|
ਬਾਲੜੀ ਨਾਲ ਬਲਾਤਕਾਰ ਕਰਨ ਵਾਲੇ ਬਾਪ ਨੂੰ ਮੌਤ ਦੀ ਸਜ਼ਾ |
|
|
ਚੰਡੀਗੜ੍ਹ,18 ਜੁਲਾਈ : ਆਪਣੀ ਬਾਲੜੀ ਧੀ ਨਾਲ ਬਲਾਤਕਾਰ ਕਰਕੇ ਉਹ ਦੀ ਮੌਤ ਦੇ ਭਾਗੀ ਬਣੇ ਬਾਪ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਬਹਾਲ ਰੱਖੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਅਨੁਸਾਰ, ਆਪਣੀ ਬਾਲੜੀ ਧੀ ਨਾਲ ਬਲਾਤਕਾਰ ਮਗਰੋਂ ਉਹਨੂੰ ਖਤਮ ਕਰਨ ਵਾਲੇ ਬਾਪ ਦੇ ਗੁਨਾਹ ਨੂੰ ਬਹੁਤ ਘਿਨੌੜੇ ਤੇ ਅਸਾਧਾਰਨ ਗੁਨਾਹਾਂ ਦੀ ਸੂਚੀ 'ਚ ਰੱਖਿਆ ਜਾਏਗਾ। ਜਸਟਿਸ ਮਹਿਤਾਬ ਸਿਘ ਗਿੱਲ ਤੇ ਜਸਟਿਸ ਜਤਿੰਦਰ ਚੌਹਾਨ 'ਤੇ ਅਧਾਰਤ ਬੈਂਚ ਦਾ ਇਹ ਫੈਸਲਾ ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਦੀਆਂ ਹੇਠਲੀਆਂ ਅਦਾਲਤਾਂ ਲਈ ਇਕ ਮੀਲਪੱਥਰ ਹੋਵੇਗਾ ਤੇ ਕਿਸੇ ਦੋਸ਼ੀ ਵੱਲੋਂ ਕੀਤੇ ਗੁਨਾਹ 'ਚ ਮੌਤ ਦੀ ਸਜ਼ਾ ਦੇਣ ਜਾਂ ਨਾ ਦੇਣ ਬਾਰੇ ਫੈਸਲਾ ਕਰਨ 'ਚ ਸਹਾਈ ਹੋਵੇਗਾ। ਯਮੁਨਾਨਗਰ ਜ਼ਿਲ੍ਹੇ ਦੇ ਵਾਸੀ ਨੀਲ ਕੁਮਾਰ ਉਰਫ ਅਨਿਲ ਕੁਮਾਰ ਦੀ ਮੌਤ ਦੀ ਸਜ਼ਾ ਬਹਾਲ ਰੱਖਦਿਆਂ ਅਦਾਲਤ ਨੇ ਇਹ ਫੈਸਲਾ ਸੁਣਾਇਆ। ਇਹ ਫੈਸਲਾ ਇਸ ਗੱਲੋਂ ਵੀ ਅਹਿਮ ਹੈ ਕਿ ਹੇਠਲੀ ਅਦਾਲਤ ਵੱਲੋਂ ਇਸ ਸਾਲਮਾਰਚ 'ਚ ਸੈਕਸ਼ਨ 302,376 (2) ਐਫ ਤੇ 201 ਆਈ ਪੀ ਸੀ ਅਧੀਨ ਉਸ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਦੋ ਮਹੀਨੇ ਦੇ ਅੰਦਰ ਅੰਦਰ ਸੁਣਾਇਆ ਗਿਆ। ਇਸਤਗਾਸਾ ਪੱਖ ਅਨੁਸਾਰ ਕੁਮਾਰ ਦੀਪਤਨੀ ਰੂਪਾ 26 ਜੁਲਾਈ 2007 ਨੂੰ ਯਮੁਨਾਨਗਰ ਜ਼ਿਲੇ ਦੇ ਪਿੰਡ ਕੇਸਰੀ ਆਪਣੇ ਪੇਕੇ ਗਈ ਸੀ,ਜਦੋਂ ਉਹਨੂੰ ਫੋਨ 'ਤੇ ਸੁਨੇਹਾ ਮਿਲਿਆ ਕਿ ਉਹਦੇ ਪਤੀ ਨੇ ਉਨ੍ਹਾਂ ਦੀ ਚਾਰ ਸਾਲ ਦੀ ਧੀ ਨਾਲ ਬਲਾਤਕਾਰ ਕੀਤਾ ਹੈ। ਉ ਅਗਲੇ ਦਿਨ ਆਪਣੇ ਸਹੁਰੇ ਘਰ
ਬਿਲਾਸਪੁਰ ਪੁੱਜੀ ਤਾਂ ਬੱਚੀ ਦੀ ਹਾਲਤ ਗੰਭੀਰ ਸੀ, ਪਰ ਉਹਦੇ ਪਤੀ ਨੇ ਉਹਨੂੰ ਲੜਕੀ ਨੂੰ ਡਾਕਟਰ ਕੋਲ ਨਾ ਲਿਜਾਣ ਦਿੱਤਾ, ਸਗੋਂ ਰੂਪਾ ਦੇਵੀ ਨੂੰ ਉਸ ਨੇ ਧੱਕੇ ਮਾਰ ਕੇ ਪੇਕੇ ਘਰ ਤੋਰ ਦਿੱਤਾ, ਜਿੱਥੇ ਉਸ ਨੂੰ ਆਪਣੀ ਧੀ ਦੀ ਮੌਤ ਦੀ ਖਬਰ ਹੀ ਮਿਲੀ। ਕੁਮਾਰ ਦੇ ਵਕੀਲ ਦੀ ਦਲੀਲ ਸੀ ਕਿ ਐਫ ਆਈ ਆਰ ਦੇਰ ਨਾਲ ਦਰਜ ਕੀਤੇ ਜਾਣ ਕਰਕੇ ਇਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਦਲੀਲਾਂ ਤੇ ਡਾਕਟਰੀ ਸਬਤੂ ਵਾਚਣ ਤੋਂ ਮਗਰੋਂ ਬੈਂਚ ਨੇ ਦੇਖਿਆ ਕਿ ਪਹਿਲਾਂ ਇਕ ਲਾਚਾਰ ਮਾਂ ਨੇ ਪਤੀ ਅੱਗੇ ਤੇ ਫਿਰ ਪੰਚਾਇਤ ਅੰਗੇ ਅਰਜ਼ੋੲਂਆਂ ਕੀਤੀਆਂ, ਪਰ ਉਸ ਨੂੰ ਨਿਆਂ ਨਹੀਂ ਮਿਲਿਆ। ਅਦਾਲਤ ਅਨੁਸਾਰ ਹਾਲਾਤ ਦੇ ਆਧਰ 'ਤੇ ਐਫ ਆਈ ਆਰ ਦਰਜ ਹੋਣ 'ਚ ਕੋਈ ਦੇਰ ਨਹੀਂ ਹੋਈ। ਜਸਟਿਸ ਗਿੱਲ ਨੇ ਕਿਹਾ ਕਿ ਅਪੀਲਕਰਤਾઠ ਕਿਸੇਤਰ੍ਹਾਂ ਤਰਸ ਦਾ ਹੱਕਦਾਰ ਨਹੀਂ ਹੈ, ਕਿਉਂਕਿ ਉਹ ਨਿਰਦੋਸ਼ ਹੁੰਦਾ ਤੇ ਉਹ ਦੀ ਧੀ ਨਾਲ ਕਿਸੇ ਹੋਰ ਨੇ ਬਲਾਤਕਾਰ ਕੀਤਾ ਹੁੰਦਾ ਤਾਂ ਉਹ ਫੌਰੀ ਆਪਣੀ ਧੀ ਨੂੰ ਡਾਕਟਰਾਂ ਦੇ ਲਿਜਾਂਦਾ ਤੇ ਫਿਰ ਪੁਲੀਸ ਨੂੰ ਦੱਸਦਾ। ਪਰ ਉਹਨੇ ਦੋਵੇਂ ਗੱਲਾਂ ਨਹੀਂ ਕੀਤੀਆਂ। ਉਹ ਬੱਚੀ ਦਾ ਰੱਖਿਅਕ ਸੀ। ਉਸ ਨੇ ਧੀ ਦੀ ਰਾਖੀ ਦੀ ਥਾਂ ਸ਼ੈਤਾਨਾਂ ਵਾਲਾ ਕਾਰਾ ਕੀਤਾ।
ਨਵੀਂ ਭਰਤੀ ਨਾ ਹੋਈ ਤਾਂ 2011'ਚ ਨਹੀਂ ਰਹੇਗਾ ਇਕ ਵੀ ਕਰਮਚਾਰੀ
ਅਬੋਹਰ : 18 ਜੁਲਾਈ ਜੇਕਰ ਨਵੀਂ ਭਰਤੀ ਨਾ ਹੋਈ ਤਾਂ ਸਾਲ 2011 ਤੱਕ ਪੰਜਾਬ ਹੋਮਗਾਰਡ ઑਚ ਇਕ ਵੀ ਕਰਮਚਾਰੀ ਨਹੀਂ ਰਹੇਗਾ। ਇਹ ਸ਼ੰਕਾ ਇਸ ਲਈ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ 1993 ਤੋਂ ਬਾਅਦ ਪੰਜਾਬ ਹੋਮਗਾਰਡ ਵਿਚ ਨਾ ਤਾਂ ਰੈਗੂਲਰ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਅਤੇ ਨਾ ਹੀ ਵਾਲੰਟੀਅਰਾਂ ਦੀ। ਜਿਹੜੇ ਕਰਮਚਾਰੀ, ਅਧਿਕਾਰੀ ਉਸ ਤੋਂ ਪਹਿਲਾਂ ਦੇ ਭਰਤੀ ਕੀਤੇ ਗਏ ਸਨ, ਉਨ੍ਹਾਂ ਵਿਚੋਂ ਬਹੁਤੇ ਹੁਣ ਤੱਕ ਸੇਵਾ ਮੁਕਤ ਹੋ ਚੁੱਕੇ ਹਨ, ਰਹਿੰਦੇ 2011 ਤੱਕ ਸੇਵਾ ਮੁਕਤ ਹੋ ਜਾਣਗੇ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਹੋਮਗਾਰਡ ਬਾਰਡਰ ਵਿੰਗ ਦੀ ਅਬੋਹਰ ਕੰਪਨੀ ਵਿਚ ਇਸ ਸਮੇਂ 3 ਕਰਚਮਾਰੀ ਹੀ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਪਲਟੂਨ ਕਮਾਂਡਰ, ਇਕ ਡੀ ਆਰ ਅਤੇ ਇਕ ਚੌਥੇ ਦਰਜੇ ਦਾ ਕਰਮਚਾਰੀ ਹੈ। ਜਦੋਂ ਕਿ ਇਕ ਕੰਪਨੀ ਵਿਚ ਇਕ ਕੰਪਨੀ ਕਮਾਂਡਰ, 4 ਪਲਟੂਨ ਕਮਾਂਡਰ, ਇਕ ਕਲਰਕ, ਇਕ ਡਰਾਈਵਰ, ਇਕ ਕੁਆਟਰ ਮਾਸਟਰ, ਇਕ ਚੌਥਾ ਦਰਜਾ ਅਤੇ ਇਕ ਡੀ ਆਰ ਦੀ ਪੋਸਟ ਹੈ। ਇਕ ਕੰਪਨੀ ਵਿਚ 220 ਵਾਲੰਟੀਅਰਾਂ ਦੀ ਵਿਵਸਥਾ ਹੈ। ਪਰ ਅਬੋਹਰ ਵਿਚ ਇਸ ਸਮੇਂ 48 ਵਾਲੰਟੀਅਰ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ 40 ਥਾਣਾ ਸਦਰ ਅਬੋਹਰ ਅਤੇ 8 ਥਾਣਾ ਸਿਟੀ ਅਬੋਹਰ ਨੂੰ ਦਿੱਤੇ ਗਏ ਹਨ। ਇਸੇ ਤਰ੍ਹਾਂ ਅਬੋਹਰ ਵਿਚ ਹੋਮਗਾਰਡ ਦੇ ਸ਼ਹਿਰੀ ਵਿੰਗ ਦੀ ਕੰਪਨੀ ਵਿਚ 110 ਵਾਲੰਟੀਅਰਾਂ ਦੀ ਗਿਣਤੀ ਸੀ, ਜਿਨ੍ਹਾਂ ਵਿਚੋਂ ਸਿਰਫ਼ 31 ਵਾਲੰਟੀਅਰ ਹੀ ਕੰਮ ਕਰ ਰਹੇ ਹਨ।
ਇਨ੍ਹਾਂ ਵਿਚੋਂ 12 ਜੀ ਆਰ ਪੀ ਦੇ ਥਾਣੇ ਨਾਲ, 6 ਐਫ ਸੀ ਆਈ ਨੂੰ ਦਿੱਤੇ ਗਏ ਹਨ, ਜਦਕਿ 5 ਸਿਵਲ ਡਿਫੈਂਸ ਨੂੰ, ਇਕ ਫਾਜ਼ਿਲਕਾ ਥਾਣਾ ਸਿਟੀ, 6 ਥਾਣਾ ਸਿਟੀ ਅਬੋਹਰ ਨੂੰ ਦਿੱਤੇ ਗਏ ਹਨ। ਇਸ ਦਫ਼ਤਰ ਵਿਚ ਨਾ ਕੰਪਨੀ ਕਮਾਂਡਰ ਹੈ, ਨਾ ਹੀ ਪਲਟੂਨ ਕਮਾਂਡਰ, ਨਾ ਕਲਰਕ, ਨਾ ਕਲਾਸ ਫੋਰ ਹੈ ਤੇ ਕਲਰਕ ਚਾਰਜ ਇਕ ਵਾਲੰਟੀਅਰ ਹੀ ਸੰਭਾਲ ਰਿਹਾ ਹੈ, ਜਦੋਂ ਕਿ ਫਾਜ਼ਿਲਕਾ ਦੀ ਪਲਟੂਨ ਕਮਾਂਡਰ ਕੋਲ ਇਸ ਦਫ਼ਤਰ ਦਾ ਵਾਧੂ ਚਾਰਜ ਹੈ। ਉਸੇ ਕੋਲ ਹੀ ਸਿਵਲ ਡਿਫੈਂਸ ਦਾ ਵਾਧੂ ਚਾਰਜ ਹੈ। ਜੇਕਰ ਇਕ ਬਟਾਲੀਅਨ ਦੀ ਗੱਲ ਕੀਤੀ ਜਾਵੇ ਤਾਂ ਇਸ ਅਧੀਨ 6 ਕੰਪਨੀਆਂ ਹੋਮ ਗਾਰਡਜ਼ ਦੀਆਂ ਕੰਮ ਕਰਦੀਆਂ ਹਨ। ਅਬੋਹਰ ਦੀ ਏ, ਖੂਹੀ ਖੇੜਾ ਬੀ, ਫਾਜ਼ਿਲਕਾ ਦੇ ਦੋ ਹਨ ਸੀ ਅਤੇ ਡੀ, ਲਾਧੁਕਾ ਈ ਅਤੇ ਜਲਾਲਾਬਾਦ ਐਫ। ਇਸ ਵਿਚ 7 ਕੰਪਨੀ ਕਮਾਂਡਰਾਂ ਦੀ ਥਾਂ ઑਤੇ 3 ਕੰਪਨੀ ਕਮਾਂਡਰ ਹੀ ਕੰਮ ਕਰਦੇ ਹਨ।
24 ਪਲਟੂਨ ਕਮਾਂਡਰਾਂ ਦੀ ਥਾਂ ઑਤੇ 3 ਪਲਟੂਨ ਕਮਾਂਡਰ ਹੀ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਵੀ 2 ਪਲਟੂਨ ਕਮਾਂਡਰ ਥੋੜ੍ਹੇ ਦਿਨਾਂ ਵਿਚ ਹੀ ਸੇਵਾ ਮੁਕਤ ਹੋ ਜਾਣਗੇ। ਅਬੋਹਰ ਦੀ ਬਾਰਡਰ ਵਿੰਗ ਕੰਪਨੀ ਕੋਲ ਆਪਣਾ ਕੋਈ ਦਫ਼ਤਰ ਹੀ ਨਹੀਂ ਹੈ ਅਤੇ ਉਹ ਸ਼ਹਿਰੀ ਵਿੰਗ ਵਾਲਿਆਂ ਕੋਲ ਪਿਛਲੇ 4-5 ਸਾਲਾਂ ਤੋਂ ਬੈਠੇ ਹਨ। ਅਹੂਜਾ ਕੰਪਲੈਕਸ ਵਿਚ ਬਣੇ ਦਫ਼ਤਰਾਂ ਦੇ ਸਾਹਮਣੇ ਇਨ੍ਹਾਂ ਕੰਪਨੀਆਂ ਦਾ ਕੋਈ ਬੋਰਡ ਵੀ ਨਹੀਂ ਹੈ ਕਿ ਇਥੇ ਹੋਮਗਾਰਡ ਦੇ ਦਫ਼ਤਰ ਹਨ।
ਕਿਸੇ ਕਮਾਂਡਰ ਜਾਂ ਇੰਚਾਰਜ ਦੀ ਨਾਮ ਤਖ਼ਤੀ ਵੀ ਨਹੀਂ ਹੈ। ਜਿਹੜੇ ਵਾਲੰਟੀਅਰ ਹੁਣ ਪੁਲਿਸ ਕੋਲ ਰਹਿ ਗਏ ਹਨ, ਉਨ੍ਹਾਂ ਦੀ ਹਾਜ਼ਰੀ ਥਾਣਾ ਅਧਿਕਾਰੀ ਵੈਰੀਫਾਈ ਕਰਦੇ ਹਨ ਅਤੇ ਕੰਪਨੀ ਦੇ ਅਧਿਕਾਰੀ ਉਥੋਂ ਹਾਜ਼ਰੀ ਲੈ ਕੇ ਤਨਖ਼ਾਹਾਂ ਬਣਾ ਦਿੰਦੇ ਹਨ। ਪਿਛਲੇ 20-25 ਸਾਲਾਂ ਤੋਂ ਜਾਂ ਇਸ ਤੋਂ ਵੀ ਵੱਧ ਸਮੇਂ ਤੋਂ ਕੰਮ ਕਰ ਰਹੇ ਵਾਲੰਟੀਅਰਾਂ ਨੂੰ ਮਾਣਭੱਤਾ 75 ਰੁਪਏ ਤੋਂ ਵਧਾ ਕੇ 150 ਰੁਪਏ ਰੋਜ਼ਾਨਾ ਦਿੱਤਾ ਜਾਂਦਾ ਹੈ ਜਦੋਂ ਕਿ ਕਈ ਵਾਲੰਟੀਅਰ 40 ਰੁਪਏ ਮਹੀਨਾ ਭੱਤਾ ਹੀ ਲੈ ਰਹੇ ਹਨ।
ਇਨ੍ਹਾਂ ਨੂੰ ਕੋਈ ਮੈਡੀਕਲ ਭੱਤਾ ਨਹੀਂ ਦਿੱਤਾ ਜਾਂਦਾ, ਨਾ ਹੀ ਸੇਵਾ ਮੁਕਤੀ ઑਤੇ ਉਤਸ਼ਾਹਤ ਰਾਸ਼ੀ ਦਿੱਤੀ ਜਾਂਦੀ ਹੈ। ਜਦੋਂ ਕਿ ਪੁਲਿਸ ਨਾਲ ਡਿਊਟੀ ਤਾਂ ਕਈ ਵਾਰੀ 24-24 ਘੰਟੇ ਹੀ ਕਰਨੀ ਪੈਂਦੀ ਹੈ। ਜੇਕਰ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਇਹ ਮਹਿਕਮਾ ਖ਼ਤਮ ਹੀ ਹੋ ਜਾਵੇਗਾ।
|
|