ਲੰਡਨ ‘ਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਚ ਮਹਾਨ ਗੁਰਮਤਿ ਸਮਾਗਮ ਆਯੋਜਿਤ |
|
|
ਲੰਡਨ -10ਸਤੰਬਰ-(MDP)- ਬਾਬਾ ਈਸ਼ਰ ਸਿੰਘ ਜੀ ਰਾੜਾ
ਸਾਹਿਬ ਵਾਲਿਆਂ ਦੀ 48ਵੀਂ ਸਾਲਨਾ ਬਰਸੀ ਐਸ.ਕੇ.ਐਲ.ਪੀ ਗਰਾਊਂਡ ਨੌਰਥੋਲਟ ਲੰਡਨ ਵਿੱਚ
ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਤਿੰਨ ਦਿਨ ਗੁਰਮਤਿ ਸਮਾਗਮ ਕਰ ਬੜੀ ਸ਼ਰਧਾ ਭਾਵਨਾ
ਪੂਰਵਕ ਨਾਲ ਮਨਾਈ। ਨੌਰਥੋਲਟ ਦੇ ਗਰਾਊਂਡ ਵਿੱਚ ਵੱਡੇ ਸ਼ਾਮਿਆਨਿਆਂ ਦੀ ਛਾਂਹ ਹੇਠ ਸ਼ਬਦ
ਗੁਰੂ ਦੀ ਸੋਹਣੀ ਪਾਲਕੀ ਸੁਸ਼ੋਭਿਤ ਕੀਤੀ ਗਈ ਸੀ। ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ
ਭੋਗ ਪਾਏ ਗਏ।
ਸਮਾਗਮ ਵਿੱਚ ਪਦਮ ਸ਼੍ਰੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ
ਨੇ ਕਿਹਾ ਕਿ ਪਰ-ਉਪਕਾਰੀ ਹੋਣਾ ਮਨੁੱਖ ਦਾ ਸਭ ਤੋਂ ਸਰਬ ਉੱਤਮ ਗੁਣ ਹੈ। ਪਰ-ਉਪਕਾਰੀ
ਸ਼ਖਸੀਅਤਾਂ ਨੂੰ ਇਸੇ ਕਰਕੇ ਜਾਣਿਆ ਜਾਂਦਾ ਹੈ ਕਿ ਉਨ੍ਹਾਂ ਦੇ ਅੰਦਰ ਮਨੁੱਖਤਾ ਦਾ ਦਰਦ
ਉਛਾਲੇ ਮਾਰ ਰਿਹਾ ਹੁੰਦਾ ਹੈ।
ਇਸ ਮੌਕੇ ਪੰਥਕ ਬੁਲਾਰੇ ਸ ਭਗਵਾਨ ਸਿੰਘ ਜੌਹਲ ਨੇ ਬਾਬਾ ਈਸ਼ਰ ਸਿੰਘ ਦੇ ਮਾਨਵਵਾਦੀ
ਗੁਣਾਂ ਨੂੰ ਉਜਾਗਰ ਕੀਤਾ। ਜੈਕਾਰਿਆਂ ਦੀ ਗੂੰਜ ਵਿੱਚ ਸੰਤ ਸੀਚੇਵਾਲ ਵੱਲੋਂ ਪੰਜਾਬ ਵਿੱਚ
ਹੜ੍ਹ ਪੀੜਤ ਲੋਕਾਂ ਲਈ ਕੀਤੀ ਮਦਦ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾੜਾ ਸਾਹਿਬ
ਸੰਪਰਦਾ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਨੇ ਕਥਾ ਕੀਰਤਨ ਨਾਲ ਸੰਗਤਾਂ ਨੂੰ
ਨਿਹਾਲ ਕੀਤਾ। ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ
ਸਿੰਘ ਵੱਲੋਂ ਗੁਰਮਤਿ ਅਨੁਸਾਰ ਕਥਾ ਕੀਤੀ ਗਈ। ਪ੍ਰਬੰਧਕਾਂ ਵੱਲੋਂ ਭਾਸ਼ਣ ਅਤੇ ਧੰਨਵਾਦ
ਕਿਤਾਬ "ਨਾਮ ਸਿਮਰਨ ਦੀਨ ਜੁਗਤੀਆਂ" ਤੇ ਗੱਲਬਾਤ ਕੀਤੀ ਗਈ।
ਗੁਰਮਤਿ ਸਮਾਗਮ ਦੌਰਾਨ ਅੰਮ੍ਰਿਤ ਵੇਲਾ ਤੋਂ ਸੰਧਿਆ ਵੇਲੇ ਤੱਕ ਭਾਈ ਜੀਵਨ ਸਿੰਘ
ਬਟਾਲਾ ਵਾਲੇ, ਭਾਈ ਸਤਨਾਮ ਸਿੰਘ ਜੀ ਖੁਆਰਕਾ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਮਹਾਦੀਪ
ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਗੁਰਵਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ
ਸਾਹਿਬ, ਭਾਈ ਨਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਸੰਤ ਗੁਰਵਿੰਦਰ ਪਾਲ ਸਿੰਘ
ਜੀ ਨਿਰਮਲ ਕੁਟੀਆ, ਭਾਈ ਅਮਰਜੀਤ ਸਿੰਘ ਜੀ ਨਾਨਕਸਰ ਵਾਲੇ, ਸੰਤ ਹਰੀ ਸਿੰਘ ਜੀ, ਰੰਧਾਵਾ
ਵਾਲੇ, ਆਤਮ ਕਿਰਨ ਦਰਬਾਰ ਵਿੱਚ ਭਾਈ ਸਤਨਾਮ ਸਿੰਘ ਖੋਰਕਾ, ਭਾਈ ਮਹਾਦੀਪ ਸਿੰਘ ਜੀ
ਹਜ਼ੂਰੀ ਰਾਗੀ, ਭਾਈ ਗੁਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ, ਬੀਬੀ ਜਸਦੀਪ ਕੋਰ, ਆਦਿ ਨੇ
ਹਾਜ਼ਰੀ ਭਰੀ। ਭਾਈ ਇੰਦਰਜੀਤ ਸਿੰਘ, ਸ ਕੁਲਵੰਤ ਸਿੰਘ ਮੁਠੱਡਾ, ਜਸਰਾਜ ਸਿੰਘ,
ਪਿੰਗਲਵਾੜਾ ਸੰਸਥਾ ਯੂ.ਕੇ ਦੇ ਸ ਜੁਗਰਾਜ ਸਿੰਘ ਸ਼ਰਨ ਨੇ ਸਮੂਹ ਪ੍ਰਬੰਧਕਾਂ ਤੇ ਆਈਆਂ
ਸੰਗਤਾਂ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਸੈਂਕੜੇ ਵਲੰਟੀਅਰ ਸੇਵਾਦਾਰ ਲਗਾਤਾਰ
ਤਿੰਨ ਅਤਿ ਦੀ ਪੈ ਰਹੀ ਗਰਮੀ ਵਿੱਚ ਸੇਵਾਵਾਂ ਨਿਭਾਉਂਦੇ ਰਹੇ।
|