਿੱਖਾਂ ਦੇ ਨਾਮ ਲਿਖੇ ਹਨ, ਜ੍ਹਿਨਾਂ ਦਾ ਕਿਸੇ ਨਾ ਕਿਸੀ ਪਾਤਸਾਹੀ ਨਾਲ ਸਬੰਧ ਰਿਹਾ ਹੈ। ਸਤਿਗੁਰੂ ਨਾਨਕ ਜੀ ਦੇ ਸਿੱਖਾਂ ਵਿੱਚੋਂ ਭਾਈ ਮਰਦਾਨੇ ਦਾ ਨਾਮ ਤਾਂ ਆਉਂਦਾ ਹੈ, ਪਰ ਭਾਈ ਬਾਲੇ ਦਾ ਨਾਮ ਕਿਤੇ ਨਹੀਂ ਆਉਂਦਾ। ਜਿਸ ਤੋਂ ਸਿੱਧ ਹੈ ਕਿ ਭਾਈ ਬਾਲਾ ਕੋਈ ਸੀ ਹੀ ਨਹੀਂ। ਇਸੇ ਤਰ੍ਹਾਂ ਕਿਸੇ ਵੀ ਪੁਰਾਣੀ ਲਿਖਤ ਵਿੱਚ ਭਾਈ ਬਾਲੇ ਦਾ ਨਾਮ ਨਹੀਂ ਆਉਂਦਾ, ਪਰ ਭਾਈ ਮਰਦਾਨੇ ਦਾ ਨਾਮ ਹਰ ਇੱਕ ਲਿਖਤ ਵਿੱਚ ਹੈ। ਅਣੋਖੀ ਗੱਲ ਹੈ ਕਿ ਸਤਿਗੁਰੂਜੀ ਦਾ ਐਸਾ ਨਿਕਟ ਵਰਤੀ ਸਿੱਖ ਹੋਵੇ ਤੇ ਭਾਈ ਗੁਰਦਾਸ ਜੀ ਜਾਂ ਕਿਸੇ ਪੁਰਾਤਨ ਸਿੱਖ ਨੂੰ ਉਸਦਾ ਪਤਾ ਨਾ ਹੋਵੇ।

ਚੂੰਕਿ ਬਾਬਾ ਹੰਦਾਲ ਜੀ ਦੇ ਪੁੱਤਰ ਬਿਧੀ ਚੰਦ ਨੇ ਆਪਣੇ ਪਿਤਾ ਨੂੰ ਸਤਿਗੁਰੂ ਜੀ ਨਾਲੋਂ ਵੱਡਾ ਸਿੱਧ ਕਰਨਾ ਸੀ, ਇਸ ਲਈ ਉਸਨੇ ਭਾਈ ਬਾਲੇ ਦਾ ਨਾਮ ਘੜ ਕੇ ਕਈ ਅਯੋਗ ਗੱਲਾਂ ਭਾਈ ਬਾਲੇ ਦੇ ਮੂੰਹੋਂ ਅਖਵਾਈਆਂ ਅਤੇ ਸਤਿਗੁਰੂ ਜੀ ਨੂੰ ਛੋਟਾ ਸਿੱਧ ਕਰਨ ਦੇ ਯਤਨ ਵਿੱਚ ਹੀ ਆਪ ਦੇ ਪ੍ਰਗਟ ਹੋਣ ਦਾ ਮਹੀਨਾ ਕੱਤਕ ਮੰਨਿਆ, ਜੋ ਹਿੰਦੂਆਂ ਦਾ ਬੜਾ ਭੈੜਾ ਮਹੀਨਾ ਗਿਣਿਆ ਜਾਂਦਾ ਹੈ। ਇੱਥੋਂ ਤੱਕ ਕੇ ਜਿਸ ਤ੍ਰੀਮਤ ਦੇ ਇਸ ਮਹੀਨੇ ਬਾਲਕ ਹੋਵੇ, ਉਸਨੂੰ ਘਰੋਂ ਕੱਢ ਦੇਣ ਦਾ ਹੁਕਮ ਹੈ। ਇਸ ਤੋਂ ਲੇਖਕ ਦਾ ਇਹ ਭਾਵ ਸੀ ਕਿ ਸਤਿਗੁਰੂ ਜੀ ਦਾ ਅਵਤਾਰ ਹੋਣਾ ਤਾਂ ਕਿਤੇ ਰਿਹਾ, ਪੈਦਾਇਸ਼ ਦੇ ਹਿਸਾਬ ਨਾਲ ਮਾਮੂਲੀ ਆਦਮੀ ਵੀ ਨਹੀਂ ਸਨ।

ਆਠਾਰਾਂ ਵਰ੍ਹੇ ਹੋਏ ਹਨ ਕਿ ਮੈਂ “ਕੱਤਕ ਕਿ ਵੈਸਾਖ” ਨਾਮੇ ਇੱਕ ਪੁਸਤਕ ਲਿਖੀ ਸੀ, ਜਿਸ ਵਿੱਚ ਮੈਂ ਸਿੱਧ ਕੀਤਾ ਸੀ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਹੰਦਾਲੀਆਂ ਦੀ ਲਿਖੀ ਹੋਈ ਹੈ, ਭਾਈ ਬਾਲਾ ਕੋਈ ਨਹੀਂ ਹੋਇਆ ਅਤੇ ਸਤਿਗੁਰੂ ਨਾਨਕ ਜੀ ਕੱਤਕ ਪੂਰਨਮਾਸ਼ੀ ਨੂੰ ਨਹੀਂ ਸਗੋਂ ਵੈਸਾਖ ਸੁਦੀ ਤਿੰਨ ਨੂੰ ਪ੍ਰਗਟ ਹੋਏ ਸਨ। ਜਿਸ ਸੱਜਣ ਨੇ ਵਿਸਥਾਰ ਨਾਲ ਇਸ ਗੱਲ ਦੀ ਖੋਜ ਕਰਨੀ ਹੋਵੇ, ਉਹ “ਕੱਤਕਮ ਕਿ ਵੈਸਾਖ’ ਨਾਮੇ ਕਿਤਾਬ ਨੂੰ ਪੜ੍ਹ ਵੇਖੇ।

ਮੁਕਦੀ ਗੱਲ ਇਹ ਹੈ ਕਿ ਵੈਸਾਖ ਸੁਦੀ 3 ਨੂੰ ਗੁਰੂ ਨਾਨਕ ਸਾਹਿਬ ਦਾ ਜਨਮ ਪੰਚਮ ਪਾਤਸਾਹੀ ਦੇਸਮੇਂ ਸ਼ੁੱਧ ਮੰਨਿਆ ਜਾਂਦਾ ਸੀ। ਇਹੋ ਤਾਰੀਖ ਪੁਰਾਤਨ ਸਿੱਖਾਂ ਵਿੱਚ ਪ੍ਰਚੱਲਿਤ ਸੀ। ਕੱਤਕ ਪੂਰਨਮਾਸ਼ੀ ਦਾ ਰਿਵਾਜ਼ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਤੁਰਿਆ, ਜੋ ਹੰਦਾਲੀਆਂ ਦੀ ਲਿਖੀ ਹੋਈ ਤੇ ਹੋਛੇ ਭਾਵ ਨਾਲ ਲਿਖੀ ਹੋਈ ਹੈ। ਇਸ ਲਈ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵੈਸਾਖ ਸੁਦੀ 3 ਹੀ ਹੈ, ਕੱਤਕ ਪੂਰਨਮਾਸ਼ੀ ਨਹੀਂ।

ਮੂਲ ਲੇਖਕ: ਕਰਮ ਸਿੰਘ ਹਿਸਟੋਰੀਅਨ
ਪੁਸਤਕ ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ
ਭਾਗ ਪਹਿਲਾ ਵਿੱਚੋਂ ਧੰਨਵਾਦ ਸਹਿਤ।
-ਇਕਵਾਕ ਸਿੰਘ ਪੱਟੀ
ਜੋਧ ਨਗਰ, ਸੁਲਤਾਨਵਿੰਡ ਰੋਡ,

 
< Prev   Next >

Advertisements

Advertisement
Advertisement
Advertisement
Advertisement
Advertisement