:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੁਖਬੀਰ ਨੇ ਭਰੀ ਜਲਾਲਾਬਾਦ ਉਪ ਚੋਣ ਲਈ ਨਾਮਜ਼ਦਗੀ PRINT ਈ ਮੇਲ
ਸਰਹੱਦੀ ਖੇਤਰ ਵਿਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਕਰਨ ਦਾ ਵਾਅਦਾ
ਜਲਾਲਾਬਾਦ/ਚੰਡੀਗੜ੍ਹ, 13 ਜੁਲਾਈ  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਅਤਿ ਪੱਛੜੇ ਹੋਏ ਸਰਹੱਦੀ ਖੇਤਰ ਵਿੱਚ ਵਿਕਾਸ ਅਤੇ ਖੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਕਰਨ ਦੇ ਵਾਅਦੇ ਨਾਲ ਅੱਜ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਅੱਜ ਸਵੇਰੇ 11. 15 ਵਜੇ ਸ੍ਰ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਬਠਿੰਡਾ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰਾਂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ਼ੇਰ ਸਿੰਘ ਘੁਬਾਇਆ ਦੇ ਨਾਲ ਜਲਾਲਾਬਾਦ ਦੇ ਉਪ ਮੰਡਲ ਮੈਜਿਸਟਰੇਟ ਸ਼੍ਰੀ ਰਾਜੀਵ ਪ੍ਰਾਸ਼ਰ ਕੋਲ ਆਪਣੇ ਕਾਗਜ਼ ਦਾਖਲ ਕੀਤੇ। ਸੰਸਦ ਮੈਂਬਰ ਸ਼੍ਰੀ ਸ਼ੇਰ ਸਿੰਘ ਘੁਬਾਇਆ ਦੀ ਧਰਮ ਪਤਨੀ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਕਵਰਿੰਗ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕਰਵਾਏ। ਬਾਅਦ ਵਿੱਚ ਜਲਾਲਬਾਦ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਰਿਕਾਰਡ ਅੰਤਰ ਨਾਲ ਜਿਤ ਯਕੀਨੀ ਬਨਾਉਣ ਅਤੇ ਬਾਕੀ ਦੋ ਜ਼ਿਮਨੀ ਚੋਣਾਂ ਵਿੱਚ ਵੀ ਹੂੰਝਾ ਫੇਰਨ ਦੇ ਇਕਲੌਤੇ ਮਕਸਦ ਨਾਲ ਇਕ ਇਤਿਹਾਸਕ ਇਕੱਠ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਉੱਚ ਲੀਡਰਸ਼ਿਪ ਵਿਸ਼ੇਸ਼ ਤੌਰ 'ਤੇ ਪੰਹੁਚੀ। ਇਸ ਮੌਕੇ ਜਿਥੇ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਜਿਥੇ ਆਪਣੇ ਚਿਤ-ਪ੍ਰੀਚਿਤ ਅੰਦਾਜ਼ ਵਿੱਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਸਾਂਝ ਕਾਇਮ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਹਾਲੀਆ ਲੋਕ ਸਭਾ ਚੋਣਾਂ ਅੰਦਰ ਆਪੂੰ ਬਣੀ ਆਵਾਜ਼-ਏ-ਪੰਜਾਬ ਨੂੰ ਆਪਣੀਆਂ ਵੋਟਾਂ ਦੀ ਤਾਕਤ ਜ਼ਰੀਏ ਚੁੱਪ ਕਰਵਾਉਣ ਲਈ ਵਧਾਈ ਦਿੱਤੀ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਅਤੇ ਦੂਰ-ਅੰਦੇਸ਼ ਚੇਹਰੇ ਸ੍ਰ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਇਸ ਅਤਿ ਪਛੜੇ
ਹੋਏ ਸਰਹਦੀ ਖੇਤਰ ਦੇ ਸਰਵਪੱਖੀ ਵਿਕਾਸ ਦੇ ਸੰਕਲਪ ਨੂੰ ਲੋਕਾਂ ਅੱਗੇ ਪੇਸ਼ ਕੀਤਾ। ਇਕ ਪਾਸੇ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਇਲਾਕੇ ਦੀ ਹਰ ਸਮਸਿਆਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਦੂਜੇ ਪਾਸੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਨਾਲ ਸੜਕੀ ਰੂਟ ਜਰੀਏ ਵਪਾਰ ਲਈ ਹੂਸੇਨੀਵਾਲਾ ਸਰਹੱਦ ਨੂੰ ਖੋਲਣ ਦਾ ਮਾਮਲਾ ਕੇਦਰ ਸਰਕਾਰ ਕੋਲ ਅਸਰਦਾਰ ਢੰਗ ਨਾਲ ਉਠਾ ਕੇ ਫਿਰੋਜ਼ਪੁਰ ਦੀ ਦੇਸ਼ ਦੀ ਵੰਡ ਤੋ ਪਹਿਲਾ ਦੀ ਵਪਾਰਕ ਅਹਿਮੀਅਤ ਨੂੰ ਬਹਾਲ ਕਰਨ ਦਾ ਆਪਣਾ ਦ੍ਰਿੜ ਨਿਸਚਾ ਵੀ ਦੋਹਰਾਇਆ। ਸ੍ਰ ਪਰਕਾਸ਼ ਸਿੰਘ ਬਾਦਲ ਨੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਤੀ ਅਤੇ ਬਿਜਲੀ ਕੁਪ੍ਰਬੰਧ ਦੇ ਵੇਰਵੇ ਪੇਸ਼ ਕਰਦਿਆਂ ਸੂਬੇ ਅੰਦਰ ਬਿਜਲੀ ਦੀ ਨਾਕਸ ਸਪਲਾਈ ਅਤੇ ਮਾੜੇ ਵਿੱਤੀ ਹਾਲਾਤ ਲਈ ਕਾਂਗਰਸ ਨੂੰ ਪੂਰੀ ਤਰ੍ਰਾਂ ਦੋਸੀ ਠਹਿਰਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਖੂਨ ਨੂੰ ਚੁਸਦਿਆਂ ਇਸ ਦੀ ਆਰਥਿਕਤਾ ਨੂੰ 45 ਹਜ਼ਾਰ ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠਾਂ ਧੱਕ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਇਸ ਨਾ ਸੰਭਾਲੇ ਜਾ ਸਕਣ ਵਾਲੇ ਕਰਜ਼ੇ ਨਾਲ ਜਦੋ ਜਹਿਦ ਕਰਨ ਲਈ ਛੱਡ ਦਿੱਤਾ। ਅਗਲੇ 2 ਸਾਲਾ ਦੌਰਾਨ ਪੰਜਾਬ ਨੂੰ ਬਿਜਲੀ ਦੀ ਬਹੁੱਤਾਤ ਵਾਲਾ ਸੂਬਾ ਬਨਾਉਣ ਦਾ ਵਾਅਦਾ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 6480 ਮੈਗਾਵਾਟ ਹੋਰ ਬਿਜਲੀ ਸਮਰੱਥਾ ਪੈਦਾ ਕਰਕੇ ਪੰਜਾਬ ਅੰਦਰ ਬਿਜਲੀ ਇਨਕਲਾਬ ਲਿਆਉਣ ਲਈ ਦ੍ਰਿੜ ਹੈ। ਉਨ੍ਹਾਂ ਦੱਸਿਆ ਕਿ ਊਨ੍ਹਾਂ ਦੀ ਸਰਕਾਰ ਨੂੰ ਝੋਨੇ ਦੀ ਬਿਜਾਈ ਲਈ ਢੁਕਵੀ ਬਿਜਲੀ ਸਪਲਾਈ ਯਕੀਨੀ ਬਨਾਉਣ ਲਈ 12 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਦੀ ਖ੍ਰੀਦ ਕਰਨੀ ਪੈ ਰਹੀ ਹੈ।
ਇਲਾਕੇ ਦੀਆਂ ਪੀਣ ਵਾਲੇ ਅਤੇ ਨਹਿਰੀ ਪਾਣੀ ਦੇ ਨਾਲ ਨਾਲ ਸੀਵਰੇਜ਼ ਨਿਕਾਸੀ ਦੀਆਂ ਸਮਸਿਆਵਾਂ ਨੂੰ ਖਤਮ ਕਰਨ ਦਾ ਵਾਅਦਾ ਕਰਦਿਆਂ ਸ੍ਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੰਚਾਈ ਵਿੱਭਾਗ ਨੇ ਇਲਾਕੇ ਅੰਦਰ ਨਹਿਰੀ ਪਾਣੀ ਦੀ ਕਮੀ ਨੂੰ ਖਤਮ ਕਰਨ ਲਈ ਇਕ ਯੋਜਨਾ ਪਹਿਲਾ ਹੀ ਪ੍ਰਵਾਨ ਕਰ ਦਿੱਤੀ ਹੈ ਅਤੇ ਇਹ ਸਮੱਸਿਆਂ ਅਗਲੇ 18 ਮਹੀਨਿਆਂ ਦੌਰਾਨ ਸਦਾ ਲਈ ਖਤਮ ਹੋ ਜਾਵੇਗੀ, ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਮਹੱਤਵਪੂਰਨ ਆਰ.ੳ. ਪ੍ਰੋਗਰਾਮ ਤਹਿਤ ਜਿਥੇ ਪੰਜਾਬ ਵਿੱਚ 5000 ਪਿੰਡ ਸ਼ਾਮਲ ਕੀਤੇ ਗਏ ਹਨ ਉਥੇ ਜਲਾਲਾਬਾਦ ਹਲਕੇ ਦੇ ਹਰ ਇਕ ਪਿੰਡ ਨੂੰ ਇਸ ਪ੍ਰੋਗਰਾਮ ਅਧੀਨ ਪਹਿਲਾ ਹੀ ਲਿਆਦਾ ਜਾ ਚੁਕਾ ਹੈ। ਉਨ੍ਹਾਂ ਦੱਸਿਆਂ ਕਿ ਜਲਾਲਾਬਾਦ ਖੇਤਰ ਵਿੱਚ ਸੀਵਰੇਜ਼ ਦੀ ਵਿਵਸਥਾ ਲਈ ਰਾਜ ਸਰਕਾਰ ਵਲੋ 19 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਇਨ੍ਹਾਂ ਵਿਚੋ 9 ਕਰੋੜ ਰੁਪਏ ਪਹਿਲਾ ਹੀ ਜਾਰੀ ਹੋ ਚੁਕੇ ਹਨ।
ਸਰਹੱਦੀ ਪੱਟੀ ਦੇ ਕਬਜਾ ਧਾਰਕਾ ਨੂੰ ਉਨ੍ਹਾਂ ਦੀਆਂ ਜਮੀਨਾਂ ਦੀ ਮਾਲਕੀ ਦੇ ਹਕ ਦੇਣ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਵੱਲੋਂ ਕੀਤੀ ਗਈ ਕਾਰਵਾਈ ਦਾ ਜਿਕਰ ਕਰਦਿਆਂ ਅਤੇ ਇਸ ਕਾਰਜ਼ ਨੂੰ ਦ੍ਰਿੜਤਾ ਨਾਲ ਪੂਰਾ ਕਰਨ ਦਾ ਦਾਅਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਜ ਸਰਕਾਰ ਵਲੋ ਲੋਕਾਂ ਨੂੰ ਇਸ ਸਬੰਧੀ ਆਪਣੇ ਦਾਅਵੇ ਪੇਸ਼ ਕਰਨ ਲਈੇ ਸਮਾਂ ਪਹਿਲਾ ਹੀ ਵਧਾ ਦਿੱਤਾ ਗਿਆ ਹੈ।
ਇਸ ਤੋ ਪਹਿਲਾ ਬੋਲਦਿਆਂ ਸ੍ਰ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰ ਦੀ ਵੱਡੀ ਜਿੱਤ ਯਕੀਨੀ ਬਨਾਉਣ। ਫਿਰੋਜ਼ਪੁਰ ਤੋ ਸੰਸਦ ਮੈਬਰ ਸ੍ਰ ਸ਼ੇਰ ਸਿੰਘ ਘੁਬਾਇਆ ਨੇ ਭਰੋਸਾ ਦਿੱਤਾ ਕਿ ਇਲਾਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪੰਜਾਬ ਅੰਦਰ ਹੁਣ ਤੱਕ ਦੀ ਵਿਧਾਨ ਸਭਾ ਦੀ ਸਭ ਤੋ ਵੱਡੀ ਜਿਤ ਯਕੀਨੀ ਬਣਾ ਕੇ ਕਾਂਗਰਸ ਉਮੀਦਵਾਰ ਦੀ ਜ਼ਜਮਾਨਤ ਜਬਤ ਕਰਵਾ ਦੇਣਗੇ। ਯੂਥ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਜਲਾਲਾਬਾਦ ਵਿੱਚ ਬਠਿੰਡਾ ਜਿੱਤ ਨੂੰ ਦੁਹਰਾਉਣ ਦਾ ਵਾਅਦਾ ਕੀਤਾ। ਮੁੱਖ ਸੰਸਦੀ ਸਕੱਤਰ ਸ਼੍ਰੀ ਸੁਖਪਾਲ ਸਿੰਘ ਨਨੂੰ ਨੇ ਕਿਹਾ ਕਿ ਕਾਂਗਰਸ ਨੂੰ ਜੀਵਨ ਭਰ ਯਾਦ ਰਹਿਣ ਵਾਲਾ ਸਬਕ ਸਿਖਾਉਣ ਲਈ ਭਾਜਪਾ ਦਾ ਇਕ ਇਕ ਵਰਕਰ ਅਕਾਲੀ ਵਰਕਰਾਂ ਨਾਲ ਪੂਰਨ ਤਾਲਮੇਲ ਪੈਦਾ ਕਰਕੇ ਚਲੇਗਾ।
ਰੈਲੀ ਵਿੱਚ ਹੋਰਨਾ ਤੋ ਇਲਾਵਾ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਸਾਂਸਦ, ਸ਼੍ਰੀਮਤੀ ਉਪਿੰਦਰਜੀਤ ਕੌਰ, ਸਿੱਖਿਆ ਮੰਤਰੀ, ਸ਼੍ਰੀ ਬਿਕਰਮਜੀਤ ਸਿੰਘ ਖਾਲਸਾ, ਮੁੱਖ ਸੰਸਦੀ ਸਕੱਤਰ, ਸ੍ਰ ਗੁਰਦੇਵ ਸਿੰਘ ਬਾਦਲ ਅਤੇ ਸ੍ਰ ਤੋਤਾ ਸਿੰਘ ਦੋਵੇ ਸਾਬਕਾ ਮੰਤਰੀ, ਸ੍ਰ ਗੁਰਦਾਸ ਸਿੰਘ ਬਾਦਲ ਅਤੇ ਸ੍ਰ ਪ੍ਰੇਮ ਸਿੰਘ ਚੰਦੂਮਾਜਰਾ ਦੋਵੇਾਂ ਸਾਬਕਾ ਸੰਸਦ ਮੈਬਰ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।
 
< Prev   Next >

Advertisements