:: ਇਸ ਸਾਲ ਚਾਰਧਾਮ ਯਾਤਰਾ ਦੌਰਾਨ ਹੁਣ ਤੱਕ 200 ਤੀਰਥ ਯਾਤਰੀਆਂ ਦੀ ਗਈ ਜਾਨ   :: ਪੂਰੀ ਸ਼ਾਨੋ-ਸ਼ੌਕਤ ਨਾਲ ਹੋਵੇਗਾ ਰਾਮਲੱਲਾ ਮੂਰਤੀ ਸਥਾਪਨਾ ਸਮਾਰੋਹ, ਮਸ਼ਹੂਰ ਹਸਤੀਆਂ ਨੂੰ ਮਿਲੇਗਾ ਸੱਦਾ   :: ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਨਵੇਂ ਸੰਸਦ ਭਵਨ ਚ ਉਪ-ਰਾਸ਼ਟਰਪਤੀ ਨੇ ਲਹਿਰਾਇਆ ਤਿਰੰਗਾ, ਦੇਖੋ ਤਸਵੀਰਾਂ   :: CWC ਨੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚ ਜਤਾਈ ਕਾਂਗਰਸ ਦੀ ਜਿੱਤ ਦੀ ਉਮੀਦ   :: 73 ਦੇ ਹੋਏ PM ਮੋਦੀ, ਦਲਾਈ ਲਾਮਾ ਨੇ ਦਿੱਤੀ ਜਨਮ ਦਿਨ ਦੀ ਵਧਾਈ   :: SC ਨੇ ਪਟਾਕਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਸੰਬੰਧੀ ਆਦੇਸ਼ ਚ ਦਖ਼ਲਅੰਦਾਜ਼ੀ ਤੋਂ ਕੀਤਾ ਇਨਕਾਰ   :: CBI ਨੇ ਗ੍ਰਿਫ਼ਤਾਰ ਰੇਲਵੇ ਅਧਿਕਾਰੀ ਦੇ ਘਰੋਂ 2.61 ਕਰੋੜ ਰੁਪਏ ਕੀਤੇ ਜ਼ਬਤ   :: ਚੰਦਰਯਾਨ-3 ਅਤੇ ਜੀ20 ਸੰਮੇਲਨ ਦੀ ਸਫ਼ਲਤਾ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਕੇਜਰੀਵਾਲ   :: PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਦੋ-ਪੱਖੀ ਗੱਲਬਾਤ, ਆਖੀ ਇਹ ਗੱਲ   :: ਹਿਮਾਚਲ ਦੀ ਆਫ਼ਤ ਨੂੰ ਰਾਸ਼ਟਰੀ ਆਫ਼ਤ ਐਲਾਨ ਕੇ ਵਿਸ਼ੇਸ਼ ਰਾਹਤ ਪੈਕੇਜ ਦਿਓ, CM ਸੁੱਖੂ ਦੀ PM ਮੋਦੀ ਨੂੰ ਅਪੀਲ   :: G20 Summit : ਅੱਤਵਾਦ ਦਾ ਕੋਈ ਵੀ ਰੂਪ ਪ੍ਰਵਾਨ ਨਹੀਂ   :: ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਖ਼ਬਰਾਂ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ   :: ਪੁਰਾਣਾਂ ਤੋਂ ਲੈ ਕੇ ਹੁਣ ਤੱਕ ਭਾਰਤ ਨੇ ਕੀਤਾ ਲੰਬਾ ਸਫ਼ਰ ਤੈਅ   :: ਤੇਜ਼ਾਬ ਨਾਲ ਹਮਲਾ ਸਭ ਤੋਂ ਗੰਭੀਰ ਅਪਰਾਧਾਂ ਚੋਂ ਇਕ : ਹਾਈ ਕੋਰਟ   :: ਭਾਰਤ, ਇੰਡੀਆ ਜਾਂ ਹਿੰਦੁਸਤਾਨ, ਸਾਰਿਆਂ ਦਾ ਮਤਲਬ ਮੁਹੱਬਤ ਹੈ: ਰਾਹੁਲ ਗਾਂਧੀ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੋਦੀ ਸਰਕਾਰ ਨਾ ਤਾਂ 15-15 ਲੱਖ ਰੁਪਏ ਦੇ ਸਕੀ ਅਤੇ ਨਾ ਹੀ ਕਾਲਾ ਧਨ ਵਾਪਸ ਲਿਆ ਸਕੀ : ਭਗਵੰਤ ਮਾਨ PRINT ਈ ਮੇਲ
2023_7image_14_28_405670843bhagwantmannbnew-ll.jpgਛੱਤੀਸਗੜ੍ਹ/ਜਲੰਧਰ -17ਸਤੰਬਰ-(MDP)- ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਇਹ ਨਾ ਤਾਂ ਜਨਤਾ ਨੂੰ 15-15 ਲੱਖ ਰੁਪਏ ਦੇ ਸਕੀ ਅਤੇ ਨਾ ਹੀ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆ ਸਕੀ। ਉਹ ਸ਼ਨੀਵਾਰ ਛੱਤੀਸਗੜ੍ਹ ਵਿਚ ਆਮ ਆਦਮੀ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਦੀਆਂ ਆਮ ਚੋਣਾਂ ਵਿਚ ਹੁਣ ਸਿਸਟਮ ਨੂੰ ਬਦਲਣ ਦੀ ਲੋੜ ਹੈ।

70 ਸਾਲਾਂ ਵਿਚ ਜਨਤਾ ਲਈ ਕੁਝ ਨਹੀਂ ਕੀਤਾ ਗਿਆ। ਹੁਣ ਜਨਤਾ ਨੇ ਸਿਰਫ ਭਾਜਪਾ ਤੋਂ ਕੁਰਸੀਆਂ ਲੈ ਕੇ ਆਮ ਆਦਮੀ ਪਾਰਟੀ ਨੂੰ ਸੌਂਪਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਡੇਢ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਅਤੇ ਆਉਂਦਿਆਂ ਹੀ ਇਸ ਨੇ ਪਹਿਲੇ 6 ਮਹੀਨਿਆਂ ਵਿਚ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਦਿੱਤੀ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਿੱਲੀ ਵਿਚ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ।  ਇਸ ਸਮੇਂ ਪੰਜਾਬ ਦੇ 85 ਤੋਂ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਅਸੀਂ ਦਿੱਲੀ ਸਰਕਾਰ ਦੇ ਤਜਰਬਿਆਂ ਤੋਂ ਸਿੱਖਿਆ ਲੈਂਦੇ ਹੋਏ ਪੰਜਾਬ ਵਾਸੀਆਂ ਦੀ ਭਲਾਈ ਲਈ ਕੰਮ ਕਰਨੇ ਸ਼ੁਰੂ ਕੀਤੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ 664 ਆਮ ਆਦਮੀ ਕਲੀਨਿਕ ਖੁੱਲ੍ਹ ਚੁੱਕੇ ਹਨ ਅਤੇ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲੀਨਿਕਾਂ ਵਿਚ 40 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ 15-15 ਲੱਖ ਰੁਪਏ ਦੇਣ ਅਤੇ ਕਾਲਾ ਧਨ ਵਾਪਸ ਲਿਆਉਣ ਦੇ ਵਾਅਦੇ ਜੁਮਲੇ ਸਾਬਤ ਹੋਏ ਹਨ, ਜਦੋਂਕਿ ਹੁਣ ਕੇਜਰੀਵਾਲ ਅਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਮੈਡੀਕਲ ਸਹੂਲਤਾਂ ਅਤੇ ਮੁਫ਼ਤ ਸਿੱਖਿਆ ਦਿੱਤੀ ਹੈ ਤਾਂ ਇਹ ਲੋਕ ਕਹਿ ਰਹੇ ਹਨ ਕਿ ਅਸੀਂ ਰਿਓੜੀਆਂ ਵੰਡ ਰਹੇ ਹਾਂ।

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਭਾਜਪਾ ਵਾਲੇ ਮੁੜ ਨਵੇਂ-ਨਵੇਂ ਜੁਮਲੇ ਸੁਣਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨਗੇ। ਇਨ੍ਹਾਂ ਨੇ ਲੋਕਾਂ ਨੂੰ ਨੌਕਰੀਆਂ ਤਾਂ ਦਿੱਤੀਆਂ ਨਹੀਂ, ਸਗੋਂ ਸਿਰਫ ਲੁੱਟਣ ਦਾ ਹੀ ਕੰਮ ਕੀਤਾ ਹੈ। ਦਿੱਲੀ ਵਿਚ ਸਿੱਖਿਆ ਇੰਨੀ ਵਧੀਆ ਹੋ ਗਈ ਹੈ ਕਿ ਇਕ ਜੱਜ ਦਾ ਬੇਟਾ, ਇਕ ਕੁਲੈਕਟਰ ਦਾ ਬੇਟਾ ਅਤੇ ਇਕ ਝੁੱਗੀ ਵਿਚ ਰਹਿਣ ਵਾਲੇ ਵਿਅਕਤੀ ਦਾ ਬੇਟਾ ਇਕੋ ਬੈਂਚ ’ਤੇ ਬੈਠ ਕੇ ਸਿੱਖਿਆ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਦਲਾਅ ਦੀ ਲਹਿਰ ਚੱਲੀ ਸੀ ਅਤੇ ਆਮ ਆਦਮੀ ਪਾਰਟੀ ਸੱਤਾ ਵਿਚ ਆ ਗਈ ਸੀÍ ਅਜਿਹੀ ਹੀ ਲਹਿਰ ਹੁਣ ਛੱਤੀਸਗੜ੍ਹ ਵਿਚ ਵੀ ਚੱਲ ਰਹੀ ਹੈ। ਪੰਜਾਬ ਵਿਚ ਨੌਕਰੀਆਂ ਮੈਰਿਟ ਤੇ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ। ਹੁਣ ਕੋਈ ਭਾਈ-ਭਤੀਜਾਵਾਦ ਨਹੀਂ ਹੋ ਰਿਹਾ। ਹੁਣ ਨਾ ਤਾਂ ਪੈਸਾ ਚੱਲਦਾ ਹੈ ਅਤੇ ਨਾ ਹੀ ਸਿਫ਼ਾਰਿਸ਼ਾਂ। ਪਿਛਲੀਆਂ ਸਰਕਾਰਾਂ ਦੌਰਾਨ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਸੀ ਪਰ ਹੁਣ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ’ਤੇ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿਤਾ ਜਾਂ ਦਾਦਾ ਸਿਆਸਤ ਵਿਚ ਨਹੀਂ ਸਨ। ਅਸੀਂ ਸੁਧਾਰ ਕਰਨ ਲਈ ਨਿਕਲੇ ਹਾਂ ਅਤੇ ਆਮ ਘਰਾਂ ਨਾਲ ਸਬੰਧਤ ਹਾਂ।

 
< Prev   Next >

Advertisements