73 ਦੇ ਹੋਏ PM ਮੋਦੀ, ਦਲਾਈ ਲਾਮਾ ਨੇ ਦਿੱਤੀ ਜਨਮ ਦਿਨ ਦੀ ਵਧਾਈ |
|
|
 ਧਰਮਸ਼ਾਲਾ -17ਸਤੰਬਰ-(MDP)-ਤਿੱਬਤ ਦੇ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਦੇ ਜਨਮ ਦਿਨ 'ਤੇ ਐਤਵਾਰ ਨੂੰ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ
ਹੋਣ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ 'ਚ ਸਫ਼ਲਤਾ ਪਾਉਣ ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ 73 ਸਾਲ ਦੇ ਹੋ ਗਏ ਹਨ। ਦਲਾਈ ਲਾਮਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ
ਕੇ ਭਾਰਤ ਦੀ ਪ੍ਰਧਾਨਗੀ 'ਚ ਜੀ20 ਦੇ ਸਫ਼ਲ ਆਯੋਜਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਦਲਾਮੀ ਲਾਮਾ ਨੇ ਕਿਹਾ ਕਿ ਇਹ ਵਿਸ਼ਾ ਮੇਰੇ ਵਿਚਾਰਾਂ ਨਾਲ ਮੇਲ ਖਾਂਦਾ ਹੈ। ਮੈਂ
ਮਨੁੱਖਤਾ ਦੇ ਇਕ ਹੋਣ 'ਤੇ ਵਿਸ਼ਵਾਸ ਕਰਦਾ ਹੈ। ਉਨ੍ਹਾਂ ਨੇ ਤਿੱਬਤੀਆਂ ਨੂੰ 6 ਦਹਾਕੇ ਤੋਂ
ਵੱਧ ਤੱਕ ਸ਼ਰਨ ਦੇਣ ਲਈ ਭਾਰਤ ਦਾ ਧੰਨਵਾਦ ਜ਼ਾਹਰ ਕੀਤਾ ਅਤੇ ਨਾਲ ਹੀ ਭਾਰਤ ਦੇ ਅਹਿੰਸਾ
ਅਤੇ ਦਇਆ ਦੇ ਸਿਧਾਂਤਾਂ ਲਈ ਇਸ ਦੀ ਸ਼ਲਾਘਾ ਕੀਤੀ। ਤਿੱਬਤ ਦੇ ਅਧਿਆਤਮਿਕ ਗੁਰੂ ਨੇ ਕਿਹਾ ਕਿ ਭਾਰਤ ਦੀ ਅਹਿੰਸਾ ਅਤੇ ਦਇਆ ਦੀ ਸੰਸਕ੍ਰਿਤੀ
1000 ਸਾਲ ਤੋਂ ਵੱਧ ਪੁਰਾਣੀ ਹੈ। ਧਰਤੀ 'ਤੇ ਸਭ ਤੋਂ ਵੱਡੇ ਲੋਕਤੰਤਰ ਅਤੇ ਸਭ ਤੋਂ ਵੱਧ
ਆਬਾਦੀ ਵਾਲੇ ਦੇਸ਼ ਦੇ ਰੂਪ ਵਿਚ ਭਾਰਤ ਦੁਨੀਆ ਲਈ ਇਕ ਉਦਾਹਰਣ ਪੇਸ਼ ਕਰਦਾ ਹੈ। ਇਸ ਦਾ
ਅੰਤਰ-ਧਾਰਮਿਕ ਸਦਭਾਵਨਾ ਦਾ ਲੰਬਾ ਇਤਿਹਾਸ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਚੰਗੀ
ਸਿਹਤ ਦੀ ਪ੍ਰਾਰਥਨਾ ਕੀਤੀ, ਨਾਲ ਹੀ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿਚ ਉਨ੍ਹਾਂ
ਦੇ ਸਫ਼ਲ ਰਹਿਣ ਦੀ ਕਾਮਨਾ ਕੀਤੀ।
|