:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਬਿਨਾਂ ਪਾਇਲਟ ਉਡਣਗੇ ਯਾਤਰੀ ਜਹਾਜ਼ PRINT ਈ ਮੇਲ
ਮੈਲਬੋਰਨ, 15 ਜੁਲਾਈ  : ਹੁਣ ਉਹ ਸਮਾਂ ਦੂਰ ਨਹੀਂ ਜਦੋਂ ਪਾਇਲਟ ਰਹਿਤ ਯਾਤਰੀ ਜਹਾਜ਼ ਦੀ ਕਲਪਨਾ ਹਕੀਕਤ ਬਣਨ ਵਾਲੀ ਹੈ। ਵਿਗਿਆਨੀਆਂ ਦਾ ਇਕ ਦਲ ਅਜਿਹੇ ਪ੍ਰਯੋਗਾਂ 'ਚ ਲੱਗਾ ਹੈ। ਦਲ ਅਪਣੇ ਪ੍ਰਯੋਗਾਂ 'ਚ ਸਫ਼ਲ ਰਿਹਾ ਤਾਂ ਅਜਿਹੇ ਜਹਾਜ਼ ਸਾਹਮਣੇ ਆ ਜਾਣਗੇ ਜਿਨ੍ਹਾਂ ਦੇ ਕੰਟਰੋਲ ਪਾਇਲਟ ਦੇ ਹੱਥਾਂ 'ਚ ਨਾ ਹੋ ਕੇ ਕੰਪਿਊਟਰ ਕੋਲ ਹੋਵੇਗਾ। ਆਟੋ ਪਾਇਲਟ ਤਾਂ ਅੱਜ ਵੀ ਜਹਾਜ਼ 'ਚ ਹੁੰਦੇ ਹਨ ਪਰ ਇਹ ਪਾਇਲਟਾਂ ਦੀ ਦੇਖ-ਰੇਖ 'ਚ ਹੀ ਕੰਮ ਕਰਦੇ ਹਨ। ਸਿਏਟਲ ਦੀ ਇਕ ਪ੍ਰਯੋਗਸ਼ਾਲਾ 'ਚ ਵਿਗਿਆਨੀ ਮਨੁੱਖੀ ਰਹਿਤ ਹਵਾਈ ਜਹਾਜ਼ (ਯੂ.ਏ.ਵੀ.) ਪਹਿਲਾਂ ਨਿਰਧਾਰਤ ਉਚਾਈ 'ਤੇ ਟੱਕਰ ਤੋਂ ਬਚਾਅ ਦੀਆਂ ਪ੍ਰਣਾਲੀਆਂ ਨਾਲ ਉਡਾਣ ਭਰ ਕੇ ਦੇਖ ਰਹੇ ਹਨ। ਜਹਾਜ਼ 'ਚ ਗੁੰਝਲਦਾਰ ਸਥਿਤੀ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਇਕ ਦਿਨ ਪਾਇਲਟ ਮੁਕਤ ਜਹਾਜ਼ ਦੀ ਕਲਪਨਾ ਸਾਕਾਰ ਹੋ ਸਕੇਗੀ। 'ਕੂਰੀਅਰ ਮੇਲ' ਮੁਤਾਬਕ ਪ੍ਰਯੋਗਸ਼ਾਲਾ 'ਚ ਵਿਕਸਿਤ ਕੀਤੀਆਂ ਗਈਆਂ ਗੁੰਝਲਦਾਰ ਗਣਨਾਵਾਂ ਨੂੰ ਛੇਤੀ ਹੀ ਪਰੀਖਣ ਦੇ ਦੌਰ 'ਚੋਂ ਲੰਘਾਇਆ ਜਾਵੇਗਾ। ਹਵਾਈ ਸਰਹੱਦ ਅੰਦਰ ਦੁਨੀਆਂ 'ਚ ਪਹਿਲੀ ਵਾਰ ਇਕ ਛੋਟੇ ਪਾਇਲਟ ਰਹਿਤ ਜਹਾਜ਼ ਨੂੰ ਦਖਣੀ ਕਵੀਂਸਲੈਂਡ ਦੇ ਕਿੰਗਰਾਏ 'ਚ ਹਵਾ 'ਚ ਉਡਾਇਆ ਜਾਵੇਗਾ। ਯੂਨੀਵਰਸਿਟੀ ਆਫ਼ ਕਵੀਂਸਲੈਂਡ ਅਤੇ ਜਹਾਜ਼ ਖੇਤਰ ਦੀ ਵੱਡੀ ਕੰਪਨੀ ਬੋਇੰਗ ਦੇ ਦਲ ਨੇ ਦਸਿਆ ਕਿ ਪਾਇਲਟ ਰਹਿਤ ਛੋਟੇ ਜਹਾਜ਼ ਨੂੰ ਉਨੇ ਹੀ ਹਵਾਈ ਮਾਰਗ 'ਤੇ ਉਡਾਇਆ ਜਾਵੇਗਾ, ਜਿੰਨੇ ਹਵਾਈ ਮਾਰਗ ਤੋਂ ਵੱਡੇ ਪਾਈਲਟ ਵਾਲੇ ਜਹਾਜ਼ ਲੰਘਦੇ ਹਨ। ਇਸ ਰਾਹੀਂ ਇਹ ਸਾਬਤ ਕੀਤਾ ਜਾ ਸਕੇਗਾ ਕਿ ਮਨੁੱਖ ਰਹਿਤ ਜਹਾਜ਼ ਵੀ ਸੁਰੱਖਿਅਤ ਤਰੀਕੇ ਨਾਲ ਪਰੰਪਰਾਗਤ ਮਨੁੱਖ ਵਲੋਂ ਬਣਾਏ ਚਾਰਟ ਦੇ ਆਧਾਰ 'ਤੇ ਯਾਤਰਾ ਕਰ ਸਕਦੇ ਹਨ। ਇਥੋਂ ਤਕ ਬੋਇੰਗ ਪ੍ਰਯੋਗਸ਼ਾਲਾ 'ਚ ਇੰਜੀਨੀਅਰ ਚਾਰ ਰੋਟਰ ਵਾਲੇ ਪਾਇਲਟ ਰਹਿਤ ਇਕ ਦਰਜਨ ਜਹਾਜ਼ਾਂ ਨੂੰ ਇਕ-ਇਕ ਕਰ ਕੇ ਉਡਾ ਰਹੇ ਹਨ ਤਾਕਿ ਉਹ ਇਸ ਦੇ ਸਿਧਾਂਤਕ ਪੱਖ ਦਾ ਪਰੀਖਣ ਕਰਨ ਅਤੇ ਭੀੜ ਵਾਲੇ ਹਵਾਈ ਖੇਤਰ 'ਚ ਪਾਇਲਟ ਰਹਿਤ ਜਹਾਜ਼ ਨੂੰ ਬਗ਼ੈਰ ਕਿਸੇ ਦੁਰਘਟਨਾ ਦੇ ਉਡਾ ਸਕਣ।
 
< Prev   Next >

Advertisements

Advertisement
Advertisement
Advertisement
Advertisement
Advertisement