:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਚੀਨੀ ਜਾਤੀਵਾਦ ਦੰਗੇ PRINT ਈ ਮੇਲ
ਉੜਗਰ ਅਤੇ ਹਾਨ ਭਾਈਚਾਰੇ ਦੀ ਆਪਸੀ ਲੜਾਈ 'ਚ 156 ਮਰੇ
ਉਰੂਮਕੀ(ਚੀਨ),  7 ਜੁਲਾਈ  : ਚੀਨ ਦੇ ਜਿਜ਼ਿਆਂਗ ਸੂਬੇ 'ਚ ਘੱਟ ਗਿਣਤੀ ਉੜਗਰਾਂ ਅਤੇ ਹਾਨ ਭਾਈਚਾਰੇ ਦੇ ਮੈਂਬਰਾਂ ਵਿਚ ਜਾਤੀ ਝੜੱਪਾਂ ਵਿਚ ਮਰਨ ਵਾਲਿਆਂ ਗਿਣਤੀ ਵੱਧ ਕੇ 156 ਹੋ ਗਈ ਹੈ ਅਤੇ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹਿੰਸਾ ਭੜਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰਾਂ ਅਨੁਸਾਰ ਅੱਜ ਸਵੇਰੇ ਕਮਿਊਨਿਸਟ ਪਾਰਟੀ ਦੀ ਜਿਜ਼ਿਆਂਗ ਖੇਤਰੀ ਕਮੇਟੀ ਦੇ ਪ੍ਰਚਾਰ ਵਿਭਾਗ ਦੇ ਮੁਖੀ ਲੀ ਯੀ ਨੇ ਦੱਸਿਆ ਕਿ ਮਰਨ ਵਾਲਿਆਂ 'ਚ 129 ਪੁਰਸ਼ ਅਤੇ 27 ਮਹਿਲਾਵਾਂ ਹਨ। ਪੁਲਿਸ ਨੇ ਐਤਵਾਰ ਨੂੰ ਉਰੂਮਕੀ 'ਚ ਭੜਕੇ ਦੰਗਿਆਂ ਦੇ ਸਿਲਸਿਲੇ 'ਚ 1434 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ 1379 ਪੁਰਸ਼ ਅਤੇ 55 ਮਹਿਲਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ੱਕੀਆਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਸੂਬੇ ਦੀ ਰਾਜਧਾਨੀ ਉਰੂਮਕੀ 'ਚ ਉੜਗਰਾਂ ਦੀ ਵਿਰੋਧ ਰੈਲੀ ਤੋਂ ਬਾਅਦ ਐਤਵਾਰ ਨੂੰ ਭੜਕੇ ਦੰਗਿਆਂ 'ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਜ਼ਿਕਰਯੋਗ ਹੈ ਕਿ ਉੜਗਰ ਭਾਈਚਾਰੇ ਦੇ ਲੋਕ 26 ਜੂਨ ਨੂੰ ਗੁਆਂਗਦੌਂਗ ਸੂਬੇ ਦੀ ਇਕ ਖਿਡੌਣਾ ਫੈਕਟਰੀ 'ਚ ਪੈਦਾ ਹੋਏ ਵਿਵਾਦ 'ਚ ਦੋ ਉੜਗਰ ਕਰਮਚਾਰੀਆਂ ਦੀ ਮੌਤ ਦਾ ਵਿਰੋਧ ਕਰ ਰਹੇ ਸਨ। ਹਾਲਾਤ 'ਤੇ ਕਾਬੂ ਪਾਉਣ ਲਈ 20 ਹਜ਼ਾਰ ਤੋਂ ਜ਼ਿਆਦਾ ਹਥਿਆਰਬੰਦ ਪੁਲਿਸ, ਵਿਸ਼ੇਸ਼ ਪੁਲਿਸ, ਫਾਇਰਬ੍ਰਿਗੇਡ ਕਰਮਚਾਰੀ ਅਤੇ ਫੌਜੀਆਂ ਨੂੰ ਉਰੂਮਕੀ ਭੇਜਿਆ ਗਿਆ ਹੈ। ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹਿੰਸਾ ਸੋਚ ਸਮਝ ਕੇ ਕੀਤੀ ਗਈ ਸੀ ਅਤੇ ਇਹ ਇਕ ਸੰਗਠਿਤ ਅਪਰਾਧ ਸੀ। ਉਨ੍ਹਾਂ ਕਿਹਾ ਕਿ ਇਸ ਹਿੰਸਾ ਨੂੰ ਵਿਦੇਸ਼ ਤੋਂ ਉਕਸਾਇਆ ਅਤੇ ਨਿਰਦੇਸ਼ਿਤ ਕੀਤਾ ਗਿਆ ਸੀ । ਇਸ ਦੌਰਾਨ ਅਮਰੀਕੀ 'ਚ ਉੜਗਰ ਕਾਂਗਰਸ ਨੇ ਅੱਖੀ ਦੇਖਣ ਵਾਲਿਆਂ ਦੇ ਹਵਾਲੇ ਨਾਲ  ਕਿਹਾ ਕਿ ਬਹੁਤ ਸਾਰੇ ਉੜਗਰਾਂ ਨੂ ੰਪੁਲਿਸ ਵੱਲੋਂ ਗੋਲੀਆਂ ਨਾਲ ਮਾਰ ਦਿੱਤਾ ਗਿਆ ਅਤੇ ਕੁਝ ਕੁ ਨੂੰ ਕੁੱਟ ਕੁੱਟ ਕੇ ਮਾਰਿਆ ਗਿਆ। ਸੰਗਠਨ ਨੇ ਇਸ ਹਿੰਸਾ 'ਚ 800 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਦ ਦਾ ਦਾਅਵਾ ਕੀਤਾ ਹੈ। ਨਾਲ ਹੀ ਚੀਨ 'ਚ ਹੋਏ ਦੰਗਿਆਂ ਨੂੰ ਲੈ ਕੇ ਅਮਰੀਕਾ ਨੇ ਵੀ ਲੋਕਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ। ਵਾਈਟ ਹਾਊਸ ਦੇ ਬੁਲਾਰੇ ਰਾਬਰਟ ਗਿਬਸ ਨੇ ਇਕ ਬਿਆਨ 'ਚ ਦੋਨਾਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਗਿਬਸ ਨੇ ਕਿਹਾ ਕਿ ਹਿੰਸਾ 'ਚ ਹੋਈਆਂ ਮੌਤਾਂ ਅਤੇ ਜ਼ਖਮੀ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਅਮਰੀਕੀ ਪ੍ਰਸ਼ਾਸਨ ਗੰਭੀਰ ਰੂਪ ਨਾਲ ਚਿੰਤਤ ਹੈ। ਐਤਵਾਰ ਨੂੰ ਘੱਟ ਗਿਣਤੀ ਉੜਗਰਾਂ ਦੇ ਇਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬਹੁਤ ਗਿਣਤੀ ਹਾਨ ਭਾਈਚਾਰਾ ਅਤੇ   ਪੁਲਿਸ ਨਾਲ  ਉਨ੍ਹਾਂ ਦਾ ਸੰਘਰਸ਼ ਜਿਸ ਤੋਂ ਬਾਅਦ ਦੰਗੇ ਭੜਕ ਉਠੇ। ਜ਼ਿਕਰਯੋਗ ਹੈ ਕਿ ਮੁਸਲਿਮ ਉੜਗਰ ਚੀਨ ਤੋਂ ਅਜ਼ਾਦੀ ਚਾਹੁੰਦੇ ਹਨ। ਇਸ ਵੇਲੇ ਲਗਭਗ ਇਕ ਦਰਜਨ ਦੇ ਕਰੀਬ ਉੜਗਰ ਗੁਆਂਟਾਨਾਮੋ ਖਾੜੀ 'ਚ ਅਮਰੀਕਾ ਦੀ ਕੈਦ 'ਚ ਹਨ। ਅਮਰੀਕਾ ਦਾ ਕਹਿਣਾ ਹੈ ਕਿ ਉਹ ਰਿਹਾਈ ਦੇ ਯੋਗ ਹਨ ਪਰ ਸਮੱਸਿਆ ਇਹ ਕਿ ਉਨ੍ਹਾਂ ਕਿਸੇ ਦੇਸ਼ ਦੇ ਹਵਾਲੇ ਕੀਤਾ ਜਾਵੇ। ਅਮਰੀਕਾ ਨੇ ਸ਼ੋਸ਼ਣ ਦੇ ਡਰ ਕਾਰਨ ਉੜਗਰ ਕੈਦੀਆਂ ਨੂੰ ਵਾਪਸ ਮੋੜਨ ਦੀ ਚੀਨ ਦੀ ਮੰਗ ਠੁਕਰਾ ਦਿੱਤੀ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement