:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਗਿਲਾਨੀ ਵੱਲੋਂ ਮੰਤਰੀ ਮੰਡਲ 'ਚ ਫੇਰਬਦਲ ਦੇ ਸੰਕੇਤ PRINT ਈ ਮੇਲ

ਇਸਲਾਮਾਬਾਦ, 3 ਜੁਲਾਈ   : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਵੀ ਜਲਦੀ ਹੀ ਆਪਣੇ 95 ਮੈਂਬਰੀ ਵੱਡ ਅਕਾਲੀ ਮੰਤਰੀ ਮੰਡਲ ਵਿਚ ਫੇਰਬਦਲ ਕਰਨ ਦੇ ਸੰਕੇਤ ਦਿੱਤੇ ਹਨ।
 ਕੈਬਨਿਟ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਲਾਨੀ ਨੇ ਕਿਹਾ ਕਿ ਪਿਛਲੇ 15 ਮਹੀਨਿਆਂ ਦੌਰਾਨ ਦੀ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ ਲਿਆ ਗਿਆ ਹੈ। ਇਸ ਦੇ ਅਧਾਰ 'ਤੇ ਹੀ ਕੈਬਨਿਟ ਦਾ ਰੰਗਰੂਪ ਬਦਲੇਗਾ। ਉਨ੍ਹਾਂ ਕਿਹਾ ਕਿ ਹੁਣ ਸਹੀ ਆਦਮੀ ਨੂੰ ਸਹੀ ਕੰਮ ਸੌਂਪਿਆ ਜਾਏਗਾ। ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਘੱਟੋ ਘੱਟ ਛੇ ਮੰਤਰੀ ਛਾਂਗੇ ਜਾਣਗੇ ਤੇ ਕਈਆਂ ਦੇ ਮਹਿਕਮੇ ਬਦਲੇ ਜਾਣਗੇ।
 ਇਸ ਵੇਲੇ ਉਹ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ 95 ਮੰਤਰੀਆਂ ਤੇ ਜੂਨੀਅਰ ਮੰਤਰੀਆਂ ਦੇ ਮੰਤਰੀ ਮੰਡਲ ਦੇ ਮੁਖੀ ਹਨ। ਬਹੁਤ ਸਾਰੇ ਬਿਨਾਂ ਚੁਣੇ ਨਾਮਜ਼ਦ ਕੀਤੇ ਗਏ ਲੋਕ ਮੰਤਰੀਆਂ ਦੇ ਅਹੁਦੇ 'ਤੇ ਸਹੂਲਤਾਂ ਮਾਣ ਰਹੇ ਹਨ। ਪਾਰਲੀਮਾਨੀ ਸਕੱਤਰਾਂ, ਸਟੈਡਿੰਗ ਕਮੇਟੀਆਂ ਦੇ ਚੇਅਰਮੈਨ ਦੀ ਫੌਜ ਵੀ ਵਿਸ਼ੇਸ਼ ਸਹੂਲਤਾਂ ਤੇ ਭੱਤੇ ਮਾਣ ਰਹੀ ਹੈ। ਹਾਲ ਹੀ ਵਿਚ ਹੋਏ ਇਕ ਸਰਵੇਖਣ ਮੁਤਾਬਕ ਲਗਪਗ ਅੱਧੇ

ਫੈਡਰਲ ਮੰਤਰੀਆਂ ਕੋਲ ਕਰਨ ਲਈ ਕੋਈ ਨਹੀੀ, ਪਰ ਇਹ ਮੰਤਰਾਲੇ ਕਾਇਮ ਕੀਤੇ ਗਏ ਸਨ ਤੇ ਆਜ਼ਾਦ ਹਸਤੀਆਂ ਵਜੋਂ ਟਿਕੇ ਹੋਏ ਹਨ, ਜਿਨ੍ਹਾਂ 'ਤੇ ਦੇਸ਼ ਦੇ ਕਰਦਾਤਿਆਂ ਦੀ ਖੂਨ ਪਸੀਨੇ ਦੀ ਕਮਾਈ ਖਰਚ ਹੋ ਰਹੀ ਹੈ। ਕੇਂਦਰ ਸਰਕਾਰ ਵਿਚ ਇਸ ਵੇਲੇ ਸਭ ਤੋਂ ਵੱਧ ਕੇਂਦਰੀ ਮੰਤਰਾਲੇ ਤੇ ਡਵੀਜ਼ਨਾਂ ਭਾਵ 44 ਮੰਤਰਾਲੇ ਤੇ 46 ਡਵੀਜ਼ਨਾਂ ਹਨ ਪਰ ਇਨ੍ਹਾਂ ਵਿਚੋਂ ਅੱਧਿਆਂ ਨੇ ਵੀ ਕਦੇ ਉਹ ਫਾਈਲਾਂ ਦਾ ਕੰਮ ਨਹੀਂ ਕੀਤਾ ਜਿਸ ਲਈ ਇਹ ਖੜ੍ਹੇ ਕੀਤੇ ਗਏ ਹਨ।
 ਅਧਿਐਨ ਅਨੁਸਾਰ 20 ਤੋਂ ਵੱਧ ਫੈਡਰੇਸ਼ਨ ਮੰਤਰਾਲਿਆਂ ਤੇ ਡਵੀਜ਼ਨਾਂ ਕੋਲ ਕੋਈ ਕੰਮ ਨਹੀਂ।  ਬਹੁਤ ਸਾਰੇ ਮਿੰਨੀ ਮੰਤਰਾਲੇ ਸਿਰਫ ਆਪਣੇ ਚਹੇਤਿਆਂ ਨੂੰ ਖੁਸ਼ ਰੱਖਣ ਲਈ ਕਾਇਮ ਕੀਤੇ ਗਏ ਸਨ ਤੇ ਉਨ੍ਹਾਂ ਦੇ ਟੇਬਲ ਸਦਾ ਫਾਈਲਾਂ ਤੋਂ ਤੇ ਹੋਰ ਸਰਕਾਰੀ ਕਾਗਜ਼ ਪੱਤਰਾਂ ਤੋਂ ਸੱਖਣੇ ਪਏ ਰਹਿੰਦੇ ਹਨ। ਵੇਰਵਿਆਂ ਅਨੁਸਾਰ ਮੰਤਰਾਲੇ/ ਡਵੀਜ਼ਨਾਂ ਜਿਵੇਂ ਸਭਿਆਚਾਰ ਯੁਵਾ ਮਾਮਲੇ, ਮਾਨਵੀ ਹੱਕ, ਅੰਤਰਰਾਜੀ ਤਾਲਮੇਲ, ਪਸ਼ੂਧਨ ਤੇ ਡੇਅਰੀ, ਵਿਕਾਸ, ਘੱਟ ਗਿਣਤੀਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਨਿਯੰਤਰਣ, ਸਮਾਜ ਭਲਾਈ ਤੇ ਵਿਸ਼ੇਸ਼ ਸਿੱਖਿਆ, ਓਵਰਸੀਜ਼ ਪਾਕਿਸਤਾਨੀ, ਡਾਕ ਸੇਵਾਵਾਂ, ਨਿਵੇਸ਼, ਆਬਾਦੀ, ਖੇਡਾਂ, ਆਂਕੜਾ ਵਿਭਾਗ, ਸੈਰ ਸਪਾਟਾ, ਕੱਪੜਾ ਸਨਅਤ ਤੇ ਮਹਿਲਾ ਵਿਕਾਸ ਵਿਭਗਾਂ ਵਿਚ ਹਰੇਕ ਵਿਚ ਕੇਵਲ ਇਕ ਇਕ ਜੁਆਇੰਟ ਸਕੱਤਰ ਦੇ ਦੋ-ਦੋ ਡਿਪਟੀ ਸਕੱਤਰ ਹਨ।
 ਮੁਸ਼ੱਰਫ ਦੇ ਜ਼ਮਾਨੇ ਵਿਚ ਸੰਘੀ ਮੰਤਰਾਲਿਆਂ ਦੀ ਗਿਣਤੀ ਵਧਣ ਲੱਗੀ ਸੀ, ਪਰ ਵਰਤਮਾਨ ਜਮਹੂਰੀ ਢਾਂਚੇ ਵਿਚ ਇਸ 'ਤੇ ਅੰਕੁਸ਼ ਲੱਗਣ ਦੀ ਬਜਾਏ ਇਹ ਹੋਰ ਫੈਲ ਗਏ ਹਨ। ਮੁਸ਼ੱਰਫ ਵੱਲੋਂ ਕਾਇਮ ਡਾ. ਇਸ਼ਰਤ ਹੁਸੈਨ ਪੈਨਲ ਨੇ ਮੰਤਰੀ ਮੰਡਲ ਦਾ ਆਕਾਰ ਘਟਾ ਕੇ ਸਿਰਫ 17 ਫੈਡਰਲ ਮੰਤਰਾਲੇ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਇਹ ਹਕੀਕਤ ਨਾ ਬਣ ਸਕੀ।
 
< Prev   Next >

Advertisements

Advertisement
Advertisement
Advertisement
Advertisement
Advertisement