ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ |
|
|
 ਨਵੀਂ ਦਿੱਲੀ -04ਨਵੰਬਰ-(MDP)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ
ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਿਆਜ਼ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸ਼ੁੱਕਰਵਾਰ
ਨੂੰ ਕਿਹਾ ਕਿ ਇਸ 'ਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ
'ਐਕਸ' 'ਤੇ ਪੋਸਟ ਕੀਤਾ,''ਦੀਵਾਲੀ ਹਫ਼ਤਾ ਭਰ ਦੂਰ ਹੈ ਪਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ
ਕੀਮਤ 'ਚ ਪਹਿਲਾਂ ਨਾਲੋਂ ਅੱਗ ਲੱਗੀ ਹੋਈ ਹੈ। ਪਿਆਜ਼ ਦੀ ਕੀਮਤ ਅਚਾਨਕ ਬਹੁਤ ਤੇਜ਼ੀ
ਨਾਲ ਵਧਣ ਲੱਗੀ ਹੈ, ਜਦੋਂ ਕਿ ਭਾਰਤ ਦੂਜਾ ਸਭ ਤੋਂ ਵੱਡਾ ਪਿਆਜ਼ ਉਤਪਾਦਕ ਦੇਸ਼ ਹੈ।''
ਪ੍ਰਿਯੰਕਾ ਗਾਂਧੀ ਨੇ ਸਵਾਲ ਕੀਤਾ,''ਪਿਛਲੇ ਸਾਲ ਸਾਡੇ ਕਿਸਾਨ ਭਰਾਵਾਂ ਨੇ 31 ਲੱਖ
ਮੀਟ੍ਰਿਕ ਟਨ ਪਿਆਜ਼ ਪੈਦਾ ਕੀਤਾ। ਉਹ ਕਿੱਥੇ ਹੈ? ਜਗਤ ਸੇਠ ਦੇ ਗੋਦਾਮ 'ਚ? ਜਾਂ
ਸਾਂਭ-ਸੰਭਾਲ ਦੀ ਲਾਪਰਵਾਹੀ ਕਾਰਨ ਸੜ ਗਿਆ ਸਰਕਾਰੀ ਗੋਦਾਮ 'ਚ?'' ਉਨ੍ਹਾਂ ਕਿਹਾ,''ਦੂਜੇ
ਪਾਸੇ ਖੰਡ ਤੋਂ ਇਲਾਵਾ ਅਰਹਰ ਅਤੇ ਉੜਦ ਦੀਆਂ ਦਾਲਾਂ ਵੀ ਆਮ ਨਾਗਰਿਕ ਦੀ ਪਹੁੰਚ ਦੇ
ਬਾਹਰ ਚੱਲ ਰਹੀਆਂ ਹਨ। ਆਦਮੀ ਕੀ ਖਾਏਗਾ ਅਤੇ ਕੀ ਖੁਆਏਗਾ? ਤਿਉਹਾਰ ਦੀ ਖੁਸ਼ੀ ਕਿਵੇਂ
ਮਨਾਏਗਾ? ਸਰਕਾਰ ਜਵਾਬ ਦੇਵੇ।''
|