:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
911 ਨੂੰ ਮਜ਼ਾਕ ਨਾ ਸਮਝੋ PRINT ਈ ਮੇਲ

ਐਮਰਜੰਸੀ ਸਰਵਿਸ 911 ਦੀ ਗਲਤ ਵਰਤੋਂ ਕਾਰਨ ਟੁਟੇ ਪੰਜਾਬੀ ਪਰਿਵਾਰਾਂ ਦੀ ਕਹਾਣੀ
ਉਸ ਦਾ ਪਰਿਵਾਰ ਇੰਡੀਆ ਤੋਂ ਨਵਾਂ ਨਵਾਂ ਆਇਆ ਹੈ। ਇਥੋਂ ਦੇ ਸਿਸਟਮ ਬਾਰੇ ਉਸ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ। ਘਰ ਵਾਲਾ ਟੈਕਸੀ ਚਲਾਉਂਦਾ ਹੈ। ਦੋਵੇਂ ਛੋਟੇ ਬੱਚੇ ਘਰ ਹਨ। ਦੇਰ ਸ਼ਾਮ ਦਾ ਸਮਾਂ ਹੈ। ਉਹ ਇੰਡੀਆ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੋਨ ਮਿਲਣ ਵਿਚ ਦਿੱਕਤ ਆ ਰਹੀ ਹੈ। ਪੰਜ ਕੁ ਮਿੰਟ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੇ ਫੋਨ ਰੱਖ ਦਿੱਤਾ। ਉਹ ਕਿਚਨ ਵਿਚ ਕੋਈ ਕੰਮ ਕਰਨ ਲੱਗ ਗਈ। ਅਜੇ ਉਹ ਕੰਮ ਕਰ ਹੀ ਰਹੀ ਹੈ ਕਿ ਕਿਸੇ ਨੇ ਬੈੱਲ ਦਿੱਤੀ। ਉਨ੍ਹਾਂ ਨੂੰ ਅਜੇ ਇਸ ਮੁਲਕ ਵਿਚ ਕੋਈ ਜਾਣਨ ਵਾਲਾ ਨਹੀਂ। ਇਸ ਵਕਤ ਕੌਣ ਹੋ ਸਕਦਾ ਹੈ। ਉਸ ਨੂੰ ਸਮਝ ਨਹੀਂ ਆ ਰਿਹਾ। ਦਰਵਾਜਾ ਖੋਲਣ ਬਾਰੇ ਉਹ ਦੁਬਿਧਾ ਵਿਚ ਪੈ ਗਈ। ਘੰਟੀ ਵਾਰ ਵਾਰ ਵੱਜੀ ਜਾ ਰਹੀ ਹੈ। ਦਰਵਾਜਾ ਵੀ ਖੜਕਣਾ ਸ਼ੁਰੂ ਹੋ ਗਿਆ। ਉਹ ਡਰ ਗਈ। ਉਸ ਨੇ ਅਵਾਜ਼ ਮਾਰਕੇ ਖੜਕਾਉਣ ਵਾਲੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਪਰ ਖੜਕਾਉਣ ਵਾਲੇ ਜੋ ਬੋਲ ਰਹੇ ਹਨ, ਉਹ ਉਸ ਨੂੰ ਸਮਝ ਨਹੀਂ ਆ ਰਿਹਾ। ਉਹ ਨਵੀਂ ਨਵੀਂ ਪਿੰਡ ਚੋਂ ਆਈ ਹੈ। ਪੜ੍ਹੀ ਲਿਖੀ ਉਹ ਨਹੀਂ ਹੈ। ਉਸ ਨੇ ਡਰ ਦੇ ਮਾਰੀ ਨੇ ਆਪਣੇ ਘਰ ਵਾਲੇ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ। ਪਰ ਫੋਨ ਮਿਲ ਨਹੀਂ ਰਿਹਾ। ਇਸ ਨਾਲ ਉਹ ਹੋਰ ਘਬਰਾ ਗਈ। ਦਰਵਾਜਾ ਜ਼ੋਰ ਦੀ ਖੜਕ ਰਿਹਾ ਹੈ। ਉਹ ਅੰਦਰ ਡਰੇ ਹੋਏ

ਬੈਠੇ ਹਨ। ਅਚਾਨਕ ਉਸ ਨੇ ਦੇਖਿਆ ਕਿ ਉਸ ਦਾ ਦਰਵਾਜ਼ਾ ਤੋੜਿਆ ਜਾ ਰਿਹਾ ਹੈ। ਡਰ ਦੇ ਮਾਰੇ ਉਨ੍ਹਾਂ ਦਾ ਸਾਹ ਸੁਕਿਆ ਜਾ ਰਿਹਾ ਹੈ। ਦੇਖਦੇ ਦੇਖਦੇ ਦਰਵਾਜਾ ਪੂਰੀ ਤਰਾਂ ਟੁੱਟ ਗਿਆ। ਦਰਵਾਜਾ ਤੋੜਕੇ ਜਿਹੜੇ ਅੰਦਰ ਆਏ, ਉਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਹੈ।
ਆਉਣ ਵਾਲਿਆਂ ਦੀ ਭਾਸ਼ਾ ਉਸ ਨੂੰ ਸਮਝ ਨਹੀਂ ਆ ਰਹੀ ਅਤੇ ਉਨ੍ਹਾਂ ਦੀ ਭਾਸ਼ਾ ਪੁਲਿਸ ਵਾਲਿਆਂ ਲਈ ਓਪਰੀ ਹੈ। ਕੁਝ ਦੇਰ ਦੀ ਕਸ਼ਮਕਸ਼ ਤੋਂ ਬਾਅਦ ਪੁਲਿਸ ਦਾ ਪੰਜਾਬੀ ਇੰਟਰਪਰੈਟਰ ਫੋਨ ਲਾਈਨ ਤੇ ਆ ਗਿਆ। ਉਸ ਨੇ ਉਸ ਨੂੰ ਪੁੱਛਿਆ ਕਿ ਕੀ ਤੁਸੀਂ 911 ਡਾਇਲ ਕੀਤਾ ਹੈ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਲੰਬੀ ਚੌੜੀ ਗਲਬਾਤ ਤੋਂ ਬਾਅਦ ਪੁਲਿਸ ਨੂੰ ਇਸ ਗੱਲ ਦੀ ਤਸੱਲੀ ਹੋਈ ਕਿ ਅਸਲ ਵਿਚ ਉਨ੍ਹਾਂ ਨੇ 911 ਤੇ ਕਾਲ ਤਾਂ ਕੀ ਕਰਨਾ ਹੈ, ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਥੇ ਇਸ ਤਰਾਂ ਦੀ ਕੋਈ ਸਰਵਿਸ ਵੀ ਹੈ। ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਇੰਡੀਆ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇੰਡੀਆ ਦਾ ਕੰਟਰੀ ਕੋਡ 91 ਹੈ ਅਤੇ ਅੱਗੇ ਜਿਸ ਸ਼ਹਿਰ ਉਹ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਦਾ ਸਿਟੀ ਕੋਡ 1 ਨਾਲ ਸ਼ੁਰੂ ਹੁੰਦਾ ਸੀ। ਇਸੇ ਮੌਕੇ ਕਿਤੇ ਉਨ੍ਹਾਂ ਤੋਂ ਗਲਤੀ ਨਾਲ ਨੰਬਰ ਇਸ ਤਰਾਂ ਦਬਾਏ ਗਏ ਕਿ ਉਹ 911 ਸਰਵਿਸ ਵਿਚ ਪਹੁੰਚ ਗਏ। ਐਨੀ ਕੁ ਗਲਤੀ ਉਨ੍ਹਾਂ ਲਈ ਐਨਾ ਭਿਆਨਕ ਅਨੁਭਵ ਸਾਬਤ ਹੋਵੇਗੀ, ਇਸ ਦਾ ਉਨ੍ਹਾਂ ਨੂੰ ਪਤਾ ਨਹੀਂ ਸੀ।
911 ਸਰਵਿਸ ਦੀ ਗਲਤ ਵਰਤੋਂ ਕਾਰਨ ਹੋਣ ਵਾਲੀ ਕੋਈ ਇਹ ਇਕ ਘਟਨਾ ਨਹੀਂ ਹੈ। ਬਲਕਿ ਅਜਿਹੀਆਂ ਅਨੇਕਾਂ ਕਹਾਣੀਆਂ ਹਨ, ਜਿਥੇ ਜਾਣਕਾਰੀ ਦੀ ਘਾਟ ਕਿਸੇ ਸਰਵਿਸ ਨੂੰ ਇਕ ਡਰਾਉਣੇ ਹਾਦਸੇ ਵਿਚ ਬਦਲ ਦਿੰਦੀ ਹੈ। 911 ਸਰਵਿਸ ਭਾਵੇਂ ਕਿਸੇ ਵੀ ਸੰਕਟ ਦੀ ਸਥਿਤੀ ਵਿਚ ਲੋਕਾਂ ਨੂੰ ਤੁਰੰਤ ਫੁਰਤ ਸਹਾਇਤਾ ਪਹੁੰਚਾਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਰ ਇਸ ਦੀ ਵਰਤੋਂ ਬਾਰੇ ਜਾਣਕਾਰੀ ਦੀ ਅਣਹੋਂਦ ਕਾਰਨ ਜਾਂ ਗਲਤੀ ਕਾਰਨ ਕਈ ਵਾਰ ਅਜਿਹੀ ਸਥਿਤੀ ਬਣਦੀ ਹੈ ਕਿ ਇਸ ਸਰਵਿਸ ਦਾ ਮੁਢ ਬੰਨਣ ਵਾਲਿਆਂ ਨੇ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੋਏਗੀ।
ਉਪਰ ਜਿਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ, ਉਸ ਘਟਨਾ ਵਿਚ ਸ਼ਾਮਲ ਔਰਤ ਨੂੰ ਇਸ ਸਰਵਿਸ ਬਾਰੇ ਕੋਈ ਵੀ ਜਾਣਕਾਰੀ ਨਹੀੰ ਸੀ। ਉਸ ਤੋਂ ਸਿਰਫ ਗਲਤੀ ਨਾਲ 911 ਨੰਬਰ ਡਾਇਲ ਹੋ ਗਿਆ। ਪਰ ਪੰਜਾਬੀ ਭਾਈਚਾਰੇ ਵਿਚ ਵੱਡੀ ਗਿਣਤੀ ਵਿਚ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ ਹਨ, ਜਿਥੇ ਮੀਆਂ ਬੀਵੀ ਦੀ ਘਰੇਲੂ ਲੜਾਈ ਦੇ ਮਾਮਲੇ ਵਿਚ ਔਰਤ ਵੱਲੋਂ ਕਾਹਲੀ ਵਿਚ ਜਾਂ ਕੈਨੇਡੀਅਨ ਕਨੂੰਨ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਕੀਤੀ ਕਾਲ ਕਾਰਨ ਅਜਿਹੇ ਸਿੱਟੇ ਨਿਕਲਦੇ ਹਨ, ਜਿਸ ਬਾਰੇ ਕਾਲ ਕਰਨ ਵਾਲੀ ਔਰਤ ਨੇ ਵੀ ਕਲਪਨਾ ਨਹੀਂ ਕੀਤੀ ਹੁੰਦੀ।
ਇਕ ਔਰਤ ਦਾ ਪਤੀ ਦਾਰੂ ਪੀਂਦਾ ਸੀ। ਉਹ ਦਾਰੂ ਪੀਣ ਤੋਂ ਰੋਕਦੀ ਤਾਂ ਗਾਲੀ ਗਲੋਚ ਵੀ ਹੁੰਦਾ। ਇਹ ਡਰਾਮਾ ਰੋਜ਼ ਚਲਦਾ। ਉਹ ਦਾਰੂ ਪੀਕੇ ਲੇਟ ਘਰ ਆਉਂਦਾ। ਜਦ ਉਹ ਟੱਲੀ ਹੋ ਕੇ ਆਉਂਦਾ ਤਾਂ ਉਹ ਕਲੇਸ਼ ਕਰਦੀ। ਉਹ ਗੁੱਸੇ ਵਿਚ ਆਕੇ ਉਸ ਨੂੰ ਗਾਲਾਂ ਵੀ ਕੱਢਦਾ। ਉਹ ਫੈਕਟਰੀ ਵਿਚ ਕੰਮ ਕਰਦੀ ਸੀ। ਆਮਦਨ ਮਸਾਂ ਗੁਜ਼ਾਰੇ ਜੋਗੀ ਸੀ। ਉਹ ਨਾਲ ਕੰਮ ਕਰਨ ਵਾਲੀਆਂ ਔਰਤਾਂ ਕੋਲ ਆਪਣਾ ਦੁਖ ਫੋਲਕੇ ਬੈਠ ਜਾਂਦੀ। ਉਨ੍ਹਾਂ ਵਿਚ ਕਈ ਪੁਰਾਣੀਆਂ ਆਈਆਂ ਹੋਈਆਂ ਸਨ। ਉਹ ਅਕਸਰ ਉਸ ਨੂੰ ਕਹਿੰਦੀਆਂ ਕਿ ਜੇ ਨਹੀਂ ਹਟਦਾ ਤਾਂ ਇਕ ਦਿਨ ਹੱਥ ਲਾ ਦੇ। ਸਿੱਧਾ ਹੋ ਜਾਏਗਾ। ਉਸ ਨੂੰ ਉਨ੍ਹਾਂ ਦੀ ਗੱਲਬਾਤ ਸਮਝ ਨਾ ਆਉਂਦੀ। ਉਹ ਤਾਂ ਸਿਰਫ ਆਪਣੇ ਦਿਲ ਦਾ ਭਾਰ ਹਲਕਾ ਕਰਨ ਲਈ ਉਨ੍ਹਾਂ ਨਾਲ ਗੱਲ ਕਰਦੀ ਸੀ। ਜ਼ਿਆਦਾ ਗੱਲ ਵਧਾਉਣ ਬਾਰੇ ਤਾਂ ਉਹ ਕਦੇ ਸੋਚਦੀ ਵੀ ਨਹੀਂ ਸੀ।  ਉਸ ਨੂੰ ਉਸ ਦੀ ਦਾਰੂ ਦਾ ਦੁਖ ਸੀ। ਉਂਝ ਉਸ ਨੂੰ ਆਪਣੇ ਪਤੀ ਨਾਲ ਪਿਆਰ ਸੀ ਅਤੇ ਉਹ ਆਪਣਾ ਘਰ ਤੋੜਨਾ ਨਹੀਂ ਸੀ ਚਾਹੁੰਦੀ।
ਇਕ ਦਿਨ ਉਹ ਆਪਣੇ ਕੰਮ ਤੋਂ ਕਾਫੀ ਥੱਕੀ ਹੋਈ ਵਾਪਿਸ ਆਈ। ਫੈਕਟਰੀ ਵਿਚ ਉਸ ਦੇ ਸੁਪਰਵਾਈਜ਼ਰ ਨੇ ਉਸ ਦੀ ਕਿਸੇ ਗੱਲ ਨੂੰ ਲੈ ਕੇ ਅਜਿਹੀ ਟਿਪਣੀ ਕਰ ਦਿੱਤੀ, ਜਿਸ ਨੇ ਉਸ ਦਾ ਮੂਡ ਹੋਰ ਖਰਾਬ ਕਰ ਦਿੱਤਾ ਸੀ। ਇੰਡੀਆ ਵਿਚ ਉਹ ਘਰੋਂ ਚੰਗੇ ਸਨ। ਉਹ ਉਥੇ ਕੰਮ ਨਹੀੰ ਸੀ ਕਰਦੀ। ਇਥੇ ਆਕੇ ਫੈਕਟਰੀ ਵਿਚ ਕੰਮ ਕਰਨ ਲੱਗ ਗਈ। ਵਾਪਸ ਆਕੇ ਘਰ ਦਾ ਸਾਰਾ ਕੰਮ ਕਰਦੀ। ਇਥੇ ਤਾਂ ਉਹ ਕੋਈ ਨੌਕਰ ਵੀ ਨਹੀ ਸਨ ਰੱਖ ਸਕਦੇ। ਉੱਤੋਂ ਘਰ ਵਾਲੇ ਦੀਆਂ ਪੀਣ ਦੀਆਂ ਆਦਤਾਂ ਹੋਰ ਵਧੀ ਜਾ ਰਹੀਆਂ ਸਨ। ਕਈ ਵਾਰ ਉਸਦਾ ਜੀਆ ਕਰਦਾ ਕਿ ਵਾਪਿਸ ਇੰਡੀਆ ਚਲੇ ਜਾਈਏ। ਪਰ ਵਾਪਿਸ ਜਾਣਾ ਵੀ ਸੰਭਵ ਨਹੀਂ ਸੀ। ਉਹ ਤਾਂ ਸਗੋਂ ਪਿਛੇ ਰਹਿ ਗਿਆਂ ਨੂੰ ਵੀ ਸਪੌਂਸਰ ਕਰ ਚੁੱਕੇ ਸਨ। ਉਸ ਨੂੰ ਲੱਗਦਾ ਕਿ ਕਨੇਡਾ ਤਾਂ ਉਸ ਦੇ ਗਲ ਦੀ ਰੱਸੀ ਬਣ ਗਿਆ ਹੈ। ਇਸ ਤਰਾਂ ਦੀਆਂ ਸੋਚਾਂ ਵਿਚ ਘਿਰੀ ਹੋਈ ਉਹ ਸੋਚ ਰਹੀ ਸੀ ਕਿ ਜੇ ਘਰ ਵਾਲਾ ਜਲਦੀ ਆ ਜਾਵੇ ਤਾਂ ਉਹ ਉਸ ਨਾਲ ਆਪਣੇ ਦਿਲ ਦਾ ਭਾਰ ਹਲਕਾ ਕਰੇ। ਇਹ ਵੀ ਸੋਚਦੀ ਕਿ ਉਹ ਅੱਜ ਉਸ ਨਾਲ ਲੜੇਗੀ ਨਹੀਂ ਬਲਕਿ ਪਿਆਰ ਨਾਲ ਉਸ ਨਾਲ ਗੱਲ ਕਰੇਗੀ ਕਿ ਉਸ ਦਾ ਮਨ ਨਹੀਂ ਲੱਗਦਾ ਤੇ ਉਸ ਨੂੰ ਕਈ ਵਾਰ ਬਹੁਤ ਬੁਰੇ ਬੁਰੇ ਖਿਆਲ ਆਉਂਦੇ ਹਨ। ਉਸ ਨੂੰ ਮਦਦ ਦੀ ਲੋੜ ਹੈ। ਥਕਾਵਟ ਦੇ ਬਾਵਜੂਦ ਉਸ ਨੇ ਅੱਜ ਚਾਅ ਨਾਲ ਖਾਣਾ ਬਣਾਇਆ। ਖਾਣਾ ਬਣਾਕੇ ਉਹ ਬੈਠ ਗਈ। ਉਸ ਨੂੰ ਉਡੀਕਦੀ ਨੂੰ ਰਾਤ ਦੇ ਗਿਆਰਾਂ ਵੱਜ ਗਏ। ਇਸ ਵੇਲੇ ਤੱਕ ਉਸ ਨੇ ਵੀ ਹਥਿਆਰ ਸੁੱਟ ਦਿਤੇ ਸਨ। ਉਸ ਦਾ ਆਪਣਾ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਸੀ। ਉਸ ਨੇ ਮਹਿਸੂਸ ਕੀਤਾ ਕਿ ਉਸ ਲਈ ਇਹ ਗੁੱਸਾ ਸੰਭਾਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਸ ਦੀ ਜੀਅ ਕੀਤਾ ਕਿ ਕੰਧ ਨਾਲ ਟੱਕਰ ਮਾਰ ਕੇ ਮਰ ਜਾਵੇ। ਜਾਂ ਕਿਤੇ ਦੌੜ ਜਾਵੇ। ਅਚਾਨਕ ਦਰਵਾਜ਼ਾ ਖੜਕਿਆ। ਘਰ ਵਾਲਾ ਆ ਗਿਆ ਸੀ। ਉਸ ਨੇ ਦਰਵਾਜ਼ਾ ਖੋਲ੍ਹਿਆ। ਉਹ ਕੋਈ ਗੱਲ ਕਰਨਾ ਨਹੀਂ ਸੀ ਚਾਹ ਰਹੀ। ਉਹ ਕਿਸੇ ਤਰੀਕੇ ਨਾਲ ਆਪਣੇ ਗੁੱਸੇ ਨੂੰ ਪੀਣ ਦੀ ਕੋਸ਼ਿਸ਼ ਕਰ ਰਹੀ ਸੀ। ਘਰ ਵਾਲੇ ਨੇ ਆਉਣ ਸਾਰ ਖਾਣੇ ਦਾ ਹੁਕਮ ਚਾੜ੍ਹ ਦਿੱਤਾ। ਉਹ ਖਾਣਾ ਬਣਾਉਣ ਲੱਗ ਪਈ। ਖਾਣਾ ਪਾਕੇ ਦੇ ਦਿਤਾ। ਖਾਣਾ ਰੱਖਕੇ ਅਜੇ ਉਹ ਬੱਚਿਆਂ ਦੇ ਕਮਰੇ ਵੱਲ ਗਈ ਹੀ ਸੀ ਕਿ ਉਸ ਨੂੰ ਜ਼ੋਰਦਾਰ ਖੜਕੇ ਦੀ ਅਵਾਜ਼ ਸੁਣਾਈ ਦਿੱਤੀ। ਉਸ ਨੇ ਵਾਪਿਸ ਮੁੜਕੇ ਦੇਖਿਆ ਕਿ ਘਰ ਵਾਲਾ ਗੁੱਸੇ ਵਿਚ ਗਾਹਲਾਂ ਕੱਢ ਰਿਹਾ ਸੀ। ਉਸ ਨੇ ਖਾਣੇ ਵਾਲੀ ਪਲੇਟ ਵਗਾਹ ਕੇ ਨੀਚੇ ਸੁੱਟ ਦਿੱਤੀ ਸੀ। ਉਸ ਨੂੰ ਖਾਣਾ ਚੰਗਾ ਨਹੀਂ ਸੀ ਲੱਗਿਆ। ਜੋ ਹੁਣ ਤੱਕ ਸੁਲ੍ਹਗ ਰਹੀ ਸੀ, ਉਸ ਨੂੰ ਅੱਗ ਲੱਗ ਗਈ। ਉਸ ਦਾ ਗੁੱਸਾ ਵੀ ਭੜਕ ਗਿਆ। ਗਲ ਵਧ ਗਈ। ਗਾਲੀ ਗਲੋਚ  ਤੋਂ ਬਾਅਦ ਹੱਥੋ ਪਾਈ ਤੇ ਆ ਗਈ। ਉਹ ਵੀ ਗੁੱਸੇ ਨਾਲ ਭਰੀ ਬੈਠੀ ਸੀ। ਅੱਜ ਉਹ ਆਪਣਾ ਗੁੱਸਾ ਕੱਢ ਲੈਣਾ ਚਾਹੁੰਦੀ ਸੀ। ਉਸ ਨੇ ਉਸ ਦੇ ਕੱਪੜੇ ਫਾੜ ਦਿੱਤੇ। ਉਸ ਦੇ ਪਤੀ ਨੇ ਫੇਰ ਘਸੁੰਨਾਂ ਤੇ ਲੱਤਾਂ ਨਾਲ ਵਾਰ ਸ਼ੁਰੂ ਕਰਨੇ ਸ਼ੁਰੂ ਕਰ ਦਿਤੇ। ਮਾਂ ਪਿਓ ਨੂੰ ਇਸ ਤਰਾਂ ਲੜਦੇ ਦੇਖਕੇ ਉਨ੍ਹਾਂ ਦੇ ਇਕ ਬੱਚੇ ਨੇ 911 ਤੇ ਫੋਨ ਕਰ ਦਿੱਤਾ। ਪੁਲਿਸ ਆ ਗਈ। ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਹਿਲਾਂ ਉਨ੍ਹਾਂ ਨੇ ਗੱਲ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਦੀ ਜੋ ਹਾਲਤ ਸੀ। ਉਸ ਨੂੰ ਦੇਖਦਿਆਂ ਮਿੱਟੀ ਪਾਉਣੀ ਵੀ ਸੰਭਵ ਨਹੀਂ ਸੀ। ਪੁਲਿਸ ਨੇ ਜਦੋਂ ਦਬਕੇ ਮਾਰੇ ਤਾਂ ਉਹ ਬੋਲ ਪਈ। ਉਸ ਨੇ ਸਾਰੀ ਕਹਾਣੀ ਸੱਚੋ ਸੱਚ ਦੱਸ ਦਿਤੀ। ਪੁਲਿਸ ਨੇ ਉਸ ਦੇ ਘਰ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਚਾਰਜਜ਼ ਲਾਉਣ ਤੋਂ ਬਾਅਦ ਉਸ ਦਾ ਘਰ ਵਿਚ ਦਾਖਲਾ ਰੋਕ ਦਿਤਾ ਗਿਆ।
ਗੱਲ ਇਸ ਹੱਦ ਤੱਕ ਵਧ ਜਾਵੇਗੀ, ਇਸ ਬਾਰੇ ਤਾਂ ਉਸ ਨੇ ਕਦੇ ਸੋਚਿਆ ਨਹੀਂ ਸੀ। ਉਹ ਸੋਚਦੀ ਸੀ ਕਿ ਸ਼ਾਇਦ ਸਮਾਂ ਪਾਕੇ ਉਸ ਦਾ ਘਰ ਵਾਲਾ ਠੀਕ ਹੋ ਜਾਵੇ। ਸ਼ਾਇਦ ਕੈਨੇਡਾ ਦੀ ਜ਼ਿੰਦਗੀ ਦੇ ਜੋ ਦਬਾਅ ਹਨ, ਉਨ੍ਹਾਂ ਕਰਕੇ ਉਹ ਪ੍ਰੇਸ਼ਾਨ ਹੈ ਤੇ ਜ਼ਿਆਦਾ ਪੀਣ ਲੱਗ ਪਿਆ ਹੈ। ਪਰ ਹੁਣ ਤਾਂ ਕਹਾਣੀ ਹੱਥੋਂ ਨਿਕਲ ਚੁਕੀ ਸੀ। ਉਸ ਦਾ ਸਹੁਰਾ ਪਰਿਵਾਰ ਉਸ ਤੇ ਦੋਸ਼ ਲਾ ਰਿਹਾ ਸੀ ਕਿ ਉਸ ਨੇ ਝੂਠਾ ਦੋਸ਼ ਲਾਕੇ ਉਨ੍ਹਾਂ ਦੇ ਮੁੰਡੇ ਨੂੰ ਫਸਾ ਦਿਤਾ ਹੈ। ਉਨ੍ਹਾਂ ਇਹ ਵੀ ਕਹਿਣਾ ਸ਼ੁਰੂ ਕਰ ਦਿਤਾ ਕਿ ਉਹ ਬਦਚਲਣ ਹੈ। ਉਸ ਦੇ ਇਰਾਦੇ ਕੁਝ ਹੋਰ ਹਨ। ਇਸੇ ਕਰਕੇ ਸਾਡੇ ਮੁੰਡੇ ਨੂੰ ਫਸਾਇਆ ਹੈ। ਅਖੀਰ ਕਹਾਣੀ ਇਥੇ ਤੱਕ ਪਹੁੰਚ ਗਈ ਕਿ ਉਨ੍ਹਾਂ ਨੂੰ ਪੱਕੇ ਤੌਰ ਤੇ ਅਲੱਗ ਹੋਣਾ ਪਿਆ।
ਪੰਜਾਬੀ ਭਾਈਚਾਰੇ ਵਿਚ ਅਜਿਹੀਆਂ ਅਨੇਕਾਂ ਕਹਾਣੀਆਂ ਮਿਲ ਜਾਂਦੀਆਂ ਹਨ।
ਅਜਿਹੇ ਕੇਸਾਂ ਨੂੰ ਜਾਣਨ ਵਾਲੇ ਵਕੀਲਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਈਚਾਰੇ ਦੇ ਜਿਹੜੇ ਲੋਕ ਇੰਡੀਆ ਤੋਂ ਆਉਂਦੇ ਹਨ, ਉਹ ਕੈਨੇਡਾ ਦੇ ਕਲਚਰ ਤੇ ਇਥੋਂ ਦੇ ਕਨੂੰਨ ਨੂੰ ਚੰਗੀ ਤਰਾਂ ਜਾਣੇ ਬਗੈਰ ਕਈ ਵਾਰ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ, ਕਿ ਉਨ੍ਹਾਂ ਨੂੰ ਸੁਧਾਰਨ ਦਾ ਮੌਕਾ ਉਨ੍ਹਾਂ ਨੂੰ ਦੁਬਾਰਾ ਨਹੀਂ ਮਿਲਦਾ। ਬਹੁਤ ਸਾਰੇ ਕੇਸਾਂ ਦਾ ਅਧਿਐਨ ਕਰਨ ਤੋਂ ਬਾਅਦ ਆਪਣਾ ਅਨੁਭਵ ਦੱਸਦੇ ਹੋਏ ਇਕ ਵਕੀਲ ਨੇ ਕਿਹਾ ਕਿ ਬਹੁਤ ਸਾਰੀਆਂ ਪੰਜਾਬੀ ਔਰਤਾਂ ਸੁਣੀਆਂ ਸੁਣਾਈਆਂ ਗੱਲਾਂ ਦੇ ਅਧਾਰ ਤੇ ਆਪਣੇ ਪਤੀਆਂ ਨੂੰ ਡਰਾਉਣ ਲਈ 911 ਕਾਲ ਕਰ ਦਿੰਦੀਆਂ ਹਨ। ਆਪਣੇ ਮਨ ਵਿਚ ਕਿਤੇ ਉਹ ਇਹ ਸੋਚ  ਰਹੀਆਂ ਹੁੰਦੀਆਂ ਹਨ ਕਿ ਇਸ ਨੂੰ ਇਕ ਵਾਰ ਹੱਥ ਲਾ ਦਿੰਦੀਆਂ, ਹਮੇਸ਼ਾ ਲਈ ਸਿੱਧਾ ਹੋ ਜਾਵੇਗਾ। ਪਰ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਕਨੂੰਨੀ ਪ੍ਰਕਿਰਿਆ ਜਦੋਂ ਸ਼ੁਰੂ ਹੋ ਗਈ ਤਾਂ ਇਹ ਆਪਣੇ ਮੰਤਕੀ ਸਿੱਟੇ ਤੇ ਪਹੁੰਚੇ ਬਿਨਾਂ ਨਹੀਂ ਰੁਕ ਸਕਦੀ। ਇਨ੍ਹਾਂ ਕੇਸਾਂ ਨੂੰ ਜਾਣਨ ਵਾਲੇ ਵਕੀਲਾਂ ਦਾ ਕਹਿਣਾ ਹੈ ਕਿ ਪਰਿਵਾਰਕ ਝਗੜੇ, ਲੜਾਈਆਂ ਤੇ ਤਲਾਕ ਤਾਂ ਗੋਰੇ ਭਾਈਚਾਰੇ ਵਿਚ ਵੀ ਬਥੇਰੇ ਹੁੰਦੇ ਹਨ ਅਤੇ ਉਹ ਲੋਕ ਵੀ 911 ਕਾਲ ਕਰਦੇ ਹਨ। ਪਰ ਪੰਜਾਬੀ ਜਾਂ ਦੂਸਰੀਆਂ ਏਸ਼ੀਅਨ ਕਮਿਊਨਿਟੀਜ਼ ਦਾ ਫਰਕ ਇਹ ਹੈ ਕਿ ਸਾਡੀਆਂ ਬਹੁਤ ਵੱਡੀ ਗਿਣਤੀ ਵਿਚ ਔਰਤਾਂ ਭਾਣਾ ਵਾਪਰਨ ਤੋਂ ਬਾਅਦ ਕਹਿੰਦੀਆਂ ਹਨ ਕਿ ਅਸੀਂ ਇਹ ਤਾਂ ਨਹੀਂ ਸੀ ਸੋਚਿਆ ਕਿ ਗੱਲ ਇਥੇ ਤੱਕ ਵਧ ਜਾਵੇਗੀ। ਇਸ ਕਰਕੇ ਉਹ ਆਪਣੇ ਬਿਆਨ ਬਦਲਦੀਆਂ ਵੀ ਹਨ। ਬਿਆਨ ਬਦਲਣ ਦਾ ਕਾਰਨ ਸਿਰਫ ਇਹ ਨਹੀਂ ਹੁੰਦਾ ਕਿ ਉਨ੍ਹਾਂ ਤੇ ਰਿਸ਼ਤੇਦਾਰਾਂ ਤੇ ਦੂਸਰੇ ਪਰਿਵਾਰਕ ਮੈਂਬਰਾਂ ਨੇ ਦਬਾਅ ਪਾਇਆ ਹੁੰਦਾ ਹੈ। ਬੇਸ਼ੱਕ ਦਬਾਅ ਵੀ ਇਕ ਕਾਰਨ ਹੁੰਦਾ ਹੈ ਪਰ ਅਸਲ ਗੱਲ ਇਹ ਹੁੰਦੀ ਹੈ ਕਿ ਉਨ੍ਹਾਂ ਨੇ ਫੋਨ ਕਰਨ ਵੇਲੇ ਸੱਚਮੁਚ ਇਹ ਨਹੀਂ ਸੋਚਿਆ ਹੁੰਦਾ ਕਿ ਗੱਲ ਉਨ੍ਹਾਂ ਦੇ ਪੂਰੀ ਤਰਾਂ ਹੱਥੋਂ ਨਿਕਲ ਜਾਵੇਗੀ।
ਇਸ ਪਹਿਲੂ ਦਾ ਅਧਿਐਨ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਘਰਾਂ ਵਿਚ ਲੜਾਈ ਕਾਰਨ ਇਕ ਵਾਰ 911 ਤੇ ਕਾਲ ਕੀਤਾ ਗਿਆ ਤੇ ਪੁਲਿਸ ਆਈ, ਉਥੇ ਪੁਲਿਸ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਬੰਦੇ ਤੇ ਕੋਈ ਨਾ ਕੋਈ ਚਾਰਜਜ਼ ਲਾਕੇ ਕੇਸ ਦਰਜ ਕਰ ਦਿਤਾ ਜਾਵੇ। ਜ਼ਿਆਦਾਤਰ ਕੇਸਾਂ ਵਿਚ ਪੁਲਿਸ ਅਜਿਹਾ ਕਰਦੀ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਆਮ ਕਰਕੇ ਅਜਿਹੇ ਕੇਸਾਂ ਵਿਚ ਗੱਲ ਮੁੜ ਕਾਬੂ ਨਹੀਂ ਆਉਂਦੀ ਅਤੇ ਤਲਾਕ ਤੱਕ ਪਹੁੰਚ ਜਾਂਦੀ ਹੈ। ਇਸ ਦੇ ਬਹੁਤ ਸਾਰੇ ਮਨੋਵਿਗਿਆਨਕ ਤੇ ਸਮਾਜਕ ਕਾਰਨ ਹਨ। ਇਸ ਦਾ ਸਭ ਤੋਂ ਪ੍ਰਮੁਖ ਕਾਰਨ ਇਹ ਹੈ ਕਿ ਇਕ ਵਾਰ ਪੁਲਿਸ ਹਿਰਾਸਤ ਵਿਚ ਰਾਤ ਕੱਟਣ ਤੋਂ ਬਾਅਦ ਕੋਈ ਵੀ ਬੰਦਾ ਆਪਣੀ ਪਤਨੀ ਖਿਲਾਫ ਗਹਿਰਾ ਰੰਜ ਤੇ ਗੁੱਸਾ ਪਾਲ ਲੈਂਦਾ ਹੈ। ਉਹ ਆਪਣੇ ਆਲੇ ਦੁਆਲੇ ਤੇ ਰਿਸ਼ਤੇਦਾਰਾਂ ਵਿਚ ਅਜਿਹਾ ਬੇਇਜ਼ਤ ਮਹਿਸੂਸ ਕਰਦਾ ਹੈ ਕਿ ਇਹ ਗੱਲ ਦੇਰ ਤੱਕ ਉਸ ਦੇ ਅੰਦਰ ਖੁੜਕਦੀ ਰਹਿੰਦੀ ਹੈ। ਕਈ ਵਾਰ ਇਹ ਵੀ ਦੇਖਿਆ ਹੈ ਕਿ ਭਾਵੇਂ ਕੋਈ ਵਿਅਕਤੀ ਇਕ ਵਾਰ ਦਬ ਜਾਂਦਾ ਹੈ ਅਤੇ ਦੋਸ਼ ਕਬੂਲ ਕਰਨ ਤੋਂ ਬਾਅਦ ਤੇ ਸੁਧਾਰਨ ਦੀ ਪ੍ਰਕਿਰਿਆ ਵਿਚੋਂ ਨਿਕਲਣ ਬਾਅਦ ਘਰ ਮੁੜ ਆਉਂਦਾ ਹੈ। ਪਰ ਅੰਦਰ ਉਸਦੇ ਉਹ ਗੱਲ ਚੁਭਦੀ ਰਹਿੰਦੀ ਹੈ ਅਤੇ ਅਜਿਹੇ ਕੇਸਾਂ ਵਿਚ ਕੁਝ ਦੇਰ ਬਾਅਦ ਤਲਾਕ ਹੋ ਜਾਂਦਾ ਹੈ।
ਇਸ ਕਰਕੇ ਕੁਝ ਲੋਕ ਇਹ ਰਾਏ ਰੱਖਦੇ ਹਨ ਕਿ ਪੁਲਿਸ ਨੂੰ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਦਿਆਂ ਵੱਖ ਵੱਖ ਸਭਿਆਚਾਰਾਂ ਦੇ ਲੋਕਾਂ ਦੀ ਮਾਨਸਿਕਤਾ ਤੇ ਉਨ੍ਹਾਂ ਦੀਆਂ ਕਦਰਾਂ ਕੀਮਤਾਂ ਤੇ ਪਰਿਵਾਰਕ ਢਾਂਚੇ ਦਾ ਖਿਆਲ ਰੱਖਣਾ ਚਾਹੀਦਾ ਹੈ। ਪੁਲਿਸ ਦੀ ਇਸ ਮਾਮਲੇ ਵਿਚ ਨਿਰੀ ਪੁਰੀ ਕਾਨੂੰਨੀ ਦ੍ਰਿਸ਼ਟੀ ਮਾਮਲੇ ਨੂੰ ਸੁਧਾਰਨ ਦੀ ਬਜਾਏ ਜ਼ਿਆਦਾ ਵਿਗਾੜ ਦਿੰਦੀ ਹੈ।
ਪਰ ਇਸ ਮਾਮਲੇ ਵਿਚ ਪੁਲਿਸ ਦੀ ਪਹੁੰਚ ਬਹੁਤ ਸਪਸ਼ਟ ਹੈ। ਪੀਲ ਪੁਲਿਸ ਦੇ ਮੀਡੀਆ ਰਿਲੇਸ਼ਨ ਨਾਲ ਸਬੰਧਤ ਕਾਂਸਟੇਬਲ ਜੇਪੀ ਵਲਾਡ ਦਾ ਕਹਿਣਾ ਹੈ ਕਿ ਪੁਲਿਸ ਇਕ ਕਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ। ਸਾਡੀ ਡਿਊਟੀ ਹੈ ਕਿ ਜਿਥੇ ਵੀ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਉਥੇ ਕਾਨੂੰਨ ਮੁਤਾਬਕ ਕਾਰਵਾਈ ਕਰੀਏ। ਕੈਨੇਡਾ ਦਾ ਜੋ ਵੀ ਕਾਨੂੰਨ ਹੈ। ਉਹ ਸਭ ਲਈ ਇਕਸਾਰ ਹੈ। ਕੈਨੇਡਾ ਵਿਚ ਰਹਿਣ ਵਾਲੇ ਹਰ ਇਨਸਾਨ ਤੇ ਕੈਨੇਡਾ ਦਾ ਕਾਨੂੰਨ ਲਾਗੂ ਹੁੰਦਾ ਹੈ, ਭਾਵੇਂ ਕੋਈ ਵਿਅਕਤੀ ਕਿਸੇ ਵੀ ਕਲਚਰ ਵਿਚੋਂ ਕਿਉਂ ਨਾ ਆਇਆ ਹੋਵੇ। ਕੈਨੇਡਾ ਦੇ ਕਾਨੂੰਨ ਮੁਤਾਬਕ ਜੇ ਘਰੇਲੂ ਹਿੰਸਾ ਇਕ ਗੰਭੀਰ ਅਪਰਾਧ ਹੈ ਤਾਂ ਇਹ ਗੱਲ ਸਭ ਤੇ ਲਾਗੂ ਹੁੰਦੀ ਹੈ।
ਸਮਾਜਿਕ ਤੇ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਪੁਲਿਸ ਜਿਸ ਤਰਾਂ ਦੇ ਹਾਲਾਤ ਵਿਚ ਕੰਮ ਕਰਦੀ ਹੈ, ਉਸ ਦੀਆਂ ਸੀਮਾਵਾਂ ਨੂੰ ਜੇ ਅਸੀਂ ਧਿਆਨ ਵਿਚ ਰੱਖੀਏ ਤਾਂ ਪੁਲਿਸ ਤੋਂ ਇਸ ਮਾਮਲੇ ਵਿਚ ਕਿਸੇ ਹੋਰ ਤਰਾਂ ਦੇ ਵਿਵਹਾਰ ਦੀ ਮੰਗ ਕਰਨਾ ਤਰਕਸੰਗਤ ਨਹੀਂ ਹੋਵੇਗਾ। ਪੁਲਿਸ ਦੇ ਨੁਕਤੇ ਤੋਂ ਜੇ ਅਸੀਂ ਸੋਚੀਏ ਤਾਂ ਇਸ ਗੱਲ ਦਾ ਇਕ ਵੱਖਰਾ ਪਹਿਲੂ ਨਜ਼ਰ ਆਉਂਦਾ ਹੈ। 911 ਇਕ ਐਮਰਜੰਸੀ ਸਰਵਿਸ ਹੈ। ਇਸ ਤਰਾਂ ਦੀ ਹਾਲਤ ਵਿਚ ਡਿਊਟੀ ਤੇ ਤਾਇਨਾਤ ਪੁਲਿਸ ਵਾਲਿਆਂ ਦੀ ਜਿੰਮੇਵਾਰੀ ਬਹੁਤ ਨਾਜ਼ੁਕ ਹੁੰਦੀ ਹੈ। ਇਕ ਪਾਸੇ ਉਨ੍ਹਾਂ ਤੇ ਦਬਾਅ ਇਹ ਹੁੰਦਾ ਹੈ ਕਿ ਉਨ੍ਹਾਂ ਤੁਰੰਤ ਇਕ ਸੀਮਤ ਸਮੇਂ ਵਿਚ ਘਟਨਾ ਵਾਲੀ ਥਾਂ ਤੇ ਪਹੁੰਚਣਾ ਹੁੰਦਾ ਹੈ। ਇਸ ਤਰਾਂ ਦੇ ਦਬਾਅ ਹੇਠ ਉਹ ਹਮੇਸ਼ਾ ਕੰਮ ਕਰਦੇ ਹਨ। ਇਸ ਤਰਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਨਾਲ ਪੁਲਿਸ ਤੇ ਲਗਾਤਾਰ ਦਬਾਅ ਵਧ ਰਿਹਾ ਹੈ। ਉਤੋਂ ਪੁਲਿਸ ਅਫਸਰਾਂ ਦੀ ਇਸ ਮਾਮਲੇ ਵਿਚ ਇਕ ਕਨੂੰਨੀ ਜਿੰਮੇਦਾਰੀ ਤੇ ਜਵਾਬਦੇਹੀ ਬਣ ਜਾਂਦੀ ਹੈ। ਜੇ 911 ਕਾਲ ਤੋਂ ਬਾਅਦ ਪੁਲਿਸ ਸਮੇਂ ਸਿਰ ਨਹੀਂ ਪਹੁੰਚਦੀ ਤਾਂ ਕਨੂੰਨ ਦੀ ਨਜ਼ਰ ਵਿਚ ਉਹ ਦੋਸ਼ੀ ਬਣ ਜਾਂਦੀ ਹੈ ਅਤੇ ਉਨ੍ਹਾਂ ਦੀ ਇਹ ਇਕ ਗੰਭੀਰ ਕੁਤਾਹੀ ਸਮਝੀ ਜਾਂਦੀ ਹੈ। ਇਸ ਕਰਕੇ ਪੁਲਿਸ ਕਿਸੇ ਵੀ 911 ਕਾਲ ਨੂੰ ਗੈਰ ਗੰਭੀਰਤਾ ਨਾਲ ਨਹੀਂ ਲੈ ਸਕਦੀ। ਜੇ ਇਸ ਪ੍ਰਸੰਗ ਵਿਚ ਦੇਖੀਏ ਤਾਂ ਬਿਨਾਂ ਕਿਸੇ ਗੰਭੀਰ ਤੇ ਵਾਜਬ ਵਜ੍ਹਾ ਦੇ 911 ਕਾਲ ਕਰਨਾ ਇਕ ਸੰਗੀਨ ਤੇ ਅਪਰਾਧਕ ਕਿਸਮ ਦਾ ਮਜ਼ਾਕ ਹੈ। ਇਹ ਕਾਨੂੰਨ ਨਾਲ ਮਜ਼ਾਕ ਹੈ। ਇਸੇ ਕਰਕੇ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਈਚਾਰੇ ਸਮੇਤ ਸਾਰੇ ਉਨ੍ਹਾਂ ਲੋਕਾਂ ਨੂੰ ਜਿਹੜੇ ਕੈਨੇਡੀਅਨ ਕਾਨੂੰਨਾਂ ਨਾਲ ਪੂਰੀ ਤਰਾਂ ਵਾਕਫ ਨਹੀਂ ਹਨ, ਉਨ੍ਹਾਂ ਨੂੰ ਇਸ ਕਾਨੂੰਨ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।
ਸੌਂਦ ਲਾਅ ਆਫਿਸ ਦੇ ਹਰਵਿੰਦਰ ਸੌਂਧ ਦਾ ਕਹਿਣਾ ਹੈ ਕਿ 911 ਇਕ ਬਹੁਤ ਅਹਿਮ ਤੇ ਐਮਰਜੰਸੀ ਸਰਵਿਸ ਹੈ। ਇਸ ਕਰਕੇ ਗੰਭੀਰ ਹਾਲਤਾਂ ਵਿਚ ਹੀ ਇਹ ਕਰਨੀ ਚਾਹੀਦੀ ਹੈ। ਜੇ ਅਗਜ਼ਨੀ ਤੇ ਐਂਬੁਲੰਸ ਦੇ ਨਾਲ ਘਰੇਲੂ ਹਿੰਸਾ ਨੂੰ ਇਸ ਅੰਦਰ ਰੱਖਿਆ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਕੈਨੇਡੀਅਨ ਕਾਨੂੰਨ ਘਰੇਲੂਂ ਹਿੰਸਾ ਨੂੰ ਇਕ ਗੰਭੀਰ ਅਪਰਾਧ ਸਮਝਦਾ ਹੈ। ਘਰੇਲੂ ਹਿੰਸਾ ਦੇ ਮਾਮਲੇ ਵਿਚ ਸਿਰਫ ਉਦੋਂ 911 ਕਾਲ ਕਰਨਾ ਚਾਹੀਦਾ ਹੈ ਜਦੋਂ ਤੁਹਾਨੂੰ ਆਪਣੇ ਜਾਨ ਮਾਲ ਲਈ ਕੋਈ ਗੰਭੀਰ ਖਤਰਾ ਨਜ਼ਰ ਆਵੇ। ਜਦੋਂ ਤੁਹਾਨੂੰ ਇਹ ਲੱਗੇ ਕਿ ਤੁਹਾਡੀ ਜਾਨ ਨੂੰ ਕੋਈ ਖਤਰਾ ਹੋ ਸਕਦਾ ਹੈ।  ਜੇ ਵਾਕਈ ਹੀ ਤੁਹਾਨੂੰ ਇਸ ਤਰਾਂ ਦਾ ਖਤਰਾ ਮਹਿਸੂਸ ਹੁੰਦਾ ਹੈ ਤਾਂ ਫੇਰ 911 ਕਾਲ ਕਰਨ ਦਾ ਮਤਲਬ ਹੈ ਕਿ ਜਿਸ ਵਿਅਕਤੀ ਦੇ ਖਿਲਾਫ ਤੁਸੀਂ ਸ਼ਿਕਾਇਤ ਕੀਤੀ ਹੈ। ਉਸ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ, ਭਾਵੇਂ ਉਹ ਤੁਹਾਡਾ ਪਤੀ ਹੈ ਜਾਂ ਕੋਈ ਹੋਰ ਪਰਿਵਾਰਕ ਮੈਂਬਰ। ਜੇ ਇਸ ਤਰਾਂ ਦੀ ਕਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਬਿਆਨ ਤੋਂ ਮੁਕਰਦੇ ਹੋ ਜਾਂ ਪਿੱਛੇ ਹਟਦੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ। ਇਸ ਕਰਕੇ ਅਜਿਹੀ ਕਾਲ ਕਰਨ ਵੇਲੇ ਇਸ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ।
ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਅਤੇ ਕਿਸੇ ਵੀ ਖਤਰੇ ਨੂੰ ਪਹਿਲਾਂ ਹੀ ਟਾਲਣ ਲਈ ਪੁਲਿਸ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਦੀ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕਦੇ ਕਿਸੇ ਤਰਾਂ ਦਾ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਪੁਲਿਸ ਨੂੰ ਕਾਲ ਕਰਨ। ਪਰ ਜਦੋਂ ਪਤੀ ਪਤਨੀ ਦੀ ਲੜਾਈ ਹੋਵੇ ਤਾਂ ਇਸ ਗੱਲ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ 911 ਕਾਲ ਕਰ ਦਿਤੀ ਤਾਂ ਰੋਜ਼ ਲੜਕੇ ਰੋਜ਼ ਮੰਨਣ ਵਾਲੀ ਗੱਲ ਨਹੀਂ ਹੋ ਸਕਦੀ। ਪੁਲਿਸ ਨੂੰ ਰਾਤੇ ਬਰਾਤੇ ਵਖਤ ਪਾਉਣ ਦਾ ਮਤਲਬ ਹੈ ਕਿ ਜੇ ਉਹ ਆਉਣਗੇ ਤਾਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਜਾਣਗੇ। ਸਮਾਜਕ ਕਾਰਕੁੰਨਾਂ ਦਾ ਕਹਿਣਾ ਹੈ ਕਿ ਜੇ ਔਰਤਾਂ ਘਰ ਵਾਲੇ ਨੂੰ ਸਿਰਫ ਡਰਾਉਣਾ ਧਮਕਾਉਣਾ ਚਾਹੁੰਦੀਆਂ ਹੋਣ ਤਾਂ ਇਸ ਲਈ ਆਪਣੇ ਕਿੱਸੇ ਪਰਿਵਾਰਕ ਮੈਂਬਰ ਜਾਂ ਦੋਸਤ ਮਿਤਰ ਨੂੰ ਸਮਝਾਉਣ ਬੁਝਾਉਣ ਲਈ ਬੁਲਾ ਸਕਦੀਆਂ ਹਨ। 911 ਪਤੀਆਂ ਨੂੰ ਡਰਾਉਣ ਦਾ ਸਾਧਨ ਨਹੀਂ ਹੈ। ਇਸ ਸਰਵਿਸ ਨੂੰ ਚਲਾਉਣ ਲਈ ਸਰਕਾਰ ਦਾ ਬਹੁਤ ਵਡਾ ਖਰਚਾ ਹੁੰਦਾ ਹੈ। ਕਾਂਸਟੇਬਲ ਵਲਾਡ ਕਹਿੰਦੇ ਹਨ ਕਿ 911 ਕੋਈ ਚੁਟਕਲਾ ਨਹੀਂ ਹੈ। ਇਹ ਕੋਈ ਮਜ਼ਾਕ ਨਹੀਂ ਹੈ।
ਬੇਸ਼ਕ ਅਣਜਾਣੇ ਵਿਚ ਹੋਈਆਂ ਗਲਤੀਆਂ ਕਾਰਨ ਜੋ ਪ੍ਰੇਸ਼ਾਨੀਆਂ ਆ ਜਾਂਦੀਆਂ ਹਨ, ਉਨ੍ਹਾਂ ਦੀ ਸੰਭਾਵਨਾ ਤੇ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਪਰ ਜੇ ਪੰਜਾਬੀ ਭਾਈਚਾਰੇ ਵਿਚ ਕੰਮ ਕਰਦੀਆਂ ਵੱਖ ਵੱਖ ਭਾਈਚਾਰਕ ਸੰਸਥਾਵਾਂ ਤੇ ਭਾਈਚਾਰਕ ਅਦਾਰੇ ਪੰਜਾਬੀ ਸਮਾਜ ਨੂੰ ਅਜਿਹੀ ਅਹਿਮ ਸੇਵਾ ਦੇ ਸਾਰੇ ਪਹਿਲੂਆਂ ਬਾਰੇ ਚੰਗੀ ਤਰਾਂ ਜਾਗਰੂਕ ਕਰਨ ਤਾਂ ਬਹੁਤ ਸਾਰੇ ਪਰਿਵਾਰਕ ਸੰਕਟ ਟਾਲੇ ਜਾ ਸਕਦੇ ਹਨ। ਇਸ ਵੇਲੇ ਵੱਡੀ ਗਿਣਤੀ ਵਿਚ ਅਜਿਹੇ ਪੰਜਾਬੀ ਪਰਿਵਾਰ ਹਨ, ਜਿਹੜੇ ਜਾਣਕਾਰੀ ਦੀ ਅਣਹੋਂਦ ਵਿਚ ਹੋਈਆਂ ਗਲਤੀਆਂ ਕਾਰਨ ਟੁੱਟ ਗਏ।
911 ਦੀ ਸਹੀ ਵਰਤੋਂ ਬਾਰੇ ਜਾਗਰੂਕਤਾ ਜ਼ਰੂਰੀ: ਹਰਵਿੰਦਰ ਸੌਂਧ
ਸੌਧ ਲਾਅ ਆਫਿਸ ਵਾਲੇ ਹਰਵਿੰਦਰ ਸੌਂਧ ਅਜਿਹੇ ਅਨੇਕਾਂ ਕੇਸਾਂ ਤੋਂ ਵਾਕਫ ਹਨ, ਜਿਨ੍ਹਾਂ ਦਾ ਸਬੰਧ 911 ਕਾਲ ਨਾਲ ਹੈ। ਘਰੇਲੂ ਝਗੜਿਆਂ ਦੇ ਇਹ ਕੇਸ ਅਜਿਹੇ ਹਨ, ਜਿਨ੍ਹਾਂ ਦੀ ਸ਼ੁਰੂਆਤ 911 ਤੇ ਕਾਲ ਕਰਨ ਨਾਲ ਹੋਈ। ਬਾਅਦ ਵਿਚ ਅਜਿਹੇ ਕਿੰਨੇ ਹੀ ਕੇਸ ਇਸ ਹੱਦ ਤੱਕ ਪਹੁੰਚ ਗਏ ਕਿ ਜਿਥੋਂ ਕਿਸੇ ਪਰਿਵਾਰ ਦੇ ਮੈਂਬਰਾਂ ਨੂੰ ਪਿੱਛੇ ਮੁੜਨਾ ਸੰਭਵ ਨਾ ਰਿਹਾ ਤੇ ਬਹੁਤ ਕੇਸਾਂ ਵਿਚ ਅਜਿਹੇ ਪਰਿਵਾਰ ਬਿਖਰ ਗਏ। ਹਰਵਿੰਦਰ ਸੌਂਧ ਕਹਿੰਦੇ ਹਨ ਕਿ ਕਾਨੂੰਨ ਇਕ ਅਜਿਹੀ ਚੀਜ਼ ਹੈ, ਜਿਹੜਾ ਸਮੂਹ ਸਮਾਜ ਨੂੰ ਮੁਖ ਰੱਖਕੇ ਬਣਾਇਆ ਜਾਂਦਾ ਹੈ। ਪਰ ਇਨਸਾਨੀ ਮਨ ਤੇ ਇਨਸਾਨੀ ਰਿਸ਼ਤਿਆਂ ਦੀ ਇਹ ਸਚਾਈ ਹੈ ਕਿ ਹਰ ਇਨਸਾਨ ਤੇ ਹਰ ਸਥਿਤੀ ਵੱਖਰੀ ਹੈ। ਇਹੀ ਵਜ੍ਹਾ ਹੈ ਕਿ ਕਈ ਵਾਰ ਕਾਨੂੰਨ ਲਾਗੂ ਕਰਨ ਵਾਲੀਆ ਏਜੰਸੀਆਂ ਤੇ ਅਦਾਲਤਾਂ ਵੀ ਟਪਲਾ ਖਾ ਸਕਦੀਆਂ ਹਨ। ਸਾਨੂੰ ਕਾਨੂੰਨ ਦੀਆਂ ਇਨ੍ਹਾਂ ਸੀਮਾਵਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਕਿਸੇ ਵੀ ਸਿਸਟਮ ਵਿਚੋਂ ਗਲਤੀ ਦੀ ਸੰਭਾਵਨਾ ਸੌ ਫੀਸਦੀ ਤਾਂ ਕਦੇ ਵੀ ਖਤਮ ਨਹੀਂ ਕੀਤੀ ਜਾ ਸਕਦੀ।
ਅਸੀਂ ਦੇਖਿਆ ਹੈ ਕਿ ਸਾਡਾ ਪੰਜਾਬੀ ਪਰਿਵਾਰਾਂ ਦਾ ਢਾਂਚਾ ਵੱਖਰਾ ਹੋਣ ਕਰਕੇ ਸਾਨੂੰ ਕੁਝ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ, ਜਿਹੜੀਆਂ ਕੈਨੇਡਾ ਦੇ ਲੋਕਲ ਭਾਈਚਾਰਿਆਂ ਤੋਂ ਵੱਖਰੀਆਂ ਹਨ। ਸਾਡੇ ਪਰਿਵਾਰਕ ਢਾਂਚੇ ਐਨੇ ਉਲਝੇ ਹੋਏ ਹਨ ਕਿ ਸਾਡੇ ਲਈ ਇਨ੍ਹਾਂ ਨੂੰ ਤੋੜਨਾ ਜਾਂ ਇਨ੍ਹਾਂ ਵਿਚੋਂ ਨਿਕਲਣਾ ਓਨਾ ਅਸਾਨ ਨਹੀਂ, ਜਿੰਨਾ ਗੋਰਿਆਂ ਜਾਂ ਕੁਝ ਦੂਸਰੇ ਭਾਈਚਾਰਿਆਂ ਲਈ ਹੁੰਦਾ ਹੈ। ਘਰਾਂ ਵਿਚ ਲੜਾਈ ਸਭ ਭਾਈਚਾਰਿਆਂ ਵਿਚ ਹੁੰਦੀ ਹੈ ਪਰ ਉਨਾਂ ਭਾਈਚਾਰਿਆਂ ਵਿਚ ਇਹ ਸਪਸ਼ਟ ਹੁੰਦਾ ਹੈ ਕਿ ਜੇ ਗੱਲ ਨਹੀਂ ਬਣ ਰਹੀ ਤਾਂ ਬਿਨਾਂ ਕਿਤੇ ਖਿਚ ਧੂਹ ਦੇ ਅਲੱਗ ਹੋ ਜਾਣਾ ਹੈ। ਪਰ ਸਾਡੇ ਭਾਈਚਾਰੇ ਵਿਚ ਇਸ ਤਰਾਂ ਨਹੀਂ ਹੋ ਸਕਦਾ। ਸਾਡੀਆਂ ਤੰਦਾਂ ਗਹਿਰੀਆਂ ਹਨ ਤੇ ਇਹ ਟੁਟਦੀਆਂ ਟੁਟਦੀਆਂ ਵੀ ਕਿੰਨੇ ਹੀ ਸਾਲ ਲਾ ਦਿੰਦੀਆਂ ਹਨ। ਹਰਵਿੰਦਰ ਸੌਂਧ ਕਹਿੰਦੇ ਹਨ ਕਿ ਮੈਂ ਕਿੰਨੇ ਹੀ ਪੰਜਾਬੀ ਪਰਿਵਾਰਾਂ ਨੂੰ ਟੁੱਟਦੇ ਦੇਖਿਆ ਹੈ। ਇਸ ਤਰਾਂ ਦੀਆਂ ਘਟਨਾਵਾਂ ਨੂੰ ਦੇਖ ਕੇ ਦੁਖ ਹੁੰਦਾ ਹੈ। ਜਿਹੜੇ ਲੋਕ ਸੱਚਮੁਚ ਵਿਚ ਅਲੱਗ ਹੀ ਹੋਣਾ ਚਾਹੁੰਦੇ ਹੋਣ, ਉਨ੍ਹਾਂ ਨੂੰ ਅਲੱਗ ਹੋਣ ਤੋਂ ਕੋਈ ਰੋਕ ਨਹੀਂ ਸਕਦਾ।  ਉਨ੍ਹਾਂ ਦੀ ਗੱਲ ਅਸੀਂ ਨਹੀਂ ਕਰਦੇ।
ਪਰ ਮੈਂ ਬਹੁਤ ਸਾਰੇ ਅਜਿਹੇ ਕੇਸ ਦੇਖੇ ਹਨ, ਜਿਥੇ ਦੋਵੇਂ ਪਾਰਟਨਰ ਸੱਚਮੁਚ ਵਿਚ ਅਲੱਗ ਨਹੀਂ ਸਨ ਹੋਣਾ ਚਾਹੁੰਦੇ। ਪਰ ਇਕ ਵਾਰ ਗੱਲ 911 ਕਾਲ ਤੱਕ ਪਹੁੰਚਣ ਤੋਂ ਬਾਅਦ ਘਟਨਾਵਾਂ ਨੇ ਕੁਝ ਅਜਿਹੇ ਮੋੜ ਲਏ ਕਿ ਉਨ੍ਹਾਂ ਨੂੰ ਅਲੱਗ ਹੋਣਾ ਪਿਆ। ਕਹਿਣ ਦਾ ਮਤਲਬ ਹੈ ਕਿ ਜਦੋਂ ਪੁਲਿਸ ਨੂੰ ਕਾਲ ਕਰ ਲਿਆ ਗਿਆ ਤਾਂ ਸਾਰਾ ਕੁਝ ਤੁਹਾਡੇ ਕੰਟਰੋਲ ਵਿਚ ਨਹੀਂ ਰਹਿੰਦਾ। ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਘਟਨਾਵਾਂ ਦਾ ਵਹਾਅ ਤੁਹਾਨੂੰ ਆਪਣੇ ਨਾਲ ਵਹਾਅ ਲੈ ਜਾਂਦਾ ਹੈ। ਜਿਹੜੇ ਅਜਿਹੇ ਕੇਸ ਹਨ, ਉਹ ਟਾਲੇ ਜਾ ਸਕਦੇ ਹਨ, ਜੇ ਅਸੀਂ 911 ਦੀ ਵਰਤੋਂ ਬਾਰੇ ਜਾਗਰੂਕ ਹੋਈਏ ਅਤੇ ਸੋਚ ਸਮਝ ਕੇ ਕਾਲ ਕਰੀਏ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਗੰਭੀਰ ਖਤਰਾ ਹੈ, ਉਦੋਂ ਹੀ 911 ਤੇ ਕਾਲ ਕਰਨਾ ਚਾਹੀਦਾ ਹੈ। ਇਸ ਤੇ ਤਿੰਨ ਸਰਵਿਸਾਂ ਹਨ। ਫਾਇਰ, ਐਂਬੂਲੰਸ ਤੇ ਪੁਲਿਸ। ਜਦੋਂ ਵੀ ਕੋਈ 911 ਕਾਲ ਕਰਦਾ ਹੈ ਤਾਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਦੀ ਕਾਲ ਇਨ੍ਹਾਂ ਤਿੰਨਾਂ ਵਿਚੋਂ ਕਿਸ ਨਾਲ ਸਬੰਧਤ ਹੈ। ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਕੇਸਾਂ ਵਿਚ ਲੋਕ ਬਾਅਦ ਵਿਚ ਆਪਣਾ ਬਿਆਨ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਤਰਾਂ ਬਿਆਨ ਬਦਲਣਾ ਹੁਣ ਤੁਹਾਡੇ ਲਈ ਸੰਭਵ ਨਹੀਂ ਤੇ ਇਸ ਤੁਹਾਡੇ ਤੇ ਉਲਟਾ ਪੈ ਸਕਦਾ ਹੈ। ਜਦੋਂ ਵੀ ਕੋਈ ਗੰਭੀਰ ਖਤਰਾ ਹੈ ਤਾਂ 911 ਕਾਲ ਕਰੋ ਪਰ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ। ਸਿਰਫ ਆਪਣੇ ਘਰ ਵਾਲੇ ਨੂੰ ਡਰਾਉਣ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਇਕ ਵਾਰ ਕਾਲ ਕਰਨ ਤੋਂ ਬਾਅਦ ਤੁਸੀਂ ਵਾਪਿਸ ਨਹੀਂ ਮੁੜ ਸਕਦੇ।
IAA Õ¯ÂÆ üàÕñÅ éÔÄ
ਕਾਂਸਟੇਬਲ ਜੇ ਪੀ ਵਲਾਡ
ਮੀਡੀਆ ਰਿਲੇਸ਼ਨ, ਪੀਲ ਪੁਲਿਸ
ਪੀਲ ਪੁਲਿਸ ਦੇ ਮੀਡੀਆ ਸੈਲ ਨਾਲ ਸਬੰਧਤ ਕਾਂਸਟੇਬਲ ਜੇ ਪੀ ਵਲਾਡ ਨੇ 911 ਬਾਰੇ ਪੁਲਿਸ ਦੀ ਪੁਜੀਸ਼ਨ ਸਪਸ਼ਟ ਕਰਦਿਆਂ ਕਿਹਾ ਕਿ ਪੁਲਿਸ ਇਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ। ਜੋ ਵੀ ਕੈਨੇਡੀਅਨ ਕਾਨੂੰਨ ਹਨ, ਜੇ ਉਨ੍ਹਾਂ ਦੀ ਕੋਈ ਉਲੰਘਣ ਹੁੰਦੀ ਹੈ ਤਾਂ ਉਸ ਸੂਰਤ ਵਿਚ ਪੁਲਿਸ ਕਾਨੂੰਨ ਦੇ ਮੁਤਾਬਕ ਕੰਮ ਕਰਦੀ ਹੈ।
''ਪੁਲਿਸ ਲੋਕਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਦੀ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕਿਤੇ ਵੀ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਵੇ ਜਾਂ ਉਨ੍ਹਾਂ ਨੂੰ ਕਿਸੇ ਤਰਾਂ ਦਾ ਗੰਭੀਰ ਖਤਰਾ ਨਜ਼ਰ ਆਵੇ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿਤੀ ਜਾਵੇ। ਕਿਸੇ ਵੀ ਤਰਾਂ ਦੀ ਹਿੰਸਾ ਜਾਂ ਅਣਚਾਹੀ ਘਟਨਾ ਨੂੰ ਟਾਲਣ ਲਈ ਪੁਲਿਸ ਨੂੰ ਇਸ ਨਾਲ ਮਦਦ ਮਿਲੇਗੀ। ਕਈ ਲੋਕ ਇਹ ਸੁਆਲ ਕਰਦੇ ਹਨ ਕਿ 911 ਤੇ ਕਦੋਂ ਕਾਲ ਕਰਨੀ ਚਾਹੀਦੀ ਹੈ। ਉਸਦੇ ਜਵਾਬ ਵਿਚ ਮੈਂ ਕਹਿ ਸਕਦਾ ਹਾਂ ਕਿ ਕੋਈ ਵੀ ਵਿਅਕਤੀ ਜਦ ਇਹ ਮਹਿਸੂਸ ਕਰਦਾ ਹੈ ਕਿ ਉਸ ਦੀ ਜ਼ਿੰਦਗੀ ਨੂੰ ਕੋਈ ਗੰਭੀਰ ਖਤਰਾ ਹੈ ਜਾਂ ਕੋਈ ਉਸ ਤੇ ਹਮਲਾ ਕਰਦਾ ਹੈ ਜਾਂ ਤੁਸੀਂ ਦੇਖ ਰਹੇ ਹੋ ਕਿ ਕੋਈ ਤੁਹਾਡੇ ਤੇ ਹਮਲਾ ਕਰਨ ਆ ਰਿਹਾ ਹੈ ਜਾਂ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਘਰ ਦੇ ਨਜ਼ਦੀਕ ਕੋਈ ਵਿਅਕਤੀ ਸ਼ੱਕੀ ਹਾਲਤ ਵਿਚ ਘੁੰਮ ਰਿਹਾ ਹੈ ਤਾਂ ਤੁਸੀਂ 911 ਤੇ ਕਾਲ ਕਰ ਸਕਦੇ ਹੋ। ਜਿਥੋਂ ਤੱਕ ਘਰੇਲੂ ਹਿੰਸਾ ਦੀ ਗੱਲ ਹੈ। ਉਸ ਬਾਰੇ ਵੀ ਅਸੀਂ ਔਰਤਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਦੇ ਹਾਂ ਕਿ ਜੇ ਉਨ੍ਹਾਂ ਨੂੰ ਕਦੇ ਵੀ ਆਪਣੀ ਸੁਰੱਖਿਆ ਲਈ ਖਤਰਾ ਮਹਿਸੂਸ ਹੁੰਦਾ ਹੋਵੇ ਤਾਂ ਉਹ 911 ਤੇ ਕਾਲ ਕਰ ਸਕਦੀਆਂ ਹਨ। ਕੈਨੇਡਾ ਦੇ ਕਾਨੂੰਨ ਮੁਤਾਬਕ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਹਿੰਸਾ ਇਕ ਗੰਭੀਰ ਅਪਰਾਧ ਹੈ ਅਤੇ ਇਸ ਨੂੰ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ''
ਕਾਂਸਟੇਬਲ ਵਲਾਡ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਵੱਖਰੇ ਸਭਿਆਚਾਰਕ ਪਿਛੋਕੜ ਵਾਲੀ ਕਿਸੇ ਔਰਤ ਨੂੰ ਕੈਨੇਡੀਅਨ ਕਾਨੂੰਨ ਦੀ ਪੂਰੀ ਜਾਣਕਾਰੀ ਨਾ ਹੋਵੇ। ਇਸ ਜਾਣਕਾਰੀ ਦੀ ਅਣਹੋਂਦ ਵਿਚ ਉਹ ਹੋ ਸਕਦਾ ਹੈ ਕਿ ਸਿਰਫ ਆਪਣੇ ਘਰ ਵਾਲੇ ਨੂੰ ਡਰਾਉਣ ਲਈ 911 ਕਾਲ ਕਰ ਦੇਵੇ। ਪਰ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ 911 ਕੋਈ ਚੁਟਕਲਾ ਨਹੀਂ ਹੈ। ਪੁਲਿਸ ਦੀ ਡਿਊਟੀ ਕਾਨੂੰਨ ਨੂੰ ਲਾਗੂ ਕਰਨਾ ਹੈ। ਜਦੋਂ ਤੁਸੀਂ ਇਕ ਵਾਰ ਪੁਲਿਸ ਨੂੰ ਕਾਲ ਕਰ ਦਿੰਦੇ ਹੋ ਤਾਂ ਇਸ ਨਾਲ ਕਾਨੂੰਨੀ ਪ੍ਰਕਿਰਿਆ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਫੇਰ ਤੁਸੀਂ ਵਿਚਾਲੇ ਨਹੀਂ ਰੋਕ ਸਕਦੇ ਅਤੇ ਨਾ ਹੀ ਇਸ ਨਾਲ ਕੋਈ ਛੇੜਛਾੜ ਕਰ ਸਕਦੇ ਹੋ। ਗੱਲ ਜਦੋਂ ਇਕ ਵਾਰ ਕਾਨੂੰਨ ਦੇ ਹੱਥ ਪਹੁੰਚ ਗਈ ਤਾਂ ਇਹ ਆਪਣੀ ਕਾਰਵਾਈ ਕਰੇਗਾ।
ਕੀ ਹੋਵੇਗਾ ਜਦੋਂ 911 ਕਾਲ ਕਰੋਗੇ
ਕੈਨੇਡਾ ਆਉਣ ਵਾਲੇ ਬਹੁਤ ਸਾਰੇ ਨਵੇਂ ਇਮੀਗਰਾਂਟਸ ਕਈ ਤਰ੍ਰਾਂ ਦੀਆਂ ਪ੍ਰੇਸ਼ਨੀਆਂ ਵਿਚੋਂ ਗੁਜ਼ਰਦੇ ਹਨ। ਇਨਾ੍ਹਂ ਆਉਣ ਵਾਲੇ ਲੋਕਾਂ ਵਿਚ ਬਹੁਤ ਸਾਰੇ ਅਜੇਹੇ ਲੋਕ ਹੁੰਦੇ ਹਨ ਜਿਹੜੇ ਆਪਣੇ ਪਿਛਲੇ ਦੇਸ਼ ਵਿਚ ਚੰਗੀਆਂ ਨੌਕਰੀਆਂ ਛੱਡ ਕੇ ਆਏ ਹੁੰਦੇ ਹਨ ਤੇ ਕਨੇਡਾ ਵਿਚ ਆ ਕੇ ਉਨਾ੍ਹਂ ਨੂੰ ਉਨਾ੍ਹਂ ਦੇ ਪਿਛਲੇ ਸਟੇਟਸ ਦੇ ਬਰਾਬਰ ਦੀ ਜੌਬ ਨਹੀਂ ਮਿਲਦੀ ਤੇ ਇਥੇ ਜੀਵਨ ਚਲਾਉਣ ਲਈ ਕੋਈ ਨਾ ਕੋਈ ਚੰਗਾ ਮਾੜਾ ਕੰਮ ਕਰਨਾ ਪੈਂਦਾ ਹੈ ਜੋ ਉਨਾ੍ਹਂ ਦੇ ਮਾਨਸਿਕ ਪੱਧਰ ਦਾ ਨਹੀਂ ਹੁੰਦਾ। ਕਨੇਡੀਅਨ ਸਿਸਟਮ ਵਿਚ ਜਿਹੜੀ ਨੌਕਰੀ ਉਹ ਕਰਦੇ ਹਨ ਉਸ ਵਾਸਤੇ ਉਨਾ੍ਹਂ ਦੀ ਪਿਛਲੀ ਯੋਗਤਾ ਨੂੰ ਅਧਾਰ ਨਹੀਂ ਮੰਨਿਆ ਜਾਂਦਾ। ਨਾ ਤਾਂ ਇਸ ਯੋਗਤਾ ਨੂੰ ਮਾਨਤਾ ਦਿੱਤੀ ਜਾਂਦੀ ਹੈ ਤੇ ਨਾ ਹੀ ਪਿਛਲੇ ਤਜ਼ਰਬੇ ਨੂੰ ਨੌਕਰੀ ਦੇਣ ਲਈ ਅਧਾਰ ਮੰਨਿਆ ਜਾਂਦਾ ਹੈ। ਜੋ ਕੰਮ ਇਨਾ੍ਹਂ ਲੋਕਾਂ ਨੂੰ ਕਰਨਾ ਪੈਦਾ ਹੈ ਉਸ ਨੂੰ ਇਹ ਕਰਦੇ ਤਾਂ ਹਨ ਪਰ ਘਟੀਆ ਕੰਮ ਨੂੰ ਮਜਬੂਰੀ ਵੱਸ ਕਰਦੇ ਹਨ ਜੋ ਕਿਸੇ ਨਾ ਕਿਸੇ ਤਰੀਕੇ ਇਨਾ੍ਹਂ ਲੋਕਾਂ ਦੇ ਜੀਵਨ ਵਿਚ ਕੁੜੱਤਣ ਭਰ ਦਿੰਦਾ ਹੈ ਤੇ ਘਰ ਵਿਚਲੇ ਸੰਬੰਧਾਂ ਤੇ ਇਸ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਰਿਸ਼ਤਿਆਂ ਵਿਚ ਆਈ ਤਰੇੜ ਇਥੋਂ ਤੱਕ ਵਧ ਜਾਂਦੀ ਹੈ ਜੋ ਘਰ ਦੇ ਟੁੱਟਣ ਤੱਕ ਦਾ ਕਾਰਣ ਬਣ ਜਾਂਦੀ ਹੈ। ਅਜੇਹੇ ਹਾਲਾਤਾਂ ਵਿਚ ਘਰ ਦਾ ਅੰਦਰ ਦਾ ਮਾਮਲਾ ਬਾਹਰ ਆਉਣ ਲਗਦਾ ਹੈ। ਘਰ ਦੇ ਕਲੇਸ਼ ਦਾ ਇੱਕ ਪਹਿਲੂ ਇਹ ਬਣ ਜਾਦਾ ਹੈ ਕਿ ਗਲ ਠਾਣੇ ਤੱਕ ਪਹੁੰਚ ਜਾਂਦੀ ਹੈ। ਘਰ ਦਾ ਕੋਈ ਮੈਂਬਰ ਖਾਸ ਤੌਰ ਤੇ ਔਰਤਾਂ ਜਾਂ ਬੱਚੇ ਘਰ ਵਿਚ ਹੋਈ ਪਤੀ ਪਤਨੀ ਦੀ ਮਾਮੂਲੀ ਮੈਂ ਮੈਂ ਤੂੰ ਤੂੰ ਲਈ '911' ਡਾਇਲ ਕਰ ਦਿੰਦੇ ਹਨ ਜਿਨਾ੍ਹਂ ਨੂੰ ਇਸ ਗਲ ਦਾ ਗਿਆਨ ਨਹੀਂ ਹੁੰਦਾ ਕਿ ਇਸ ਦੇ ਨਿਕਲਣ ਵਾਲੇ ਨਤੀਜਿਆਂ ਨੂੰ ਉਨਾ੍ਹਂ ਨੂੰ ਬੜੇ ਲੰਬੇ ਸਮੇਂ ਤੱਕ ਭੁਗਤਣਾ ਪੈ ਸਕਦਾ ਹੈ ਤੇ ਉਨਾ੍ਹਂ ਦੀ ਗ੍ਰਹਿਸਥੀ ਦੀ ਵਸਦੀ ਰਸਦੀ ਜ਼ਿੰਦਗੀ ਉਜੜ ਵੀ ਸਕਦੀ ਹੈ, ਇਸ ਗਲ ਦਾ ਅੰਦਾਜਾ ਕਾਲ ਕਰਨ ਵਾਲੇ ਵਿਅਕਤੀ ਨੂੰ ਨਹੀਂ ਹੁੰਦਾ।
ਜਦੋਂ ਗਲ ਪੁਲੀਸ ਕੋਲ ਪਹੁੰਚ ਜਾਂਦੀ ਹੈ ਤਾਂ ਦੋ ਪੁਲੀਸ ਵਾਲੇ ਪੜਤਾਲ ਕਰਨ ਲਈ ਉਸ ਦੇ ਘਰ ਪਹੁੰਚਦੇ ਹਨ ਜਿਥੋ ਕਾਲ ਆਈ ਹੁੰਦੀ ਹੈ। ਇੱਕ ਪੁਲੀਸ ਵਾਲਾ ਪਤੀ ਨੂੰ ਲੈ ਕੇ ਇਕ ਕਮਰੇ ਵਿਚ ਬੈਠ ਜਾਵੇਗਾ ਤੇ ਦੂਸਰਾ ਪਤਨੀ ਦੇ ਨਾਲ ਦੂਸਰੇ ਕਮਰੇ ਵਿਚ ਬੈਠ ਜਾਂਦਾ ਹੈ। ਇਹ ਪੁਲੀਸ ਵਾਲੇ ਦੋਵੇਂ ਪਤੀ ਪਤਨੀ ਨੂੰ ਵੱਖਰੇ ਵੱਖਰੇ ਤੌਰ ਤੇ ਇੰਟਰਵਿਊ ਕਰਦੇ ਹਨ। ਦੋਵੇ ਹੀ ਇੱਕ ਦੂਸਰੇ ਦੀ ਗਲ ਨਹੀ ਸੁਣ ਸਕਦੇ ਤੇ ਪੁਲੀਸ ਵਾਲੇ ਦੋਵਾਂ ਦੀ ਹੀ ਵੱਖਰੇ ਤੌਰ ਤੇ ਪੁੱਛ ਪੜਤਾਲ ਕਰਦੇ ਹਨ। ਕੈਨੇਡਾ ਵਿਚ ਸਰੀਰਕ ਹਿੰਸਾ ਨੂੰ ਕਾਨੂਨੀ ਤੌਰ ਤੇ ਜੁਰਮ ਮੰਨਿਆ ਗਿਆ ਹੈ ਤੇ ਇਸ ਲਈ ਕਾਨੂੰਨੀ ਸਜ਼ਾ ਨਿਸਚਿਤ ਕੀਤੀ ਗਈ ਹੈ ਜੋ ਪਿਛਲੇ ਵੀਹ ਸਾਲ ਤੋਂ ਇਸ ਨੂੰ ਦੂਸਰੇ ਕੈਨੇਡੀਅਨ ਲਾਅ ਵਾਂਗ ਹੀ ਮੰਨਿਆ ਜਾਂਦਾ ਰਿਹਾ ਹੈ। ਘਰੇਲੂ ਹਿੰਸਾ ਨੂੰ ਪਹਿਲਾਂ ਪਹਿਲ ਤਾਂ ਸਟੇਟ ਕਾਨੂੰਨ ਇੱਕ ਘਰੇਲੂ ਮਾਮਲਾ ਮੰਨਦਾ ਰਿਹਾ ਹੈ ਪਰ ਬਾਅਦ ਵਿਚ ਇਹ ਗਲ ਸਾਹਮਣੇ ਆਈ ਕਿ ਇਹ ਕੋਈ ਮਾਮੂਲੀ ਮਾਮਲਾ ਨਹੀਂ ਤੇ ਇਹ ਗੰਭੀਰ ਤੌਰ ਤੇ ਲਿਆ ਜਾਣ ਲੱਗਾ ਹੈ। ਕੈਨੇਡੀਅਨ ਸੋਸਾਇਟੀ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਘਰੇਲੂ ਹਿੰਸਾ ਨੂੰ ਵੀ ਕਿਸੇ ਖਾਸ ਕਾਨੂੰਨ ਤਹਿਤ ਲਿਆ ਜਾਵੇ ਤੇ ਇਸ ਲਈ ਕਾਨੂੰਨ ਬਣਾਏ ਗਏ ਹਨ ਪਰ ਇਸ ਸਾਰੇ ਮਾਮਲੇ ਦਾ ਇੱਕ ਖਾਸ ਪਹਿਲੂ ਇਹ ਹੈ ਕਿ ਇਸ ਕਾਨੂੰਨ ਦੇ ਬਣਨ ਨਾਲ ਜਿਹੜੇ ਨਵੇਂ ਲੋਕ ਇਸ ਦੇਸ਼ ਵਿਚ ਆਉਦੇ ਹਨ ਉਨਾ੍ਹਂ ਅੰਦਰ ਇਸ ਦੀ ਚੇਤਨਾ ਨਹੀਂ ਹੁੰਦੀ ਹੈ ਜਿਸ ਕਰਕੇ ਉਹ ਇਸ ਦਾ ਇਸਤੇਮਾਲ ਕਰਨ ਵੇਲੇ ਇਸ ਗਲ ਨੂੰ ਭੁਲ ਜਾਂਦੇ ਹਨ ਕਿ ਇਸ ਦੀ ਵਰਤੋਂ ਤੋਂ ਬਾਅਦ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ?
ਕਿਸੇ ਆਦਮੀ ਵਲ ਕੋਈ ਚੀਜ਼ ਸੁੱਟਣਾ ਤੇ ਉਸ ਨੂੰ ਹਿੱਟ ਕਰਨਾ ਜੋ ਜਾਣ ਬੁੱਝ ਕੇ ਕੀਤਾ ਗਿਆ ਹੋਵੇ ਅਤੇ ਜਿਸ ਨਾਲ ਮੂਹਰਲਾ ਆਦਮੀ ਜ਼ਖਮੀ ਹੋ ਜਾਵੇ ਨੂੰ ਜੁਰਮ ਕਰਾਰ ਦਿੱਤਾ ਜਾਂਦਾ ਹੈ। ਅਜੇਹੇ ਕੇਸਾਂ ਵਿਚ ਪੁਲੀਸ ਵਾਲੇ ਕੇਸ ਦੀ ਤਫਤੀਸ਼ ਕਰਨ ਵੇਲੇ ਵਿਸਥਾਰ ਨਾਲ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਇਸ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਕਿ ਕੀ ਜੋ ਜ਼ਖਮੀ ਹੋਇਆ ਹੈ ਉਸ ਨੁੰ ਜਾਣ ਕੇ ਜ਼ਖਮੀ ਕੀਤਾ ਗਿਆ ਹੈ? ਅਜੇਹਾ ਜਾਣ ਬੁੱਝ ਕੇ ਕੀਤਾ ਗਿਆ ਐਕਸ਼ਨ ਕਾਨੂੰਨੀ ਤੌਰ ਤੇ ਜੁਰਮ ਗਿਣਿਆ ਜਾਂਦਾ ਹੈ। ਹਿੰਸਕ ਵਰਤਾਰੇ ਵੇਲੇ ਸੰਕੇਤ ਮੰਨਿਆ ਜਾਂਦਾ ਹੈ ਕਿ ਵਿਅਕਤੀ ਵਲੋਂ ਇਹ ਕਾਰਨਾਮਾ ਗੁੱਸੇ ਵਿਚ ਕੀਤਾ ਗਿਆ ਹੈ। ਜੇ ਕੋਈ ਇਹ ਗਲ ਕਹਿੰਦਾ ਹੈ ਕਿ ''ਮੈਂ ਤੈਨੂੰ ਸਜ਼ਾ ਦੇਵਾਂਗਾ" ਆਦਿ ਗੱਲਾਂ ਨੂੰ ਕਾਨੂੰੰਨ ਮੁਤਾਬਿਕ ਆਦਮੀ ਤੇ ਹਮਲਾ ਕਿਹਾ ਜਾਂਦਾ ਹੈ।
ਜੇ ਪਤੀ ਪਤਨੀ ਦੇ ਬਿਆਨ ਨਾ ਮਿਲਦੇ ਹੋਣ ਤਾਂ ਇਸ ਤਰਾਂ ਦੀ ਸਥਿਤੀ ਵਿਚ ਆਮ ਕਰਕੇ ਪਤਨੀ ਦੀ ਗੱਲ ਨੂੰ ਸੱਚ ਮੰਨ ਲਿਆ ਜਾਂਦਾ ਹੈ ਤੇ ਇਸ ਤਰਾ੍ਹਂ ਦੇ ਕੇਸਾਂ ਵਿਚ ਪਤੀ ਨੂੰ ਚਾਰਜ ਕੀਤਾ ਜਾਂਦਾ ਹੈ। ਜੇ ਜੁਰਮ ਕਰਨ ਵਾਲੇ ਪਤੀ ਨੇ ਇਹ ਕੰਮ ਸ਼ੁਕਰਵਾਰ ਨੂੰ ਕੀਤਾ ਹੈ ਤਾਂ ਵੀਕ ਐਡ ਹੈ ਤਾਂ ਕੋਰਟ ਵਿਚ ਛੁੱਟੀ ਹੋਣ ਕਰਕੇ ਉਸ ਨੂੰ ਪੁਲੀਸ ਕਸਟੱਡੀ ਵਿਚ ਰੱਖਿਆ ਜਾਂਦਾ ਹੈ ਤੇ ਸੋਮਵਾਰ ਨੂੰ ਕਚਹਿਰੀ ਵਿਚ ਪੇਸ਼ ਕੀਤਾ ਜਾਂਦਾ ਹੈ ਤੇ ਉਸ ਦੀ ਜ਼ਮਾਨਤ ਦੀ ਅਰਜ਼ੀ ਉਪਰ ਸੁਣਵਾਈ ਕੀਤੀ ਜਾਦੀ ਹੈ ਜੇਕਰ ਜੱਜ ਨੂੰ ਇਸ ਗਲ ਦਾ ਯਕੀਨ ਹੋ ਜਾਵੇ ਕਿ ਇਹ ਚਾਰਜ ਜ਼ਮਾਨਤਯੋਗ ਹਨ ਤਾਂ ਵਿਅਕਤੀ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੈ। ਇਹ ਰਿਲੀਜਿੰਗ ਤਾਂ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਉਸ ਦੀ ਜ਼ਮਾਨਤ ਦਾ ਬਾਂਡ ਜੋ ਅਦਾਲਤ ਵਲੋਂ ਭਰਨ ਲਈ ਕਿਹਾ ਜਾਂਦਾ ਹੈ, ਭਰਦਾ ਹੈ ਤੇ ਅਦਾਲਤ ਨੂੰ ਇਸ ਗਲ ਦੀ ਤਸੱਲੀ ਕਰਵਾਉਦਾ ਹੈ ਕਿ ਛੱਡੇ ਜਾਣ ਵਾਲੇ ਵਿਅਕਤੀ ਦੀ ਜਿੰਮੇਵਾਰੀ ਚੁੱਕੇ ਕੇ ਉਸ ਨੂੰ ਅਦਾਲਤ ਵੱਲੋਂ ਪਾਈਆਂ ਜਾ ਰਹੀਆਂ ਤਰੀਕਾਂ ਵਿਚ ਪੇਸ਼ ਕਰਵਾਏ।
ਔਰਤ ਕਿਉਂ ਜ਼ਿਆਦਾ ਭਰੋਸੇਯੋਗ ਹੈ? ਕਿਉਂਕਿ ਇਤਿਹਾਸਕ ਤੌਰ ਤੇ ਅੰਕੜੇ ਦੱਸਦੇ ਹਨ ਕਿ ਜ਼ਿਆਦਾ ਆਦਮੀ ਆਪਣੀਆਂ ਪਤਨੀਆਂ ਲਈ ਮਾਰੂ ਹੁੰਦੇ ਹਨ ਤੇ ਨਾਲ ਹੀ ਕਾਨੂੰਨ ਇਸ ਗਲ ਨੂੰ ਵੀ ਮੱਦੇ ਨਜ਼ਰ ਰੱਖਦਾ ਹੈ ਕਿ ਮਨੁੱਖ ਔਰਤ ਨਾਲੋਂ ਵੱਡਾ ਤੇ ਤਕੜਾ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਔਰਤਾਂ ਆਦਮੀਆਂ ਨੂੰ ਮਾਰ ਨਹੀਂ ਸਕਦੀਆਂ । ਪ੍ਰੰਤੂ ਔਰਤ ਨੂੰ ਦੋਸ਼ੀ ਸਾਬਤ ਕਰਨ ਲਈ ਪੁਲੀਸ ਵਾਲੇ ਨੂੰ ਕਈ ਤਰਾ੍ਹਂ ਦੀਆਂ ਗਲਾਂ ਦਾ ਮੁਲਾਂਕਣ ਕਰਨਾ ਪੈਦਾ ਹੈ। ਅਕਸਰ ਇਸ ਤਰਾ੍ਹਂ ਦੇ ਕੇਸਾਂ ਵਿਚ ਦੋ ਵਿਅਕਤੀ ਜੋ ਇਸ ਵਿਚ ਸ਼ਾਮਲ ਹੁੰਦੇ ਹਨ ਦੇ ਬਾਰੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਇਨਾ੍ਹਂ ਦੋਨਾਂ ਵਿਚੋਂ ਕਿਸ ਉਪਰ ਜ਼ਿਆਦਾ ਯਕੀਨ ਕੀਤਾ ਜਾਵੇ। ਔਰਤਾਂ ਗਾਲੀ ਗਲੋਚ ਕਰ ਸਕਦੀਆਂ ਹਨ ਪਰ 80 ਫੀਸਦੀ ਕੇਸਾਂ ਵਿਚ ਸਰੀਰਕ ਹਮਲਾ ਬੰਦੇ ਨੇ ਕੀਤਾ ਹੁੰਦਾ ਹੈ ਅਤੇ 20 ਫੀਸਦੀ ਵਿਚ ਔਰਤਾਂ ਨੇ।  ਕਿਸੇ ਤੇ ਹਮਲਾ ਕਰਨ ਦੇ ਇਸ ਜੁਰਮ ਨੂੰ ਅਖੀਰ ਸਮਾਜ ਖਿਲਾਫ ਜੁਰਮ ਮੰਨ ਲਿਆ ਜਾਂਦਾ ਹੈ। ਅਦਾਲਤ ਵਲੋਂ ਇਸ ਜੁਰਮ ਨੂੰ ਰੋਕਣ ਲਈ ਇੱਕ ਸ਼ਾਂਤੀ ਬਾਂਡ ਅਕਸਰ ਦੇ ਦਿੱਤਾ ਜਾਂਦਾ ਹੈ ਜਿਸ ਤਹਿਤ ਪਤੀ ਨਾ ਤਾਂ ਪੀੜਤ ਔਰਤ ਨਾਲ ਗੱਲ ਕਰ ਸਕਦਾ ਹੈ ਤੇ ਨਾ ਹੀ ਉਸ ਦੇ ਕੋਲ ਜਾ ਸਕਦਾ ਹੈ। ਜੇਕਰ ਪਤਨੀ ਚਲਦੇ ਕੇਸ ਵਿਚ ਇਸ ਗਲ ਦੀ ਆਸ ਰੱਖੇ ਕਿ ਉਹ ਇਸ ਸਭ ਕੁਝ ਤੋਂ ਖਹਿੜਾ ਛੁਡਵਾਉਣ ਲਈ ਮਾਮਲਾ ਰਫਾ ਦਫਾ ਕਰਨਾ ਚਾਹੁੰਦੀ ਹੈ ਤੇ ਆਪਣੇ ਪਤੀ ਉਪਰ ਲਾਏ ਹੋਏ ਚਾਰਜ ਵਾਪਸ ਲੈਣੇ ਚਾਹੂੰਦੀ ਹੈ ਤਾਂ ਉਸ ਦੇ ਕਹਿਣ ਤੇ ਪੁਲੀਸ ਇਹ ਚਾਰਜ ਵਾਪਸ ਨਹੀਂ ਲਵੇਗੀ। ਪਿਛਲੇ ਕੁਝ ਸਾਲਾਂ ਤੋਂ ਇਸ ਤਰਾ੍ਹਂ ਦੇ ਕੇਸ ਪੁਲੀਸ ਦੇ ਧਿਆਨ ਵਿਚ ਆਏ ਹਨ ਕਿ ਜਦੋਂ ਕੇਸ ਦਾ ਫੈਸਲਾ ਹੋਣਾ ਹੁੰਦਾ ਹੈ ਤਾਂ ਕੋਰਟ ਵਿਚ ਪਤਨੀ ਆਪਣੇ ਪਤੀ ਨਾਲ ਸਮਝੌਤਾ ਕਰਕੇ ਆਪਣੇ ਬਿਆਨਾਂ ਤੋਂ ਮੁਕਰ ਜਾਂਦੀ ਹੈ ਤਾਂ ਪੁਲੀਸ ਵਲੋਂ ਤਿਆਰ ਕੀਤਾ ਕੇਸ ਕੋਰਟ ਵਿਚ ਫੇਲ ਸਾਬਤ ਹੋ ਜਾਦਾ ਹੈ। ਇਨਾ੍ਹਂ ਕੇਸਾਂ ਨੂੰ ਕੋਰਟ ਵਿਚ ਸਹੀ ਸਾਬਤ ਕਰਨ ਲਈ ਅਜ ਕਲ ਪੁਲੀਸ ਵਲੋਂ ਦੋਨਾਂ ਹੀ ਧਿਰਾਂ ਦੀ ਵੀਡੀਓ ਫਿਲਮ ਬਣਾ ਲਈ ਜਾਂਦੀ ਹੈ ਜਾਂ ਟੇਪ ਰਿਕਾਰਡ ਕਰ ਲਈ ਜਾਂਦੀ ਹੈ ਤਾਂ ਕਿ ਸਬੂਤ ਦੇ ਤੌਰ ਤੇ ਅਦਾਲਤ ਵਿਚ ਪੇਸ਼ ਕੀਤੀ ਜਾ ਸਕੇ। ਆਖਰ ਇਹ ਸਮਾਜਕ ਸ਼ਾਂਤੀ ਦਾ ਮਾਮਲਾ ਬਣ ਜਾਂਦਾ ਹੈ ਅਤੇ ਪੁਲਿਸ ਦੋਸ਼ੀ ਨੂੰ ਖਿਲਾਫ ਕਾਰਵਾਈ ਕਰਨਾ ਚਾਹ ਰਹੀ ਹੁੰਦੀ ਹੈ। ਜੇ ਔਰਤ ਗਵਾਹੀ ਤੋਂ ਮੁਕਰੇ ਤਾਂ ਉਸ ਖਿਲਾਫ ਵੀ ਕਾਰਵਾਈ ਹੋ ਸਕਦੀ ਹੁੰਦੀ ਹੈ। ਇਕ ਕਾਲ ਤੋਂ ਸ਼ੁਰੂ ਹੋਈ ਗੱਲ ਇਥੇ ਤੱਕ ਪਹੁੰਚ ਜਾਂਦੀ ਹੈ ਕਿ ਸਮਾਜਕ ਸੁਰੱਖਿਆ ਦਾ ਸੁਆਲ ਪਹਿਲਾਂ ਆ ਜਾਂਦਾ ਹੈ ਅਤੇ ਇਸ ਵਾਸਤੇ ਇਕ ਪਰਿਵਾਰਕ ਯੂਨਿਟ ਦਾ ਟੁੱਟਣਾ ਐਨਾ ਅਹਿਮ ਨਹੀਂ ਰਹਿੰਦਾ।
ਇਥੇ ਆਏ ਪਰਿਵਾਰਾਂ ਵਿਚ ਸਾਉਥ ਏਸ਼ੀਅਨ ਪਰਿਵਾਰ ਜ਼ਿਆਦਾਤਰ ਇਸ ਦੁੱਖ ਤੋਂ ਪੀੜਤ ਹਨ ਕਿਉਂਕਿ ਉਹ ਅਕਸਰ ਹੀ ਚੰਗੇ ਪੜੇ ਲਿਖੇ ਹੁੰਦੇ ਹਨ ਤੇ ਆਪਣੀਆਂ ਨੌਕਰੀਆਂ ਤੋਂ ਮਾਯੂਸ ਹੁੰਦੇ ਹਨ। ਇਸ ਲੜਾਈ ਵਿਚ ਸਭਿਆਚਾਰਕ ਕਦਰਾਂ ਕੀਮਤਾਂ ਵੀ ਅਪਣਾ ਰੋਲ ਨਿਭਾਉਦੀਆਂ ਹਨ। ਸਾਊਥ ਏਸ਼ੀਅਨ ਸਮਾਜਾਂ ਵਿਚ ਪਤੀਆਂ ਨੂੰ ਆਪਣੀਆਂ ਔਰਤਾਂ ਨੂੰ ਬਿਲਕੁਲ ਬਰਾਬਰੀ ਦੇ ਦਰਜੇ ਤੇ ਲੈਣ ਦੀ ਆਦਤ ਨਹੀਂ। ਪਰ ਕੈਨੇਡਾ ਦੇ ਸਮਾਜ ਵਿਚ ਸਥਿਤੀ ਵੱਖਰੀ ਹੈ। ਪਿਛਲੇ ਸਾਲ ਦੇ ਅੰਕੜੇ ਦੱਸਦੇ ਹਨ ਕਿ ਕਨੇਡਾ ਵਿਚ ਸਿਰਫ 17% ਲੋਕ ਬੱਚਿਆਂ ਸਮੇਤ ਪਤੀ ਪਤਨੀ ਵਜੋਂ ਇਕੱਠੇ ਰਹਿੰਦੇ ਹਨ । ਪਰ ਸਾਊਥ ਏਸ਼ੀਅਨ ਪਰਿਵਾਰਾਂ ਵਿਚ ਸਥਿਤੀ ਕਾਫੀ ਵੱਖਰੀ ਹੈ। ਇਨ੍ਹਾਂ ਵਿਚ  ਉਨ੍ਹਾਂ ਪਰਿਵਾਰਾਂ ਦੀ ਸੰਖਿਆ ਕਾਫੀ ਜ਼ਿਆਦਾ ਹੈ ਜੋ ਪਰਿਵਾਰਾਂ ਦੇ ਤੌਰ ਤੇ ਰਹਿ ਰਹੇ ਹਨ। ਔਰਤਾਂ ਦੀ ਰਾਖੀ ਵਾਲੇ ਕੈਨੇਡੀਅਨ ਕਾਨੂੰਨ ਇਨ੍ਹਾਂ ਪਰਿਵਾਰਾਂ ਨੂੰ ਬਿਲਕੁਲ ਵੱਖਰੀ ਤਰਾਂ ਪ੍ਰਭਾਵਤ ਕਰਦੇ ਹਨ।
ਪਹਿਲੀ ਗਲ, 911 ਕਾਲ ਕਰਨ ਤੋਂ ਪਹਿਲਾਂ ਸੋਚਿਆ ਜਾਵੇ ਕਿ ਇਸ ਦੇ ਕਰਨ ਨਾਲ ਕਿਹੜੇ ਨਤੀਜੇ ਨਿਕਲ ਸਕਦੇ ਹਨ? ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਪੁਲਿਸ ਜਦੋਂ ਆਏਗੀ ਤਾਂ ਉਨ੍ਹਾਂ ਦੀ ਪ੍ਰਾਥਮਿਕਤਾ ਸਮਾਜ ਵਿਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣਾ ਹੈ। ਪੁਲਿਸ ਦਾ ਇਹ ਸਰੋਕਾਰ ਨਹੀਂ ਕਿ ਕਿਸੇ ਪਰਿਵਾਰ ਨੂੰ ਟੁਟਣ ਤੋਂ ਬਚਾਉਣਾ ਹੈ।
ਦੂਸਰਾ, ਇਹ ਚੰਗਾ ਹੋਏਗਾ ਕਿ ਜੇ ਇਨ੍ਹਾਂ ਝਗੜਿਆ ਦੇ ਨਿਪਟਾਰਿਆਂ ਲਈ ਘਰ ਵਿਚ ਵੱਡੇ ਬਜ਼ੁਰਗਾਂ ਦੀ ਸਲਾਹ ਲੈ ਲਈ ਜਾਵੇ। ਇਨਾ੍ਹਂ ਮਸਲਿਆ ਨੂੰ ਘਰ ਵਿਚ ਬੈਠ ਕੇ ਹੀ ਸੁਲਝਾ ਲਿਆ ਜਾਵੇ ਤਾਂ ਵਧੀਆ ਹੋਏਗਾ। ਇਨਾ੍ਹਂ ਝਗੜਿਆ ਦੇ ਪੂਰਨ ਹੱਲ ਲਈ ਆਪਣੀ ਕੌਮ ਦੇ ਸਿਆਣੇ ਆਦਮੀਆਂ ਨਾਲ ਵਿਚਾਰ ਕਰ ਲਿਆ ਜਾਵੇ ਤਾਂ ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ। ઠ

 
< Prev   Next >

Advertisements