:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਿੱਖੀ ਤਿਆਗ ਦਿਓ ਜਾਂ ਫੌਜ ਛੱਡੋ PRINT ਈ ਮੇਲ
ਚੰਡੀਗੜ੍ਹ, 15 ਜੁਲਾਈ :' ਅਮਰੀਕੀ ਫ਼ੌਜ ਵਿਚ ਭਰਤੀ ਕੈਪਟਨ ਕਮਲਜੀਤ ਸਿੰਘ ਕਲਸੀ ਅਤੇ ਸੈਕਿੰਡ ਲੈਫਟੀਨੈਂਟ ਤੇਜਦੀਪ ਸਿੰਘ ਰਤਨ ਇਕ ਅਜਿਹੇ ਚੌਰਾਹੇ 'ਤੇ ਆ ਕੇ ਖੜੇ ਹੋ ਗਏ ਹਨ ਜਿਥੇ ਉਨ੍ਹਾਂ ਨੂੰ ਸਿੱਖੀ ਜਾਂ ਨੌਕਰੀ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ। ਦੋਹਾਂ ਸਾਬਤ ਸੂਰਤ ਸਿੱਖਾਂ ਨੂੰ ਅਮਰੀਕੀ ਫ਼ੌਜ ਦੀ ਸਿਖਲਾਈ ਦੌਰਾਨ ਇਹੋ ਆਖਿਆ ਗਿਆ ਸੀ ਕਿ ਉਨ੍ਹਾਂ ਦੇ ਕੇਸਾਂ ਜਾਂ ਹੋਰ ਧਾਰਮਕ ਚਿੰਨ੍ਹਾਂ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਵੇਗਾ ਪਰ ਹੁਣ ਸਿਖਲਾਈ ਪੂਰੀ ਹੋਣ ਤੋਂ ਬਾਅਦ ਫ਼ੌਜ ਚਾਹੁੰਦੀ ਹੈ ਕਿ ਉਹ ਡਿਊਟੀ 'ਤੇ ਆਉਣ ਤੋਂ ਪਹਿਲਾਂ ਅਪਣੇ ਕੇਸ ਕਤਲ ਕਰਵਾਉਣ। ਸਿੱਖਾਂ ਨੂੰ ਅਪਣੇ ਧਾਰਮਕ ਚਿੰਨ੍ਹ ਜਾਂ ਫ਼ੌਜ ਦੀ ਨੌਕਰੀ ਵਿਚੋਂ ਕਿਸੇ ਇਕ ਨੂੰ ਚੁਣਨ ਬਾਰੇ ਹਦਾਇਤ ਦੇਣ ਦੀ ਘਟਨਾ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਦੇ ਮਰਹੂਮ ਜੱਜ ਪੌਟਰ ਸਟੀਵਰਟ ਨੇ 'ਜ਼ਾਲਮ ਚੋਣ' ਕਰਾਰ ਦਿਤਾ ਸੀ।  à¨‰à¨¨à©à¨¹à¨¾à¨‚ ਕਿਹਾ ਸੀ ਕਿ ਕਿਸੇ ਵਿਅਕਤੀ ਨੂੰ ਅਮਰੀਕੀ ਜ਼ਿੰਦਗੀ ਵਿਚ ਪੂਰਨ ਤੌਰ 'ਤੇ ਸ਼ਾਮਲ ਕਰਨ ਲਈ ਉਸ ਦੇ ਧਾਰਮਕ ਵਿਸ਼ਵਾਸ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਦੇਸ਼ ਦਾ ਵਿਧਾਨ ਇਹ ਮੰਗ ਨਹੀਂ ਕਰ ਸਕਦਾ। ਸਿੱਖਾਂ ਵਲੋਂ ਲਗਾਤਾਰ ਨਿਯਮਾਂ ਵਿਚ ਤਬਦੀਲੀ ਦੀ ਕੀਤੀ ਜਾ ਰਹੀ ਮੰਗ ਤੋਂ ਬਾਅਦ ਉਸ ਵੇਲੇ ਆਸ ਦੀ ਕਿਰਨ ਦਿਖਾਈ ਦਿਤੀ ਸੀ ਜਦੋਂ ਫ਼ੌਜ ਦੇ ਉਚ ਅਧਿਕਾਰੀਆਂ ਨੇ ਨੀਤੀ ਦੀ ਮੁੜ ਸਮੀਖਿਆ ਕਰਨ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਨਾ ਹੋ ਸਕਿਆ। 1986 ਤੋਂ ਪਹਿਲਾਂ ਮੌਜੂਦਾ ਨਿਯਮ ਲਾਗੂ ਨਹੀਂ ਸਨ ਅਤੇ ਸਿੱਖ ਸਾਬਤ ਸੂਰਤ ਰੂਪ ਵਿਚ ਅਮਰੀਕੀ ਫ਼ੌਜ 'ਚ ਨੌਕਰੀ ਕਰਦੇ ਸਨ। ਅਮਰੀਕਾ ਵਿਚ ਸਿਰਫ਼ ਫ਼ੌਜ ਹੀ ਨਹੀਂ ਜਿਥੇ ਸਿੱਖਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
    ਇਸ ਤੋਂ ਇਲਾਵਾ ਕੰਮ ਵਾਲੀਆਂ ਥਾਵਾਂ, ਸਕੂਲਾਂ, ਹਵਾਈ ਅੱਡਿਆਂ ਆਦਿ 'ਤੇ ਵੀ ਸਿੱਖਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਮਰੀਕਾ 'ਚ ਪੰਜ ਲੱਖ ਦੇ ਲਗਭਗ ਸਿੱਖ ਵਸਦੇ ਹਨ ਅਤੇ ਉਨ੍ਹਾਂ ਨਾਲ ਧਾਰਮਕ ਤੌਰ 'ਤੇ ਵਿਤਕਰੇ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਪਿਛਲੇ ਮਹੀਨੇ ਸਿੱਖਾਂ ਨੇ ਨੀਊਯਾਰਕ ਸ਼ਹਿਰ ਵਿਚ ਮੈਟਰੋਪਾਲੀਟਨ ਟਰਾਂਸਪੋਟੇਸ਼ਨ ਅਥਾਰਟੀ (ਐਮ.ਟੀ.ਏ.) ਦੀ ਨੀਤੀ ਵਿਰੁਧ ਮੁਜ਼ਾਹਰਾ ਕੀਤਾ ਜਿਸ ਤਹਿਤ ਸਿੱਖ ਕਾਮਿਆਂ ਨੂੰ ਅਪਣੀਆਂ ਪੱਗਾਂ 'ਤੇ ਐਮ.ਟੀ.ਏ. ਦਾ ਲੋਗੋ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਐਮ.ਟੀ.ਏ. ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਲੋਕਾਂ ਦੀ ਸਹਾਇਤਾ ਲਈ ਇਹ ਜ਼ਰੂਰੀ ਹੈ, ਭਾਵੇਂ ਕਿ ਇਸ ਦੇ ਕਰਮਚਾਰੀ ਵਿਸ਼ੇਸ਼ ਵਰਦੀ ਪਹਿਨਦੇ ਹਨ। ਨੀਊਯਾਰਕ ਸ਼ਹਿਰ ਦੇ ਅੱਧੇ ਤੋਂ ਜ਼ਿਆਦਾ ਕੌਂਸਲਰਾਂ ਤੋਂ ਜ਼ਿਆਦਾ ਅਮਰੀਕਾ ਦਾ ਨਿਆਂ ਵਿਭਾਗ ਵੀ ਇਸ ਨੀਤੀ ਦੇ ਪੱਖ ਵਿਚ ਨਹੀਂ ਹੈ ਪਰ ਇਸ ਦੇ ਬਾਵਜੂਦ ਐਮ.ਟੀ.ਏ. ਅਧਿਕਾਰੀ ਇਸ ਨੂੰ ਕਾਇਮ ਰੱਖਣ 'ਤੇ ਅੜੇ ਹੋਏ ਹਨ। ਇਸ ਤੋਂ ਇਲਾਵਾ ਸਿੱਖ ਵਿਦਿਆਰਥੀਆਂ ਦਾ ਕ੍ਰਿਪਾਨ ਪਹਿਨ ਕੇ ਸਕੂਲ ਜਾਣਾ ਵੀ ਅਮਰੀਕੀ ਅਧਿਆਪਕਾਂ ਨੂੰ ਖ਼ਤਰਨਾਕ ਹੀ ਜਾਪਦਾ ਹੈ।
 à¨¨à¨¿à¨Šà¨¯à¨¾à¨°à¨• ਅਤੇ ਕੈਲੀਫ਼ੋਰਨੀਆਂ ਵਿਚ ਕਈ ਸਕੂਲਾਂ ਨੇ ਸਿੱਖ ਵਿਦਿਆਰਥੀਆਂ ਨੂੰ ਕ੍ਰਿਪਾਨ ਪਹਿਨਣ ਦੀ ਇਜਾਜ਼ਤ ਦੇ ਦਿਤੀ ਹੈ ਪਰ ਜ਼ਿਆਦਾਤਰ ਸਕੂਲਾਂ ਵਿਚ ਇਸ 'ਤੇ ਇਤਰਾਜ ਹੀ ਪ੍ਰਗਟਾਇਆ ਜਾਂਦਾ ਹੈ। ਹੋਰਨਾਂ ਅਮਰੀਕੀਆਂ ਵਾਂਗ ਸਿੱਖ ਵੀ ਅਮਰੀਕਾ ਨੂੰ ਹੀ ਅਪਣਾ ਦੇਸ਼ ਸਮਝ ਕੇ ਸੇਵਾ ਕਰਨੀ ਚਾਹੁੰਦੇ ਹਨ ਪਰ ਧਾਰਮਕ ਚਿੰਨ੍ਹਾਂ ਨੂੰ ਪਹਿਨਣ 'ਤੇ ਪਾਬੰਦੀ ਵਰਗੀਆਂ ਬੇਲੋੜੀਆਂ ਸ਼ਰਤਾਂ ਉਨ੍ਹਾਂ ਦੇ ਰਾਹ ਵਿਚ ਵੱਡਾ ਅੜਿੱਕਾ ਬਣ ਜਾਂਦੀਆਂ ਹਨ।
 
< Prev   Next >

Advertisements