:: ਦਿੱਲੀ ਚ ਪਾਣੀ ਦੀ ਵੰਡ ਦੇ ਮੁੱਦੇ ਤੇ ਹਿਮਾਚਲ ਦੇ CM ਸੁੱਖੂ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ   :: ਧੀਆਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦੈ: ਮਾਇਆਵਤੀ   :: PM ਮੋਦੀ ਨੇ ਨੀਤੀ ਆਯੋਗ ਦੀ ਬੈਠਕ ਦੀ ਕੀਤੀ ਪ੍ਰਧਾਨਗੀ, 8 ਸੂਬਿਆਂ ਦੇ ਮੁੱਖ ਮੰਤਰੀ ਰਹੇ ਗੈਰ-ਹਾਜ਼ਰ   :: ਨਿਤੀਸ਼ ਬੋਲੇ- ਨਵੇਂ ਸੰਸਦ ਭਵਨ ਦੀ ਕੋਈ ਜ਼ਰੂਰਤ ਨਹੀਂ ਹੈ   :: ਪੈਟਰੋਲ ਪੰਪ ਦੇ ਕਰਮਚਾਰੀ ਦਾ 2000 ਰੁਪਏ ਦਾ ਨੋਟ ਲੈਣ ਤੋਂ ਇਨਕਾਰ, ਵਿਅਕਤੀ ਨੇ ਪੁਲਸ ਚ ਕੀਤੀ ਸ਼ਿਕਾਇਤ   :: ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ ‘ਸੇਂਗੋਲ’, ਨਵੇਂ ਸੰਸਦ ਭਵਨ ’ਚ ਹੋਵੇਗਾ ਸਥਾਪਿਤ   :: CM ਖੱਟੜ ਨੇ 113 ਹਾਈ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਦਿੱਤੀ ਮਨਜ਼ੂਰੀ   :: ਕੇਂਦਰ ਦੇ ਆਰਡੀਨੈਂਸ ਖ਼ਿਲਾਫ ਆਪ ਨੂੰ ਮਿਲਿਆ NCP ਦਾ ਸਾਥ, ਕੇਜਰੀਵਾਲ ਨੇ ਸ਼ਰਦ ਪਵਾਰ ਦਾ ਕੀਤਾ ਧੰਨਵਾਦ   :: ਟੀਬੀ ਨੂੰ ਖਤਮ ਕਰਨ ਲਈ ਭਾਰਤ ਯਤਨ ਕਰ ਰਿਹੈ: ਮਾਂਡਵੀਆ   :: 2024 ਚੋਣਾਂ ਤੋਂ ਪਹਿਲਾਂ ਸੈਮੀਫਾਈਨਲ; ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਜੰਗ ਚ AAP ਨੂੰ ਮਿਲਿਆ ਮਮਤਾ ਦਾ ਸਮਰਥਨ   :: ਕਰਨਾਟਕ ਚ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੇ ਨਵੇਂ ਅੰਦਾਜ ਚ ਚੁੱਕੀ ਸਹੁੰ   :: PM ਮੋਦੀ ਭਲਕੇ ਉੱਤਰਾਖੰਡ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਦਿਖਾਉਣ ਹਰੀ ਝੰਡੀ   :: ਭਾਰਤੀ ਹਾਈ ਕਮਿਸ਼ਨ ਹਮਲਾ ਮਾਮਲਾ: ਜਾਂਚ ਲਈ ਲੰਡਨ ਪੁੱਜੀ NIA ਟੀਮ   :: ਕੇਦਾਰਨਾਥ ਮੰਦਰ ਤੇ ਮੰਡਰਾ ਰਿਹੈ ਵੱਡਾ ਖ਼ਤਰਾ, ਹੈਲੀਕਾਪਟਰਾਂ ਦੇ ਰੌਲੇ ਨਾਲ ਗਲੇਸ਼ੀਅਰ ਕੰਬਿਆ ਤਾਂ ਖਤਰੇ ਚ ਮੰਦਰ   :: ਰਾਜੀਵ ਗਾਂਧੀ ਦੀ ਬਰਸੀ ਮੌਕੇ ਭਾਵੁਕ ਹੋਏ ਰਾਹੁਲ ਗਾਂਧੀ, ਕਿਹਾ- ਪਾਪਾ ਤੁਸੀਂ ਮੇਰੇ ਨਾਲ ਹੀ ਹੋ

Gurbani Radio

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗਲੇ ਨਹੀਂ ਉਤਰ ਰਿਹਾ ਸਾਂਸਦਾਂ ਦਾ ਚੋਣ ਖਰਚਾ PRINT ਈ ਮੇਲ

electionਰਾਜਸੀ ਪਾਰਟੀਆਂ ਦੇ ਆਗੂ ਲੋਕਾਂ ਨੂੰ ਝੂਠੇ ਲਾਅਰੇ ਲਾ ਕੇ ਵੋਟਾ ਬਟੋਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਹਨ ਨਾਲ ਹੀ ਆਪਣੇ ਚੋਣ ਖਰਚੇ ਦਾ ਹਿਸਾਬ ਦੇਣ ਵੇਲੇ ਚੋਣ ਅਧਿਕਾਰੀਆਂ ਨੂੰ ਵੀ ਹਨੇਰੇ ਵਿਚ ਰੱਖਦੇ ਹਨ। ਇਸ ਸਾਲ ਮਈ ਵਿਚ ਹੋਈਆਂ ਲੋਕ ਸਭਾ ਚੋਣਾਂ ਉਪਰੰਤ ਜਿਸ ਤਰ੍ਹਾਂ ਆਪਣੇ ਖਰਚੇ ਘੱਟ ਦਿਖਾ ਕੇ ਉਮੀਦਵਾਰਾਂ ਨੇ ਸਟੇਟਮੈਂਟਾਂ ਅਤੇ ਹਲਫੀਆ ਬਿਆਨ ਦਿੱਤੇ ਹਨ, ਉਸ ਤੋਂ ਲੱਗਦਾ ਹੈ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਰਹਿਣ ਦਾ ਦਾਅਵਾ ਤਾਂ ਕਰਦੇ ਹਾਂ ਪਰ ਅਸਲ ਵਿਚ ਲੋਕਤੰਤਰ ਦੀ ਭਾਵਨਾ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕੇ। ਹਿਊਮਨ ਇੰਪਾਵਰਮੈਂਟ ਲੀਗ ਆਫ ਪੰਜਾਬ (ਹੈਲਪ) ਨਾਂ ਦੀ ਸੰਸਥਾ ਨੂੰ ਜ਼ਿਲ੍ਹਾ ਚੋਣ ਅਧਿਕਾਰੀਆਂ ਵਲੋਂ ਸੂਚਨਾ ਅਧਿਕਾਰ 2005 ਤਹਿਤ ਪ੍ਰਦਾਨ ਕੀਤੀ ਜਾਣਕਾਰੀ ਤੋਂ ਕਈ ਹੈਰਾਨੀਜਨਕ ਪ੍ਰਗਟਾਵੇ ਹੋਏ ਹਨ।

 ‘ਹੈਲਪ’ ਸੰਸਥਾ ਨਾਲ ਸਬੰਧਤ ਪਰਵਿੰਦਰ ਸਿੰਘ ਕਿਤਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਜੇਤੂ ਅਤੇ ਦੂਜੇ ਨੰਬਰ ’ਤੇ ਰਹਿਣ ਵਾਲੇ ਉਮੀਦਵਾਰਾਂ ਵਲੋਂ ਕੀਤੇ ਗਏ ਕੁੱਲ ਖਰਚਿਆਂ ਅਤੇ ਮੀਡੀਆ ਰਾਹੀਂ ਕੀਤੀ ਗਈ ਇਸ਼ਤਿਹਾਰਬਾਜ਼ੀ ਦੇ ਖਰਚੇ ਬਾਰੇ ਮੁੱਖ ਚੋਣ ਅਧਿਕਾਰੀ ਪੰਜਾਬ ਤੋਂ ਸੂਚਨਾ ਅਧਿਕਾਰ 2005 ਤਹਿਤ ਜਾਣਕਾਰੀ ਮੰਗੀ ਸੀ, ਜਿਹੜੀ ਕਿ ਬਹੁਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਵਲੋਂ ਮੁੱਖ ਚੋਣ ਅਧਿਕਾਰੀ ਵਲੋਂ ਦੂਜੀ ਵਾਰ ਹੁਕਮ ਕਰਨ ਪਿੱਛੋਂ ਹੀ ਦਿੱਤੀ ਗਈ।
ਭਾਵੇਂ ਪੰਜਾਬ ਵਿਚ ਇਕ ਉਮੀਦਵਾਰ ਆਪਣੀ ਚੋਣ ਮੁਹਿੰਮ ਲਈ 25 ਲੱਖ ਰੁਪਏ ਖਰਚ ਸਕਦਾ ਹੈ ਪਰ ਕਿਸੇ ਵੀ ਉਮੀਦਵਾਰ ਨੇ 25 ਲੱਖ ਤੱਕ ਖਰਚਾ ਨਹੀਂ ਦਿਖਾਇਆ। ਪੰਜਾਬ ਵਿਚ ਜੇਤੂ ਉਮੀਦਵਾਰਾਂ ਵਿਚੋਂ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਸਭ ਤੋਂ ਵੱਧ ਖਰਚਾ ਦਿਖਾਉਣ ਵਾਲੇ ਉਮੀਦਵਾਰ ਸਾਬਤ ਹੋਏ ਹਨ, ਉਨ੍ਹਾਂ 17,03,665 ਰੁਪਏ ਖਰਚ ਕੀਤੇ ਦੱਸੇ ਹਨ ਜਦੋਂ ਕਿ ਉਨ੍ਹਾਂ ਤੋਂ ਹਾਰੇ ਓਮ ਪ੍ਰਕਾਸ਼ ਸੋਨੀ ਹੁਰਾਂ 20,74,015 ਰੁਪਏ ਸਾਰੇ ਉਮੀਦਵਾਰਾਂ ਵਿਚੋਂ ਵੱਢ ਰਚ ਕੀਤੇ ਦਿਖਾਏ ਹਨ। ਫਰੀਦਕੋਟ ਤੋਂ ਸੁਖਵਿੰਦਰ ਸਿੰਘ ਡੈਨੀ ਨੇ ਸਭ ਤੋਂ ਘੱਟ ਖਰਚਾ 7,15,485 ਰੁਪਏ ਦਿਖਾਇਆ ਹੈ ਜਦੋਂ ਕਿ ਪਰਮਜੀਤ ਕੌਰ ਗੁਲਸ਼ਨ ਨੇ 11,47,740 ਰੁਪਏ ਦਰਸਾਏ ਹਨ। ਸੰਗਰੂਰ ਤੋਂ ਵਿਜੈਇੰਦਰ ਸਿੰਗਲਾ ਨੇ 7,24,530 ਰੁਪਏ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸੁਖਦੇਵ ਸਿੰਘ ਢੀਂਡਸਾ ਨੇ 9,20,515 ਰੁਪਏ ਖਰਚੇ ਦਿਖਾਏ ਹਨ। ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਨੇ 11,60,562 ਰੁਪਏ ਤੇ ਵਿਨੋਦ ਖੰਨਾ ਨੇ 14,88,930 ਰੁਪਏ, ਜ¦ਧਰ ਤੋਂ ਮਹਿੰਦਰ ਸਿੰਘ ਕੇ. ਪੀ. ਨੇ 15,83,439 ਰੁਪਏ ਤੇ ਹੰਸ ਰਾਜ ਹੰਸ ਨੇ 9,33,715 ਰੁਪਏ, ਖਡੂਰ ਸਾਹਿਬ ਤੋਂ ਰਤਨ ਸਿੰਘ ਅਜਨਾਲਾ ਨੇ 12,32,427, ਰਾਣਾ ਗੁਰਜੀਤ ਸਿੰਘ ਨੇ 10,81,736 ਰੁਪਏ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਨੇ 12,45,461 ਰੁਪਏ ਤੇ ਸੋਮ ਪ੍ਰਕਾਸ਼ ਨੇ 18,79,324 ਰੁਪਏ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੇ 16,82,358 ਰੁਪਏ ਤੇ ਜਗਮੀਤ ਸਿੰਘ ਬਰਾੜ ਨੇ 12,16,833 ਰੁਪਏ, ਪਟਿਆਲਾ ਤੋਂ ਪ੍ਰਨੀਤ ਕੌਰ ਨੇ 14,38,708 ਰੁਪਏ, ਪ੍ਰੇਮ ਸਿੰਘ ਚੰਦੂਮਾਜਰਾ ਨੇ 9,66,618 ਰੁਪਏ, ਬਠਿੰਡਾ ਤੋਂ ਹਰਸਿਮਰਤ ਬਾਦਲ ਨੇ 11,00,204 ਰੁਪਏ ਤੇ ਰਣਇੰਦਰ ਸਿੰਘ ਨੇ 12,23,090 ਰੁਪਏ, ਫਤਿਹਗੜ੍ਹ ਸਾਹਿਬ ਤੋਂ ਸੁਖਦੇਵ ਸਿੰਘ ਲਿਬੜਾ ਨੇ 9,37,737 ਰੁਪਏ ਤੇ ਚਰਨਜੀਤ ਸਿੰਘ ਅਟਵਾਲ ਨੇ 10,06,291 ਰੁਪਏ, ਆਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਨੇ 14,75,024 ਅਤੇ ਦਲਜੀਤ ਸਿੰਘ ਚੀਮਾ ਨੇ 12,74,398 ਰੁਪਏ ਅਤੇ ਲੁਧਿਆਣਾ ਤੋਂ ਮੁਨੀਸ਼ ਤਿਵਾੜੀ ਨੇ 18,47,705 ਰੁਪਏ ਤੇ ਗੁਰਚਰਨ ਸਿੰਘ ਗਾਲਿਬ ਨੇ 14,28,869 ਰੁਪਏ ਹੀ ਚੋਣ ਖਰਚੇ ਵਜੋਂ ਦਿਖਾਏ ਹਨ। ਅਖਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਵੋਟਰਾਂ ਨੂੰ ਭਰਮਾਉਣ ਦੇ ਯਤਨ ਰਾਜਸੀ ਪਾਰਟੀਆਂ ਵਲੋਂ ਕੀਤੇ ਗਏ ਪਰ ਜਦੋਂ ਇਨ੍ਹਾਂ ਇਸ਼ਤਿਹਾਰਾਂ ’ਤੇ ਖਰਚੇ ਗਏ ਪੈਸੇ ਦੀ ਗੱਲ ਆਈ ਤਾਂ ਇਸ ਮਾਮਲੇ ਵਿਚ ਬਹੁਤੇ ਉਮੀਦਵਾਰਾਂ ਵਲੋਂ ਕੁਫਰ ਤੋਲਿਆ ਗਿਆ। ਕੁੱਝ ਉਮੀਦਵਾਰ ਅਜਿਹੇ ਵੀ ਹਨ, ਜਿਨ੍ਹਾਂ ਇਲੈਕਟ੍ਰਾਨਿਕ, ਪਿੰ੍ਰਟ ਮੀਡੀਆ ਅਤੇ ਕੇਬਲ ਨੈਟਵਰਕ ਆਦਿ ’ਤੇ ਕੀਤੇ ਖਰਚੇ ਦਾ ਕੋਈ ਵੇਰਵਾ ਹੀ ਨਹੀਂ ਦਿੱਤਾ। ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਜੇਤੂੁ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਇਸ਼ਤਿਹਾਰਬਾਜ਼ੀ ’ਤੇ ਖਰਚੇ ਦਾ ਕਾਲਮ ਭਰਿਆ ਹੀ ਨਹੀਂ। ਸਹਾਇਕ ਪਬਲਿਕ ਇਨਫਰਮੇਸ਼ਨ ਅਫਸਰ ਕਮ ਚੋਣ ਤਹਿਸੀਲਦਾਰ ਹੁਸ਼ਿਆਰਪੁਰ ਨੇ ਆਪਣੇ ਪੱਤਰ ਵਿਚ ਮੰਨਿਆ ਹੈ ਕਿ ਸੋਮ ਪ੍ਰਕਾਸ਼ ਵਲੋਂ ਅਖਬਾਰਾਂ, ਰਸਾਲੇ, ਟੀ. ਵੀ. ਤੇ ਰੇਡੀਓ ਚੈਨਲਾਂ ਰਾਹੀਂ ਕੀਤੇ ਚੋਣ ਪ੍ਰਚਾਰ ਦਾ ਵੇਰਵਾ ਆਪਣੇ ਖਰਚੇ ਦੇ ਹਿਸਾਬ ਵਿਚ ਨਹੀਂ ਦਿੱਤਾ ਗਿਆ ਹੈ। ਵਿਨੋਦ ਖੰਨਾ ਨੇ 1 ਲੱਖ 15 ਹਜ਼ਾਰ 800 ਰੁਪਏ ਅਤੇ ਸੰਤੋਸ਼ ਚੌਧਰੀ ਨੇ 1 ਲੱਖ 80 ਹਜ਼ਾਰ 060 ਰੁਪਏ ਹੀ ਦਿਖਾਏ ਹਨ। ਅਖਬਾਰਾਂ ਵਿਚ ਇਸ਼ਤਿਹਾਰਬਾਜ਼ੀ ਲਈ ਚਰਚਿਤ ਰਹੇ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸਿਰਫ 50 ਹਜ਼ਾਰ 13 ਰੁਪਏ ਅਤੇ ਉਸ ਤੋਂ ਹਾਰੇ ਅਕਾਲੀ ਭਾਜਪਾ ੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੇ ਸਿਰਫ 40,240 ਰੁਪਏ ਹੀ ਇਸ਼ਤਿਹਾਰਬਾਜ਼ੀ ਲਈ ਖਰਚ ਕੀਤੇ ਦਿਖਾਏ ਹਨ।
ਬਠਿੰਡਾ ਤੋਂ ਉਮੀਦਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂਹ ਬੀਬੀ ਹਰਸਿਮਰਨ ਬਾਦਲ ਦੀ ਸਟੇਟਮੈਂਟ ਅਨੁਸਾਰ ਉਸ ਨੇ ਮੀਡੀਆ ਵਿਚ ਇਸ਼ਤਿਹਾਰਬਾਜ਼ੀ ਲਈ ਸਿਰਫ 40 ਹਜ਼ਾਰ 136 ਰੁਪਏ ਤੇ ਉਨ੍ਹਾਂ ਦੇ ਵਿਰੋਧੀ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸਪੁੱਤਰ ਕਾਕਾ ਰਣਇੰਦਰ ਸਿੰਘ ਨੇ ਸਿਰਫ 66 ਹਜ਼ਾਰ 408 ਰੁਪਏ ਹੀ ਖਰਚੇ। ਮਹਿੰਦਰ ਸਿੰਘ ਕੇ. ਪੀ. ਨੇ ਕੁੱਲ ਖਰਚੇ ਦੇ ਅੱਧ ਨਾਲੋਂ ਵੀ ਜ਼ਿਆਦਾ 8 ਲੱਖ 47 ਹਜ਼ਾਰ 978 ਰੁਪਏ ਮੀਡੀਆ ਰਾਹੀਂ ਪ੍ਰਚਾਰ ਲਈ ਖਰਚ ਦਿੱਤੇ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਰਾਜ ਗਾਇਕ ਹੰਸ ਰਾਜ ਹੰਸ ਨੇ ਸਿਰਫ 1 ਲੱਖ 87 ਹਜ਼ਾਰ 843 ਰੁਪਏ ਖਰਚੇ ਦੱਸੇ ਹਨ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ 3 ਲੱਖ 31 ਹਜ਼ਾਰ 54 ਰੁਪਏ, ਓਮ ਪ੍ਰਕਾਸ਼ ਸੋਨੀ ਨੇ 6 ਲੱਖ 30 ਹਜ਼ਾਰ 45 ਰੁਪਏ, ਰਤਨ ਸਿੰਘ ਅਜਨਾਲਾ ਨੇ 5 ਲੱਖ 8 ਹਜ਼ਾਰ 715, ਰਾਣਾ ਗੁਰਜੀਤ ਸਿੰਘ ਨੇ 2 ਲੱਖ 72 ਹਜ਼ਾਰ 181 ਰੁਪਏ, ਪਰਮਜੀਤ ਕੌਰ ਗੁਲਸ਼ਨ ਨੇ 2 ਲੱਖ 66 ਹਜ਼ਾਰ 420 ਰੁਪਏ, ਸੁਖਵਿੰਦਰ ਸਿੰਘ ਡੈਨੀ ਨੇ 2 ਲੱਖ 96 ਹਜ਼ਾਰ 280 ਰੁਪਏ, ਪ੍ਰਨੀਤ ਕੌਰ ਨੇ 53 ਹਜ਼ਾਰ 280 ਰੁਪਏ, ਪ੍ਰੇਮ ਸਿੰਘ ਚੰਦੂਮਾਜਰਾ ਨੇ 56 ਹਜ਼ਾਰ 779 ਰੁਪਏ, ਸੁਖਦੇਵ ਸਿੰਘ ਲਿਬੜਾ ਨੇ 82 ਹਜ਼ਾਰ 620 ਰੁਪਏ, ਚਰਨਜੀਤ ਸਿੰਘ ਅਟਵਾਲ ਨੇ 3 ਲੱਖ 55 ਹਜ਼ਾਰ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਦੱਸੇ ਹਨ।
 ਸ਼ੇਰ ਸਿੰਘ ਘੁਬਾਇਆ ਨੇ 3 ਲੱਖ 21 ਹਜ਼ਾਰ 400 ਰੁਪਏ, ਜਗਮੀਤ ਸਿੰਘ ਬਰਾੜ ਦੇ ਖਰਚੇ ਦੀ ਸਟੇਟਮੈਂਟ ਵਿਚ ਉਸ ਦਾ ਇਸ਼ਤਿਹਾਰਬਾਜ਼ੀ ’ਤੇ ਖਰਚਾ 2 ਲੱਖ 55 ਹਜ਼ਾਰ ਰੁਪਏ ਜਦੋਂ ਕਿ ਅਲੱਗ ਤੋਂ ਭੇਜੀ ਸੂਚਨਾ ਵਿਚ ਇਹ ਰਾਸ਼ੀ ਸਿਰਫ 18 ਹਜ਼ਾਰ ਦੱਸੀ ਗਈ ਹੈ। ਮੁਨੀਸ਼ ਤਿਵਾੜੀ ਨੇ 5 ਲੱਖ 34 ਹਜ਼ਾਰ 103 ਰੁਪਏ ਦਿਖਾਏ ਹਨ। ਲੁਧਿਆਣਾ ਤੋਂ ਗੁਰਚਰਨ ਸਿੰਘ ਗਾਲਿਬ, ਸੰਗਰੂਰ ਤੋਂ ਵਿਜੈਇੰਦਰ ਸਿੰਗਲਾ ਅਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਇਸ਼ਤਿਹਾਰਬਾਜ਼ੀ ’ਤੇ ਖਰਚਾ ਪ੍ਰਦਾਨ ਕੀਤੀ ਸੂਚਨਾ ਵਿਚ ਸਪੱਸ਼ਟ ਨਹੀਂ ਹੈ।
ਪ੍ਰਸ਼ਾਸਨਿਕ ਸੁਧਾਰਾਂ ਅਤੇ ਸਿਵਲ ਅਧਿਕਾਰਾਂ ਲਈ ਵੱਡੇ ਪੱਧਰ ’ਤੇ ਕੰਮ ਕਰਨ ਵਾਲੀ ਸੰਸਥਾ ‘ਰੀਸਰਜੈਂਸ ਇੰਡੀਆ’ ਜਿਸ ਨੇ ਕਿਹਾ ਕਿ ਉਮੀਦਵਾਰ ਵਲੋਂ ਗਲਤ ਹਲਫੀਆ ਬਿਆਨ ਦੇਣ ਦੇ ਮਾਮਲੇ ’ਤੇ ਸੁਪਰੀਮ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਵੀ ਪਾਈ ਹੋਈ ਹੈ ਦੇ ਜਨਰਲ ਸਕੱਤਰ ਹਿਤੇਂਦਰ ਜੈਨ ਹੁਰਾਂ ਕਿਹਾ ਕਿ ਜਿਹੜੇ ਉਮੀਦਵਾਰ ਗਲਤ ਹਲਫੀਆ ਬਿਆਨ ਦਿੰਦੇ ਹਨ ਉਨ੍ਹਾਂ ਵਿਰੁੱਧ ਨਾ ਸਿਰਫ ਅਪਰਾਧਿਕ ਮਾਮਲੇ ਚੱਲਣੇ ਚਾਹੀਦੇ ਹਨ ਸਗੋਂ ਉਨ੍ਹਾਂ ਨੂੰ ਭਵਿੱਖ ਵਿਚ ਲੜਨ ਤੋਂ ਵੀ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਇਨ੍ਹਾਂ ਲੋਕਾਂ ਨੇ ਚੋਣ ਸੁਧਾਰਾਂ ਦੇ ਮਹੱਤਵਪੂਰਨ ਕੰਮ ਨੂੰ ਢਾਅ ਲਾਈ ਹੈ। ਅਜਿਹੇ ਲੋਕ ਸਾਡੀ ਪ੍ਰਤੀਨਿੱਧਤਾ ਕਰਨ ਦੇ ਯੋਗ ਨਹੀਂ ਹਨ। ਰਾਜਸੀ ਆਗੂਆਂ ਦੇ ਇਸ ਵਰਤਾਰੇ ’ਤੇ ਟਿੱਪਣੀ ਕਰਦਿਆਂ ਰਾਸ਼ਟਰੀ ਪੱਧਰ ’ਤੇ ਕੰਮ ਕਰਦੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਰਜ਼ ਦੇ ਫਾਊਂਡਰ ਤਰਲੋਚਨ ਸ਼ਾਸਤਰੀ ਨੇ ਕਿਹਾ ਕਿ ਇਹ ਰੁਝਾਨ ਗਲਤ ਅਤੇ ਚਿੰਤਾਜਨਕ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਕਿ ‘ਹੈਲਪ’ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਉਮੀਦਵਾਰਾਂ ਵਿਚੋਂ ਬਹੁਤਿਆਂ ਵਲੋਂ ਕੀਤੀ ਗਈ ਇਸ਼ਤਿਹਾਰਬਾਜ਼ੀ ਦੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਕੋਲ ਪੇਸ਼ ਕਰਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement