ਸਾਰੇ ਹਿੰਦੁਸਤਾਨ ਵਿਚ ਦੁਨੀਆਂ ਤਰਲੇ ਕਰਦੀ ਹੈ ਕਿ ਉਹ ਕਿਸੇ ਨਾਂ ਕਿਸੇ ਬਾਹਰਲੇ ਮੁਲਕ ਵਿਚ ਚਲੇ ਜਾਣ ਬੇਸ਼ੱਕ ਉਹਨਾਂ ਨੂੰ ਵਿਰਸੇ ਵਿਚ ਮਿਲੀ ਹੋਈ ਜਾਇਦਾਦ ਬੇਚਣੀ ਜਾਂ ਗਹਿਣੇ ਰੱਖਣੀ ਕਿਉ ਨਾਂ ਪਵੇ। ਜੇਕਰ ਗਹਿਰੇ ਤਰੀਕੇ ਨਾਲ ਝਾਤ ਮਾਰੀਏ ਤਾਂ ਸਾਨੂੰ ਆਪਣਾਂ ਮੁਲਕ ਛਦੀ ਲੋੜ ਨਹੀਂ ਅਗਰ ਹਰ ਇਕ ਇੰਨਸਾਨ ਨੂੰ ਚੰਗੀ ਨੌਕਰੀ ਮਿਲ ਸਕਦੀ ਹੋਵੇ। ਹਰ ਪੜਿਆ ਲਿਖਿਆ ਨੌਜਵਾਨ ਜਦੋਂ ਸਾਰੀਆਂ ਟੱਕਰਾਂ ਮਾਰ ਕੇ ਥੱਕ ਜਾਂਦਾ ਹੈ ਤਾਂ ਉਸਦੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਰਹਿ ਜਾਂਦਾ। ਪੜਿਆ ਲਿਖਿਆ ਤਬਕਾ ਜਿਵੇਂ ਕਿ ਡਾਕਟਰ, ਇੰਜਂਨੀਅਰ, ਸਾਇੰਟਿਸਟ ਪ੍ਰੋਗਰੈਮਰਸ, ਹਰ ਕੋਈ ਰਿਸ਼ਵਤ ਦੇ ਕੇ ਨੌਕਰੀ ਲੈ ਨਹੀਂ ਸਕਦਾ ਤੇ ਫਿਰ ਮਰਦਾ ਕੀ ਨਹੀਂ ਕਰਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਵੀ ਇਥੇ ਪਹੁੰਂਚਣ ਤੋਂ ਪਹਿਲੇ ਇਹੀ ਮਹਿਸੂਸ ਕਰਦੇ ਸਾਂ। ਰੱਬ ਨੇ ਸਾਡੀ ਸੁਣ ਲਈ ਤੇ ਸਾਨੂੰ ਲਿਆ ਵਗਾਹ ਮਾਰਿਆ ਪ੍ਰਦੇਸਾਂ ਦੀ ਧਰਤੀ ਤੇ। ਜਿਹੜਾ ਅਮਰੀਕਾ ਆ ਗਿਆ ਉਹ ਵੀ ਦੁਖੀ ਤੇ ਜਿਹੜਾ ਨਹੀਂ ਆਇਆ ਉਹ ਵੀ ਦੁਖੀ। ਉਹ ਕਿਵੇਂ? ਆਉ ਇਸ ਸਾਰੇ ਖਾਤੇ ਦਾ ਰਲ ਮਿਲ ਕੇ ਹਿਸਾਬ ਕਿਤਾਬ ਕਰੀਏ ।
ਜੋ ਲੋਕ ਬਾਹਰਲੇ ਮੁਲਕਾਂ ਵਿਚ ਪੱਕੇ ਤੌਰ ਤੇ ਆਉਂਦੇ ਹਨ ਉਹਨਾਂ ਦੀ ਗੱਲ ਥੋਹੜੀ ਵੱਖਰੀ ਹੈ। ਨਵਾਂ ਤਬਕਾ ਜਿਹੜਾ ਪਰਦੇਸਾਂ ਵਿਚ ਆਉਂਦਾ ਹੈ ਜਿਸ ਨੂੰ ਇਹਨਾਂ ਮੁਲਕਾਂ ਵਿਚ ਕੋਈ ਜਾਣਦਾ ਨਹੀਂ ਕੱਲਾ ਕਹਿਰਾ ਰਹਿ ਕੇ ਦੁਖੀ ਹੈ ਕਿਉਂਕਿ ਕੰਮ ਕਰਨ ਦੇ ਨਾਲ ਨਾਲ ਰੋਟੀ ਟੁਕ ਦਾ ਸਾਰਾ ਆਹਰ ਵੀ ਆਪੂੰ ਨੂੰ ਹੀ ਕਰਨਾਂ ਪੈਂਦਾ ਹੈ। ਕਪੜੇ ਲੀੜੇ ਧੋਣ ਦਾ ਕੰਮ ਵੀ ਆਪੂੰ ਨੂੰ ਹੀ ਕਰਨਾਂ ਪੈਂਦਾ ਹੈ। ਸ਼ੁਰੂ ਸ਼ਵਿਚ ਕੰਮਾਂ ਕਾਰਾਂ ਤੇ ਵੀ ਦੋਹਰੀ ਸ਼ਿਫਟ ਲਾਉਣੀ ਪੈਂਦੀ ਹੈ। ਕਈ ਕਈ ਮਹੀਨੇ, ਸਾਲ, ਆਪਣੀ ਮਰਜ਼ੀ ਦੀ ਉਹ ਸ਼ਿਫਟ ਤੇ ਨੌਕਰੀ ਵੀ ਨਹੀਂ ਮਿਲਦੀ ਜਿਹੜੀ ਤੁਸੀਂ ਦਿਲੋਂ ਕਰਨੀ ਚਾਹੁੰਦੇ ਹੋ ਸਗੋਂ ਬੌਸ ਦਾ ਮਿੰਨਤ ਤਰਲਾ ਕਰ ਕੇ ਕੰਮ ਚਲਾਉਣਾਂ ਪੈਂਦਾ ਹੈ । ਤੁਹਾਨੂੰ ਆਪਣੇ ਕੰਮ ਤੇ ਔਵਰਟਾਈਮ ਵੀ ਜਰੂਰ ਕਰਨਾਂ ਪਊ ਜੇ ਤੁਸੀਂ ਔਵਰਟਾਈਮ ਨਹੀਂ ਕਰਦੇ ਤਾਂ ਤੁਸੀਂ ਕੰਮ ਤੋਂ ਨਿਕਾਲੇ ਵੀ ਜਾ ਸਕਦੇ ਹੋ ਕਿਉਂਕਿ ਕੰਮ ਦੇਣ ਵਾਲੀਆਂ ਕੰਪਨੀਆ ਦਾ ਇਹ ਇਕ ਨਿਯਮ ਹੈ ਜਿਹੜਾ ਸਾਰਿਆਂ ਨੂੰ ਮੰਨਣਾਂ ਪੈਂਦਾ ਹੈ। ਕੰਮਾਂ ਕਾਰਾਂ ਦੇ ਨਾਲ ਨਾਲ ਹੋਰ ਸਾਰੇ ਬਿਲਾਂ ਦਾ ਤੇ ਖਰਚਿਆਂ ਦਾ ਭਾਰ ਵੀ ਆਏ ਮਹੀਨੇ ਪਿਆ ਰਹਿੰਦਾ ਹੈ, ਖਾਸ ਤੌਰ ਤੇ ਇਹਨਾਂ ਮੁਲਕਾਂ ਵਿਚ ਸਮੇ ਸਿਰ ਸਾਰੇ ਬਿਲ ਭੇਜਣੇ ਵੀ ਬਹੁਤ ਜ਼ਰੂਰੀ ਹਨ ਨਹੀਂ ਤਾਂ ਤੁਹਾਡਾ ਕਰੈਡਿਟ ਖਰਾਬ ਵੀ ਹੋ ਸਕਦਾ ਹੈ ਜਿਸ ਨੂੰ ਸੁਧਾਰਨ ਲਈ ਕਈ ਸਾਲ ਲਗ ਸਕਦੇ ਹਨ। ਉਸ ਦੇ ਨਾਲ ਨਾਲ ਵਕੀਲਾਂ ਦੇ ਖਰਚੇ ਵਗੈਰਾ ਵਗੈਰਾ, ਭਾਰ ਦਿਨੋਂ ਦਿਨ ਵਧਦਾ ਜਾਂਦਾ ਹੈ ਜਦ ਕਿ ਆਮਦਨ ਦਾ ਸਾਧਨ ਸਿਰਫ ਤੁਹਾਡੀ ਆਪਣੀ ਕਮਾਈ ਹੀ ਹੈ। ਇਥੇ ਇਸ ਤਰਾਂ ਨਹੀਂ ਹੈ ਕਿ ਇਕ ਵਾਰ ਨੌਕਰੀ ਮਿਲ ਗਈ ਤੇ ਸਦਾ ਹੀ ਮਿਲੀ ਰਹਿਣੀ ਹੈ। ਜੇਕਰ ਕੋਈ ਕਾਮਾਂ ਕੰਮ ਤਸੱਲੀਬਖਸ਼ ਨਹੀਂ ਕਰਦਾ ਤਾਂ ਕੰਮ ਤੋਂ ਕੱਢਿਆ ਵੀ ਜਾ ਸਕਦਾ ਹੈ। ਹਰ ਨਵੇਂ ਆਏ ਬੰਦੇ ਨੂੰ ਪਹਿਲਾਂ ਪਹਿਲ ਕੋਈ ਚੰਗੀ ਨੌਕਰੀ ਨਹੀਂ ਮਿਲਦੀ। ਕਈ ਵਾਰੀ ਤੁਹਾਨੂੰ ਉਸ ਤਰਾਂ ਦਾ ਕੰਮ ਵੀ ਕਰਨਾਂ ਪੈਂਦਾ ਹੈ ਜਿਹੜਾ ਤੁਸੀਂ ਬਿਲਕੁਲ ਪਸੰਦ ਨਹੀਂ ਕਰਦੇ। ਜੇ ਤੁਸੀ ਉਹ ਕੰਮ ਨਹੀਂ ਕਰਦੇ ਤਾਂ ਰੋਟੀ ਕਿਥੋਂ ਖਾਉਗੇ, ਮਕਾਨ ਦਾ ਕਿਰਾਇਆ ਕਿਵੇਂ ਪੂਰਾ ਹੋਵੇਗਾ, ਕੰਮ ਤੇ ਆਉਣ ਜਾਣ ਲਈ ਕਾਰ ਦੀ ਗੈਸ ਦਾ ਖਰਚਾ, ਕਾਰ ਦੀ ਇੰਨਸ਼ੋਰੈਂਸ ਤੇ ਬਾਕੀ ਪਿੰਡੋਂ ਤੇ ਹੋਰ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦੀਆਂ ਮੰਗਾਂ ਕਿਵੇਂ ਪੂਰੀਆਂ ਕਰਨੀਆਂ ਹਨ।
ਪੁਰਾਣੇ ਵਕਤਾਂ ਵਿਚ ਜਦੋਂ ਖਤੋ-ਖਿਤਾਬਤ ਕਰਨੀ ਹੁੰਦੀ ਸੀ ਤਾਂ ਚਿਠੀ ਆਉਣ ਜਾਣ ਨੂੰ ਅਰਸੇ ਲਗ ਜਾਂਦੇ ਸਨ, ਚਿਠੀ ਦਾ ਜਵਾਬ ਕਿਤੇ ਇਕ ਦੋ ਮਹੀਨੇ ਬਾਅਦ ਆਉਂਦਾ ਸੀ ਪਰ ਅੱਜ ਕੱਲ ਬਹੁਤ ਪਰੀਵਰਤਣ ਆ ਚੁਕਾ ਹੈ। ਜੇ ਚਿਠੀ ਕੋਈ ਵਤਨੋਂ ਆ ਗਈ ਤਾਂ ਊਹ ਚਿਠੀ ਵੀ ਕੋਈ ਪੰਜਾਂ ਛੇਆਂ ਵਰਕਿਆਂ ਤੋਂ ਘਟ ਨਹੀਂ ਹੋਵੇਗੀ। ਜਿਸ ਵਿਚ ਸੁਖ ਸਾਂਦ ਘਟ ਲਿਖਿਆ ਹੁੰਦਾ ਹੈ ਤੇ ਰੋਣ-ਧੋਣ ਜਿਆਦਾ ਹੁੰਦਾ ਹੈ। ਅਕਸਰ ਇਹਨਾਂ ਗੱਲਾਂ ਦਾ ਜ਼ਿਕਰ ਹੁੰਦਾ ਹੈ ਕਿ ਗੁਆਂਢ ਵਾਲੀ ਜ਼ਮੀਨ ਵਿਕਾਊ ਆ ਅਗਰ ਊਹ ਲੈ ਹੋ ਜਾਏ ਤਾਂ ਇਹਦੇ ਨਾਲ ਦੀ ਰੀਸ ਨਹੀਂ। ਟਿਊਵੈਲ ਤਾ ਆਪਣਾਂ ਪਹਿਲਾਂ ਹੀ ਲੱਗਾ ਹੋਇਆ ਹੈ। ਕੁਲ ਮਿਲਾ ਕੇ ਕੋਈ ਵੀਹ ਕੁ ਖੱਤੇ ਹੋ ਜਾਣਗੇ ਤੇ ਫਿਰ ਤਿੰਨਾਂ ਕੁ ਮਹੀਨਿਆ ਬਾਅਦ ਆਪਣੇ ਟਰੈਕਟਰ ਦਾ ਨੰਬਰ ਵੀ ਆ ਜਾਣਾ ਹੈ। ਕੁਝ ਕੁ ਦਿਨ ਹੋਏ ਹਨ ਏਜੰਸੀ ਨੂੰ ਮੈਂ ਤੇਰਾ ਨਾਂ ਦੇ ਆਇਆ ਸੀ। ਏਜੰਟ ਮੰਨਦਾ ਤਾਂ ਨਹੀਂ ਸੀ ਲੇਕਿਨ ਅੰਗਰੇਜ਼ੀ ਸ਼ਰਾਬ ਦੀਆਂ ਪੰਜ ਕੁ ਬੋਤਲਾਂ ਤੇ ਦਸ ਕੁ ਕੁਕੜ ਭੇਟਾ ਚੜਾਉਣ ਨਾਲ ਗੱਲ ਬਣ ਗਈ। ਟਰੈਕਟਰ ਵਾਲੇ ਪੈਸਿਆਂ ਦਾ ਫੇਰ ਦੇਖ ਲਵਾਂਗੇ ਉਹਦੀ ਚਿੰਤਾ ਨਾਂ ਤੂੰ ਕਰ । ਸਭ ਤੋਂ ਪਹਿਲੇ ਜ਼ਮੀਨ ਵਲ ਧਿਆਨ ਦੇਹ ਕਿਉਕਿ ਪਿੰਡ ਦਾ ਸਰਪੰਚ ਹੋਰ ਚੌਂਹ ਕੁ ਬੰਦਿਆਂ ਨੂੰ ਆਪਣੇ ਨਾਲ ਲਈ ਫਿਰਦਾ ਸੀ। ਇਹ ਆਪਣੀ ਜ਼ਮੀਨ ਦੇ ਨਾਲ ਲਗਦੀ ਜ਼ਮੀਨ ਆਪਣੇ ਲਈ ਨਿਰਾ ਸੋਨਾਂ ਹੈ ਪਰ ਆਪਾਂ ਇਹ ਜ਼ਮੀਨ ਹੱਥੋਂ ਜਾਣ ਨਹੀਂ ਦੇਣੀ। ਜਿਦਾਂ ਵੀ ਹੋਵੇ ਛੇਤੀ ਪੈਸਿਆਂ ਦਾ ਇੰਤਜ਼ਾਮ ਕਰਕੇ ਪੈਸੇ ਭੇਜ ਨਹੀਂ ਤਾਂ ਇਹ ਸੁਨਹਿਰੀ ਮੌਕਾ ਹੱਥੋ ਨਿਕਲ ਜਾਣਾ ਹੈ ਬਾਕੀ ਆਪਣਾ ਪੜਿਆ ਵਿਚਾਰ ਲਵੀਂ।
ਹਾਂ ਮੈਂ ਤਾਂ ਇਕ ਦਿਨ ਪਿੰਡ ਵਾਲੇ ਡਾਕੀਏ ਦੀ ਜੇਬ ਵਿਚ ਹਜ਼ਾਰ ਕੁ ਰੁਪਿਆ ਪਾ ਆਇਆ ਸੀ ਤੇ ਉਸਨੂੰ ਇਹ ਤਾਗੀਦ ਕਰ ਕੇ ਆਇਆ ਸੀ ਕਿ ਜਿਹੜੀ ਚਿੱਠੀ ਮੇਰੇ ਨਾਂ ਤੇ ਆਵੇ ਉਹ ਝੱਟ ਮੈਨੂੰ ਪਹੁੰਚਾ ਦੇਣੀ। ਉਹ ਕਹਿੰਦਾ ਸੀ ਚੌੋਧਰੀ ਜੀ ਫਿਕਰ ਨਾਂ ਕਰੋ ਜਿਸ ਦਿਨ ਤੁਹਾਡੀ ਚਿੱਠੀ ਅਮਰੀਕਾ ਤੋਂ ਆਈ ਤੁਹਾਨੂੰ ਉਸੇ ਦਿਨ ਹੀ ਪਹੁੰਚਾ ਦਿਤੀ ਜਾਵੇਗੀ। ਹਾਂ ਪਿੰਡ ਦੇ ਪਟਵਾਰੀ ਤੋਂ ਮੈਂ ਥੋਹੜੇ ਬਹੁਤੇ ਪੈਸੇ ਦੇ ਕੇ ਉਸ ਵਿਕਾਊ ਜ਼ਮੀਨ ਦੀ ਫਰਦ ਵੀ ਲੈ ਲਈ ਸੀ। ਪਰ ਅਜੇ ਪੱਚੀ ਕੁ ਹਜ਼ਾਰ ਰੁਪਿਆ ਪਟਵਾਰੀ ਨੂੰ ਹੋਰ ਦੇਣਾਂ ਬਾਕੀ ਹੈ। ਜਿੰਨੀ ਛੇਤੀ ਹੋ ਸਕੇ ਕੁਝ ਕੁ ਰੁਪਈਏ ਭੇਜ ਕਿਉਂਕਿ ਪੈਸੇ ਤੋਂ ਬਗੈਰ ਕੋਈ ਗੱਲ ਈ ਨਹੀਂ ਕਰਦਾ।
ਤੈਨੂੰ ਪਤਾ ਹੀ ਹੈ ਬਾਪੂ ਨੂੰ ਪਿਛਲੇ ਸਾਲ ਅਧਰੰਗ ਦਾ ਦੌਰਾ ਪਿਆ ਸੀ ਹੁਣ ਉਹ ਥੋਹੜਾ ਬਹੁਤ ਸੋਟੀ ਦੇ ਸਹਾਰੇ ਤੁਰ ਫਿਰ ਸਕਦਾ ਹੈ। ਹਾਂ ਬੇਬੇ ਵੀ ਬਹੁਤ ਬੀਮਾਰ ਰਹੀ ਆ ਉਹਦੇ ਲਈ ਤਾਂ ਦੁਆਈ ਪਿੰਡ ਦੇ ਹਕੀਮ ਕੋਲੋਂ ਹੀ ਲੈ ਕੇ ਬੁਤਾ ਸਾਰ ਲਿਆ ਸੀ। ਉਸਦੀ ਬੀਮਾਰੀ ਵੀ ਕਾਫੀ ਗੰਭੀਰ ਲਗਦੀ ਹੈ। ਕਈਆ ਨੇ ਕਿਹਾ ਸੀ ਕਿ ਬੇਬੇ ਨੂੰ ਸ਼ਹਿਰ ਲੈ ਜਾਵੋ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾਉ ਪਰ ਸ਼ਹਿਰ ਲਿਜਾਣ ਨਾਲ ਖਰਚਾ ਜਿਆਦਾ ਹੋ ਜਾਣਾਂ ਹੈ ਮੇਰਾ ਤਾਂ ਇਹੀ ਵਿਚਾਰ ਹੈ ਕਿ ਬੇਬੇ ਨੂੰ ਸ਼ਹਿਰ ਨਾਂ ਲਿਜਾਇਆ ਜਾਵੇ ਤਾਂ ਚੰਗਾ ਹੈ ਬਾਕੀ ਤੂੰ ਦੱਸ ਦੇ ਕਿੰਝ ਕਰੀਏ। ਤੇਰੀ ਬੇਬੇ ਨੂੰ ਪਹਿਲਾਂ ਨਾਲੋਂ ਹੁਣ ਕਾਫੀ ਫਰਕ ਹੈ ਤੂੰ ਚਿੰਤਾ ਨਾਂ ਕਰੀਂ ਮੈ ਆਪੇ ਹੀ ਬੇਬੇ ਨੂੰ ਸਾਂਭ ਲਵਾਂਗਾ ਅਗਰ ਜ਼ਰੂਰਤ ਪਈ ਤਾਂ ਮੈਂ ਸ਼ਹਿਰ ਵੀ ਲੈ ਜਾਵਾਂਗਾ।
ਆਪਣੀ ਰੋਪੜ ਵਾਲੀ ਭੈਣ ਦੇ ਲੜਕੇ ਦੀ ਸ਼ਾਦੀ ਵੀ ਆਉਂਦੇ ਦਸੰਬਰ ਨੂੰ ਆ ਰਹੀ ਹੈ। ਭੈਣ ਤਾਂ ਕਹਿੰਦੀ ਸੀ ਕਿ ਤੂੰ ਵਿਆਹ ਤੇ ਜਰੂਰ ਪਹੁੰਂਚੀ ਉਹ ਬਹੁਤ ਤਾਗੀਦ ਕਰਦੀ ਸੀ। ਉਹਨੂੰ ਜਾਂ ਤਾਂ ਫੋਨ ਕਰ ਲਵੀਂ ਜਾਂ ਚਿਠੀ ਪਾ ਦੇਵੀਂ । ਭੈਣ ਪਿਛਲੇ ਹਫਤੇ ਪਿੰਡ ਆਈ ਸੀ ਸਾਰੀ ਰਾਤ ਤੇਰੀਆ ਹੀ ਗੱਲਾਂ ਕਰ ਕਰ ਕੇ ਹੱਸਦੇ ਤੇ ਮਜ਼ਾਕ ਵਾਲੀਆਂ ਗੱਲਾਂ ਕਰਦੇ ਰਹੇ। ਤੇਰੇ ਜੀਜਾ ਜੀ ਨਾਲ ਨਹੀਂ ਸੀ ਆਏ। ਭੈਣ ਦਸਦੀ ਸੀ ਕਿ ਉਹਨਾਂ ਦੀ ਬਦਲੀ ਹੋ ਗਈ ਹੈ ਜਿਸ ਕਰਕੇ ਉਹਨਾਂ ਦਾ ਕੰਮ ਤੇ ਪਹੁੰਚਣਾਂ ਜਰੂਰੀ ਸੀ। ਸੰਭਵ ਹੈ ਫਿਰ ਅਗਲੇ ਮਹੀਨੇ ਆਵਣ। ਹਾਂ ੱਿਵਆਹ ਤੇ ਜਾਣ ਲਈ ਬੜੀ ਰਕਮ ਦਾ ਇੰਤਜ਼ਾਮ ਕਰਨਾਂ ਪਊ ਕਿਉਂਕਿ ਨਾਨਕੀਸ਼ੱਕ ਅਮਰੀਕਾ ਵਾਲਿਆਂ ਵਲੋਂ ਜਾਣੀ ਹੈ ਤੇ ਇਥੇ ਵੀ ਆਪਣੀ ਇਜ਼ਤ ਦਾ ਸਵਾਲ ਹੈ। ਮੈਂ ਗਹਿਣਿਆਂ ਦਾ ਵੀ ਇੰਤਜ਼ਾਮ ਕਰ ਲਿਆ ਹੈ ਸੁਂਿਨਆਰਾ ਕਹਿੰਦਾ ਸੀ ਜਿੰਨੇ ਗਹਿਣੇ
|