:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਨਾਨਕ-ਸ਼ਾਹੀ ਕਲੰਡਰ ਅਤੇ ਸਿੱਖ ਜਗਤ PRINT ਈ ਮੇਲ

ਡਾ ਗੁਰਨਾਮ ਕੌਰ ਜਾਣੇ ਪਛਾਣੇ ਪੰਥਕ ਵਿਦਵਾਨ ਹਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਇਸ ਤੋਂ ਇਲਾਵਾ ਉਹ ਅਨੇਕਾਂ ਪੰਥਕ ਕਮੇਟੀਆਂ ਵਿਚ ਵੀ ਸ਼ਾਮਲ ਰਹੇ ਹਨ। ਗੁਰਮਤਿ ਸਿਧਾਂਤ ਤੇ ਗੁਰਬਾਣੀ ਸਬੰਧੀ ਉਨ੍ਹਾਂ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ ਗੁਰਨਾਮ ਕੌਰ ਪੰਥਕ ਮਾਮਲਿਆਂ ਤੇ ਗੁਰਮਤਿ ਨਾਲ ਸਬੰਧਤ ਮੁੱਦਿਆਂ ਨਾਲ ਨੇੜਿਓਂ ਜੁੜੇ ਰਹੇ ਹਨ। ਇਸ ਕਾਲਮ ਵਿਚ ਵੱਖ ਵੱਖ ਪੰਥਕ ਮੁਦਿਆਂ ਤੇ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿਚ ਚਰਚਾ ਕਰਿਆ ਕਰਨਗੇ।
ਡਾ ਗੁਰਨਾਮ ਕੌਰ
ਨਾਨਕ ਸ਼ਾਹੀ ਕੈਲੰਡਰ ਜੋ ਕਿ ਸਾਲ 2003 ਵਿਚ ਲਾਗੂ ਹੋਇਆ ਸੀ, ਅੱਜ ਸਿੱਖ ਮਾਨਸਿਕਤਾ ਵਿਚ ਪੂਰੀ ਤਰਾ੍ਹਂ ਵਸ ਗਿਆ ਹੈ। ਇਤਿਹਾਸਕ ਗੁਰਦਵਾਰਾ ਸਾਹਿਬ ਤੋਂ ਲੈ ਕੇ ਪਿੰਡ ਅਤੇ ਸ਼ਹਿਰਾਂ ਦੇ ਮੁਹੱੋਲਿਆਂ ਤੋਂ ਛੋਟੇ ਗੁਰਦਵਾਰਾ ਸਾਹਿਬ, ਦੂਰ ਦੁਰਾਡੇ ਬਦੇਸਾਂ ਦੇ ਗੁਰੁ ਘਰਾਂ ਵਿਚ ਵੀ ਅਜ ਗੁਰਪੁਰਬ ਅਤੇ ਸਿਖ ਦਿਹਾੜੇ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਹਨ। ਨਾਨਕ ਸ਼ਾਹੀ ਕੈਲੰਡਰ ਨੇ ਇਨਾ੍ਹਂ ਦਿਹਾੜਿਆਂ ਦੀਆਂ ਤਾਰੀਕਾਂ ਮਕੱਰਰ ਕਰ ਚਿੱਤੀਆਂ ਹਨ ਜੋ ਕਿ ਪਹਿਲਾਂ ਅਗੇ ਪਿੱਛੇ ਹੁੰਦੀਆਂ ਰਹਿੰਦੀਆਂ ਸਨ। ਅਜ ਸਿਖ ਭਾਈਚਾਰਾ ਸਿਰਫ ਪੰਜਾਬ ਅਤੇ ਹਿੰਦੋਸਤਾਨ ਤੱਕ ਹੀ ਮਹਿਦੂਦ ਨਹੀਂ ਸਗੋਂ ਸੰਸਾਰ ਦੇ ਲਗ ਪਗ ਹਰ ਮੁਲਕ ਵਿਚ ਵਸਿਆ ਹੋਇਆ ਹੈ। ਇਸ ਨਾਤੇ ਨਾਨਕ ਸ਼ਾਹੀ ਕੈਲੰਡਰ ਸਾਰੇ ਸੰਸਾਰ ਵਿਚ ਪ੍ਰਚੱਲਤ ਹੋ ਚੁਕਿਆ ਹੈ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਵੀ ਇਸ ਨੂੰ ਮੰਨ ਲਿਆ ਗਿਆ ਹੈ। ਰਹ ਕੌਮ ਨੂੰ ਆਪਣੇ ਦਿਹਾੜਿਆਂ ਦਾ ਕੈਲੰਡਰ ਬਣਾਉਣ ਦਾ ਅਧਿਕਾਰ ਹੈ। ਫਿਰ ਅੱਜ ਛੇ ਸਾਲ ਬਾਅਦ ਇਸ ਤੇ ਵਿਵਾਦ ਛੇੜਨ ਦੇ ਅਰਥ ਸਮਝ ਨਹੀਂ ਆਉਦੇ।
ਸਰਦਾਰ ਪਾਲ ਸਿੰਘ ਪੁਰੇਵਾਲ (ਕੈਨੇਡਾ) ਨਿਵਾਸੀ ਨੇ ਬੜੀ ਮਿਹਨਤ ਨਾਲ

ਲੰਬਾ ਸਮਾਂ ਖਰਚ ਕਰਕੇ ਸੀ ਗੁਰੁ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਬਹੁਤ ਖੋਜ ਕਰਨ ਤੋਂ ਬਾਅਦ ਨਾਨਕ ਸ਼ਾਹੀ ਕੈਲੰਡਰ ਤਿਆਰ ਕੀਤਾ। ਇਸ ਨੂੰ ਪਹਿਲਾਂ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਸਮੇਂ ਲਾਗੂ ਕੀਤਾ ਗਿਆ ਸੀ ਪਰ ਵਾਦ ਵਿਵਾਦ ਛੇੜਨ ਤੇ ਵਾਪਸ ਲੈ ਲਿਆ ਗਿਆ ਸੀ। ਇਸ ਵਿਵਾਦ ਨੂੰ ਧਿਆਨ ਵਿਚ ਰੱਖ ਕੇ ਫਿਰ ਪ੍ਰਫੈਸਰ ਕ੍ਰਿਪਾਲ ਸਿੰਘ ਬਡੂੰਗਰ ਦੇ ਕਮੇਟੀ ਦੀ ਪ੍ਰਧਾਨਗੀ ਸਮੇਂ ਸੀ੍ਰ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਜਥੇਦਾਰ ਅਕਾਲ ਤਖਤ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਜੀ ਵਲੋਂ ਇੱਕ ਗਿਆਰਾਂ ਮੈਬਰੀ ਕਮੇਟੀ ਬਣਾਈ ਗਈ ਜਿਸ ਵਿਚ ਸਿੱਖ ਇਤਿਹਾਸ, ਸਿੱਖ ਫਿਲਾਸਫੀ ਅਤੇ ਸਿਧਾਂਤਾਂ ਦੇ ਅਧਿਅਨ ਅਤੇ ਅਦਾਰਿਆਂ ਨਾਲ ਸੰਬੰਧਤ ਵਿਦਵਾਨਾਂ  ਨੂੰ ਸ਼ਾਮਲ ਕੀਤਾ ਗਿਆ। ਇਹ ਮੈਂਬਰ ਸਨ:
1   ਡਾ ਕ੍ਰਿਪਾਲ ਸਿੰਘ (ਚੰਡੀਗੜ) ਜਿਨਾ੍ਹਂ ਨੇ ਲੰਬਾ ਸਮਾਂ ਪੰਜਾਬੀ ਯੁਨੀਵਸਿਟੀ ਪਟਿਆਲਾ ਵਿਚ ਸਿੱਖ ਇਤਿਹਾਸ ਦੀ ਖੋਜ ਕੀਤੀ ਅਤੇ ਅਧਿਆਪਨ ਕੀਤਾ।
 2 ਡਾ ਦਰਸ਼ਨ ਸਿੰਘ (ਚੰਡੀਗੜ) ਪੰਜਾਬ ਯੂਨੀਵਰਸਿਟੀ ਦੇ ਗੁਰੁ ਨਾਨਕ ਸਟੱਡੀਜ਼ ਡਿਪਾਰਟਮੈਂਟ ਵਿਚ ਪ੍ਰੋਫੈਸਰ।
 3 ਡਾ ਜੋਧ ਸਿੰਘ ਉਸ ਵੇਲੇ ਗੁਰੁ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰੁ ਨਾਨਕ ਅਧਿਅਨ ਵਿਭਾਗ ਵਿਚ ਪ੍ਰੋਫੈਸਰ, ਉਸ ਤੋਂ ਪਹਿਲਾਂ ਅਤੇ ਪਿਛੋਂ ਪੰਂਜਾਬੀ ਵਿਭਾਗ ਵਿਚ ਪ੍ਰੋਫੈਸਰ ।
4 ਡਾ ਗੁਰਨਾਮ ਕੌਰ ਪ੍ਰੋਫੈਸਰ ਅਤੇ ਮੁਖੀ ਸ੍ਰੀ ਗੁਰੁ ਗ੍ਰੰਥ ਸਾਹਿਬ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ।
5 ਡਾ ਬਲਵੰਤ ਸਿੰਘ ਪ੍ਰੋਫੈਸਰ ਗੁਰੁ ਨਾਨਕ ਅਧਿਅਨ ਵਿਭਾਗ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ।
6 ਡਾ ਕੁਲਵਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ (ਇਤਿਹਾਸ ਵਿਭਾਗ)
7 ਪ੍ਰਿਸੀਪਲ ਸਵਰਨ ਸਿੰਘ ਪੱਟੀ ।
8 ਸ ਅਜੀਤ ਸਿੰਘ ਅੰਮ੍ਰਿਤਸਰ।
9 ਡਾ ਅਮਰਜੀਤ ਸਿੰਘ ਪ੍ਰਿਸੀਪਲ ੱਿਖ ਮਿਸ਼ਨਰੀ ਕਾਲਜ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਬੋ ਕੇ।
10 ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਗੁਰਦਵਾਰਾ ਕਮੇਟੀ ।
11 ਸਰਦਾਰ ਪਾਲ ਸਿੰਘ ਪੁਰੇਵਾਲ ।
ਇਨਾ੍ਹਂ ਸਾਰੇ ਹੀ ਵਿਦਵਾਨਾਂ ਦਾ ਸਿਖ ਜਗਤ ਵਿਚ ਆਪਣਾ ਆਪਣਾ ਯੋਗਦਾਨ ਹੈ, ਰਿਹ ਪਹਿਲੀ ਵਾਰ ਹੋਇਆ ਹੈ ਕਿ  (ਘੱਟੋ ਘੱਟ ਮੇਰੀ ਸੋਝੀ ਵਿਚ) ਕਿ ਕਿਸੇ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਉਸ ਉਤੇ ਵਿਦਵਾਨਾਂ ਦੀ ਕਮੇਟੀ ਬਣਾਈ ਗਈ, ਉਹ ਵੀ ਖੇਤਰ ਨਾਲ ਸੰਬੰਧਤ ਵਿਆਕਤੀਆਂ ਦੀ। ਇਸ ਕਮੇਟੀ ਦੀਆਂ ਅਨੇਕਾਂ ਮੀਟਿੰਗਾਂ ਹੋਈਆਂ। ਇਨਾ੍ਹਂ ਮੀਟਿੰਗਾਂ ਵਿਚ ਤਖਤਾਂ ਦੇ ਜਥੇਦਾਰ ਸਹਿਬਾਨ, ਵੱਖ ਵੱਖ ਸਿਖ ਸੰਪਰਦਾਵਾਂ, ਟਕਸਾਲਾਂ, ਨਿਹੰਗ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ, ਵਿਦਵਾਨਾਂ ਨੂੰ ਖੁਲ੍ਹਾ ਸੱਦਾ ਦਿੱਤਾ ਗਿਆ ਸੀ। ਇੱਕ ਇੱਕ ਨੁਕਤੇ ਨੂੰ ਲੈ ਕੇ ਘੰਟਿਆਂ ਬੱਧੀ ਵਿਚਾਰ -ਵਟਾਦਰਾ ਕੀਤਾ ਗਿਆ। ਅਨੇਕਾਂ ਸਵਾਲ ਸਰਦਾਰ ਪੁਰੇਵਾਲ ਨੂੰ ਪੁੱਛੇ ਜਾਂਦੇ ਰਹੇ। ਇਥੋਂ ਤਕ ਕਿ ਕੁਝ ਬਿਅਕਤੀ ਉਹੀ ਸਵਾਲ ਵਾਰ ਵਾਰ ਦੁਹਰਾਉਦੇ ਸੀ। ਸਰਦਾਰ ਪੁਰੇਵਾਲ ਬੜੇ ਠਰੰਮੇ ਨਾਲ ਵਿਸਥਾਰ ਵਿਚ ਪੁਛੇ ਗਏ ਸਵਾਲਾਂ ਅਤੇ ਉਠਾਏ ਗਏ ਨੁਕਤਿਆਂ ਦਾ ਉਤਰ ਦਿੰਦੇ ਸੀ। ਕੈਲੰਡਰ ਲਾਗੂ ਕਰਨ ਤੋਂ ਪਹਿਲਾਂ ਵਿਦਵਾਨਾਂ, ਸੰਪਰਦਾਵਾਂ, ਟਕਸਾਲਾਂ, ਨਿਹੰਗ ਜਥੇਬੰਦੀਆਂ ਆਦਿ ਦੇ ਨੁਮਾਇੰਦਿਆਂ, ਦਿੱਲੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਦੇ ਮੈਂਬਰਾਂ, ਪ੍ਰਧਾਨਾਂ ਆਦਿ ਸਭ ਦੀ ਹਾਜ਼ਰੀ ਨਾਲ ਭਰਿਆ ਹੋਇਆ ਸੀ। ਇਨਾ੍ਹਂ ਮੀਟਿੰਗਾਂ ਵਿਚ ਪੰਜਾਬ ਤੋਂ ਬਾਰਹਲੇ ਦੋਵਾਂ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਵੀ ਖੁਲਾ੍ਹਂ ਸੱਦਾ ਸੀ।ਹਰਇਕ ਨੂੰ ਆਪਣੀ ਰਾਇ ਦੇਣ ਦੀ ਖੁੱਲ੍ਹ ਸੀ। ਨਿਹੰਗ ਜਥੇਬੰਦੀਆਂ, ਨਿਰਮਲੇ ਅਤੇ ਸੰਨਿਆਸੀ ਡੇਰਿਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਇਹ ਮੀਟਿੰਗ ਲਗਾਤਾਰ ਕਈ ਘੰਟੇ ਚਲੀ ਸੀ। ਇਸ ਤੋਂ ਪਿਛੋਂ ਹਝੀ ਅਕਾਲ ਤਖਤ ਸਾਹਿਬ ਤੇ ਕੈਲੰਡਰ ਨੂੰ ਲਾਗੂ ਕਰਨ ਦੀ ਅਰਦਾਸ ਕੀਤੀ ਗਈ। ਇਸ ਤਰਾ੍ਹਂ ਕੈਲੰਡਰ ਕੋਈ ਚੁਪ ਚੁਪੀਤੇ ਨਹੀਂ ਸੀ ਲਾਗੂ ਕੀਤਾ ਗਿਆ।
ਮੈਨੂੰ ਜਾਪਦਾ ਹੈ ਕਿ ਜਿਹੜੇ ਅਦਾਰੇ ਜਾਂ ਸਿੱਖ ਇਸ ਤੇ ਵਾਵੇਲਾ ਮਚਾ ਰਹੇ ਹਨ, ਉਹ ਵੀ ਪੂਰੇ ਛੇ ਸਾਲ ਬੀਤ ਜਾਣ ਤੋਂ ਬਾਅਦ ਇਸ ਵਿਚ ਦਿਲਚਸਪੀ ਨਹੀਂ ਲੈ ਰਹੇ। ਉਹ ਕੈਲੰਡਰ ਦੇ ਨਾਂ ਤੇ ਰਾਜਨੀਤੀ ਕਰਨ ਵਿਚ ਦਿਲਚਸਪੀ ਰਖਦੇ ਹਨ। ਪਹਿਲਾਂ ਕਦੇ ਵੀ ਕੋਈ ਫੈਸਲਾ ਇਸ ਤਰਾ੍ਹਂ ਇਕਾਦਮਿਕ ਪੱਧਰ ਤੇ ਵਿਚਾਰ ਵਿਟਾਦਰਾ ਕਰਕੇ ਨਹੀਂ ਲਿਆ ਗਿਆ ਜਿਸ ਤਰਾ੍ਹਂ ਨਾਨਕ ਸ਼ਾਹੀ ਕੈਲੰਡਰ ਦੇ ਸੰਬੰਧਤ ਲਿਆ ਗਿਆ ਹੈ। ਇਸ ਦੇ ਲਾਗੂ ਹੋਣ ਨਾਲ ਸਿੱਖ ਦਿਹਾੜੇ ਪੱਕੇ ਤੌਰ ਤੇ ਸੰਸਾਰ ਨਾਲ ਜੁੜ ਗਏ ਹਨ। ਹੁਣ ਸਿੱਖਾਂ ਨੂੰ ਸਦੀਆਂ ਵਦੀਆਂ ਨੂੰ ਜਾਨਣ ਦੀ ਲੋੜ ਨਹੀਂ ਰਹੀ। ਜਿਨਾ੍ਹਂ ਦਾ ਸਿੱਖ ਸਿਧਾਂਤ ਵਿਸ਼ਵਾਰਨੀ ਵੀ ਨਹੀਂ ਹੈ। ਗੁਰੁ ਨਾਨਕ ਪਾਤਸ਼ਾਹ ਮਹਾਰਾਜ ਨੇ ਸਿਖਾਂ ਨੂੰ ਹਰ ਤਰਾ੍ਹਂ ਦੇ ਵਹਿਮਾਂ ਭਾਰਮਾਂ ਤੋਂ ਦੂਰ ਕਰ ਦਿੱਤਾ ਸੀ। ਸਿੱਖ ਲਈ ਤਾਂ ਉਹ ਘੜੀ ਸੁਲੱਖਣੀ ਹੈ ਜਦੋਂ ਉਹ ਗੁਰੁ ਨਾਲ ਜੁੜਿਆ ਹੁੰਦਾ ਹੈ, ਅਕਾਲ ਪੁਰਖ ਨਾਲ ਧਿਆਨ ਜੋੜਦਾ ਹੈ। ਬਿਕ੍ਰਮੀ ਕੈਲੰਡਰ ਚੰਦਰਮਾ ਨਾਲ ਸੰਬੰਧਤ ਹੈ ਅਤੇ ਇਸ ਅਨੁਸਾਰ ਤਿਥਾਂ ਘੱਟਦੀਆਂ ਵਧਦੀਆਂ ਰਹਿੰਦੀਆਂ ਹਨ। ਸੂਰਜੀ ਕੈਲੰਡਰ ਹਰਇਕ ਦੀ ਸਮਝ ਆਉਣ ਵਾਲਾ ਤੇ ਸੌਖਾ ਹੈ। ਨਾਨਕ ਸ਼ਾਹੀ ਕੈਲੰਡਰ ਸੂਰਜ ਅਨੁਸਾਰ ਤਹਿ ਕੀਤਾ ਗਿਆ ਹੈ। ਆਮ ਸਿੱਖ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾਂਦਾ ਹੈ ਕਿ ਬਿਕ੍ਰਮੀ ਕੈਲੰਡਰ ਕਿਉਂਕਿ ਹਿੰਦੂ ਕੈਲੰਡਰ ਹੈ, ਇਸ ਲਈ ਨਾਨਕ ਸ਼ਾਹੀ ਕੈਲੰਡਰ ਲਾਗੂ ਹੋਣ ਨਾਲ ਹਿੰਦੂਆ ਸਿੱਖਾਂ ਵਿਚਲਾ ਪਾੜਾ ਵਧਦਾ ਹੈ। ਇਹ ਬਿਲਕੁਲ ਹੀ ਗਲਤ ਪ੍ਰਚਾਰ ਹੈ। ਬਿਕ੍ਰਮੀ ਕੈਲੰਡਰ ਚੰਦਰਮਾ ਨਾਲ ਸੰਬੰਧਤ ਹੈ। ਮੁਸਲਮਾਨ ਭਾਈਚਾਰੇ ਵਿਚ ਈਦ ਅਤੇ ਮੁਹੱਰਮ ਅਤੇ ਈਸਾਈ ਭਾਈਚਾਰੇ ਵਿਚ ਈਸਟਰ ਆਦਿ ਤਿਉਹਾਰ ਬਿਕ੍ਰਮੀ ਅਨੁਸਾਰ ਮਨਾਏ ਜਾਂਦੇ ਹਨ।
ਸਿਖਾਂ ਦੇ ਧਾਰਮਿਕ ਮਾਮਲਿਆਂ ਨੂੰ ਵੋਟਾਂ ਦੀ ਰਾਜਨੀਤੀ ਤੌਂ ਉੱਤੇ ਰੱਖਣਾ ਚਾਹੀਦਾ ਹੈ। ਡੇਰੇਦਾਰਾਂ ਨੂੰ ਖੁਸ਼ ਕਰਨ ਲਈ ਅਕਾਲ ਤਖਤ ਦੇ ਫੈਸਲੇ ਨਹੀਂ ਬਦਲੇ ਜਾਣੇ ਚਾਹੀਦੇ। ਜੋ ਉਨਾ੍ਹਂ ਦਿਹਾੜਿਆ ਜਿਨਾ੍ਹਂ ਦਾ ਫੈਸਲਾ ਹੋਣਾ ਹਾਲੇ ਬਾਕੀ ਹੈ,ਜਿਵੇਂ ਗੁਰੁ ਨਾਨਕ ਦੇਵ ਜੀ ਦਾ ਜਨਮ ਪੁਰਬ, ਬੰਦੀ ਛੋੜ ਦਿਵਸ ਜਾਂ ਹੋਲਾ ਮਹੱਲਾ ਲਈ ਕੋਈ ਸਾਰਥਿਕ ਸੁਝਾ ਆਉਦੇ ਹਨ ਤਾਂ ਉਨਾ੍ਹਂ ਉਪਰ ਵਿਚਾਰ ਕਰਕੇ ਕੈਲੰਡਰ ਵਿਚ ਸ਼ਾਮਲ ਕਰ ਲੈਣਾ ਚਾਹੀਦਾ ਹੈ। ਡੇਰੇ ਤਾਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਅਨੁਸਾਰੀ ਹੋ ਕੇ ਨਹੀਂ ਚਲ ਰਹੇ। ਹਰ ਡੇਰੇ ਨੇ ਆਪਣੀ ਅਰਦਾਸ ਬਣਾਈ ਹੋਈ ਹੈ। ਬਹੇਤਿਆਂ ਡੇਰਿਆਂ ਵਿਚ ਅਰਦਾਸ ਦਾ ਪਹਿਲਾਂ ਹਿਸੱਾ ਹੀ ਉਹੀ ਹੁੰਦਾ ਹੈ ਪਰ ਪਿਛੋਂ ਆਪਣੇ ਆਪਣੇ ਤਰੀਕੇ ਨਾਲ ਹੀ ਅਰਦਾਸ ਬਣਾਈ ਹੋਈ ਹੈ। ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਨਾਨਕ ਸ਼ਾਹੀ ਕੈਲੰਡਰ ਨੂੰ ਹੀ ਮੰਨਿਆ ਹੋਇਆ ਹੈ। ਡੇਰੇ ਨਾਨਕ ਸ਼ਾਹੀ ਕੈਲੰਡਰ ਨੂੰ ਮੁੱਦਾ ਬਣਾ ਕੇ ਰਾਜਨੀਤੀ ਕਰਨੀ ਚਾਹੁੰਦੇ ਹਨ। ਕੁਝ ਡੇਰੇਦਾਰ ਤਾਂ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਦਰਬਾਰ ਸਾਹਿਬ ਅੰਦਰ ਪੈਰ ਧੋ ਕੇ ਜਾਣ ਦੀ ਵੀ ਲੋੜ ਨਹੀਂ। ਕੀ ਕਲ ਨੂੰ ਇਨਾ੍ਹਂ ਦੇ ਇਸ ਕਹਿਣ ਤੇ ਵੀ ਫੈਸਲਾ ਲੈਣਾ ਪਵੇਗਾ? ਡੇਰੇ ਜਦੋਂ ਵੀ ਕੋਈ ਮਾਮਲਾ ਉਠਾਉਦੇ ਹਨ ਉਸ ਦਾ ਖਮਿਆਜਾ ਆਮ ਸਿੱਖ ਨੂੰ ਭੁਗਤਣਾ ਪੈਦਾ ਹੈ। ਗੁਰੁ ਸਾਡੇ ਅੰਗ ਸੰਗ ਤਾਂ ਹੀ ਸਹਾਈ ਹੋਏਗਾ ਜੇ ਅਸੀਂ ਉਸ ਦੇ ਯੋਗ ਆਪਣੇ ਆਪ ਨੂੰ ਬਣਾਵਾਂਗੇ। ਡੇਰਿਆਂ ਵਿਚ ਉਨਾ੍ਹਂ ਇਕੱਠ ਗੁਰਪੂਰਬਾ ਤੇ ਨਹੀਂ ਹੁੰਦਾ ਜਿਨਾਂ ਦਸਵੀ, ਪੂਰਨਮਾਸ਼ੀ ਜਾਂ ਮੱਸਿਆ ਤੇ ਹੁੰਦਾ ਹੈ। ਹਰਇੱਕ ਦੀ ਆਪਣੀ ਆਪਣੀ ਰਹਿਤ ਮਰਿਆਦਾ ਬਣਾਈ ਹੋਈ ਹੈ। ਇਹ ਸਭ ਕੁਝ ਸਿੱਖ ਨੂੰ ਅਕਾਲ ਤਖਤ ਤੋਂ ਦੂਰ ਲੈ ਕੇ ਜਾਣ ਲਈ ਹੀ ਕੀਤਾ ਜਾ ਰਿਹਾ ਹੈ, ਜੋ ਸਿੱਖੀ ਦੇ ਭੇਸ ਵਿਚ ਵਿਖਰੇਵਾਂ ਪੈਦਾ ਕਰਦਾ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement