:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇੱਕ ਅਮਰੀਕਾ ਇਹ ਵੀ PRINT ਈ ਮੇਲ

ਲਾਸ ਵੇਗਸ ਵਿੱਚ ਮੈਡਮ ਟੂਸਉ ਦੀ ਮੋਮਸ਼ਾਲਾ
hjkhk ਲਾਸ ਵੇਗਸ ਦੇ ਵੈਨੀਸ਼ੀਅਨ ਹੋਟਲ ਦੇ ਪਸਾਰੇ ਵਿੱਚ ਮੈਡਮ ਟੂਸਉ (ਜਿਸ ਨੂੰ ਪੰਜਾਬੀ ਵਿੱਚ ਮੈਡਮ ਤੂਸਾਦ ਲਿਖਣ ਦਾ ਰਿਵਾਜ ਪਿਆ ਹੋਇਆ ਹੈ) ਦਾ ਪਤਾ ਲੱਗਣ ਨਾਲ ਮੈਨੂੰ ਉਚੇਚੀ ਖੁਸ਼ੀ ਹੋਈ। ਹਜ਼ਾਰਾਂ ਸਾਲਾਂ ਤੋਂ ਸਮਰਾਟਾਂ, ਯੋਧਿਆਂ ਤੇ ਲੋਕ ਨਾਇਕਾਂ ਨੂੰ ਅਮਰਤਾ ਦੀ ਤਸੱਲੀ ਦੁਆਉਣ ਵਾਲੇ ਪੱਥਰ ਅਤੇ ਧਾਤ ਦੇ ਬੁੱਤਾਂ ਨੂੰ ਮਾਤ ਦੇ ਕੇ ਪ੍ਰਸਿੱਧੀ ਤੇ ਕਲਾ ਦਾ ਉਚੇਚਾ ਚੌਤਰਾ ਮੱਲ ਲੈਣ ਵਾਲੇ ਮਨੁੱਖੀ ਮੋਮ-ਉਤਾਰਿਆਂ ਨੂੰ ਕੌਣ ਦੇਖਣਾ ਨਹੀਂ ਚਾਹੇਗਾ। ਮੈਨੂੰ ਮੈਡਮ ਟੂਸਉ ਦੀ ਮੁੱਖ ਮੋਮਸ਼ਾਲਾ ¦à¨¡à¨¨ ਵਿੱਚ ਹੋਣ ਦਾ ਅਤੇ ਹੋਰ ਮੋਮਸ਼ਾਲਾਵਾਂ ਹਾਂਗਕਾਂਗ, ਸੰਘਾਈ, ਐਮਸਟਰਡਮ ਤੇ ਨਿਊਯਾਰਕ ਵਿੱਚ ਵੀ ਹੋਣ ਦਾ ਪਤਾ ਸੀ, ਪਰ ਲਾਸ ਵੇਗਸ ਵਿੱਚ ਉਹਦਾ ਹੋਣਾ ਤਾਂ ਬਿਨ-ਮੰਗੀ ਦਾਤ ਸੀ। (ਹੁਣ ਮੈਡਮ ਟੂਸਉ ਦੀ ਮੋਮਸ਼ਾਲਾ ਪਹਿਲਾਂ ਦਿੱਲੀ ਵਿੱਚ ਅਤੇ  ਫੇਰ ਮੁੰਬਈ ਵਿੱਚ ਵੀ ਖੁੱਲ੍ਹ ਜਾਵੇਗੀ।

ਕਿਸੇ ਦਾ ਮੋਮ ਦਾ ਬੁੱਤ ਉਹਨੂੰ ਕਿੰਨਾ ਕੁ ਅਮਰ ਬਣਾਉਂਦਾ ਹੈ, ਇਹ ਤਾਂ ਵਿਵਾਦ ਦਾ ਵਿਸ਼ਾ ਹੋ ਸਕਦਾ ਹੈ, ਪਰ ਇਸ ਬਾਰੇ ਕੋਈ ਵਿਵਾਦ ਨਹੀਂ ਕਿ ਉਹ ਆਪ ਜ਼ਰੂਰ ਅਮਰ ਹੋ ਗਈ ਹੈ। ‘ਮੈਡਮ ਟੂਸਉ ਦੀ ਮੋਮਸ਼ਾਲਾ’ ਸੁਣ ਸੁਣ ਕੇ ਆਮ ਪ੍ਰਭਾਵ ਇਹੋ ਹੈ, ਜਿਵੇਂ ਅੱਜ ਵੀ ਉਹ ਆਪ ਹੀ ਹੱਡ-ਮਾਸ ਦੇ ਬੰਦੇ ਨੂੰ ਮੋਮ ਵਿੱਚ ਢਾਲਦੀ ਹੋਵੇ।
ਅਸਲੀਅਤ ਇਹ ਹੈ ਕਿ ਮੈਰੀ ਟੂਸਉ ਢਾਈ ਸਦੀਆਂ ਤੋਂ ਵੱਧ ਸਮਾਂ ਪਹਿਲਾਂ ਜਨਮੀ ਸੀ, ਉਹ ਵੀ ਫਰਾਂਸ ਵਿੱਚ, ਇੰਗਲੈਂਡ ਵਿੱਚ ਨਹੀਂ।
ਮੋਮ ਦੀਆਂ ਮੂਰਤੀਆਂ ਦੀ ਕਲਾ-ਕਲਪਨਾ ਵੀ ਉਹਦੀ ਆਪਣੀ ਨਹੀਂ ਸੀ। ਜਦੋਂ ਉਹ ਆਪਣੀ ਮਾਂ ਨਾਲ ਪੈਰਿਸ ਗਈ, ਜਿੱਥੇ ਉਹ ਡਾ. ਫਿਲੀਪ ਕਰਟਿਸ ਦੀ ਹਾਊਸਕੀਪਰ ਸੀ, ਮੈਰੀ ਨੇ ਡਾਕਟਰ ਨੂੰ ਇਲਾਜ ਕਰਨ ਦੇ ਨਾਲ ਨਾਲ ਮੋਮ ਦੀਆਂ ਮੂਰਤੀਆਂ ਵੀ ਬਣਾਉਂਦਿਆਂ ਦੇਖਿਆ। ਉਹਨੇ ਫਿਲੀਪ ਤੋਂ ਇਹ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਅਤੇ 1777 ਵਿੱਚ ਵਾਲਟੇਅਰ ਦੀ ਮੋਮ-ਮੂਰਤੀ ਉਹਦੀ ਪਹਿਲੀ ਰਚਨਾ ਸੀ। ਇਸ ਪਿੱਛੋਂ ਉਹਨੇ ਰੂਸੋ ਤੇ ਬੈਂਜਾਮਿਨ ਫਰੈਂਕਲਿਨ ਨੂੰ ਮੋਮ ਵਿੱਚ ਢਾਲਿਆ। 1790 ਵਿੱਚ ਫਿਲੀਪ ਨੇ ਆਪਣਾ ਮੋਮ ਮਿਊਜ਼ੀਅਮ ਖੋਲ੍ਹਿਆ ਜੋ 1794 ਵਿੱਚ ਉਹਦੀ ਮੌਤ ਮਗਰੋਂ ਕੁਝ ਹੋਰ ਸੰਪਤੀ ਸਮੇਤ ਮੈਰੀ ਦਾ ਹੋ ਗਿਆ 1802 ਵਿੱਚ ਉਹ ਆਪਣਾ ਸੰਗ੍ਰਹਿ ਪ੍ਰਦਰਸ਼ਿਤ ਕਰਨ ਲਈ ਇੰਗਲੈਂਡ ਲੈ ਕੇ ਗਈ ਤਾਂ ਫਰਾਂਸ-ਇੰਗਲੈਂਡ ਜੰਗ ਛਿੜ ਪੈਣ ਕਾਰਨ ਉ¤à¨¥à©‡ ਹੀ ਫਸ ਗਈ ਅਤੇ ਫੇਰ ਉਥੋਂ ਦੀ ਹੀ ਹੋ ਕੇ ਰਹਿ ਗਈ।
ਦੋ ਸਦੀਆਂ ਬੀਤ ਜਾਣ ਮਗਰੋਂ ਵੀ ਇਸ ਕਲਾ ਦੇ ਮੂਲ ਲੱਛਣ ਉਹੋ ਹਨ, ਉਨ੍ਹਾਂ ਹੀ ਔਜ਼ਾਰਾਂ ਨਾਲ ਮਾਡਲ ਦੇ ਸਰੀਰ ਦੀਆਂ 500 ਤੋਂ ਵੱਧ ਉਹੋ ਜਿਹੀਆਂ ਹੀ ਬਰੀਕ ਮਿਣਤੀਆਂ। ਬੱਸ ਰਚਨਾ ਵਧੀਕ ਸਜੀਵ, ਵਧੇਰੇ ਮਾਡਲ-ਰੂਪੀ ਹੋ ਗਈ ਹੈ।
ਲਾਸ ਵੇਗਸ ਵਾਲੀ ਮੋਮਸ਼ਾਲਾ ਵਿੱਚ ਮੈਡਮ ਟੂਸਉ ਆਪ ਵੀ ਹਾਜ਼ਰ ਹੈ, ਕਿਸੇ ਸਿਰਜੀ ਜਾ ਰਹੀ ਇਸਤਰੀ ਦੇ ਮੋਢਿਆਂ ਤੱਕ ਪੈਣ ਵਾਲੇ ਵਾਲਾਂ ਨੂੰ ਅੱਖਾਂ ਦੇ ਸਾਹਮਣੇ ਕਰ ਕੇ ਦੇਖਦੀ-ਪਰਖਦੀ ਹੋਈ। ਨੇੜੇ ਹੀ ਇੱਕ ਚਿਹਰੇ ਨੂੰ ਨੈਣ-ਨਕਸ਼ ਦਿੰਦਾ ਕਲਾਕਾਰ ਦਿਖਾਇਆ ਗਿਆ ਹੈ।
ਇੱਕ ਕਮਰੇ ਵਿੱਚ ਪ੍ਰਵੇਸ਼ ਕੀਤਾ ਤਾਂ ਐਬਰਾਹਮ ¦à¨¿à¨•à¨¨ ਬੈਠੇ ਸਨ। ਲੱਕੜ ਦੀ  ਝੁੱਗੀ ਵਿੱਚ ਪੈਦਾ ਹੋਇਆ, ਲੋਕਾਂ ਵਿੱਚੋਂ ਉਭਰਿਆ ਪ੍ਰਧਾਨ, ਕਿਸੇ ਸ਼ਾਹੀ ਕੁਰਸੀ ਦੀ ਬਜਾਏ ਲੋਕਾਂ ਦੇ ਬੈਠਣ ਲਈ ਥਾਂ ਛੱਡ ਕੇ ਬੈਂਚ ਦੇ ਇੱਕ ਸਿਰੇ ਉ¤à¨¤à©‡ ਬੈਠਾ ਹੋਇਆ ਸੀ। ਗੁਲਾਮੀ ਨੂੰ ਸਰਕਾਰੀ ਅਤੇ ਕਾਨੂੰਨੀ ਤੌਰ ਉ¤à¨¤à©‡ ਖਤਮ ਕਰਨ ਵਾਲਾ ਮਾਨਵਵਾਦੀ। ਲੋਕਰਾਜ ਦੀ ਵਿਆਖਿਆ ‘ਲੋਕਾਂ ਦੀ, ਲੋਕਾਂ ਰਾਹੀਂ, ਲੋਕਾਂ ਲਈ ਸਰਕਾਰ’ ਵਜੋਂ ਕਰਨ ਵਾਲਾ ਲੋਕ-ਹਿਤੈਸ਼ੀ। ਇੱਕ ਦੁਫੇੜਬਾਜ਼  ਵੱਖਵਾਦੀ ਹੱਥੋਂ ਸ਼ਹੀਦ ਹੋਣ ਵਾਲਾ ਆਪਣੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਝੰਡਾ ਬਰਦਾਰ। ਮੈਨੂੰ ਬੈਠਣੋਂ ਝਿਜਕਿਆ ਤਾਂ ਮੈਨੂੰ ਬਹੁਵਚਨ ਵਿੱਚ ਬੋਲੇ, ਬੈਠੋ, ਤੁਹਾਡੇ ਲਈ ਹੀ ਤਾਂ ਥਾਂ ਖਾਲੀ ਰੱਖੀ ਹੈ। ਮੈਂ ਬਰਾਬਰ ਬੈਠ ਗਿਆ ਤਾਂ ਦੇਖਿਆ ਉਨ੍ਹਾਂ ਦਾ ਗੋਡਾ ਮੇਰੇ ਗੋਡੇ ਤੋਂ ਗਿੱਠ ਉ¤à¨šà¨¾ ਸੀ। ਮੇਰੇ ਉਹ ਘਟਨਾ ਚੇਤੇ ਆ ਗਈ, ਜਦੋਂ ਉਹ ਪ੍ਰਧਾਨਗੀ ਦਫਤਰ ਵਿੱਚ ਮੌਤ ਨਾਲ ਇੱਕ ਲੱਕ ਮੇਜ਼ ਉ¤à¨¤à©‡ ਰੱਖ ਕੇ ਬੈਠੇ ਹੋਏ ਸਨ। ਮਿਲਣ ਆਏ ਉਨ੍ਹਾਂ ਦੇ ਮਿੱਤਰ ਨੇ ਟਿੱਚਰ ਕੀਤੀ, ਬੱਲੇ-ਬੱਲੇ ਐਡੀ ¦à¨®à©€ ਹੋਰ ਲੱਤ ਕਦੇ ਨਹੀਂ ਦੇਖੀ। ਉਨ੍ਹਾਂ ਨੇ  ਸਹਿਜ ਨਾਲ ਦੂਜੀ ਲੱਤ ਮੇਜ਼ ਹੇਠੋਂ ਕੱਢ ਕੇ ਪਹਿਲੀ ਦੇ ਬਰਾਬਰ ਵਿਛਾਈ ਤੇ ਮੁਸਕਰਾ ਕੇ ਬੋਲੇ, ਲੈ ਓਡੀ ਹੀ ¦à¨®à©€ ਹੋਰ ਦੇਖ!
¦à¨®à©€ ¦à¨à©€ ਲੇਡੀ ਡਾਇਨਾ, ਰੱਤੀ ਕੁੜਤੀ ਤੇ ਰੱਤਾ ਜ਼ਨਾਨਾ ਟੋਪ। ਮੈ ਆਦਰਸੂਚਕ ਫਾਸਲੇ ਉ¤à¨¤à©‡ ਖੜ੍ਹਾ ਹੁੰਦਿਆਂ ਪੁੱਛਿਆ, ‘‘ਇੱਕ ਭੇਤ ਦੱਸ, ਈਰਖਾਲੂ ਵਿਰੋਧੀ ਭਾਵੇਂ ਬੁੱਕ ਭਰ ਭਰ ਕੇ ਚਿੱਕੜ ਸੁਟਦੇ ਰਹਿਣ,  ਤੇਰੀ ਸ਼ਖਸੀਅਤ ਉ¤à¨¤à©‡ ਇੱਕ ਵੀ ਛਿੱਟਾ ਨਹੀਂ ਪੈਂਦਾ, ਕਰੋੜਾਂ ਲੋਕ ਤੈਨੂੰ ਪਹਿਲਾਂ ਜਿੰਨਾ ਹੀ ਮੋਹ ਕਰਦੇ ਨੇ।’’ ਉਹ ਸ਼ਾਹ ਚੁੱਪ ਕਾਇਮ ਰੱਖਦਿਆਂ ਨਿਰੰਤਰ ਮੁਸਕਰਾਉਂਦੀ ਰਹੀ। ਸ਼ਾਇਦ ਇਹੋ ਉਹਦਾ ਮੂਕ ਜਵਾਬ ਸੀ।
ਮਾਰਟਿਨ ਲੂਥਰ ਕਿੰਗ ਜੂਨੀਅਰ, ਗੈਰਵਸ਼ਾਲੀ ਸ਼ਖਸੀਅਤ, ਚਿਹਰੇ ਦੁਆਲੇ ਇਨਸਾਨੀਅਤ ਦਾ ਜਲੌਅ। ਅਮਨ ਦਾ ਦੇਵਤਾ, ਥੁੜਿਆਂ ਦਾ ਸਹਾਰਾ, ‘ਕੇਵਲ ਗੋਰਿਆਂ ਲਈ’ ਦੇ ਫੱਟੇ ਦਾ ਬੇਲਚਕ ਵਿਰੋਧੀ, ਮਾਨਵੀ ਅਧਿਕਾਰਾਂ ਦੀ, ਖਾਸ ਕਰਕੇ ਕਾਲਿਆਂ ਦੇ ਨਾਗਰਿਕ ਅਧਿਕਾਰਾਂ ਦੀ ਲਹਿਰ ਦਾ ਮੋਹਰੀ, ਜਿਸ ਦੀ ਸਿਰੜੀ ਘਾਲਣਾ ਦੇ ਫਲਸਰੂਪ 1964 ਵਿੱਚ ਹਰ ਕਿਸਮ ਦੇ ਵਿਤਕਰੇ ਨੂੰ ਖਤਮ ਕਰਨ ਵਾਲਾ ਸਿਵਲ ਰਾਈਟਜ਼ ਐਕਟ ਪਾਸ ਹੋਇਆ, ਭਾਵੇਂ ਕਿ ਇਸ ਸਭ ਕੁਝ ਦਾ ਮੁੱਲ ਉਹਨੂੰ 1968 ਵਿੱਚ ਸ਼ਹੀਦੀ ਦੇ ਰੂਪ ਵਿੱਚ ਤਾਰਨਾ ਪਿਆ। ਮੈਂ ਅਦਬ ਨਾਲ ਕਿਹਾ, ਜਦੋਂ ਅਸੀਂ ਮਨੁੱਖਤਾ ਦੇ ਸੁਖਚੈਨ ਦੀ ਕਾਮਨਾ ਕਰਦਿਆਂ ਬੁੱਧ, ਨਾਨਕ ਤੇ ਗਾਂਧੀ ਵਰਗੇ ਆਪਣਿਆਂ ਦਾ ਚੇਤਾ ਕਰਦੇ ਹਾਂ, ਨਾਲ ਹੀ ਤੁਸੀਂ ਵੀ ਯਾਦ ਆਉਂਦੇ ਹੋ, ਸਾਡੇ ਆਪਣੇ।
ਅੱਗੇ ਬੁਸ਼ ਮਿਲ ਗਿਆ। ਆਦਰਯੋਗ ਵਿੱਥ ਰੱਖਣ ਦੀ ਥਾਂ ਮੈਂ ਉਹਦੇ ਸਾਹਮਣੇ ਹੋ ਗਿਆ। ਉਹਨੇ ਮਿਲਾਉਣ ਲਈ ਸੱਜਾ ਹੱਥ ਕੱਢਿਆ, ਮੈਂ ਆਪਣੇ ਦੋਵੇਂ ਹੱਥ ਪਿੱਠ ਪਿੱਛੇ ਕਰ ਲਏ। ਮੈਂ  ਕਿਹਾ, ਇਰਾਕ ਦੀ ਦਲਦਲ ਵਿੱਚ ਫਸ ਗਿਆ ਹੈ, ਸਾਬਤ ਨਹੀਂ ਨਿਕਲਿਆ ਜਾਣਾ ਤੇ ਦੁਨੀਆਂ ਥੂਹ-ਥੂਹ ਕਰਦੀ ਹੈ। ਕੀ ਬੋਲੇ? ਬਿਸ਼ਰਮਾਂ ਵਾਂਗ ਝਾਕਦਾ ਰਿਹਾ, ਮੇਰੇ ਨਾਲ ਮਿਲਾਉਣ ਲਈ ਵਧਾਇਆ ਖਾਲੀ ਹੱਥ ਵੀ ਨੀਵਾਂ ਕਰਨਾ ਭੁੱਲ ਗਿਆ।
ਪੁਲਾੜ ਯਾਤਰੀ ਸਨ, ਵਿਗਿਆਨੀ ਸਨ, ਖਿਡਾਰੀ ਸਨ, ਨੇਤਾ ਸਨ, ਸਭ ਨੂੰ ਨਜ਼ਰਾਂ ਵਿੱਚੋਂ ¦à¨˜à¨¾à¨‰à¨‚ਦਿਆਂ, ਕਿਸੇ ਨੂੰ ਹੈਲੋ ਕਹਿੰਦਿਆਂ ਤੇ ਕਿਸੇ ਨਾਲ ਬਣਦੀ-ਸਰਦੀ ਗੱਲ ਕਰਦਿਆਂ ਮੈਂ ਸਿੱਧਾ ਇੰਦਰ ਦੇ ਖਾੜੇ ਵਿੱਚ ਪਹੁੰਚ ਗਿਆ।
ਮਾਰਲਿਨ ਮੁਨਰੋ, ਜਿਸ ਦੀ ਇੱਕ ਝਲਕ ਨਾਲ ਦਿਲ ਤੇਜ਼-ਤੇਜ਼ ਧੜਕਣ ਲੱਗਦੇ ਹਨ, ਸੰਗ  ਕੇ ਕਮਰੇ ਵਿੱਚੋਂ ਨਿਕਲਣ ਲੱਗੀ ਤਾਂ ਮੈਂ ਕੂਹਣੀ ਫੜ ਕੇ ਰੋਕ ਲਈ। ਮੂੰਹ ਮੇਰੇ ਵੱਲ ਕਰ ਕੇ ਆਖਣ ਲੱਗੀ, ਜਾਣ ਹੈ। ਮੇਰੇ ਬੁੱਲ੍ਹਾਂ ਉ¤à¨¤à©‡ ਆਪਣੇ ਆਪ ਇਹ ਗੀਤ ਆ ਗਿਆ। ਅਭੀ ਨਾ ਜਾਓ ਛੋਡ ਕਰ, ਦਿਲ ਅਭੀ ਭਰਾ ਨਹੀਂ!
ਐਲਿਜ਼ਬੈ¤à¨¥ ਟੇਲਰ, ਪੌਣ ਵਾਂਗ ਮੁਕਤ, ਕਈ ਦੋਸਤੀਆਂ, ਕਈ ਵਿਆਹ, ਕਈ ਤਲਾਕ, ਇੱਕ ਇੱਕ ਪਤੀ ਨਾਲ ਦੋ ਦੋ ਵਾਰ ਵਿਆਹ, ਜਿਉਂਦੇ-ਜੀਅ ਲੀਜੈਂਡ। ਹਾਣ ਨੂੰ ਹਾਣ  ਪਿਆਰਾ। ਬੁੱਲ੍ਹਾਂ ਉ¤à¨¤à©‡ ਅਬੋਲ ਬੋਲ। ਜਿਵੇਂ ਕਹਿ ਰਹੀ ਹੋਵੇ, ਜਾਣ ਦਿਉ ਇਸ ਨਖਰੇਲੇ ਮਾਰਲਿਨ ਮੁਨਰੋ ਨੂੰ, ਆਪਾਂ ਆਪਾਂ ਗੱਲਾਂ ਕਰਦੇ ਹਾਂ।
ਵੂਪੀ ਗੋਲਡਬਰਗ ਨੇੜੇ ਹੀ ਖੜ੍ਹੀ ਮੁਸਕਰਾ ਰਹੀ ਸੀ। ਤਾਂਬੇ ਵਾਂਗ ਲਿਸ਼ਕਦਾ ਰੰਗ, ਸਾਧੂਆਂ ਵਾਲੀਆਂ ਜਟਾਂ, ਬੇਪਵਾਹ ਪਹਿਰਨ। ਐਕਟਰਾਂ ਦੀ ¦à¨®à©€ ਸੂਚੀ ਛਾਪਣ ਦੀ ਥਾਂ ਇਕੱਲਾ ਉਹਦਾ ਨਾਂ ਹੀ ਫਿਲਮ ਜਾਂ ਰੇਡੀਓ, ਟੀ.ਵੀ. ਪ੍ਰੋਗਰਾਮ ਨੂੰ ਅੰਬਰੀਂ ਲੈ ਉੱਡਦਾ ਹੈ।
ਹੋਰ ਅਨੇਕ ਸਨਮਾਨਾਂ  ਤੋਂ ਇਲਾਵਾ ਐਕਟਿੰਗ ਲਈ ਅਕਾਡਮੀ ਐਵਾਰਡ ਜਿੱਤਣ ਵਾਲੀ ਇਹ ਦੂਜੀ ਅਫਰੀਕਨ-ਅਮਰੀਕਨ ਪ੍ਰਤਿਭਾ ਗਾਇਕ ਅਤੇ ਲੇਖਕ ਵੀ ਹੈ। ਉਹ ਹੁਣ ਤੱਕ ਉਨ੍ਹਾਂ ਤੇਰਾਂ ਵਿਅਕਤੀਆਂ ਵਿੱਚੋਂ ਇੱਕ ਹੈ। ਜਿਨ੍ਹਾਂ ਨੇ ਐਮੀ, ਗਰੈਮੀ, ਆਸਕਰ ਅਤੇ ਟੌਨੀ ਐਵਾਰਡ ਸਭ ਜਿੱਤੇ ਹੋਏ ਹਨ। ਉਹਦਾ ਵਧਾਇਆ ਹੋਇਆ ਹੱਥ ਘੁੱਟ ਕੇ ਮੈਂ ਕਿਹਾ, ਕਲਾ ਦੇ ਸਹਾਰੇ ਜੇ ਤੂੰ ਗੋਰੀਆਂ ਰੰਨਾਂ  ਦਾ ਗੁਮਾਨ ਤੋੜਿਆ ਹੈ, ਕਮਾਲ ਹੈ! ਤੇ ਉਹਨੂੰ ਪੰਜਾਬੀ ਗੀਤ ਸੁਣਾਇਆ, ‘‘ਗੋਰਾ ਰੰਗ ਪਿੱਲਾ ਪਟਗੇਰੂ, ਪੱਕਾ ਰੰਗ ਸੁਰਮੇ ਦਾ!’’
ਹਾਲ ਦੇ ਬਾਹਰ ਲੌਬੀ ਵਿੱਚ ਪੌੜੀਆਂ ਕੋਲ ਰੂਸੀ ਖੜ੍ਹੀ ਸੀ। ਗੂੜ੍ਹੀ ਲਾਲ ਲਿਪਸਟਿਕ, ਲੱਕ ਦੁਆਲੇ ਐਪਰਨ, ਖੱਬੇ ਹੱਥ ਵਿੱਚ ਫੜੇ ਹੋਏ ਕੌਲੇ ਵਿੱਚ ਸੱਜੇ ਹੱਥ ਦੀ ਕੜਛੀ ਨਾਲ ਵੇਸਨ ਤੇ ਆਂਡੇ ਫੈਂਟਦੀ ਹੋਈ। ਮੈਂ ਹੈਰਾਨ ਹੋਇਆ, ‘‘ਲੂਸੀ, ਤੂੰ ਬਾਹਰ ਕਿਉਂ ਖੜ੍ਹੀ ਹੈ?’’ ਰੋਸੇ ਨਾਲ ਬੋਲੀ, ‘‘ਕਹਿੰਦਿਆਂ ਨੇ, ਸਾਡੇ ਉ¤à¨¤à©‡ ਛਿੱਟੇ ਪਾਏਂਗੀ!’’ ਮੈਂ ਉਹਨੂੰ ਸ਼ਾਂਤ ਕਰਨ ਲਈ ਦੱਸਿਆ, ‘‘ਕਿੰਨੇ ਨਖਰੇ ਦਿਖਾਈ ਜਾਣ, ਪਰ ਸਾਡੇ ਦੇਸ਼ ਦੇ ਟੀ.ਵੀ. ਦੇਖਣ ਵਾਲੇ ਸਭ ਤੋਂ ਵੱਧ ਤੈਨੂੰ ਹੀ ਜਾਣਦੇ ਤੇ ਪਿਆਰਦੇ ਨੇ!’’
ਇਸ ਅਨੋਖੀ ਕਲਾ ਬਾਰੇ ਹੋਰ ਜਾਣਨ ਲਈ ਇੱਕ ਅਧਿਕਾਰੀ ਦੀ ਦੱਸ ਪਾਈ ਗਈ। ਪਤਾ ਲੱਗਿਆ ਕਿ ਉਹਦਾ ਕੰਮ ਹੀ ਕੁਛ ਜਾਣਨ ਦੇ ਇੱਛਕ ਦਰਸ਼ਕ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪੂਰੀ ਤਸੱਲੀ ਕਰਵਾਉਣਾ ਹੈ। ਗੱਲਬਾਤ ਨੂੰ ਖੁੱਲ੍ਹੀ ਤੇ ਦੋਸਤਾਨਾ ਬਣਾਉਣ ਲਈ ਮੈਂ ਆਖਿਆ, ‘‘ਇੰਡੀਆ ਤੋਂ ਆਇਆ ਪ੍ਰਸਿੱਧ ਲੇਖਕ ਹਾਂ। ਕੀ ਤੁਸੀਂ ਮੇਰੀ ਮੂਰਤੀ ਬਣਾ ਕੇ ਇੱਥੇ ਲਾਉਣ ਦੀ ਕਿਰਪਾ ਕਰ ਸਕਦੇ ਹੋ?’’
‘‘ਜ਼ਰੂਰ ਕਰ ਸਕਦੇ ਹਾਂ,’’ ਉਹ ਮੁਸਕਰਾਇਆ, ‘‘ਤੁਸੀਂ ਆਏ, ਧੰਨਭਾਗ! ਬੱਸ ਤੁਹਾਨੂੰ ਤਿੰਨ ਲੱਖ ਡਾਲਰ ਢਿੱਲੇ ਕਰਨੇ ਪੈਣਗੇ। ਤੇ ਹਾਂ, ਮੂਰਤੀ ਅਸੀਂ ਇੱਥੇ ਨਹੀਂ ਲਾਉਣੀ, ਉਹ ਜਿੱਥੇ ਮਰਜ਼ੀ ਤੁਸੀਂ ਆਪ ਲਾ ਲੈਣੀ।’’
‘‘ਇਹ ਜਿਨ੍ਹਾਂ ਨੂੰ ਅਸੀਂ ਹੁਣੇ ਦੇਖ ਕੇ ਆਏ ਹਾਂ, ਇਨ੍ਹਾਂ ਤੋਂ ਤੁਸੀਂ ਤਿੰਨ ਲੱਖ ਡਾਲਰ ਲਏ ਸੀ?’’ ਮੈਂ ਉਹਨੂੰ ਘੇਰਿਆ।
‘‘ ਨਹੀਂ, ਨਹੀਂ, ਇਹ ਤਾਂ ਅਸੀਂ ਆਪ ਚੁਣੇ ਨੇ।’’ ਉਹਨੇ ਸਪੱਸ਼ਟ ਕੀਤਾ। ‘‘ਪਰ ਤੁਹਾਨੂੰ ਤਾਂ ਅਸੀਂ ਨਹੀਂ ਨਾ ਚੁਣਿਆ!’’ ਉਹ ਵੀ ਸੁਆਦ ਲੈਣ ਲੱਗਿਆ।
ਉਹਦੇ ਦੱਸਿਆ ਕਿ ਕੋਈ ਵਿਅਕਤੀ ਜੇ ਏਨੀ ਰਕਮ ਦੇ ਦੇਵੇ, ਮੋਮਸ਼ਾਲਾ ਦੇ ਕਲਾਕਾਰ ਚਾਰ ਮਹੀਨਿਆਂ ਵਿੱਚ ਅਨੇਕ ਬੈਠਕਾਂ ਕਰਦਿਆਂ ਵਿਅਕਤੀ ਦੇ ਕੱਦ-ਕਾਠ, ਵਾਲਾਂ ਤੇ ਅੱਖਾਂ ਦੇ ਰੰਗ ਸਮੇਤ ਰੰਗ-ਰੂਪ ਤੋਂ ਅੱਗੇ ਵੱਧ ਕੇ ਚਿਹਰੇ ਦੇ ਹਾਵਭਾਵ ਤੱਕ ਸਾਕਾਰ ਕਰ ਦਿੰਦੇ ਹਨ। ਇਸੇ ਰਕਮ ਵਿੱਚ ਉਹ ਤੁਹਾਡੀ ਮੂਰਤੀ ਤੁਹਾਡੀ ਦੱਸੀ ਥਾਂ ਉ¤à¨¤à©‡ ਲਿਜਾ ਲਾਉਂਦੇ ਹਨ ਅਤੇ ਪੂਰੇ ਰਚਨਾ-ਕਾਰਜ ਦੀ ਫੋਟੋ ਐਲਬਮ ਤੇ ਡੀ.ਵੀ.ਡੀ. ਵੀ ਤੁਹਾਨੂੰ ਭੇਟ ਕਰ ਦਿੰਦੇ ਹਨ।
ਸਾਡੀ ਪੁੱਛ ਦੇ ਉ¤à¨¤à¨° ਵਿੱਚ ਉਹਨੇ ਮੋਟੀ-ਮੋਟੀ ਕਾਰਜ-ਵਿਧੀ ਦੀ ਮੂਰਤੀ ਬਣਾ ਕੇ ਤੇ ਉਹਦੇ ਆਲੇ-ਦੁਆਲੇ ਵਿਸ਼ੇਸ਼ ਪਦਾਰਥ ਲਾ-ਸੁਕਾ ਕੇ ਸੰਚਾ ਬਣਾ ਲਿਆ ਜਾਂਦਾ ਹੈ ਅਤੇ ਉਸ ਸੰਚੇ ਵਿੱਚ ਪੰਘਰੀ ਹੋਈ ਮੋਮ ਪਾ ਦਿੱਤੀ ਜਾਂਦੀ ਹੈ। ਇਸ ਕੱਚੀ ਮੂਰਤੀ ਨੂੰ ਅੰਤਿਮ ਕਲਾਤਮਕ ਛੋਹਾਂ ਹੱਥ ਨਾਲ ਦਿੱਤੀਆਂ ਜਾਂਦੀਆਂ ਹਨ। ਮੂਲ ਚਮੜੀ ਵਾਲਾ ਰੰਗ, ਅਸਲੀ ਮਨੁੱਖੀ ਵਾਲਾਂ ਦੀਆਂ ਜੜ੍ਹਾਂ ਮੋਮ ਦੇ ਅੰਦਰ ਲਾਉਣਾ ਅਤੇ ਮਾਡਲ ਤੋਂ ਉਹਦੇ ਆਪਣੀ ਪਸੰਦ ਤੇ ਨਾਪ ਦੇ  ਕੱਪੜੇ ਲੈ ਕੇ ਪਹਿਨਾਉਣਾ।
ਚੋਣ-ਵਿਧੀ ਜਾਨਣ ਦੇ ਇਰਾਦੇ ਨਾਲ ਮੈਂ ਫਿਰ ਆਖਿਆ, ‘‘ਪਰ ਤੁਸੀਂ ਮੈਨੂੰ ਕਿਉਂ ਨਹੀਂ ਚੁਣ ਲੈਂਦੇ?’’
‘‘ਇਹ ਤਾਂ ਟੇਢਾ ਸਵਾਲ ਹੈ, ’’ ਉਹ ਫੇਰ ਮੁਸਕਰਾਇਆ। ‘‘ਸਾਡੀ ਚੋਣ-ਵਿਧੀ ਗੁਪਤ ਹੈ। ਸਾਡਾ ਕਿਸੇ ਦੀ ਕੌਮ੍ਯਾਂਤਰੀ ਹਰਮਨ-ਪਿਆਰਤਾ ਜਾਣਨ ਦਾ ਆਪਣਾ ਹੀ ਤਰੀਕਾ ਹੈ ਅਤੇ ਭਰਪੂਰ ਅੰਦਰੂਨੀ ਵਿਚਾਰ-ਵਟ੍ਯਾਂਦਰੇ ਮਗਰੋਂ  ਅਸੀਂ ਆਪ ਹੀ ਕਿਸੇ ਨਿਰਣੇ ਉ¤à¨¤à©‡ ਪੁੱਜਦੇ ਹਾਂ।’’ ‘‘ਇਹ  ਤਾਂ ਬੜਾ ਨਿਰਾਸ਼ਾਜਨਕ ਮਾਮਲਾ ਹੈ।’’ ਮੈਂ ਬਨਾਉਟੀ ਬੇਵਸੀ ਦਿਖਾਈ। ‘‘ਤੁਸੀਂ ਮੈਨੂੰ ਚੁਣਨਾ ਨਹੀਂ ਤੇ ਤਿੰਨ ਲੱਖ ਡਾਲਰ ਮੇਰੇ ਕੋਲ ਹੋਣੇ ਨਹੀਂ।’’
‘‘ਕੋਸ਼ਿਸ਼ ਕਰੋ,’’ ਉਹ ਹੱਸਿਆ। ‘‘ਜੋੜਦੇ ਰਹੋ। ਕਦੀ ਤਾਂ ਜੁੜਨਗੇ ਹੀ!’’

 
< Prev   Next >

Advertisements