:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਭੁਚਾਲ ਸੁਰੱਖਿਅਤ ਭਵਨ : ਸਮੱਸਿਆ ਅਤੇ ਅਗਲਾ ਰਸਤਾ PRINT ਈ ਮੇਲ

         
2473811662_22836e1e1c

ਭੂਮਿਕਾ ਭੁਚਾਲਾਂ ਤੋਂ ਬਾਅਦ ਸਰਕਾਰੀ ਏਜੰਸੀਆਂ ਭਵਿੱਖ ਵਿੱਚ ਅਜਿਹੀ ਤਬਾਹੀ ਨੂੰ ਘੱਟ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕਰਦੀਆਂ ਹਨ। ਟੀ.ਵੀ. ਚੈਨਲਾਂ ਅਤੇ ਅਖਬਾਰਾਂ ਵਾਲਿਆਂ ਵੱਲੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ, ਸਾਰੇ ਦੇਸ਼ ਵਿੱਚ ਵਰਕਸ਼ਾਪਾਂ ਅਤੇ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਯਕੀਨ ਹੁੰਦਾ ਹੈ ਕਿ ਭੁਚਾਲ ਸੁਰੱਖਿਆ ਦੀ  ਸਮੱਸਿਆ ਨਾਲ ਨਜਿੱਠਿਆ ਜਾ ਰਿਹਾ ਹੈ, ਪਰ ਅਗਲੇ ਵੱਡੇ ਭੁਚਾਲ ਤੱਕ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਪਿਛਲੀ ਘਟਨਾ ਤੋਂ ਬਾਅਦ ਅਸਲ ਵਿੱਚ ਕੁਝ ਵੀ ਨਹੀਂ ਕੀਤਾ ਗਿਆ।

 

ਇਸ ਤੋਂ ਭਾਵ ਇਹ ਹੈ ਕਿ ਭਾਰਤ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਦਾ? ਪਰ ਇਸ ਦਾ ਉ¤ਤਰ ਹੈ :   ਅਸੀਂ ਇਸ ਸਮੱਸਿਆ  ਨੂੰ ਹੱਲ ਕਰ ਸਕਦੇ ਹਾਂ, ਪਰ ਇਹ ਸਭ ਕੁਝ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਇਹ ਲੇਖ ਇਨ੍ਹਾਂ ਮਸਲਿਆਂ ਨੂੰ ਉਭਾਰਦਾ ਹੈ ਅਤੇ ਅੱਗੋਂ ਕੀ ਹੋਣਾ ਚਾਹੀਦਾ ਹੈ, ਉਸ ਬਾਰੇ ਵਿਚਾਰ-ਚਰਚਾ ਪੇਸ਼ ਕਰਦਾ ਹੈ।
ਇਤਿਹਾਸਕ ਪਰਿਪੇਖ ਅਤੇ ਮੌਜੂਦਾ ਸਥਿਤੀ : ਗੁਜਰਾਤ ਦੇ ਭੁੱਜ ਵਿੱਚ 2001 ਵਿੱਚ ਆਏ ਭੁਚਾਲ ਨੇ 13,000 ਤੋਂ ਵੱਧ ਜਾਨਾਂ ਲਈਆਂ। ਸਭ ਤੋਂ ਜ਼ਿਆਦਾ ਮੌਤਾਂ ਕੱਛ ਅਤੇ ਸੌਰਾਸ਼ਟਰ ਵਿੱਚ ਹੋਈਆਂ। ਭੁਚਾਲ ਵਾਲੀ ਥਾਂ ਤੋਂ ਤਕਰੀਬਨ 200 ਕਿਲੋਮੀਟਰ ਦੂਰ ਸਥਿਤ ਅਹਿਮਦਾਬਾਦ ਵਿੱਚ 800 ਤੋਂ ਵੀ ਜ਼ਿਆਦਾ ਲੋਕ ਮਾਰੇ ਗਏ। ਦਿਲਚਸਪ ਗੱਲ ਇਹ ਹੈ ਕਿ ਅਹਿਦਾਬਾਦ ਵਿੱਚ ਭੁਚਾਲ ਦੌਰਾਨ ਪੁਰਾਣੀਆਂ ਇਮਾਰਤਾਂ ਵਿੱਚੋਂ ਕੋਈ ਵੀ ਤਬਾਹ ਨਹੀਂ ਹੋਈ, ਸਗੋਂ ਹਾਲ ਹੀ ਦੇ ਸਾਲਾਂ ਵਿੱਚ ਅਹਿਮਦਾਬਾਦ ਵਿੱਚ ਵਿਵਸਥਤ ਖੇਤਰ (ਜਿਸ ਵਿੱਚ ਡਿਵੈਲਪਰ,  ਆਰਟੀਟੈਕਟਸ ਅਤੇ ਇੰਜੀਨੀਅਰ ਸ਼ਾਮਿਲ ਹਨ) ਦੁਆਰਾ ਬਣਾਈਆਂ ਗਈਆਂ 130 ਬਹੁ-ਮੰਜ਼ਲੀ ਇਮਾਰਤਾਂ ਢਹਿ-ਢੇਰੀ ਹੋਈਆਂ ਸਨ। ਜਿਨ੍ਹਾਂ ਕਾਰਨ ਇੰਨੀਆਂ ਮੌਤਾਂ ਹੋਈਆਂ। ਭਾਰਤ ਵਿੱਚ ਭੁਚਾਲ ਸਮੱਸਿਆ ਦੀ ਇਹ ਸਾਫ਼ ਸਪੱਸ਼ਟ ਤਸਵੀਰ ਹੈ :  ਆਮ ਜਨਤਾ ਅਤੇ ਅਨਪੜ੍ਹ ਮਿਸਤਰੀਆਂ ਦੁਆਰਾ ਹੀ ਕੀਤੀ ਗਈ ਅਸੁਰੱਖਿਅਤ ਉਸਾਰੀ ਨਹੀਂ, ਸਗੋਂ ਪੇਸ਼ਾਵਰ ਆਰਟੀਟੈਕਟਸ ਅਤੇ ਇੰਜੀਨੀਅਰਾਂ ਦੁਆਰਾ ਤਿਆਰ ਕੀਤੀਆਂ ਅਸੁਰੱਖਿਅਤ ਉਸਾਰੀਆਂ ਵੀ ਜ਼ਿੰਮੇਵਾਰ ਹਨ।
ਬਲੋਚਿਸਤਾਨ ਵਿੱਚ 1931 ਦੇ ਭੁਚਾਲ ਤੋਂ ਬਾਅਦ, ਕੋਇਟਾ ਵਿੱਚ ਕਈ ਭੁਚਾਲ ਪ੍ਰਤਿਰੋਧਕ ਰੇਲਵੇ ਕੁਆਟਰ ਤਿਆਰ ਕੀਤੇ  ਗਏ ਸਨ। (ਕੁਮਾਰ 1933, ਜੈਨ 2002)। 1955 ਵਿੱਚ ਆਏ ਭੁਚਾਲ ਤੋਂ ਬਚਣ ਲਈ ਕੋਇਟਾ ਵਿੱਚ ਸਿਰਫ ਇਹ ਹੀ ਉਸਾਰੀਆਂ ਸਨ, ਜਿਸ ਵਿੱਚ 25,000 ਲੋਕਾਂ ਦੀਆਂ ਜਾਨਾਂ ਗਈਆਂ ਸਨ। ਸਾਡੇ ਦੇਸ਼ ਨੇ 70 ਸਾਲ ਪਹਿਲਾਂ ਹੀ ਇਹ ਜਾਣ  ਲਿਆ ਸੀ ਕਿ ਭੁਚਾਲ ਪ੍ਰਤਿਰੋਧਕ ਘਰ ਬਣਾਉਣੇ ਸੰਭਵ ਹਨ, ਪਰ ਅਸੀਂ ਆਪਣੇ ਸਮੁਦਾਇਆਂ ਵਿੱਚ ਅਸੁਰੱਖਿਅਤ ਭਵਨਾਂ ਦਾ ਵਾਧਾ ਕਰਨਾ ਜਾਰੀ ਰੱਖਿਆ ਹੈ।
2001 ਦੇ ਭੁਚਾਲ ਤੋਂ ਬਾਅਦ ਕਈ ਮਿਊਂਸਪਲ ਅਥਾਰਟੀਆਂ ਨੇ ਉਸਾਰੀ ਇੰਜੀਨੀਅਰ (ਅਤੇ ਦੂਸਰੇ ਜਿਵੇਂ ਆਰਕੀਟੈਕਟਸ ਅਤੇ ਬਿਲਡਰ) ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਤਸਦੀਕ ਕਰਨ ਕਿ ਬਿਲਡਿੰਗ ਵਿੱਚ ਭੁਚਾਲੀ ਨਿਯਮਾਵਲੀ ਦਾ ਅਨੁਪਾਲਣ ਕੀਤਾ ਗਿਆ ਹੈ।
ਬਦਕਿਸਮਤੀ ਨਾਲ, ਅਜਿਹੇ ਸਰਟੀਫਿਕੇਟ ਪ੍ਰਾਪਤ ਕਰਨੇ ਬਹੁਤ ਆਸਾਨ ਹਨ, ਕਈ ਵਾਰ ਥੋੜ੍ਹੇ ਜਿਹੇ ਪੈਸੇ ਦੇਣ ਨਾਲ ਹੀ ਇਹ ਸਰਟੀਫਿਕੇਟ ਪ੍ਰਾਪਤ ਹੋ ਜਾਂਦੇ ਹਨ ਅਤੇ ਬਿਲਡਿੰਗ ਕਿਵੇਂ ਤਿਆਰ ਕੀਤੀ ਗਈ, ਇਸ ਦੇ ਪਰਸਪਰ ਸੰਬੰਧ ਦੀ ਕੋਈ ਲੋੜ ਨਹੀਂ ਹੈ। ਜਦ ਤੱਕ  ਮਿਊਂਸਪਲ ਅਥਾਰਟੀਆਂ ਭਵਨ ਨਿਰਮਾਣ ਵਿੱਚ ਅਸਲ ਨਿਯਮਾਵਲੀ ਲਾਗੂ ਕਰਨ ਲਈ ਮਾਪਦੰਡਾਂ ਨੂੰ ਲਾਗੂ ਕਰਨ ਲਈ ਜ਼ੋਰ ਦੇਣਾ ਸ਼ੁਰੂ ਕਰਦੀ ਹੈ, ਦੇਖਣਾ ਅਨੇਕ ਕਾਰਨਾਂ ਕਰਕੇ ਝੂਠੇ ਸਰਟੀਫਿਕੇਟ ਮਿਲਣੇ ਸ਼ੁਰੂ ਹੋ ਜਾਣਗੇ।
ਭੁਚਾਲ ਸਮੱਸਿਆ ਕੀ ਹੈ ? :  ਹਰ ਸਟੇਕਹੋਲਡਰ (ਸ਼ਰਤ ਦੀ ਰਕਮ ਰੱਖਣ ਵਾਲਾ) ਇਹ ਸੋਚਦਾ ਹੈ ਕਿ ਕਿਸੇ ਮਸਲੇ ਨੂੰ ਮੁਖ਼ਾਤਬ ਹੋਣ ਵਿੱਚ ਉਸ ਦੀ ਭੂਮਿਕਾ ਬਹੁਤ ਹੀ ਨਿਰਣਾਇਕ ਹੈ। ਕੁਝ ਇਹ ਵੀ ਕਹਿਣਗੇ ਕਿ ਸੁਰੱਖਿਅਤ ਉਸਾਰੀ ਦੀ ਮੰਗ ਪੈਦਾ ਕਰਨ ਲਈ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨੀ ਜ਼ਰੂਰੀ ਹੈ। ਕੁਝ ਦੂਜੇ ਕਹਿਣਗੇ ਜ਼ਿਆਦਾ ਭੁਚਾਲੀ ਉਪਕਰਨ ਖ਼ਤਰਨਾਕ ਹਨ। ਕਈ ਸਲਾਹ ਦੇਣਗੇ। ਕਿ ਕਿਸੇ ਵੀ ਉ¤ਨਤੀ ਤੋਂ ਪਹਿਲਾਂ ਭੁਚਾਲੀ ਮਾਈਕਰੋਜ਼ੋਨੇਸ਼ਨ ਤਿਆਰ ਕੀਤੀ ਜਾਵੇ। ਇਹ ਸਾਰੀਆਂ ਗਤੀਵਿਧੀਅ ਬੇਸ਼ਕੀਮਤੀ ਹਨ, ਪਰ ਇਹ ਭੁਚਾਲ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮੱਦਦ ਨਹੀਂ ਕਰਦੀਆਂ, ਜਦ ਤੱਕ ਅਸੀਂ ਸੁਰੱਖਿਅਤ ਭਵਨ ਬਣਾਉਣੇ ਸ਼ੁਰੂ ਨਹੀਂ ਕਰਦੇ। ਜੇ ਕਿਸੇ ਤਰ੍ਹਾਂ ਸਾਰੀਆਂ ਇਮਾਰਤਾਂ ਭੁਚਾਲ ਦੀ ਗਤੀ ਨੂੰ ਰੋਕ ਸਕਣ ਤਾਂ ਸਮੱਸਿਆ ਆਪਣੇ-ਆਪ ਖਤਮ ਹੋ ਜਾਵੇਗੀ। ਸਪੱਸ਼ਟ ਤੌਰ ’ਤੇ ਅਸੁਰੱਖਿਅਤ ਇਮਾਰਤਾਂ ਦੀ ਭਰਮਾਰ ਹੀ ਸਭ ਤੋਂ ਵੱਡੀ ਸਮੱਸਿਆ ਹੈ ਨਾ ਕਿ ਭੁਚਾਲ। ਇਸ ਲਈ ਸਪੱਸ਼ਟ ਹੈ ਕਿ ਸਮਾਧਾਨ ਵੀ ਹੈ :
* ਇਹ ਯਕੀਨੀ ਬਣਾਓ ਕਿ ਸਾਰੀਆਂ ਨਵੀਆਂ ਇਮਾਰਤਾਂ ਭੁਚਾਲ ਪ੍ਰਤਿਰੋਧਕ ਹਨ।
* ਸੰਵੇਦਨ ਰੈਟਰੋਫਿਟਿੰਗ ਰਾਹੀਂ ਕੁਝ ਸਮੇਂ ਲਈ ਸਾਰੀਆਂ ਮੌਜੂਦਾ ਇਮਾਰਤਾਂ ਨੂੰ ਭੁਚਾਲ ਪ੍ਰਤਿਰੋਧੀ ਬਣਾਉਣਾ।
ਫਰਜ਼ ਕਰੋ ਇੱਕ ਇਮਾਰਤ ਦੀ ਔਸਤਨ ਉਮਰ 50 ਸਾਲ ਹੈ ਅਤੇ ਇਮਾਰਤੀ ਸਟਾਕ 2 ਪ੍ਰਤਿਸ਼ਤ ਸਾਲਾਨਾ ਦੀ ਦਰ ਨਾਲ ਵੱਧ ਰਿਹਾ ਹੈ, ਜੇ ਹੁਣ ਤੋਂ ਅਗਾਂਹ ਕੋਈ ਨਵੀਂ ਅਸੁਰੱਖਿਅਤ ਇਮਾਰਤ ਨਹੀਂ ਉਸਾਰੀ ਜਾਂਦੀ ਤਾਂ 20 ਸਾਲਾਂ ਵਿੱਚ ਬਿਨਾਂ ਕਿਸੇ ਰੋਟਰੋਫਿਟਿੰਗ ਦੇ 60 ਪ੍ਰਤੀਸ਼ਤ ਇਮਾਰਤਾਂ ਭੁਚਾਲ ਪ੍ਰਤਿਰੋਧਕ ਹੋਣਗੀਆਂ। ਇਸ ਵਾਸਤੇ ਸਪੱਸ਼ਟ ਹੈ ਕਿ ਨਵੀਆਂ ਇਮਾਰਤਾਂ ਦੀ ਸੁਰੱਖਿਅਤ ਉਸਾਰੀ ਯਕੀਨੀ ਬਣਾਉਣ ਲਈ ਮਜ਼ਬੂਤ ਪ੍ਰਬੰਧ ਪੈਦਾ ਕਰਨਾ ਸਾਡੀ ਪਹਿਲ  ਹੋਵੇਗੀ। ਸੰਵੇਦਨਸ਼ੀਲ ਰੈਟਰੋਫਿਟਿੰਗ ਇਮਾਰਤਾਂ ਦੀ ਭੁਚਾਲੀ ਰੈਟਰੋਫਿਟਿੰਗ ਲਈ ਕਾਰਜ ਪ੍ਰਣਾਲੀਆਂ, ਨੀਤੀਆਂ ਅਤੇ ਪ੍ਰਬੰਧ ਪੈਦਾ ਕਰਨ ਦੀ ਵੀ ਲੋੜ ਹੈ।
ਨਵੀਆਂ ਉਸਾਰੀਆਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣਾ :  ਇਹ ਕਿਵੇਂ ਨਿਸ਼ਚਤ ਕੀਤਾ ਜਾ ਸਕਦਾ ਹੈ ਕਿ ਸਾਰੀਆਂ ਇਮਾਰਤਾਂ ਸੁਰੱਖਅਤ ਹਨ? ਇਸ ਪ੍ਰਸ਼ਨ ਦੇ ਸਨਮੁਖ ਹੋਣ ਤੋਂ ਪਹਿਲਾਂ ਸਾਨੂੰ ਲੋੜ ਹੈ  ਜਾਣਨ ਦੀ ਪਹਿਲੇ ਸਥਾਨ ’ਤੇ ਅਸੁਰੱਖਿਅਤ ਇਮਾਰਤਾਂ ਕਿਉਂ ਉਸਾਰੀਆਂ ਗਈਆਂ ਸਨ। ਕਾਰਨ ਕਈ ਹਨ :
ਅਗਿਆਨਤਾ :  ਬਹੁਤ ਸਾਰੇ ਮਾਮਲਿਆਂ ਵਿੱਚ ਯੋਜਨਾਬੰਦੀ, ਡੀਜ਼ਾਈਨ ਅਤੇ ਉਸਾਰੀ ਵਿੱਚ ਸ਼ਾਮਿਲ ਲੋਕ ਆਮ ਤੌਰ ’ਤੇ ਸਹੀ ਕੰਮ ਕਿਵੇਂ ਕਰਨਾ ਹੈ,  ਇਸ ਬਾਰੇ ਨਹੀਂ ਜਾਣਦੇ। ਕੁਝ ਮਾਮਲਿਆਂ ਵਿੱਚ ਇਹ ਜਾਣਦੇ ਹਨ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ, ਪਰ ਫਿਰ ਵੀ ਕੰਮ ਨੂੰ ਅੱਗੇ ਚਲਾਉਂਦੇ ਹਨ। ਦੂਜੇ ਮਾਮਲਿਆਂ ਵਿੱਚ ਆਨੰਦ ਸਵਰੂਪ, ਉਹ ਅਣਜਾਣ ਹਨ ਕਿ ਇੱਕ ਨਿਸ਼ਚਤ ਕੰਮ ਨੂੰ ਕਰਨ ਵਿੱਚ ਉਹ ਅਸਮਰੱਥ ਹਨ ਜਾਂ ਕਾਬਲ ਨਹੀਂ ਹਨ।
ਇਰਾਦਾ :  ਇਮਾਰਤ ਉਸਾਰੀ ਦੌਰਾਨ ਲਾਗਤ ਘੱਟ ਕਰਨ ਲਈ ਮਨੁੱਖ ਸ਼ਕਤੀ (ਕੰਮ ਵਿੱਚ ਲੱਗੀ) ਅਤੇ ਸਮੱਗਰੀ ਬਚਾਉਣ ਦੇ ਲਾਲਚ ਕਾਰਨ ਅਸੁਰੱਖਿਅਤ ਉਸਾਰੀ ਨੂੰ ਜਨਮ ਦਿੰਦੀ ਹੈ। ਕਈ ਮਾਮਲਿਆਂ ਵਿੱਚ ਹਰ ਕਾਰਜ ਦੀ ਅਤਿ-ਆਵੱਸ਼ਕਤਾ ਲੋਕਾਂ ਨੂੰ ਗੁਣਵੱਤਾ ਨਾਲ  ਸਮਝੌਤਾ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ। ਇਸ ਲਈ ਇਹ ਕਾਰਨ ਸਾਰੀ ਦੁਨੀਆਂ ਵਿੱਚ ਸਰਬ ਵਿਆਪਕ ਹਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਵਿਕਸਤ ਦੇਸ਼ਾਂ ਵਿੱਚ ਜ਼ਿਆਦਾ ਲਾਗੂ ਹੁੰਦੇ ਹਨ। ਪਰ ਆਮ ਤੌਰ ’ਤੇ ਵਿਕਸਤ ਦੇਸ਼ਾਂ ਵਿੱਚ ਉਸਾਰੀ ਵਿੱਚ ਸੁਰੱਖਿਆ ਦਾ ਜ਼ਿਆਦਾ ਰੁਝਾਨ ਹੋਣਾ ਚਾਹੀਦਾ ਹੈ ਬਸ਼ਰਤੇ ਕਿ ਵਿਕਾਸਸ਼ੀਲ ਦੇਸ਼ਾਂ ਦੇ। ਇਹ ਸਾਬਤ ਹੁੰਦਾ ਹੈ ਕਿ ਕੋਈ ਅਸਲ ਵਿੱਚ ਪ੍ਰਣਾਲੀ ਸਥਾਪਤ ਕਰੇ ਜੋ ਨਵੀਆਂ ਉਸਾਰੀਆਂ ਦੀ ਸੁਰੱਖਿਆ ਦੀ ਸੰਭਾਵਨਾ ਵਿੱਚ ਵਿਲੱਖਣ ਸੁਧਾਰ ਲਿਆਵੇ। ਸੁਰੱਖਿਅਤ ਉਸਾਰੀ ਯਕੀਨੀ ਬਣਾਉਣ ਲਈ ਕੁਝ ਮਹੱਤਵਪੂਰਨ ਅੰਸ਼ਾਂ ਦੀ ਹੇਠਾਂ ਸੂਚੀ ਦਿੱਤੀ ਗਈ ਹੈ। (ਮਹੱਤਤਾ ਦੇ ਕ੍ਰਮ ਵਿੱਚ ਨਹੀਂ ਹੈ)
ਜਨਤਕ ਜਾਗ੍ਰਿਤੀ :  ਸੁਰੱਖਿਆ ਉਸਾਰੀ ਦੀ ਮੰਗ ਅਤੇ ਜੋਖ਼ਮ ਤੋਂ ਆਮ ਜਨਤਾ ਵਾਕਫ਼ ਹੋਵੇ ਤਾਂ ਸੁਰੱਖਿਆ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਜ਼ਿਆਦਾ ਆਸਾਨ ਹੁੰਦਾ ਹੈ। ਹਾਲ ਹੀ ਵਿੱਚ ਆਏ ਭੁਚਾਲਾਂ (2001 ਭੁੱਜ ਅਤੇ 2005 ਕਸ਼ਮੀਰ ਭੁਚਾਲ) ਨੇ ਜ਼ਬਰਦਸਤ ਚੇਤਨਾ ਪੈਦਾ ਕੀਤੀ ਹੈ, ਪਰ ਅਜੇ ਵੀ ਇਸ ਮੁੱਦੇ ’ਤੇ ਮੁਲੰਕਣ ਦੀ ਕਮੀ ਹੈ ਕਿ ਉਸਾਰੀ ਨੂੰ ਸੁਰੱਖਿਅਤ ਕੌਣ ਬਣਾਏਗਾ।
ਕਾਨੂੰਨੀ ਵਿਵਸਥਾ :  2001 ਦੇ ਭੁਚਾਲ ਤੋਂ ਬਾਅਦ ਕਈ ਰਾਜ ਸਰਕਾਰਾਂ ਅਤੇ ਮਿਊਂਸਪਲ ਅਥਾਰਟੀਆਂ ਨੇ ਨਿਯਮਾਵਲੀ ਦੀ ਪਾਲਣਾ ਨੂੰ ਜ਼ਰੂਰੀ ਬਣਾਇਆ ਹੈ। ਹੁਣ ਸੁਰੱਖਿਆ ਸੰਬੰਧੀ ਮਿਊਂਸਪਲ ਅਥਾਰਟੀਆਂ ਡਿਵੈਲਪਰਜ਼, ਉਸਾਰੀ ਇੰਜੀਨੀਅਰਾਂ, ਠੇਕੇਦਾਰਾਂ ਅਤੇ ਆਰਕੀਟੈਕਟਾਂ  ਦੀ ਜਵਾਬਦੇਹੀ ’ਤੇ ਸਪੱਸ਼ਟ ਸਮਝ ਪੈਦਾ ਕਰਨ ਦੀ ਲੋੜ ਹੈ। ਪ੍ਰਸ਼ਨ ਜਿਨ੍ਹਾਂ ਪ੍ਰਤਿ ਮੁਖਾਤਬ ਹੋਣ ਦੀ ਲੋੜ ਹੈ :  ਕੌਣ ਕਾਹਦੇ ਲਈ ਜ਼ਿੰਮੇਵਾਰ ਹੈ, ਕੌਣ ਇਹ ਨਿਸ਼ਚਿਤ ਕਰੇਗਾ ਕਿ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ, ਜ਼ਿੰਮੇਵਾਰ ਲੋਕ ਉਹ ਕਰ ਰਹੇ ਹਨ ਅਤੇ ਕੀ ਹੋਏਗਾ, ਜਦੋਂ ਕੋਈ ਵਿਅਕਤੀ ਉਹ ਜ਼ਿੰਮੇਦਾਰੀ ਨਹੀਂ ਨਿਭਾਉਂਦਾ ਜੋ ਉਸ ਦੀ ਹੈ।
ਤਕਨੀਕੀ ਯੋਗਤਾ :  ਪਿਛਲੇ ਦਹਾਕੇ ਵਿੱਚ, ਭੁਚਾਲੀ ਨਿਯਮਾਵਲੀ ਸੰਬੰਧੀ ਭਾਰਤੀ ਉਸਾਰੀ ਇੰਜੀਨੀਅਰਾਂ ਦੇ ਗਿਆਨ ਪੱਧਰ ਨੂੰ ਸੁਧਾਰਨ ਵਿੱਚ ਅਨੇਕ ਯੋਗਤਾ ਉਸਾਰੀ ਗਤੀਵਿਧੀਆਂ ਨੇ ਮੱਦਦ ਕੀਤੀ ਹੈ। ਭੁਚਾਲ ਇੰਜੀਨੀਅਰਿੰਗ ਸਿੱਖਿਆ ’ਤੇ ਆਧਾਰਤ ਰਾਸ਼ਟਰੀ ਪ੍ਰੋਗਰਾਮਾਂ ਨੇ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਕਾਲਜਾਂ ਦੇ ਅਨੇਕ ਫੈਕਲਿਟੀ ਮੈਂਬਰਾਂ ਨੂੰ ਸਿੱਖਿਅਤ ਕੀਤਾ ਹੈ ਅਤੇ ਹੁਣ ਅਜਿਹੇ ਕਈ ਕਾਲਜਾਂ ਨੇ ਆਪਣੇ ਪਾਠ ਕ੍ਰਮ ਵਿੱਚ ਇਸ ਨੂੰ ਵਿਸ਼ੇ ਦੇ ਤੌਰ  ’ਤੇ ਸ਼ਾਮਲ ਕੀਤਾ ਹੈ। ਫਿਰ ਵੀ ਇਸ ਸੰਬੰਧ  ਵਿੱਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਿਰਫ਼ ਇੰਜੀਨੀਅਰਾਂ ਵਾਸਤੇ ਹੀ ਨਹੀਂ ਬਲਕਿ ਬਾਕੀ ਸਾਰੇ ਸਟੇਕਹੋਲਡਰਾਂ ਜਿਸ ਵਿੱਚ ਸ਼ਾਮਿਲ ਹੈ ਡਿਵੈਲਪਰਜ਼, ਠੇਕੇਦਾਰਾਂ ਅਤੇ ਮਿਸਤਰੀਆਂ ਲਈ ਵੀ ਬਹੁਤ ਸਾਰੀਆਂ ਸਿਖਲਾਈ ਗਤੀਵਿਧੀਆਂ ਦੀ ਸਾਨੂੰ ਲੋੜ ਹੈ।
ਪੇਸ਼ਾਵਰ ਮਾਹੌਲ
ਸਾਡੇ ਦੇਸ਼ ਵਿੱਚ ਆਰਕੀਟੈਕਚਰ, ਮੈਡੀਸਨ, ਅਕਾਊਟੈਂਸੀ ਅਤੇ ਵਕਾਲਤ ਦੇ ਪੇਸ਼ੇ ਨੂੰ ਨਿਯਮਿਤ ਕੀਤਾ ਗਿਆ ਹੈ। ਇਨ੍ਹਾਂ ਪੇਸ਼ਿਆਂ ਦੀਆਂ ਆਪੋ-ਆਪਣੀਆਂ ਕਾਉਂਸਿਲਾਂ ਨਿਸ਼ਚਿਤ ਕਰਦੀਆਂ ਹਨ :  (1) ਜੋ ਯੋਗ ਹਨ ਉਨ੍ਹਾਂ ਨੂੰ ਪਰੈਕਟਿਸ ਲਈ ਲਾਇਸੈਂਸ ਦੇਣਾ (2) ਅਤੇ ਉਨ੍ਹਾਂ ਦੇ ਮੈਂਬਰਾਂ ਦੁਆਰਾ ਨੈਤਿਕ ਪ੍ਰੈਕਟਿਸ।
ਭਾਰਤ ਵਿੱਚ ਬੜੇ ਲੰਮੇ ਸਮੇਂ ਤੋਂ ਇੰਜੀਨੀਅਰਿੰਗ ਦੇ ਪੇਸ਼ੇ ਨੂੰ ਨਿਰਧਾਰਤ ਕਰਨ ਦੀ ਪ੍ਰਣਾਲੀ ਲਟਕੀ ਪਈ ਹੈ। ਉਦਾਹਰਣ ਦੇ ਤੌਰ ’ਤੇ ਉਸਾਰੀ ਇੰਜਨੀਅਰ ਲਈ ਪ੍ਰੀਖਿਆ-ਆਧਾਰਿਤ ਲਾਇਸੈਂਸ ਪ੍ਰਣਾਲੀ ਦੀ ਮੱਦਦ ਨਾਲ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਅਤੇ ਦੂਜੇ ਇੰਜੀਨੀਅਰ ਨੂੰ  ਉੇ¤ਚਿਤ ਕੋਰਸ ਰਾਹੀਂ ਕਾਰੀਗਰਾਂ ਅਤੇ ਮਿਸਤਰੀਆਂ ਲਈ ਯੋਗਤਾ ਆਧਾਰਤ ਸਰਟੀਫਿਕੇਟ ਪ੍ਰਣਾਲੀ ਦੀ ਲੋੜ ਹੈ। ਦੂਸਰਾ ਸਰੋਕਾਰ ਹੈ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਕੁਝ ਇੰਜੀਨੀਅਰਿੰਗ ਵਿਭਾਗਾਂ ਦਾ ਡਿੱਗਦਾ ਮਨੋਬਲ। ਅਜਿਹੇ ਕਈ ਵਿਭਾਗਾਂ ਵਿੱਚ ਪੇਸ਼ਾਵਰ ਵਿਅਕਤੀ ਆਪਣਾ ਆਦਰ ਮਾਣ ਗੁਆ ਚੁੱਕੇ ਹਨ ਅਤੇ ਕਿਸੇ ਵੀ ਛੋਟੇ-ਛੋਟੇ ਫੈਸਲੇ ਲਈ ਮੰਤਰਾਲਿਆਂ ਵਿਚਲੀ ਅਫਸਰਸ਼ਾਹੀ ਦੇ ਜੀ-ਹਜ਼ੂਰੀਏ ਬਣ ਚੁੱਕੇ ਹਨ। ਇਸ ਵਾਸਤੇ ਅਸੀਂ ਡਿੱਗੇ ਮਨੋਬਲ ਵਾਸਤੇ ਪੇਸ਼ਾਵਰ ਵਿਅਕਤੀਆਂ ਤੋਂ ਚੰਗੀਆਂ ਸੇਵਾਵਾਂ ਦੀ ਆਸ ਨਹੀਂ ਰੱਖ ਸਕਦੇ।
ਪਾਲਣਾ :  ਮੋਟਰਗੱਡੀ ਵਿੱਚ ਸੀਟ ਬੈਲਟ ਲਗਾਉਣ ਦੀ ਕੋਈ ਕੀਮਤ ਨਹੀਂ ਲੱਗਦੀ ਅਤੇ ਫਿਰ ਵੀ ਪੁਲਿਸ ਇਸ ਦੀ ਪਾਲਣਾ ਕਰ ਰਹੀ ਹੈ, ਜਦ ਤੱਕ ਲੋਕ ਇਸ ਦੀ ਪਾਲਣਾ ਕਰਨੀ ਨਹੀਂ ਸਿੱਖਦੇ ਕੀ ਅਸੀਂ ਇਹ ਆਸ ਕਰੀਏ ਕਿ ਨਿਯਮਾਂ  ਦੀ ਪਾਲਣਾ ਕਰਨ ਲਈ ਹਰੇਕ ਪ੍ਰਾਪਰਟੀ ਡਿਵੈਲਪਰ ਨੂੰ ਆਪਣੀ ਇੱਛਾ ਨਾਲ ਵਾਧੂ ਖ਼ਰਚਾ ਆਪਣੇ ਸਿਰ ਲੈਣਾ ਚਾਹੀਦਾ ਹੈ। ਅੱਜ-ਕੱਲ੍ਹ  ਜ਼ਿਆਦਾਤਰ ਸ਼ਹਿਰਾਂ ਵਿੱਚ, ਮਿਊਂਸਪਲ ਅਥਾਰਟੀਆਂ ਨਿਯਮਾਂ ਦੀ ਪਾਲਣਾ ਦੇ ਸਰਟੀਫਿਕੇਟ ਦੀ ਮੰਗ ਕਰਦੀਆਂ ਹਨ, ਸੁਤੰਤਰ ਢੰਗ ਨਾਲ ਉਸ ਦੀ ਜਾਂਚ-ਪੜਤਾਲ ਨਹੀਂ ਕਰਦੀਆਂ। ਇਹ ਤਾਂ ਉਸੇ ਤਰ੍ਹਾਂ  ਦੀ ਸਥਿਤੀ ਪੈਦਾ ਹੋ ਜਾਵੇਗੀ ਕਿ ਜੇ ਆਮਦਨ ਕਰ ਵਿਭਾਗ ਨੂੰ ਅਕਾਊਂਟੈਂਟ ਅਤੇ ਨਾਗਰਿਕ ਕੋਲੋਂ ਸਰਟੀਫਿਕੇਟ ਦੀ ਜ਼ਰੂਰਤ ਹੈ ਕਿ ਹਰ ਵਿਅਕਤੀ ਨੇ ਕਾਨੂੰਨ ਅਨੁਸਾਰ ਆਮਦਨ ਕਰ ਦਿੱਤਾ ਹੈ, ਪਰ ਆਮਦਨ ਕਰ ਵਿਭਾਗ ਨੂੰ ਆਮਦਨ ਕਰ ਰਿਟਰਨ ਦੇਖਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਕਿਸੇ ਦੋਸ਼ੀ ’ਤੇ ਮਾਮਲਾ ਦਰਜ ਕਰਨ ਦੀ। ਇਨ੍ਹਾਂ ਸਰਟੀਫਿਕੇਟਾਂ ਨੂੰ ਅਰਥ ਭਰਪੂਰ ਬਣਾਉਣ ਲਈ ਸਥਾਨਕ ਅਥਾਰਟੀਆਂ ਨੂੰ ਸਰਸਰੀ ਜਾਂਚ-ਪੜਤਾਲ ਸ਼ੁਰੂ ਕਰਨੀ ਚਾਹੀਦੀ ਹੈ।
ਖੋਜ ਅਤੇ ਵਿਕਾਸ :  ਵਿਕਸਤ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਉਸਾਰੀ ਅਮਲ ਬਿਲਕੁੱਲ ਵੱਖਰੇ ਹਨ ਅਤੇ ਕਈ ਤਕਨੀਕੀ ਸਮੱਸਿਆਵਾਂ ਲਈ ਸਹਿਜ ਖੋਜ ਅਤੇ ਵਿਕਾਸ ਦੀ ਲੋੜ ਹੈ। ਸਪੱਸ਼ਟ ਤੌਰ ’ਤੇ ਲੋੜ ਇਸ ਗੱਲ ਦੀ ਹੈ ਕਿ ਭੁਚਾਲਾਂ ਦੀ ਇੰਜੀਨੀਅਰਿੰਗ ’ਤੇ ਖੋਜ ਨੂੰ ਕੇਂਦਰਿਤ ਕੀਤਾ ਜਾਵੇ ਨਾ ਕਿ ਭੁਚਾਲਾਂ ਦੇ ਵਿਗਿਆਨ ’ਤੇ ਧਿਆਨ ਕੇਂਦਰਿਤ ਹੋਵੇ, ਇਹ ਹੀ ਸਾਡੇ ਦੇਸ਼ ਵਿੱਚ ਹੋ ਰਿਹਾ ਹੈ। ਐ¤ਨ.ਪੀ.ਈ.ਈ.ਈ. ਨਾਲ ਮਿਲ ਕੇ ਖੋਜ ਫਿਰ ਇੱਕ ਰਾਸ਼ਟਰੀ ਉ¤ਦਮ ਅਤੇ ਇੰਜੀਨੀਅਰਿੰਗ ਉਪਰ ਪੂਰੀ ਪਕੜ ਦੀ ਤੁਰੰਤ ਜ਼ਰੂਰਤ ਹੈ। (ਜੂਨ-2007)
ਉਪਰਲੀ ਵਿਚਾਰ-ਚਰਚਾ ਦਾ ਮੁੱਖ ਕੇਂਦਰ ਸ਼ਹਿਰੀ ਉਸਾਰੀ ’ਤੇ ਹੈ। ਦਿਹਾਤੀ ਅਤੇ ਅਣ-ਉ¤ਚਿਤ ਉਸਾਰੀਆਂ ਦਾ ਕੀ ਹਾਲ ਹੈ, ਜਿੱਥੇ ਮਿਊਂਸਪਲ ਅਥਾਰਟੀਆਂ ਦੇ ਨਿਯਮ ਲਾਗੂ ਨਹੀਂ ਹਨ। ਇਸ ਸੰਬੰਧ ਵਿੱਚ ਅਨੇਕ ਪਹੁੰਚਾਂ ਦੀ ਜ਼ਰੂਰਤ ਹੈ :
* ਸਾਨੂੰ ਤਕਨੀਕੀ ਸਮਾਧਾਨਾਂ ਦੀ ਲੋੜ ਹੈ, ਜਿੱਥੇ ਇੱਕ ਆਮ ਆਦਮੀ ਸਥਾਨਕ ਪੱਧਰ ’ਤੇ ਉਪਲੱਬਧ ਸਰੋਤਾਂ ਨਾਲ ਸਾਧਾਰਨ ਭੁਚਾਲ ਪ੍ਰਤਿਰੋਧਕ ਘਰ ਬਣਾ ਸਕੇ। ਉਦਾਹਰਣ ਲਈ, ਪਰੰਪਰਕ ਉਸਾਰੀ ਜਿਸ ਵਿੱਚ ਉ¤ਤਰ-ਪੂਰਬੀ ਰਾਜਾਂ ਵਿੱਚ ਅਸਮ ਸ਼ੈਲੀ ਦੇ ਘਰ ਅਤੇ ਕਸ਼ਮੀਰ ਵਿਚਲੀ ਧੱਜੀ-ਦਵਾਰੀ ਉਸਾਰੀ ਵਾਲੇ ਘਰ ਭੁਚਾਲ ਪ੍ਰਤਿਰੋਧਕ ਸਮਰੱਥਾ ਦੇ ਉਤਕ੍ਰਿਸ਼ਟ ਨਮੂਨੇ ਹਨ। ਇਹੋ ਜਿਹੀਆਂ ਅਤੇ ਦੂਸਰੀ ਕਿਸਮ ਦੀਆਂ ਉਸਾਰੀਆਂ ਦੇ ਸਮਕਾਲੀ ਰੂਪਾਂਤਰ ਬਾਰੇ ਖੋਜ ਦੀ ਲੋੜ ਹੈ।
* ਸੁਯੋਗ ਇੰਜੀਨੀਅਰਿੰਗ ਨਿਰੀਖਣ ਦੇ  ਬਿਨਾਂ ਸਾਨੂੰ ਕੰਕਰੀਟ ਫਰੇਮ ਵਾਲੇ ਭਵਨਾਂ ਦੀ ਉਸਾਰੀ ਰੋਕਣੀ ਚਾਹੀਦੀ ਹੈ। ਜਦੋਂ ਉ¤ਚਿਤ ਇੰਜੀਨੀਅਰਿੰਗ ਇਨਪੁੱਟ ਉਪਲਬੱਧ ਨਾ ਹੋਵੇ ਤਾਂ  ਬੱਝਵੀ ਰਾਜਗੀਰੀ ਜਾਂ ਕੰਕਰੀਟ ਦੀਆਂ ਦੀਵਾਰਾਂ ਵਾਲੀਆਂ ਇਮਾਰਤਾਂ ਜ਼ਿਆਦਾ ਉ¤ਚਿਤ ਹਨ।

 
< Prev   Next >

Advertisements

Advertisement
Advertisement
Advertisement
Advertisement
Advertisement